A A A A A
Bible Book List

ਮੀਕਾਹ 1 Punjabi Bible: Easy-to-Read Version (ERV-PA)

ਸਾਮਰਿਯਾ ਅਤੇ ਇਸਰਾਏਲ ਲਈ ਦੰਡ

ਯਹੋਵਾਹ ਦਾ ਅਗੰਮ ਵਾਕ ਮੀਕਾਹ ਨੂੰ ਹੋਇਆ। ਇਹ ਯੋਥਾਮ, ਅਹਾਜ਼ ਅਤੇ ਹਿਜ਼ਕੀਯਾਹ ਪਾਤਸ਼ਾਹਾਂ ਦੇ ਦਿਨਾਂ ਦੀ ਗੱਲ ਹੈ। ਇਹ ਸਾਰੇ ਮਨੁੱਖ ਉਨ੍ਹੀਂ ਦਿਨੀਂ ਯਹੂਦਾਹ ਦੇ ਪਾਤਸ਼ਾਹ ਸਨ। ਮੀਕਾਹ ਮੋਰਸ਼ਤੀ ਤੋਂ ਸੀ। ਮੀਕਾਹ ਨੂੰ ਸਾਮਰਿਯਾ ਅਤੇ ਯਰੂਸ਼ਲਮ ਲਈ ਇਹ ਦਰਸ਼ਨ ਹੋਏ।

ਤੁਸੀਂ ਸਾਰੇ ਲੋਕੋ, ਸੁਣੋ!
    ਧਰਤੀ ਤੇ ਸਾਰੇ ਵੱਸਦੇ ਜੀਵੋ, ਸੁਣੋ!
ਯਹੋਵਾਹ ਮੇਰਾ ਪ੍ਰਭੂ, ਆਪਣੇ ਪਵਿੱਤਰ ਮੰਦਰ ਵਿੱਚੋਂ ਆਵੇਗਾ
    ਅਤੇ ਤੁਹਾਡੇ ਵਿਰੁੱਧ ਗਵਾਹ ਹੋਵੇਗਾ।
ਵੇਖੋ, ਯਹੋਵਾਹ ਆਪਣੇ ਅਸਥਾਨ ਤੋਂ ਬਾਹਰ ਆ ਰਿਹਾ ਹੈ
    ਉਹ ਹੇਠਾਂ ਆਕੇ ਧਰਤੀ ਦੀਆਂ ਉਚਿਆਈਆਂ ਉੱਪਰ ਤੁਰੇਗਾ।
ਉਸ ਦੇ ਹੇਠਾਂ ਪਹਾੜ ਇੰਝ ਪਿਘਲਣਗੇ
    ਜਿਵੇਂ ਅੱਗ ਮੁਹਰੇ ਮੋਮ।
ਵਾਦੀਆਂ ਫ਼ਟ ਕੇ ਖੁਲ੍ਹ ਜਾਣਗੀਆਂ
    ਅਤੇ ਢਲਾਵ ਤੋਂ ਵਗਦੇ ਪਾਣੀ ਵਾਂਗ ਵਗਣਗੀਆਂ।
ਇਹ ਸਭ ਕੁਝ ਯਾਕੂਬ
    ਅਤੇ ਇਸਰਾਏਲ ਦੇ ਪਾਪਾਂ ਕਾਰਣ ਹੈ।

ਪਾਪਾਂ ਦਾ ਕਾਰਣ, ਸਾਮਰਿਯਾ

ਕਿਸਨੇ ਯਾਕੂਬ ਤੋਂ ਪਾਪ ਕਰਵਾਇਆ?
    ਇਹ ਸਾਮਰਿਯਾ ਹੀ ਸੀ।
ਯਹੂਦਾਹ ਵਿੱਚ ਉੱਚੀ ਜਗ੍ਹਾ ਕਿੱਥੋ ਹੈ?
    ਇਹ ਯਰੂਸ਼ਲਮ ਵਿੱਚ ਹੈ।
ਇਸੇ ਲਈ, ਸਾਮਰਿਯਾ ਨੂੰ ਮੈਂ ਖੇਤ ਵਿੱਚਲੀ ਰੂੜੀ ਦਾ ਢੇਰ ਬਣਾ ਦੇਵਾਂਗਾ,
    ਜੋ ਅੰਗੂਰਾਂ ਦੇ ਬੀਜੇ ਜਾਣ ਲਈ ਤਿਆਰ ਹੈ।
ਮੈਂ ਉਸ ਦੇ ਪੱਥਰ ਨੂੰ ਹੇਠਾਂ ਵਾਦੀ ਅੰਦਰ ਡੋਲ੍ਹਾਂਗਾ
    ਅਤੇ ਸ਼ਹਿਰ ਦੀ ਨੀਹ ਨੂੰ ਨੰਗਾ ਕਰ ਦਿਆਂਗਾ।
ਇਸਦੇ ਸਾਰੇ ਪੱਥਰ ਦੇ ਬੁੱਤ ਤੋਂੜੇ ਜਾਣਗੇ।
    ਇਸਦੇ ਮੰਦਰ ਦੀਆਂ ਸਾਰੀਆਂ ਸੁਗਾਤਾਂ ਅੱਗ ਵਿੱਚ ਸਾੜੀਆਂ ਜਾਣਗੀਆਂ।
ਮੈਂ ਉਸ ਦੇ ਸਾਰੇ ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਆਂਗਾ।
    ਕਿਉਂ ਕਿ ਸਾਮਰਿਯਾ ਵੇਸ਼ਵਾਵਾਂ ਦੀਆਂ ਤਨਖਾਹਾਂ ਲੈ ਕੇ ਅਮੀਰ ਬਣ ਗਿਆ।
ਇਸ ਲਈ ਉਨ੍ਹਾਂ ਲੋਕਾਂ ਤੋਂ ਸਾਰੀਆਂ ਚੀਜ਼ਾਂ ਲੈ ਲਈਆਂ
    ਜਾਣਗੀਆਂ ਜੋ ਮੇਰੇ ਨਾਲ ਵਫ਼ਾਦਾਰ ਨਹੀਂ ਹਨ।

ਮੀਕਾਹ ਦੀ ਵੱਡੀ ਉਦਾਸੀ

ਜੋ ਕੁਝ ਵੀ ਵਾਪਰੇਗਾ ਮੈਂ ਉਸਦਾ ਸੋਗ ਕਰਾਂਗਾ
    ਮੈਂ ਬਿਨਾ ਜੁਤਿਆਂ ਅਤੇ ਵਸਤਰਾਂ ਦੇ ਜਾਵਾਂਗਾ
ਅਤੇ ਕੁਤਿਆਂ ਵਾਂਗ ਪੁਕਾਰਾਂਗਾ (ਗਿੱਧੜਾਂ ਵਾਂਗ)
    ਅਤੇ ਪੰਛੀਆਂ ਵਾਂਗ ਸੋਗ ਕਰਾਂਗਾ (ਸ਼ਤਰਮੁਰਗ ਵਾਂਗ।)
ਸਾਮਰਿਯਾ ਦਾ ਜਖਮ ਅਸਾਧ ਹੈ
    ਉਸਦਾ ਰੋਗ (ਪਾਪ) ਯਹੂਦਾਹ ਤੱਕ ਫ਼ੈਲਿਆ ਹੈ
ਇਸਦਾ ਰੋਗ ਮੇਰੇ ਲੋਕਾਂ ਦੇ ਸ਼ਹਿਰ ਦੇ ਫ਼ਾਟਕ ਤੀਕ ਪੁੱਜ ਗਿਆ ਹੈ
    ਅਤੇ ਇਹ ਸਾਰੇ ਯਰੂਸ਼ਲਮ ਦੇ ਰਾਹ ਤੀਕ ਫ਼ੈਲ ਗਿਆ ਹੈ।
10 ਇਸ ਨੂੰ ਗਬ ਵਿੱਚ ਨਾ ਦੱਸੋ, ਇੰਝ ਹੀ ਰੋਦੇ ਹੋਏ ਉਕੋ ਵਿੱਚ ਨਾ ਜਾਇਓ।
    ਆਪਣੇ-ਆਪ ਨੂੰ ਬੈਤ-ਓਫ਼ਰਾਹ ਵਿੱਚਲੀ ਧੂੜ ਵਿੱਚ ਮਧੋਲੋ।
11 ਹੇ ਸ਼ਾਫ਼ੀਰ ਦੇ ਵਾਸੀਓ,
    ਨੰਗੇ ਤੇ ਸ਼ਇਮਿਂਦੇ ਹੋਕੇ ਲੰਘ ਜਾਵੋ।
ਸਅਨਾਨ ਦੇ ਲੋਕ ਬਾਹਰ ਨਹੀਂ ਆਉਣਗੇ।
    ਬੈਤ-ਏਸਲ ਦੇ ਲੋਕ ਰੋਣਗੇ ਅਤੇ ਤੁਹਾਡਾ ਸਹਾਰਾ ਲੈਣਗੇ।
12 ਮਾਰੋਬ ਦੇ ਵਾਸੀ ਖੁਸ਼ਖਬਰੀ ਦੇ ਇੰਤਜ਼ਾਰ ’ਚ ਕਮਜ਼ੋਰ ਹੋ ਗਏ ਹਨ।
    ਕਿਉਂ ਕਿ ਯਹੋਵਾਹ ਵੱਲੋਂ ਭੇਜੀ ਗਈ ਦੁਰਘਟਨਾ ਯਰੂਸ਼ਲਮ ਦੇ ਫ਼ਾਟਕ ਤੀਕ ਪਹੁੰਚ ਗਈ ਹੈ।
13 ਹੇ ਲਾਕੀਸ਼ ਦੇ ਵਾਸੀਓ,
    ਤੇਜ਼ ਘੋੜੇ ਨੂੰ ਆਪਣੇ ਰੱਥ ਅੱਗੇ ਜੋਤ ਲਓ।
ਸੀਯੋਨ ਦੇ ਪਾਪ ਵਿੱਚ ਸ਼ੁਰੂ ਹੋਏ।
    ਕਿਉਂ ਕਿ ਤੁਸੀਂ ਇਸਰਾਏਲ ਦੇ ਪਾਪਾਂ ਉੱਤੇ ਚੱਲੇ।
14 ਇਸ ਲਈ ਗਬ ਵਿੱਚ
    ਮੋਰਸਬ ਨੂੰ ਵਿਦਾਈ ਦੇ ਤੋਹਫ਼ੇ ਦੇਹ,
ਅਕਜ਼ੀਬ ਦਾ ਪਰਿਵਾਰ ਇਸਰਾਏਲ ਦੇ
    ਰਾਜਿਆਂ ਨਾਲ ਚਲਾਕੀ ਖੇਡੇਗਾ।
15 ਹੇ ਮਾਰੇਸ਼ਾਹ ਦੇ ਸ਼ਹਿਰੀਓ,
    ਮੈਂ ਤੁਹਾਡੇ ਵਿਰੁੱਧ ਇੱਕ ਮਨੁੱਖ ਠਹਿਰਾਵਾਂਗਾ ਜੋ ਤੁਹਾਡੀਆਂ ਸਭ ਵਸਤਾਂ ਲੈ ਲਵੇਗਾ
ਇਸਰਾਏਲ ਦਾ ਪਰਤਾਪ
    ਅੱਦੁਲਾਮ ਵਿੱਚ ਆਵੇਗਾ।
16 ਕਿਉਂ ਕਿ ਤੁਸੀਂ ਆਪਣੇ ਪਿਆਰੇ ਬੱਚਿਆਂ ਲਈ ਪਿੱਟੋਂਗੇ।
    ਉਕਾਬ ਵਾਂਗ ਆਪਣੇ ਸਿਰ ਮੁਨਾ ਕੇ ਗੰਜੇ ਹੋ ਜਾਵੋ ਤੇ ਆਪਣਾ ਸੋਗ ਪ੍ਰਗਟਾਵੋ
    ਕਿਉਂ ਕਿ ਤੁਹਾਡੇ ਬੱਚੇ ਤੁਹਾਡੇ ਕੋਲੋਂ ਲੈ ਲਏ ਜਾਣਗੇ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes