A A A A A
Bible Book List

ਨਹੂਮ 3 Punjabi Bible: Easy-to-Read Version (ERV-PA)

ਨੀਨਵਾਹ ਲਈ ਬੁਰੀਆਂ ਖਬਰਾਂ

ਹਤਿਆਰਿਆਂ ਦੇ ਸ਼ਹਿਰ ਨੂੰ ਲਾਹਨਤ।
    ਉਹ ਦੁਰਘਟਨਾ ਦਾ ਸਾਹਮਣਾ ਕਰੇਗਾ।
ਨੀਨਵਾਹ ਘ੍ਰਿਣਾ ਨਾਲ ਭਰਪੂਰ ਹੈ ਅਤੇ ਇਸ ਸ਼ਹਿਰ ਵਿੱਚ ਉਹ ਚੀਜ਼ਾ ਹਨ ਜੋ ਕਿ ਦੂਜੇ ਦੇਸਾਂ ਚੋ ਲੁੱਟੀਆਂ ਗਈਆਂ ਹਨ।
    ਇਸ ਸ਼ਹਿਰ, ਸ਼ਿਕਾਰ ਹੋਏ ਅਤੇ ਮਾਰਿਆਂ ਹੋਇਆਂ ਲੋਕਾਂ ਨਾਲ ਭਰਪੂਰ ਹੈ।
ਤੂੰ ਸੁਣ ਸੱਕਦਾ ਹੈਂ: ਚਾਬੁਕਾਂ ਦਾ ਖੜ੍ਹਾਕ, ਪਹੀਆਂ ਦੀ ਘੂਕਰ,
    ਘੋੜਿਆਂ ਦੀ ਟਾਪ ਤੇ ਉਛਲਦੇ ਰੱਥਾਂ ਦੀਆਂ ਆਵਾਜ਼ਾਂ।
ਘੁੜ ਸਵਾਰ ਹਮਲਾ ਕਰ ਰਹੇ ਹਨ,
    ਉਨ੍ਹਾਂ ਦੀਆਂ ਸ਼ਮਸ਼ੀਰਾਂ ਚਮਕਦੀਆਂ ਹਨ ਬਹੁਤ ਸਾਰੀਆਂ ਲੋਬਾਂ ਦਾ ਢੇਰ ਪਿਆ ਹੈ
ਅਣਗਿਣਤ ਲਾਸ਼ਾਂ ਦੇ ਢੇਰ ਲੋਕ ਲਤਾੜ ਕੇ ਲੰਘ ਰਹੇ ਹਨ।
ਇਹ ਸਭ ਨੀਨਵਾਹ ਕਾਰਣ ਹੋਇਆ ਨੀਨਵਾਹ ਉਸ ਵੇਸਵਾ ਵਾਂਗ ਹੈ
    ਜੋ ਕਦੇ ਸੰਤੁਸਟ ਨਹੀਂ ਹੁੰਦੀ।
    ਉਸ ਨੂੰ ਵੱਧ ਤੋਂ ਵੱਧ ਚਾਹੀਦਾ ਸੀ।
ਉਸ ਨੇ ਆਪਣੇ-ਆਪ ਨੂੰ ਬਹੁਤ ਦੇਸਾਂ ਨੂੰ ਵੇਚਿਆ
    ਅਤੇ ਆਪਣਾ ਜਾਦੂ ਵਰਤਕੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਲਿਆ।

ਯਹੋਵਾਹ ਸਰਬ-ਸ਼ਕਤੀਮਾਨ ਆਖਦਾ,
“ਨੀਨਵਾਹ, ਮੈਂ ਤੇਰੇ ਵਿਰੁੱਧ ਹਾਂ।
    ਮੈਂ ਤੇਰਾ ਘਗਰਾ ਤੇਰੇ ਮੂੰਹ ਤੋਂ ਚੁੱਕ ਦਿਆਂਗਾ
ਤਾਂ ਜੋ ਕੌਮਾਂ ਤੇਰਾ ਨੰਗੇਜ਼ ਵੇਖ ਸੱਕਣ।
    ਇਹ ਤੈਨੂੰ ਸ਼ਰਮਸਾਰੀ ਲਿਆਵੇਗਾ।
ਮੈਂ ਤੇਰੇ ਤੇ ਚਿਕੱੜ ਸੁੱਟਾਂਗਾ ਮੈਂ ਤੇਰੇ ਨਾਲ ਨਫ਼ਰਤ ਭਰਿਆ ਸਲੂਕ ਕਰਾਂਗਾ
    ਲੋਕ ਤੇਰੇ ਵੱਲ ਵੇਖਕੇ ਤੇਰਾ ਮਜ਼ਾਕ ਉਡਾਉਣਗੇ।
ਜਿਹੜਾ ਵੀ ਤੈਨੂੰ ਵੇਖਦਾ, ਤੈਥੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ।
    ਉਹ ਆਖਦਾ, ‘ਨੀਨਵਾਹ ਤਬਾਹ ਹੋ ਗਿਆ।
    ਉਸ ਨੂੰ ਕੌਣ ਰੋਵੇਗਾ?’ ਨੀਨਵਾਹ,
ਮੈਂ ਜਾਣਦਾ ਹਾਂ ਕਿ ਮੈਂ ਤੈਨੂੰ ਦਿਲਾਸਾ ਦੇਣ ਵਾਲਾ ਨਹੀਂ ਭਾਲ ਸੱਕਦਾ।”

ਨੀਨਵਾਹ, ਕੀ ਤੂੰ ਨੀਲ ਦਰਿਆ ਦੇ ਬੀਬਸ ਤੋਂ ਚੰਗਾ ਹੈਂ? ਨਹੀਂ! ਉਸ ਦੇ ਵੀ ਚਾਰੋ ਤਰਫ਼ ਪਾਣੀ ਸੀ ਜਿਸ ਦੀ ਉਹ ਆਪਣੇ ਵੈਰੀਆਂ ਤੋਂ ਬਚਣ ਲਈ ਪਨਾਹ ਲੈਂਦਾ ਸੀ ਉਹ ਪਾਣੀ ਦੁਸ਼ਮਣ ਤੋਂ ਬਚਣ ਲਈ ਦੀਵਾਰ ਦਾ ਕੰਮ ਕਰਦੇ ਸਨ। ਕੂਸ਼ ਅਤੇ ਮਿਸਰ ਨੇ ਬੀਬਸ ਨੂੰ ਬੇਅੰਤ ਬਲ ਦਿੱਤਾ। ਪੂਟ ਅਤੇ ਲੂਬੀਮ ਉਸ ਦੇ ਸਹਾਇਕ ਹੋਏ। 10 ਪਰ ਫ਼ਿਰ ਵੀ ਬੀਬਸ ਨੂੰ ਹਾਰ ਹੋਈ ਅਤੇ ਉਸ ਦੇ ਮਨੁੱਖ ਦੂਜੇ ਦੇਸਾਂ ਵਿੱਚ ਅਸੀਰ ਕਰਕੇ ਲੈ ਜਾਏ ਗਏ। ਹਰ ਗਲੀ ਦੀ ਨੁਕੱੜ ਤੇ ਸੈਨਿਕਾਂ ਨੇ ਉਸ ਦੇ ਬੱਚਿਆਂ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰਿਆ। ਖਾਸ ਮਨੁੱਖਾਂ ਨੂੰ ਆਪਣੇ ਦਾਸ ਬਣਾ ਕੇ ਰੱਖਣ ਲਈ ਉਨ੍ਹਾਂ ਨੇ ਆਪਸ ਵਿੱਚ ਗੁਣੇ ਪਾਏ। ਉਨ੍ਹਾਂ ਨੇ ਬੀਬਸ ਦੇ ਸਾਰੇ ਵਿਸ਼ੇਸ਼ ਮਨੁੱਖਾਂ ਨੂੰ ਜੰਜੀਰਾਂ ਨਾਲ ਜੜਕਿਆ।

11 ਇਸ ਲਈ ਨੀਨਵਾਹ, ਤੂੰ ਵੀ ਸ਼ਰਾਬੀ ਵਾਂਗ ਡਿੱਗ ਪਵੇਂਗਾ। ਤੂੰ ਦੁਸ਼ਮਣਾ ਤੋਂ ਲੁਕਣ ਖਾਤਰ ਇੱਕ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰਨ ਦੀ ਕੋਸ਼ਿਸ ਕਰੇਗਾ। 12 ਪਰ ਹੇ ਨੀਨਵਾਹ! ਤੇਰੇ ਸਾਰੇ ਮਜ਼ਬੂਤ ਗੜ੍ਹ ਅੰਜੀਰ ਦੇ ਦ੍ਰੱਖਤਾਂ ਵਾਂਗ ਹੋਣਗੇ। ਜਦੋਂ ਅੰਜੀਰ ਪਹਿਲਾਂ ਪਕਦੀ ਹੈ, ਜੇਕਰ ਉਨ੍ਹਾਂ ਨੂੰ ਹਿਲਾਇਆ ਜਾਵੇ, ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।

13 ਨੀਨਵਾਹ, ਤੇਰੇ ਸਿਪਾਹੀ ਔਰਤਾਂ ਵਰਗੇ ਹਨ, ਜਿਨ੍ਹਾਂ ਨੂੰ ਵੈਰੀ ਚੁੱਕਣ ਲਈ ਤਿਆਰ ਹਨ। ਤੇਰੇ ਫ਼ਾਟਕ ਤੇਰੇ ਵੈਰੀਆਂ ਦੇ ਅੰਦਰ ਆਉਣ ਲਈ ਚੌਰ-ਚੌਪਟ ਖੁਲ੍ਹੇ ਹਨ ਅਤੇ ਫ਼ਾਟਕਾਂ ਦੀਆਂ ਲੱਕੜਾਂ ਦੀਆਂ ਫਟ੍ਟੀਆਂ ਅੱਗ ਨਾਲ ਸਾੜ ਦਿੱਤੀਆਂ ਗਈਆਂ ਹਨ।

14 ਆਪਣੇ ਸ਼ਹਿਰ ਲਈ ਪਾਣੀ ਇਕੱਠਾ ਕਰ ਲੈ ਕਿਉਂ ਕਿ ਵੈਰੀਆਂ ਦੇ ਸਿਪਾਹੀ ਤੇਰੇ ਸ਼ਹਿਰ ਨੂੰ ਘੇਰ ਲੈਣਗੇ। ਉਹ ਕਿਸੇ ਵੀ ਮਨੁੱਖ ਨੂੰ ਸ਼ਹਿਰ ਅੰਦਰ ਪਾਣੀ ਜਾਂ ਅੰਨ ਨਾ ਲਿਆਉਣ ਦੇਣਗੇ। ਆਪਣੇ ਗੜ੍ਹਾਂ ਨੂੰ ਮਜ਼ਬੂਤ ਕਰ। ਮਿੱਟੀ ਵਿੱਚ ਜਾ। ਗਾਰਾ ਲਤਾੜ, ਆਵਾ ਪਕਾਅ ਅਤੇ ਹੋਰ ਇੱਟਾਂ ਤਿਆਰ ਕਰ। 15 ਤੂੰ ਉਹ ਸਭ ਕੁਝ ਕਰ ਸੱਕਦਾ ਹੈਂ, ਪਰ ਅੱਗ ਤੈਨੂੰ ਬਿਲਕੁਲ ਸੁਆਹ ਕਰ ਦੇਵੇਗੀ ਅਤੇ ਤੂੰ ਤਲਵਾਰ ਨਾਲ ਵੱਢਿਆ ਜਾਵੇਂਗਾ। ਤੇਰੀ ਜ਼ਮੀਨ ਟਿੱਡੀਦਲ ਵੱਲੋਂ ਖਾਧੀ ਜ਼ਮੀਨ ਵਾਂਗ ਉੱਜੜ ਜਾਵੇਗੀ। ਜਿਵੇਂ ਕਿ ਟਿੱਡੀਆਂ ਦਾ ਦਲ ਆਇਆ ਤੇ ਸਭ ਕੁਝ ਵੀਰਾਨ ਕਰ ਗਿਆ ਹੋਵੇ।

ਨੀਨਵਾਹ ਤੂੰ ਆਪਣੇ-ਆਪਨੂੰ ਸਲਾ ਵਾਂਗ ਵੱਧਾਇਆ ਆਪਣੇ-ਆਪ ਨੂੰ ਟਿੱਡੀ ਦਲ ਵਾਂਗ ਵੱਧਾਇਆ। 16 ਤੇਰੇ ਕੋਲ ਬਹੁਤ ਸਾਰੇ ਵਪਾਰੀ ਹਨ ਜੋ ਬਾਓਁ ਬਾਵੇਂ ਜਾਂਦੇ ਤੇ ਵਸਤਾਂ ਖਰੀਦਦੇ ਹਨ। ਉਨ੍ਹਾਂ ਦੀ ਗਿਣਤੀ ਅਕਾਸ਼ ’ਚ ਤਾਰਿਆਂ ਜਿੰਨੀ ਹੈ। ਉਨ੍ਹਾਂ ਦੀ ਤਾਦਾਤ ਉਸ ਟਿੱਡੀ ਦਲ ਵਾਂਗਰਾਂ ਹੈ ਜੋ ਆਉਂਦਾ ਹੈ ਤੇ ਸਭ ਕੁਝ ਚਟ੍ਟ ਕਰ ਜਾਂਦਾ ਹੈ। ਜਦੋਂ ਸਭ ਕੁਝ ਸਾਫ਼ ਕਰ ਲੈਂਦਾ ਹੈ ਤਾਂ ਮੁੜ ਜਾਂਦਾ ਹੈ। 17 ਤੇਰੇ ਸ਼ਾਹੀ ਲੋਕ ਵੀ ਉਨ੍ਹਾਂ ਟਿੱਡੀਆਂ ਵਾਂਗ ਹਨ। ਤੇਰੇ ਸੈਨਾਪਤੀ ਸਲ੍ਹਾ ਦੇ ਦਲਾਂ ਵਾਂਗ ਹਨ ਜੋ ਸਰਦੀਆਂ ਦੇ ਦਿਨਾਂ ਵਿੱਚ ਪੱਥਰ ਦੀਆਂ ਦੀਵਾਰਾਂ ਤੇ ਟਿਕਦਾ ਹੈ, ਜਦੋਂ ਸੂਰਜ ਚੜ੍ਹਦਾ ਹੈ, ਦੀਵਾਰ ਗਰਮ ਹੋਣ ਲੱਗਦੀ ਹੈ, ਤਾਂ ਉੱਡ ਜਾਂਦਾ ਹੈ ਤੇ ਕਿਸੇ ਨੂੰ ਪਤਾ ਨਹੀਂ ਲਗਦਾ ਕਿ ਉਹ ਕਿੱਥੋ ਗਿਆ। ਤੇਰੇ ਸੈਨਾਪਤੀ ਤੇ ਸ਼ਾਹੀ ਅਫ਼ਸਰ ਵੀ ਇਵੇਂ ਹੀ ਹਨ।

18 ਹੇ ਅੱਸ਼ੂਰ ਦੇ ਪਾਤਸ਼ਾਹ, ਤੇਰੇ ਆਜੜੀ (ਆਗੂ) ਵੀ ਘੂਕ ਸੁਤ੍ਤੇ ਪਏ ਹਨ। ਉਹ ਤਾਕਤਵਰ ਮਨੁੱਖ ਲੰਮੇ ਪਏ ਹੋਏ ਹਨ। ਤੇ ਤੇਰੀਆਂ ਭੇਡਾਂ (ਉੱਮਤਾਂ) ਪਹਾੜਾਂ ਉੱਪਰ ਖਿਲਰੀਆਂ-ਵਿੱਚਰਦੀਆਂ ਹਨ ਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਉਨ੍ਹਾਂ ਨੂੰ ਵਾਪਸ ਲਿਆਵੇ। 19 ਨੀਨਵਾਹ! ਤੂੰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈਂ ਪਰ ਕੋਈ ਤੇਰਾ ਘਾਵ ਪੂਰ ਨਹੀਂ ਸੱਕਦਾ। ਜਿਹੜਾ ਵੀ ਕੋਈ ਤੇਰਾ ਦੁਰ-ਸਮਾਚਾਰ ਸੁਣਦਾ ਹੈ ਤਾੜੀਆਂ ਮਾਰਦਾ ਹੈ। ਉਹ ਸਭ ਖੁਸ਼ ਹਨ। ਕਿਉਂ ਕਿ ਜੋ ਕਸ਼ਟ ਤੂੰ ਹਮੇਸ਼ਾ ਉਨ੍ਹਾਂ ਨੂੰ ਦਿੰਦਾ ਰਿਹਾ ਉਸ ਕਾਰਣ ਉਹ ਬੜੇ ਦੁੱਖੀ ਸਨ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes