Menu
Bible Gateway Plus logo
Bible Gateway logo
account
Start your day in Scripture. Get the Verse of the Day by email.
Bible Gateway Plus logo
Bible Gateway logo
Read Scripture without ads. Try Bible Gateway Plus.
  • Read
    • Reading Plans
    • Advanced Search
    • Available Versions
    • Audio Bibles
  • Study
    • Scripture Engagement
    • More Resources
  • News
  • Explore
    • Newsletters
    • Devotionals
    • Bible Gateway App
    • Bible Audio App
    • Take a Tour
  • Store
    • Bibles
    • Deals
    • More
  • Bible Gateway Plus
ERV-PA
Version
Bible Books Bible Books
ERV-PA
Version
Read
Study
News
Explore
Store
Bible Gateway Plus
Light Mode Dark Mode
Font Size
Log In show menu
Previous Next
Print PrintSettingsSettingsShare ShareParallelParallelExpandExpandCollapse

ਨਿਆਂਈਆਂ ਦੀ ਪੋਥੀ 7  Punjabi Bible: Easy-to-Read Version

7 ਅਗਲੀ ਸਵੇਰ ਸੁਵਖਤੇ, ਯਰੁੱਬਆਲ ਅਤੇ ਉਸ ਦੇ ਸਾਰੇ ਸਾਥੀਆਂ ਨੇ ਹਰੋਦ ਦੇ ਝਰਨੇ ਲਾਗੇ ਡੇਰਾ ਲਾ ਲਿਆ। ਮਿਦਯਾਨੀਆਂ ਨੇ ਹੇਠਾਂ ਵਾਲੀ ਵਾਦੀ ਵਿੱਚ ਮੋਰੀਹ ਨਾਮ ਦੀ ਪਹਾੜੀ ਕੋਲ ਗਿਦਾਊਨ ਅਤੇ ਉਸ ਦੇ ਡੇਰੇ ਦੇ ਉੱਤਰ ਵੱਲ ਡੇਰਾ ਲਾਇਆ ਹੋਇਆ ਸੀ।

2 ਤਾਂ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਮਿਦਯਾਨ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੇ ਆਦਮੀਆਂ ਦੀ ਮਦਦ ਕਰਨ ਜਾ ਰਿਹਾ ਹਾਂ। ਪਰ ਇਸ ਕੰਮ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਆਦਮੀ ਹਨ। ਮੈਂ ਨਹੀਂ ਚਾਹੁੰਦਾ ਕਿ ਇਸਰਾਏਲ ਦੇ ਲੋਕ ਮੈਨੂੰ ਭੁੱਲ ਜਾਣ ਅਤੇ ਇਸ ਗੱਲ ਦੀ ਫ਼ੜ੍ਹ ਮਾਰਨ ਕਿ ਉਨ੍ਹਾਂ ਨੇ ਆਪਣੇ-ਆਪ ਨੂੰ ਖੁਦ ਬਚਾਇਆ ਹੈ। 3 ਇਸ ਲਈ ਹੁਣ, ਆਪਣੇ ਬੰਦਿਆਂ ਸਾਹਮਣੇ ਇੱਕ ਐਲਾਨ ਕਰ। ਉਨ੍ਹਾਂ ਨੂੰ ਆਖ, ‘ਜਿਹੜਾ ਵੀ ਭੈਭੀਤ ਹੈ ਉਹ ਗਿਲਆਦ ਪਰਬਤ ਨੂੰ ਛੱਡ ਕੇ ਜਾ ਸੱਕਦਾ ਹੈ। ਉਹ ਬੇਸ਼ਕ ਘਰ ਚੱਲਾ ਜਾਵੇ।’”

ਉਸੇ ਸਮੇਂ 22,000 ਬੰਦੇ ਗਿਦਾਊਨ ਨੂੰ ਛੱਡ ਗਏ ਅਤੇ ਘਰਾਂ ਨੂੰ ਚੱਲੇ ਗਏ। ਪਰ 10,000 ਹਾਲੇ ਵੀ ਉੱਥੇ ਰੁਕੇ ਰਹੇ।

4 ਫ਼ੇਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਹਾਲੇ ਵੀ ਬਹੁਤ ਜ਼ਿਆਦਾ ਆਦਮੀ ਹਨ। ਬੰਦਿਆਂ ਨੂੰ ਪਾਣੀ ਕੋਲ ਲੈ ਜਾ, ਅਤੇ ਮੈਂ ਉੱਥੇ ਇਨ੍ਹਾਂ ਦੀ ਤੇਰੇ ਲਈ ਪਰੱਖ ਕਰਾਂਗਾ। ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਜਾਵੇਗਾ’, ਉਹ ਜਾਵੇਗਾ। ਪਰ ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਨਹੀਂ ਜਾਵੇਗਾ’, ਤਾਂ ਉਹ ਨਹੀਂ ਜਾਵੇਗਾ।”

5 ਇਸ ਲਈ ਗਿਦਾਊਨ ਆਪਣੇ ਸਾਰੇ ਆਦਮੀਆਂ ਨੂੰ ਪਾਣੀ ਵੱਲ ਲੈ ਗਿਆ। ਪਾਣੀ ਕੋਲ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਜਿਹੜੇ ਬੰਦੇ ਕੁੱਤੇ ਵਾਂਗ ਆਪਣੀ ਜੀਭ ਦੀ ਵਰਤੋਂ ਕਰਕੇ ਪਾਣੀ ਪੀਣ ਉਨ੍ਹਾਂ ਨੂੰ ਇੱਕ ਟੋਲੇ ਵਿੱਚ ਪਾਵੀਂ। ਜਿਹੜੇ ਬੰਦੇ ਗੋਡਿਆਂ ਭਾਰ ਝੁਕ ਕੇ ਪਾਣੀ ਪੀਣ ਉਨ੍ਹਾਂ ਨੂੰ ਦੂਸਰੇ ਟੋਲੇ ਵਿੱਚ ਪਾ ਦੇਵੀਂ।”

6 ਉੱਥੇ 300 ਬੰਦੇ ਅਜਿਹੇ ਸਨ ਜਿਨ੍ਹਾਂ ਨੇ ਹੱਥਾਂ ਵਿੱਚ ਪਾਣੀ ਭਰ ਕੇ ਜੀਭ ਨਾਲ ਪੀਤਾ। ਅਤੇ ਬਾਕੀਆਂ ਨੇ ਗੋਡਿਆਂ ਭਾਰ ਝੁਕ ਕੇ ਪਾਣੀ ਪੀਤਾ। 7 ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਉਨ੍ਹਾਂ 300 ਬੰਦਿਆਂ ਦੀ ਵਰਤੋਂ ਕਰਾਂਗਾ ਜਿਨ੍ਹਾਂ ਨੇ ਕੁੱਤੇ ਵਾਂਗ ਜੀਭ ਨਾਲ ਪਾਣੀ ਪੀਤਾ। ਮੈਂ ਉਨ੍ਹਾਂ ਬੰਦਿਆਂ ਦੀ ਵਰਤੋਂ ਤੁਹਾਨੂੰ ਬਚਾਉਣ ਲਈ ਕਰਾਂਗਾ, ਅਤੇ ਮੈਂ ਤੁਹਾਨੂੰ ਇਜਾਜ਼ਤ ਦਿਆਂਗਾ ਕਿ ਤੁਸੀਂ ਮਿਦਯਾਨ ਦੇ ਲੋਕਾਂ ਨੂੰ ਹਰਾ ਸੱਕੋ। ਬਾਕੀ ਬੰਦਿਆਂ ਨੂੰ ਘਰੋ ਘਰੀ ਜਾਣ ਦਿਉ।”

8 ਇਸ ਲਈ ਗਿਦਾਊਨ ਨੇ ਇਸਰਾਏਲ ਦੇ ਬਾਕੀ ਲੋਕਾਂ ਨੂੰ ਭੇਜ ਦਿੱਤਾ। ਗਿਦਾਊਨ ਨੇ ਆਪਣੇ ਨਾਲ 300 ਬੰਦਿਆਂ ਨੂੰ ਰੱਖਿਆ। ਇਨ੍ਹਾਂ ਬੰਦਿਆਂ ਨੇ ਘਰ ਚੱਲੇ ਜਾਣ ਵਾਲੇ ਬੰਦਿਆਂ ਦਾ ਰਾਸ਼ਨ ਅਤੇ ਉਨ੍ਹਾਂ ਦੀਆਂ ਤੁਰ੍ਹੀਆਂ ਰੱਖ ਲਈਆਂ।

ਮਿਦਯਾਨ ਲੋਕ ਗਿਦਾਊਨ ਦੇ ਡੇਰੇ ਦੇ ਹੇਠਾਂ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। 9 ਰਾਤ ਵੇਲੇ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਆਖਿਆ, “ਉੱਠ ਖਲੋ! ਮੈਂ ਤੈਨੂੰ ਮਿਦਯਾਨ ਦੀ ਫ਼ੌਜ ਨੂੰ ਹਰਾਉਣ ਦਿਆਂਗਾ। ਉਨ੍ਹਾਂ ਦੇ ਡੇਰੇ ਵਿੱਚ ਚੱਲਾ ਜਾ। 10 ਜੇ ਤੂੰ ਇੱਕਲਿਆਂ ਜਾਣ ਤੋਂ ਡਰਦਾ ਹੈ ਤਾਂ ਆਪਣੇ ਸੇਵਕ ਫ਼ੂਰਾਹ ਨੂੰ ਲੈ ਜਾ। 11 ਮਿਦਯਾਨ ਲੋਕਾਂ ਦੇ ਡੇਰੇ ਵਿੱਚ ਜਾ। ਉਹ ਗੱਲਾਂ ਸੁਣ ਜਿਹੜੀਆਂ ਉਹ ਕਰ ਰਹੇ ਹਨ। ਉਸਤੋਂ ਮਗਰੋਂ, ਤੂੰ ਉਨ੍ਹਾਂ ਉੱਤੇ ਹਮਲਾ ਕਰਨ ਤੋਂ ਨਹੀਂ ਡਰੇਗਾ।”

ਇਸ ਲਈ ਗਿਦਾਊਨ ਅਤੇ ਉਸਦਾ ਸੇਵਕ ਫ਼ੂਰਾਹ ਹੇਠਾਂ ਦੁਸ਼ਮਣ ਦੇ ਡੇਰੇ ਦੇ ਕਿਨਾਰੇ ਤੱਕ ਚੱਲੇ ਗਏ। 12 ਮਿਦਯਾਨ ਲੋਕ, ਅਮਾਲੇਕ ਲੋਕ ਅਤੇ ਪੂਰਬ ਦੇ ਹੋਰ ਸਾਰੇ ਲੋਕ ਉਸ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। ਉੱਥੇ ਇੰਨੇ ਜ਼ਿਆਦਾ ਬੰਦੇ ਸਨ ਕਿ ਉਹ ਟਿੱਡੀਆਂ ਦੇ ਦਲ ਵਾਂਗ ਜਾਪਦੇ ਸਨ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਬੰਦਿਆਂ ਕੋਲ ਇੰਨੇ ਊਠ ਹਨ ਜਿੰਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਹਨ।

13 ਗਿਦਾਊਨ ਦੁਸ਼ਮਣ ਦੇ ਡੇਰੇ ਕੋਲ ਆਇਆ, ਅਤੇ ਉਸ ਨੇ ਇੱਕ ਬੰਦੇ ਨੂੰ ਗੱਲ ਕਰਦਿਆਂ ਸੁਣਿਆ। ਉਹ ਬੰਦਾ ਆਪਣੇ ਦੋਸਤ ਨੂੰ ਆਪਣੇ ਕਿਸੇ ਸੁਪਨੇ ਬਾਰੇ ਦੱਸ ਰਿਹਾ ਸੀ। ਉਹ ਬੰਦਾ ਆਖ ਰਿਹਾ ਸੀ, “ਮੈਨੂੰ ਸੁਪਨਾ ਆਇਆ ਕਿ ਗੋਲ ਰੋਟੀ ਦਾ ਇੱਕ ਟੁਕੜਾ ਮਿਦਯਾਨ ਦੇ ਡੇਰੇ ਵੱਲ ਰੁੜ੍ਹਦਾ ਹੋਇਆ ਆਇਆ। ਉਹ ਰੋਟੀ ਦਾ ਟੁਕੜਾ ਤੰਬੂ ਨਾਲ ਇੰਨੀ ਜ਼ੋਰ ਦੀ ਵੱਜਿਆ ਕਿ ਤੰਬੂ ਟੇਢਾ ਹੋ ਗਿਆ ਅਤੇ ਚੌਫ਼ਾਲ ਢਹਿ ਪਿਆ।”

14 ਉਸ ਬੰਦੇ ਦਾ ਦੋਸਤ ਸੁਪਨੇ ਦਾ ਅਰਥ ਜਾਣਦਾ ਸੀ। ਉਸ ਨੇ ਆਖਿਆ, “ਤੇਰੇ ਸੁਪਨੇ ਦਾ ਸਿਰਫ਼ ਇੱਕੋ ਹੀ ਅਰਥ ਹੋ ਸੱਕਦਾ ਹੈ। ਤੇਰਾ ਸੁਪਨਾ ਇਸਰਾਏਲ ਦੇ ਉਸ ਬੰਦੇ ਬਾਰੇ ਹੈ। ਇਹ ਯੋਆਸ਼ ਦੇ ਪੁੱਤਰ ਗਿਦਾਊਨ ਬਾਰੇ ਹੈ। ਇਸਦਾ ਅਰਥ ਇਹ ਹੈ ਪਰਮੇਸ਼ੁਰ ਗਿਦਾਊਨ ਕੋਲੋਂ ਮਿਦਯਾਨ ਦੀ ਸਾਰੀ ਫ਼ੌਜ ਹਰਾਵੇਗਾ।”

15 ਜਦੋਂ ਉਸ ਨੇ ਲੋਕਾਂ ਨੂੰ ਸੁਪਨੇ ਬਾਰੇ ਅਤੇ ਉਸ ਦੇ ਅਰਥ ਬਾਰੇ ਗੱਲਾਂ ਕਰਦਿਆਂ ਸੁਣਿਆ, ਗਿਦਾਊਨ ਨੇ ਪਰਮੇਸ਼ੁਰ ਅੱਗੇ ਝੁਕ ਕੇ ਸਿਜਦਾ ਕੀਤਾ। ਫ਼ੇਰ ਗਿਦਾਊਨ ਇਸਰਾਏਲ ਦੇ ਲੋਕਾਂ ਦੇ ਡੇਰੇ ਵਾਪਸ ਚੱਲਾ ਗਿਆ। ਗਿਦਾਊਨ ਨੇ ਲੋਕਾਂ ਨੂੰ ਆਵਾਜ਼ ਦਿੱਤੀ, “ਉੱਠੋ, ਯਹੋਵਾਹ ਮਿਦਯਾਨ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇਗਾ।” 16 ਫ਼ੇਰ ਗਿਦਾਊਨ ਨੇ 300 ਬੰਦਿਆਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ। ਗਿਦਾਊਨ ਨੇ ਹਰੇਕ ਆਦਮੀ ਨੂੰ ਇੱਕ ਤੁਰ੍ਹੀ ਅਤੇ ਇੱਕ ਖਾਲੀ ਜੱਗ ਦਿੱਤਾ। ਹਰੇਕ ਜੱਗ ਵਿੱਚ ਇੱਕ ਜਗਦੀ ਹੋਈ ਮਸ਼ਾਲ ਸੀ। 17 ਫ਼ੇਰ ਗਿਦਾਊਨ ਨੇ ਆਪਣੇ ਬੰਦਿਆਂ ਨੂੰ ਆਖਿਆ, “ਮੇਰੇ ਵੱਲ ਵੇਖਣਾ ਅਤੇ ਉਹੀ ਕਰਨਾ ਜੋ ਮੈਂ ਕਰਾਂ। ਮੇਰੇ ਪਿੱਛੇ-ਪਿੱਛੇ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੱਕ ਆ ਜਾਓ। ਜਦੋਂ ਮੈਂ ਛਾਉਣੀ ਦੇ ਕੰਢੇ ਪਹੁੰਚ ਜਾਵਾਂ ਤਾਂ ਠੀਕ ਉਹੀ ਕਰਨਾ ਜੋ ਮੈਂ ਕਰਾਂ। 18 ਤੁਸੀਂ ਆਦਮੀ ਦੁਸ਼ਮਣ ਦੀ ਛਾਉਣੀ ਨੂੰ ਘੇਰਾ ਪਾ ਲਵੋ। ਮੈਂ ਅਤੇ ਮੇਰੇ ਨਾਲ ਦੇ ਸਾਰੇ ਆਦਮੀ ਤੁਰ੍ਹੀਆਂ ਵਜਾਵਾਂਗੇ। ਜਦੋਂ ਅਸੀਂ ਆਪਣੀਆਂ ਤੁਰ੍ਹੀਆਂ ਵਜਾਈਏ ਤੁਸੀਂ ਵੀ ਆਪਣੀਆਂ ਤੁਰ੍ਹੀਆਂ ਵਜਾਉਣੀਆਂ। ਫ਼ੇਰ ਇਨ੍ਹਾਂ ਸ਼ਬਦਾਂ ਦਾ ਨਾਅਰਾ ਲਾਉਣਾ: ‘ਯਹੋਵਾਹ ਲਈ ਅਤੇ ਗਿਦਾਊਨ ਲਈ!’”

19 ਇਸ ਤਰ੍ਹਾਂ ਗਿਦਾਊਨ ਅਤੇ ਉਸ ਦੇ ਨਾਲ ਦੇ 100 ਆਦਮੀ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੀਕ ਗਏ। ਉਹ ਉੱਥੇ ਉਦੋਂ ਆਏ ਜਦੋਂ ਦੁਸ਼ਮਣ ਨੇ ਹਾਲੇ ਪਹਿਰਾ ਬਦਲਿਆ ਹੀ ਸੀ। ਇਹ ਅੱਧੀ ਰਾਤ ਦਾ ਪਹਿਰ ਸੀ। ਗਿਦਾਊਨ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਆਪਣੇ ਜੱਗ ਭੰਨ ਦਿੱਤੇ। 20 ਫ਼ੇਰ ਗਿਦਾਊਨ ਦੇ ਬੰਦਿਆਂ ਦੇ ਤਿੰਨਾਂ ਹੀ ਸਮੂਹਾਂ ਨੇ ਆਪਣੀਆਂ ਮਸ਼ਾਲਾਂ ਆਪਣੇ ਖੱਬੇ ਹੱਥ ਵਿੱਚ ਫ਼ੜੀਆਂ ਸਨ ਅਤੇ ਬਿਗਲ ਆਪਣੇ ਸੱਜੇ ਹੱਥਾਂ ਵਿੱਚ। ਜਿਵੇਂ ਹੀ ਉਨ੍ਹਾਂ ਆਦਮੀਆਂ ਨੇ ਤੁਰ੍ਹੀਆਂ ਵਜਾਈਆਂ ਉਨ੍ਹਾਂ ਨੇ ਨਾਅਰਾ ਲਾਇਆ, “ਯਹੋਵਾਹ ਲਈ ਇੱਕ ਤਲਵਾਰ ਅਤੇ ਗਿਦਾਊਨ ਲਈ ਇੱਕ ਤਲਵਾਰ!”

21 ਗਿਦਾਊਨ ਦੇ ਬੰਦੇ ਉੱਥੇ ਹੀ ਠਹਿਰ ਗਏ ਜਿੱਥੇ ਉਹ ਸਨ। ਪਰ ਡੇਰੇ ਦੇ ਅੰਦਰ, ਮਿਦਯਾਨੀ ਸ਼ੋਰ ਮਚਾਉਣ ਅਤੇ ਅਤੇ ਭੱਜਣ ਲੱਗੇ। 22 ਜਦੋਂ ਗਿਦਾਊਨ ਅਤੇ ਉਸ ਦੇ 300 ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ, ਤਾਂ ਯਹੋਵਾਹ ਨੇ ਮਿਦਯਾਨੀਆਂ ਨੂੰ ਇੱਕ ਦੂਸਰੇ ਨੂੰ ਆਪਣੀਆਂ ਹੀ ਤਲਵਾਰਾਂ ਨਾਲ ਮਾਰਨ ਦਿੱਤਾ। ਦੁਸ਼ਮਣ ਫ਼ੌਜ ਬੈਤ ਸ਼ਿੱਟਾਹ ਵੱਲ ਭੱਜ ਗਈ ਜਿਹੜਾ ਸ਼ਰੇਰਹ ਵੱਲ ਸੀ। ਉਹ ਅਬੇਲ ਮਹੋਲਾਹ ਸ਼ਹਿਰ ਦੀ ਸਰਹੱਦ, ਟੱਬਾਥ ਸ਼ਹਿਰ ਦੇ ਨਜ਼ਦੀਕ ਤੱਕ ਭੱਜਦੇ ਗਏ।

23 ਫ਼ੇਰ ਸਾਰੇ ਨਫ਼ਤਾਲੀ, ਆਸੇਰ ਤੋਂ ਇਸਰਾਏਲ ਦੇ ਆਦਮੀ ਅਤੇ ਮਨੱਸ਼ਹ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਮਿਦਯਾਨੀਆਂ ਦਾ ਪਿੱਛਾ ਕਰਨ ਲਈ ਸੱਦਿਆ ਗਿਆ। 24 ਗਿਦਾਊਨ ਨੇ ਇਫ਼ਰਾਈਮ ਦੇ ਸਮੁੱਚੇ ਪਹਾੜੀ ਪ੍ਰਦੇਸ਼ ਵਿੱਚ ਇਹ ਕਹਿੰਦਿਆਂ ਹੋਇਆਂ ਸੰਦੇਸ਼ਵਾਹਕ ਭੇਜ ਦਿੱਤੇ। “ਹੇਠਾਂ ਆਕੇ ਮਿਦਯਾਨੀਆਂ ਉੱਤੇ ਹਮਲਾ ਕਰ ਦਿਉ। ਬੈਤ ਬਾਰਾਹ ਦਰਿਆ ਤੋਂ ਯਰਦਨ ਦਰਿਆ ਤੱਕ ਪਾਣੀ ਦੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਵੋ। ਮਿਦਯਾਨੀਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਜਿਹਾ ਕਰ ਲਵੋ।”

ਇਸ ਲਈ ਉਨ੍ਹਾਂ ਨੇ ਇਫ਼ਰਾਈਮ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਨੂੰ ਬੁਲਾਇਆ। ਅਤੇ ਯਰਦਨ ਦਰਿਆ ਅਤੇ ਬੈਤ ਬਾਰਾਹ ਦਰਿਆ ਤੀਕ ਪਾਣੀ ਦੇ ਸਾਰੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਿਆ। 25 ਇਫ਼ਰਾਈਮ ਦੇ ਲੋਕਾਂ ਨੇ ਓਰੇਬ ਅਤੇ ਜ਼ਏਬ ਨਾਮੀ ਦੋ ਮਿਦਯਾਨੀ ਆਗੂਆਂ ਨੂੰ ਫ਼ੜ ਲਿਆ। ਇਫ਼ਰਾਈਮ ਦੇ ਲੋਕਾਂ ਨੇ ਓਰੇਬ ਨੂੰ ਓਰੇਬ ਚੱਟਾਨ ਨਾਮੀ ਥਾਂ ਉੱਤੇ ਅਤੇ ਜ਼ਏਬ ਨੂੰ ਮੈਅ ਦੀ ਕੋਲਹੋ ਕਹਿਲਾਉਂਦੇ ਥਾਂ ਉੱਤੇ ਮਾਰ ਦਿੱਤਾ। ਇਫ਼ਰਾਈਮ ਦੇ ਲੋਕ ਮਿਦਯਾਨੀਆਂ ਦਾ ਪਿੱਛਾ ਕਰਦੇ ਰਹੇ। ਅਤੇ ਉਹ ਓਰੇਬ ਅਤੇ ਜ਼ਏਬ ਦੇ ਸਿਰ ਕੱਟਕੇ ਇਨ੍ਹਾਂ ਨੂੰ ਗਿਦਾਊਨ ਦੇ ਕੋਲ ਲੈ ਆਏ, ਜੋ ਕਿ ਯਰਦਨ ਦਰਿਆ ਦੇ ਦੂਸਰੇ ਪਾਰ ਸੀ।

Next
ਨਿਆਂਈਆਂ ਦੀ ਪੋਥੀ 6
ਨਿਆਂਈਆਂ ਦੀ ਪੋਥੀ 8
Next
dropdown
Punjabi Bible: Easy-to-Read Version (ERV-PA)

2010 by Bible League International

Bible Gateway Plus logo
Bible Gateway logo

Font Size

Font Size

Dark Mode

Light Mode Dark Mode

About

  • About
  • Learn About the Bible
  • Statement of Faith
  • Mobile App
  • Store
  • Blog
  • Newsroom
  • Support Us

Help

  • FAQs
  • Tutorials
  • Use Bible Gateway on Your Site
  • Advertise with us
  • Contact us
  • Privacy policy
  • California Privacy Rights
  • Do Not Sell My Personal Information
  • Site: Terms of use
  • Widget: Terms of use

Our Network

  • FaithGateway
  • StudyGateway
  • ChurchSource
  • HarperCollins Christian Publishing
  • Grupo Nelson
  • Editorial Vida
  • Thomas Nelson
  • WestBow Press
  • Zondervan
  • MasterLectures

Social

  • Facebook
  • Instagram
  • Pinterest
  • TikTok
  • X
  • YouTube

Preferences

  • Versión en español
  • Preferences
  • Classic Bible Gateway
Sign Up for Bible Gateway: News & Knowledge
Get weekly Bible news, info, reflections, and deals in your inbox.

By submitting your email address, you understand that you will receive email communications from Bible Gateway, operated by HarperCollins Christian Publishing, 501 Nelson Pl, Nashville, TN 37214 USA, including commercial communications and messages from partners of Bible Gateway. You may unsubscribe from Bible Gateway’s emails at any time. If you have any questions, please review our Privacy Policy or email us at privacy@biblegateway.com.

Preferences

  • Versión en español
  • Preferences
  • Classic Bible Gateway