Añadir traducción en paralelo Imprimir Opciones de la página

ਸੱਤਵੀਂ ਮੋਹਰ

ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ। ਫ਼ਿਰ ਉੱਥੇ ਸਵਰਗ ਵਿੱਚ ਲਗਭਗ ਅੱਧੇ ਘੰਟੇ ਤੱਕ ਚੁੱਪੀ ਛਾਈ ਰਹੀ। ਅਤੇ ਮੈਂ ਉਨ੍ਹਾਂ ਸੱਤਾਂ ਦੂਤਾਂ ਨੂੰ ਦੇਖਿਆ ਜਿਹੜੇ ਪਰਮੇਸ਼ੁਰ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਨੂੰ ਸੱਤ ਬਿਗੁਲ ਦਿੱਤੇ ਗਏ।

ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਹਮਣੇ ਖੜ੍ਹਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇੜੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮੱਗਰੀ ਰੱਖ ਦਿੱਤੀ। ਧੂਪ ਦਾ ਧੂਂਆਂ ਦੂਤ ਦੇ ਹੱਥਾਂ ਵਿੱਚੋਂ ਪਰਮੇਸ਼ੁਰ ਕੋਲ ਉਤਾਹਾਂ ਨੂੰ ਗਿਆ। ਇਹ ਧੂਆਂ ਪਰਮੇਸ਼ੁਰ ਦੇ ਲੋਕਾਂ ਦੀਆਂ ਪ੍ਰਾਰਥਨਾ ਨਾਲ ਉੱਪਰ ਉੱਠਿਆ। ਫ਼ਿਰ ਦੂਤ ਨੇ ਧੂਪਦਾਨ ਨੂੰ ਜੱਗਵੇਦੀ ਦੀ ਅੱਗ ਨਾਲ ਭਰਿਆ। ਦੂਤ ਨੇ ਧੂਪਦਾਨ ਧਰਤੀ ਉੱਤੇ ਸੁੱਟ ਦਿੱਤਾ। ਫ਼ਿਰ ਉੱਥੇ ਬਿਜਲੀ ਲਿਸ਼ਕੀ, ਗਰਜਣਾ ਹੋਈ, ਹੋਰ ਅਵਾਜ਼ਾਂ ਆਈਆਂ ਅਤੇ ਭੁਚਾਲ ਆਇਆ।

ਸੱਤ ਦੂਤ ਆਪਣੀਆਂ ਤੁਰ੍ਹੀਆਂ ਵਜਾਉਂਦੇ ਹਨ

ਫ਼ਿਰ ਉਹ ਦੂਤ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੀਆਂ ਤੁਰ੍ਹੀਆਂ ਵਜਾਉਣ ਲਈ ਤਿਆਰ ਹੋਏ।

ਜਦੋਂ ਪਹਿਲੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਤੁਰੰਤ ਹੀ, ਲਹੂ ਨਾਲ ਮਿਸ਼੍ਰਿਤ ਗੜ੍ਹੇ ਅਤੇ ਅੱਗ ਧਰਤੀ ਤੇ ਡਿੱਗਣੇ ਸ਼ੁਰੂ ਹੋ ਗਏ। ਅਤੇ ਧਰਤੀ ਦਾ ਤੀਜਾ ਹਿੱਸਾ, ਰੁੱਖਾਂ ਦਾ ਤੀਜਾ ਹਿੱਸਾ ਅਤੇ ਹਰਾ ਘਾਹ ਇਸਦੇ ਨਾਲ ਸੜ ਗਿਆ।

ਦੂਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫ਼ਿਰ ਕੁਝ ਅੱਗ ਨਾਲ ਮੱਚਦਾ ਹੋਇਆ ਇੱਕ ਵੱਡਾ ਪਹਾੜ ਸਮੁੰਦਰ ਵਿੱਚ ਸੁੱਟਿਆ ਗਿਆ ਸੀ। ਨਤੀਜੇ ਦੇ ਤੌਰ ਤੇ, ਸਮੁੰਦਰ ਦਾ ਤੀਜਾ ਹਿੱਸਾ ਲਹੂ ਬਣ ਗਿਆ। ਅਤੇ ਸਮੁੰਦਰੀ ਜੀਵਾਂ ਦਾ ਤੀਸਰਾ ਹਿੱਸਾ ਮਰ ਗਿਆ ਅਤੇ ਜਹਾਜ਼ਾਂ ਦਾ ਤੀਸਰਾ ਹਿੱਸਾ ਤਬਾਹ ਹੋ ਗਿਆ।

10 ਫ਼ਿਰ ਤੀਜੇ ਦੂਤ ਨੇ ਆਪਣੀ ਤੁਰ੍ਹੀ ਵਜਾਈ। ਫ਼ਿਰ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵੱਡਾ ਤਾਰਾ ਅਕਾਸ਼ ਵਿੱਚੋਂ ਡਿੱਗਿਆ। ਇਹ ਤਾਰਾ ਦਰਿਆਵਾਂ ਅਤੇ ਪਾਣੀਆਂ ਦੇ ਝਰਨਿਆਂ ਦੇ ਤੀਜੇ ਹਿੱਸੇ ਉੱਤੇ ਡਿੱਗਿਆ। 11 ਸਿੱਤਾਰੇ ਦਾ ਨਾਂ ਹੈ ਵਰਮ ਵੁੱਡ ਅਤੇ ਸਾਰੇ ਪਾਣੀ ਦਾ ਤੀਜਾ ਹਿੱਸਾ ਕੌੜਾ ਹੋ ਗਿਆ। ਬਹੁਤ ਸਾਰੇ ਲੋਕ ਉਹ ਕੌੜਾ ਪਾਣੀ ਪੀਕੇ ਮਰ ਗਏ।

12 ਚੌਥੇ ਦੂਤ ਨੇ ਆਪਣਾ ਬਿਗੁਲ ਵਜਾਇਆ। ਫ਼ਿਰ ਸੂਰਜ ਦਾ ਤੀਜਾ ਹਿੱਸਾ, ਚੰਨ ਦਾ ਤੀਜਾ ਹਿੱਸਾ ਅਤੇ ਤਾਰਿਆਂ ਦਾ ਤੀਜਾ ਹਿੱਸਾ ਖੁੱਭ ਗਿਆ ਸੀ। ਇਸੇ ਦੇ ਕਾਰਣ ਹੀ, ਉਨ੍ਹਾਂ ਵਿੱਚੋਂ ਇੱਕ ਤਿਹਾਈ ਕਾਲੇ ਬਣ ਗਏ ਸਨ। ਦਿਨ ਅਤੇ ਰਾਤ ਦਾ ਤੀਜਾ ਹਿੱਸਾ ਬਿਨਾ ਚਾਨਣ ਤੋਂ ਸਨ।

13 ਜਦੋਂ ਮੈਂ ਤੱਕਿਆ, ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸ ਨੇ ਆਖਿਆ, “ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੁਰ੍ਹੀਆਂ ਵਜਾਉਣਗੇ।”