A A A A A
Bible Book List

ਨਹਮਯਾਹ 13 Punjabi Bible: Easy-to-Read Version (ERV-PA)

ਨਹਮਯਾਹ ਦਾ ਅਖੀਰੀ ਹੁਕਮ

13 ਉਸ ਦਿਨ, ਮੂਸਾ ਦੀ ਪੋਥੀ ਸਾਰੇ ਲੋਕਾਂ ਨੂੰ ਉੱਚੀ ਪੜ੍ਹਕੇ ਸੁਣਾਈ ਗਈ ਅਤੇ ਉਨ੍ਹਾਂ ਨੂੰ ਇਸ ਵਿੱਚ ਇਹ ਲਿਖਿਆ ਮਿਲਿਆ: ਕਿਸੇ ਵੀ ਅੰਮੋਨੀ ਜਾਂ ਮੋਆਬੀ ਮਨੁੱਖ ਨੂੰ ਕਦੇ ਵੀ ਪਰਮੇਸ਼ੁਰ ਦੀ ਸਭਾ ਵਿੱਚ ਨਹੀਂ ਆਉਣਾ ਚਾਹੀਦਾ। ਇਹ ਬਿਵਸਬਾ ਇਸ ਲਈ ਲਿਖੀ ਗਈ ਸੀ ਕਿਉਂ ਕਿ ਉਨ੍ਹਾਂ ਨੇ ਇਸਰਾਏਲੀਆਂ ਨੂੰ ਭੋਜਨ ਅਤੇ ਪਾਣੀ ਨਾ ਦਿੱਤਾ ਸਗੋਂ ਬਿਲਆਮ ਨੂੰ ਉਨ੍ਹਾਂ ਨੂੰ ਸਰਾਪਣ ਲਈ ਕੀਮਤ ਦਿੱਤੀ। ਪਰ ਸਾਡੇ ਪਰਮੇਸ਼ੁਰ ਨੇ ਉਸ ਦੇ ਸਰਾਪ ਨੂੰ ਸਾਡੇ ਲਈ ਅਸੀਸ ਵਿੱਚ ਬਦਲ ਦਿੱਤਾ। ਇਸ ਲਈ ਇਸਰਾਏਲੀਆਂ ਨੇ ਜਦੋਂ ਉਸ ਬਿਵਸਬਾ ਨੂੰ ਸੁਣਿਆ, ਉਨ੍ਹਾਂ ਨੇ ਇਸ ਨੂੰ ਮੰਨਿਆ ਅਤੇ ਸਾਰੇ ਵਿਦੇਸ਼ੀਆਂ ਨੂੰ ਇਸਰਾਏਲ ਤੋਂ ਅਲੱਗ ਕਰ ਦਿੱਤਾ।

4-5 ਪਰ ਇਸਤੋਂ ਪਹਿਲਾਂ, ਟੋਬੀਯਾਹ ਦੇ ਨਜ਼ਦੀਕੀ ਮਿੱਤਰ ਅਲਯਾਸ਼ੀਬ ਜਾਜਕ ਨੇ ਜੋ ਕਿ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਗੋਦਾਮਾਂ ਦਾ ਇੰਚਾਰਜ ਸੀ, ਉਸ ਲਈ ਇੱਕ ਵੱਡਾ ਕਮਰਾ ਬਣਵਾਇਆ। ਇਸ ਕਮਰੇ ਨੂੰ ਭੇਟਾ ਦੀ ਸਮੱਗ੍ਰਰੀ ਰੱਖਣ ਲਈ ਵਰਤਿਆ ਜਾਂਦਾ ਸੀ, ਜਿਸ ਵਿੱਚ ਅਨਾਜ ਦੀ ਭੇਟ, ਧੂਫ਼, ਭਾਂਡੇ, ਅਨਾਜ ਦਾ ਦਸਵੰਧ, ਨਵੀਂ ਮੈਅ ਅਤੇ ਤੇਲ ਜੋ ਕਿ ਬਿਧੀ ਦੇ ਮੁਤਾਬਕ ਲੇਵੀਆਂ, ਗਵਈਆਂ ਅਤੇ ਦਰਬਾਨਾਂ ਦਾ ਸੀ, ਅਤੇ ਉਨ੍ਹਾਂ ਨੇ ਜਾਜਕਾਂ ਦੀਆਂ ਭੇਂਟਾ ਵੀ ਉਸ ਕਮਰੇ ਵਿੱਚ ਰੱਖੀਆਂ, ਪਰ ਅਲਯਾਸ਼ੀਬ ਨੇ ਉਹ ਕਮਰਾ ਟੋਬੀਯਾਹ ਨੂੰ ਦੇ ਦਿੱਤਾ।

ਜਦੋਂ ਇਹ ਸਭ ਕੁਝ ਵਾਪਰਿਆ ਮੈਂ ਯਰੂਸ਼ਲਮ ਵਿੱਚ ਨਹੀਂ ਸੀ। ਉਸ ਵਕਤ ਮੈਂ ਬਾਬਲ ਦੇ ਪਾਤਸ਼ਾਹ ਕੋਲ ਗਿਆ ਹੋਇਆ ਸੀ। ਮੈਂ ਪਾਤਸ਼ਾਹ ਅਰਤਹਸ਼ਸ਼ਤਾ ਦੇ ਬਤ੍ਤੀਵੇਂ ਵਰ੍ਹੇ ਵਿੱਚ ਬਾਬਲ ਕੋਲ ਗਿਆ ਅਤੇ ਬਾਅਦ ਵਿੱਚ ਮੈਂ ਪਾਤਸ਼ਾਹ ਕੋਲੋਂ ਵਾਪਸ ਯਰੂਸ਼ਲਮ ਵਿੱਚ ਜਾਣ ਦੀ ਇਜਾਜ਼ਤ ਮੰਗੀ। ਇਉਂ ਮੈਂ ਫ਼ਿਰ ਯਰੂਸ਼ਲਮ ਨੂੰ ਪਰਤ ਆਇਆ। ਯਰੂਸ਼ਲਮ ਵਿੱਚ ਆਕੇ ਮੈਨੂੰ ਅਲਯਾਸ਼ੀਬ ਦੇ ਮਾੜੇ ਕੰਮ ਬਾਰੇ ਪਤਾ ਲੱਗਾ ਕਿ ਉਸ ਨੇ ਟੋਬੀਯਾਹ ਨੂੰ ਪਰਮੇਸ਼ੁਰ ਦੇ ਮੰਦਰ ਦੇ ਵਿਹੜੇ ਵਿੱਚ ਕਮਰਾ ਦਿੱਤਾ ਹੋਇਆ ਸੀ। ਮੈਨੂੰ ਬੜਾ ਕਰੋਧ ਆਇਆ ਤੇ ਮੈਂ ਟੋਬੀਯਾਹ ਦੀਆਂ ਸਾਰੀਆਂ ਵਸਤਾਂ ਕਮਰੇ ‘ਚੋਂ ਬਾਹਰ ਸੁੱਟ ਦਿੱਤੀਆਂ। ਤੇ ਮੈਂ ਉਨ੍ਹਾਂ ਕਮਰਿਆਂ ਨੂੰ ਮੁੜ ਪਵਿੱਤਰ ਅਤੇ ਸਾਫ਼ ਕਰਨ ਦਾ ਹੁਕਮ ਦਿੱਤਾ ਫ਼ਿਰ ਤੋਂ ਮੈਂ ਪਰਮੇਸ਼ੁਰ ਦੇ ਮੰਦਰ ਦੇ ਭਾਂਡੇ, ਅਨਾਜ ਦੀਆਂ ਭੇਟਾਂ ਅਤੇ ਧੂਪ ਨੂੰ ਵਾਪਸ ਲੈ ਆਇਆ।

10 ਫ਼ਿਰ ਮੈਂ ਇਹ ਵੀ ਸੁਣਿਆ ਕਿ ਲੋਕਾਂ ਨੇ ਲੇਵੀਆਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦਿੱਤਾ ਸੀ ਇਸ ਲਈ ਲੇਵੀ ਅਤੇ ਗਵਈਏ ਜਿਨ੍ਹਾਂ ਨੇ ਸੇਵਾ ਕੀਤੀ ਸੀ, ਮੁੜ ਆਪਣੇ ਖੇਤਾਂ ਨੂੰ ਚੱਲੇ ਗਏ ਸਨ। 11 ਫ਼ੇਰ ਮੈਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਕਾਰਣ ਝਿੜਕਿਆ ਅਤੇ ਆਖਿਆ, “ਪਰਮੇਸ਼ੁਰ ਦੇ ਮੰਦਰ ਦੀ ਬੇਅਦਬੀ ਕਿਉਂ ਕੀਤੀ ਗਈ ਹੈ?” ਫ਼ਿਰ ਮੈਂ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕੀਤਾ ਅਤੇ ਇੱਕ ਵਾਰ ਫ਼ਿਰ ਤੋਂ ਉਨ੍ਹਾਂ ਨੂੰ ਉਨ੍ਹਾਂ ਦੀ ਡਿਊਟੀ ਵਾਲੀ ਜਗ੍ਹਾ ਤੇ ਲਾ ਦਿੱਤਾ। 12 ਤਦ ਯਹੂਦਾਹ ਦੇ ਹਰ ਮਨੁੱਖ ਨੇ ਆਪਣੀ ਫ਼ਸਲ ਦੇ ਅਨਾਜ ਦਾ ਦਸਵੰਧ, ਨਵੀਂ ਮੈਅ ਤੇ ਮੰਦਰ ਲ਼ਈ ਤੇਲ ਲਿਆਂਦਾ। ਅਤੇ ਇਨ੍ਹਾਂ ਵਸਤਾਂ ਨੂੰ ਗੋਦਾਮਾਂ ਵਿੱਚ ਰੱਖਿਆ ਗਿਆ।

13 ਮੈਂ ਸ਼ਲਮਯਾਹ ਜਾਜਕ, ਸਾਦੋਕ ਲਿਖਾਰੀ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਖਜ਼ਾਨਿਆਂ ਉੱਪਰ ਖਜਾਨਚੀ ਬਣਾਇਆ ਅਤੇ ਇਨ੍ਹਾਂ ਦੇ ਹੇਠ ਮੱਤਨਯਾਹ ਦੇ ਪੋਤਰੇ, ਜ਼ਕੂਰ ਦੇ ਪੁੱਤਰ ਹਾਨਾਨ ਨੂੰ ਰੱਖਿਆ ਕਿਉਂ ਕਿ ਉਹ ਇਮਾਨਦਾਰ ਹੋਣ ਵਜੋਂ ਮਂਨੇ ਜਾਂਦੇ ਸੀ ਅਤੇ ਆਪਣੇ ਸੰਬੰਧੀਆਂ ਵਿੱਚ ਵੰਡਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਸੀ।

14 ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਕਰਨੀ ਵਜੋਂ ਮੈਨੂੰ ਅਤੇ ਜੋ ਵੀ ਮੈਂ ਮੇਰੇ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਵਿੱਚ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਕੀਤਾ ਹੈ ਉਸ ਨੂੰ ਯਾਦ ਰੱਖੀ।

15 ਉਨ੍ਹਾਂ ਦਿਨਾਂ ਵਿੱਚ, ਯਹੂਦਾਹ ਵਿੱਚ ਮੈਂ ਲੋਕਾਂ ਨੂੰ ਸਬਤ ਦੇ ਦਿਨ ਵੀ ਕੰਮ ਕਰਦਿਆਂ ਵੇਖਿਆ ਤੇ ਲੋਕਾਂ ਨੂੰ ਅੰਗੂਰਾਂ ਚੋ ਦਾਖ ਕੱਢਦਿਆਂ ਵੀ ਵੇਖਿਆ। ਮੈਂ ਲੋਕਾਂ ਨੂੰ ਅਨਾਜ ਲਿਆਕੇ ਖੋਤਿਆਂ ਉੱਪਰ ਲਦ੍ਦਦਿਆਂ ਵੀ ਵੇਖਿਆ ਅਤੇ ਮੈਂ ਉਨ੍ਹਾਂ ਨੂੰ ਮੈਅ, ਅੰਗੂਰ, ਅੰਜੀਰ ਅਤੇ ਹੋਰ ਵਸਤਾਂ ਸ਼ਹਿਰ ਵਿੱਚ ਲਿਜਾਂਦਿਆਂ ਵੀ ਵੇਖਿਆ। ਉਹ ਲੋਕ ਇਹ ਸਭ ਵਸਤਾਂ ਸਬਤ ਦੇ ਦਿਨ ਯਰੂਸ਼ਲਮ ਵਿੱਚ ਲਿਆਉਂਦੇ ਸਨ ਤਾਂ ਮੈਂ ਉਨ੍ਹਾਂ ਨੂੰ ਇਸ ਸਭ ਤੋਂ ਖਬਰਦਾਰ ਕੀਤਾ ਤੇ ਉਨ੍ਹਾਂ ਨੂੰ ਸਬਤ ਦੇ ਦਿਨ ਵਪਾਰ ਕਰਨੋ ਵਰਜਿਆ।

16 ਯਰੂਸ਼ਲਮ ਵਿੱਚ ਕੁਝ ਲੋਕ ਸੂਰ ਸ਼ਹਿਰ ਦੇ ਵੀ ਵੱਸਦੇ ਸਨ ਅਤੇ ਉਹ ਲੋਕ ਸਬਤ ਤੇ ਯਹੂਦੀਆਂ ਲਈ ਯਰੂਸ਼ਲਮ ਵਿੱਚ ਮੱਛੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਵਸਤਾਂ ਲਿਆਏ। 17 ਮੈਂ ਯਹੂਦਾਹ ਦੇ ਸੱਜਣਾਂ ਨੂੰ ਝਿੜਕਿਆ ਅਤੇ ਆਖਿਆ, “ਇਹ ਕਿਹੋ ਜਿਹੀ ਬਦੀ ਹੈ ਜੋ ਤੁਸੀਂ ਸਬਤ ਦੀ ਮਹਾਨਤਾ ਨੂੰ ਤਬਾਹ ਕਰਕੇ ਕਰ ਰਹੇ ਹੋਂ ਅਤੇ ਇਸ ਨੂੰ ਆਮ ਦਿਨ ਵਾਂਗ ਬਣਾ ਰਹੇ ਹੋਂ। 18 ਕੀ ਤੁਹਾਡੇ ਪੁਰਖਿਆਂ ਨੇ ਇੰਝ ਹੀ ਵਿਖਾਵਾ ਨਹੀਂ ਕੀਤਾ? ਜਿਸ ਕਾਰਣ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਪਰ ਤਕਲੀਫ਼ਾਂ ਅਤੇ ਕਰੋਪੀ ਲਿਆਂਦੀ ਸੀ। ਹੁਣ ਤੁਸੀਂ ਸਬਤ ਦਾ ਅਪਮਾਨ ਕਰਕੇ ਪਰਮੇਸ਼ੁਰ ਦਾ ਗੁੱਸਾ ਇਸਰਾਏਲ ਦੇ ਖਿਲਾਫ਼ ਹੋਰ ਵੀ ਵੱਧਾ ਰਹੇ ਹੋ।”

19 ਇਹ ਕੁਝ ਹੈ ਜੋ ਮੈਂ ਕੀਤਾ: ਹਰ ਸ਼ੁਕਰਵਾਰ ਦੀ ਸ਼ਾਮ, ਹਨੇਰਾ ਹੋਣ ਤੋਂ ਪਹਿਲਾਂ, ਮੈਂ ਦਰਬਾਨਾਂ ਨੂੰ ਯਰੂਸ਼ਲਮ ਦੇ ਫ਼ਾਟਕਾਂ ਨੂੰ ਬੰਦ ਕਰਕੇ ਜੰਦਰੇ ਲਾਉਣ ਦਾ ਹੁਕਮ ਦੇ ਦਿੱਤਾ। ਤੇ ਸਬਤ ਦੇ ਖਤਮ ਹੋਣ ਤੀਕ ਮੈਂ ਉਨ੍ਹਾਂ ਨੂੰ ਉਨ੍ਹਾਂ ਨੂੰ ਨਾ ਖੋਲ੍ਹਣ ਦਾ ਆਦੇਸ਼ ਦਿੱਤਾ। ਮੈਂ ਆਪਣੇ ਕੁਝ ਖਾਸ ਲੋਕਾਂ ਨੂੰ ਫ਼ਾਟਕਾਂ ਤੇ ਬਿਠਾਇਆ ਤੇ ਉਨ੍ਹਾਂ ਨੂੰ ਇਹ ਨਿਗਰਾਨੀ ਰੱਖਣ ਦਾ ਹੁਕਮ ਦਿੱਤਾ ਕਿ ਕੋਈ ਵੀ ਮਨੁੱਖ ਸਬਤ ਦੇ ਦਿਨ ਯਰੂਸ਼ਲਮ ਵਿੱਚ ਕੋਈ ਭਾਰ ਅੰਦਰ ਨਾ ਲਿਆਵੇ।

20 ਇੱਕ ਦੋ ਵਾਰੀ ਕੁਝ ਵਪਾਰੀਆਂ ਅਤੇ ਸੌਦਾਗਰਾਂ ਨੇ ਰਾਤ ਯਰੂਸ਼ਲਮ ਤੋਂ ਬਾਹਰ ਗੁਜ਼ਾਰੀ। 21 ੜਪਰ ਮੈਂ ਉਨ੍ਹਾਂ ਨੂੰ ਖਬਰਦਾਰ ਕੀਤਾ ਅਤੇ ਆਖਿਆ, “ਤੁਸੀਂ ਰਾਤ ਵੇਲੇ ਕੰਧ ਤੋਂ ਬਾਹਰ ਆਵਾਸ ਕਿਉਂ ਕਰਦੇ ਹੋਂ? ਜੇਕਰ ਦੁਬਾਰਾ ਤੁਸੀਂ ਇਵੇਂ ਕੀਤਾ, ਤਾਂ ਮੈਂ ਤੁਹਾਡੇ ਖਿਲਾਫ਼ ਤਾਕਤ ਇਸਤੇਮਾਲ ਕਰਾਂਗਾ।” ਇਉਂ ਉਸ ਦਿਨ ਤੋਂ ਬਾਅਦ ਮੁੜ ਕਦੀ ਵੀ ਉਹ ਸਬਤ ਦੇ ਦਿਨ ਆਪਣੀਆਂ ਵਸਤਾਂ ਵੇਚਣ ਨਾ ਆਏ।

22 ਫ਼ਿਰ ਮੈਂ ਲੇਵੀਆਂ ਨੂੰ ਆਪਣੇ-ਆਪ ਨੂੰ ਸ਼ੁੱਧ ਕਰਨ ਦਾ ਅਤੇ ਫ਼ਾਟਕਾਂ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ। ਇਹ ਸਭ ਕੁਝ ਸਬਤ ਨੂੰ ਇੱਕ ਪਵਿੱਤਰ ਦਿਨ ਰੱਖਣ ਵਜੋਂ ਕੀਤਾ ਗਿਆ ਸੀ।

ਹੇ ਪਰਮੇਸ਼ੁਰ! ਕਿਰਪਾ ਕਰਕੇ ਮੇਰੀ ਕਰਨੀ ਕਰਕੇ ਮੈਨੂੰ ਚੇਤੇ ਰੱਖ, ਮੇਰੇ ਤੇ ਦਯਾ ਕਰ ਤੇ ਮੇਰੇ ਤੇ ਆਪਣੀ ਮਹਾਨ ਵਫ਼ਾਦਾਰੀ ਵਰਸਾ।

23 ਉਨ੍ਹਾਂ ਦਿਨਾਂ ਵਿੱਚ ਮੈਂ ਦੇਖਿਆ ਕਿ ਕੁਝ ਯਹੂਦੀਆਂ ਨੇ ਅਸ਼ਦੋਦੀ, ਅੰਮੋਨੀ ਅਤੇ ਮੋਆਬੀ ਔਰਤਾਂ ਨਾਲ ਵਿਆਹ ਕਰਵਾ ਲੇ ਸਨ। 24 ਅਤੇ ਉਨ੍ਹਾਂ ਵਿਆਹਾਂ ਚੋ ਪੈਦਾ ਹੋਏ ਬੱਚਿਆਂ ਵਿੱਚੋਂ ਅਧਿਆਂ ਨੂੰ ਯਹੂਦੀ ਬੋਲੀ ਬੋਲਣੀ ਨਹੀਂ ਸੀ ਆਉਂਦੀ। ਇਨ੍ਹਾਂ ਬੱਚਿਆਂ ਨੇ ਅਸ਼ਦੋਦੀ ਅਤੇ ਵੱਖੋ-ਵੱਖ ਲੋਕਾਂ ਦੀ ਭਾਸ਼ਾ ਬੋਲੀ। 25 ਤਾਂ ਫ਼ਿਰ ਮੈਂ ਉਨ੍ਹਾਂ ਆਦਮੀਆਂ ਨੂੰ ਕਿਹਾ ਕਿ ਉਹ ਗਲਤ ਕੰਮ ਕਰ ਰਹੇ ਸਨ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਕਈਆਂ ਨੂੰ ਤਾਂ ਮੈਂ ਕੁਟਿਆ ਵ੍ਵੀ ਤੇ ਕਈਆਂ ਦੇ ਵਾਲ ਵੀ ਪੁੱਟ ਦਿੱਤੇ। ਮੈਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਾਂ ਦੀ ਸੌਂਹ ਲੈਣ ਲਈ ਮਜ਼ਬੂਰ ਕੀਤਾ। ਮੈਂ ਉਨ੍ਹਾਂ ਨੂੰ ਆਖਿਆ, “ਆਪਣੀਆਂ ਧੀਆਂ ਨੂੰ ਉਨ੍ਹਾਂ ਦੇ ਮੁੰਡਿਆਂ ਨਾਲ ਵਿਆਹ ਕਰਵਾਉਣ ਲਈ ਨਾ ਦਿਓ। ਉਨ੍ਹਾਂ ਵਿਦੇਸ਼ੀਆਂ ਦੀਆਂ ਧੀਆਂ ਨਾਲ ਆਪਣੇ ਪੁੱਤਰਾਂ ਦਾ ਵਿਆਹ ਨਾ ਕਰੋ। ਤੁਸੀਂ ਉਨ੍ਹਾਂ ਦੀਆਂ ਧੀਆਂ ਨਾਲ ਵਿਆਹ ਨਾ ਕਰਿਓ। 26 ਕੀ ਇਸਰਾਏਲ ਦੇ ਪਾਤਸ਼ਾਹ, ਸੁਲੇਮਾਨ ਨੇ ਇਹੋ ਜਿਹੀਆਂ ਔਰਤਾਂ ਕਾਰਣ ਹੀ ਪਾਪ ਨਹੀਂ ਕੀਤਾ? ਸਾਰੀਆਂ ਕੌਮਾਂ ਵਿੱਚ ਉਸ ਵਰਗਾ ਕੋਈ ਪਾਤਸ਼ਾਹ ਨਹੀਂ ਸੀ। ਉਹ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ। ਤੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਸਰਾਏਲ ਉੱਪਰ ਪਾਤਸ਼ਾਹੀ ਬਖਸ਼ੀ ਸੀ, ਪਰ ਵਿਦੇਸ਼ੀ ਔਰਤਾਂ ਨੇ ਉਸ ਤੋਂ ਵੀ ਪਾਪ ਕਰਵਾਇਆ। 27 ਤੇ ਹੁਣ ਅਸੀਂ ਇਹ ਸੁਣ ਰਹੇ ਹਾਂ ਕਿ ਤੁਸੀਂ ਵੀ ਇਹ ਪਾਪ ਕਮਾ ਰਹੇ ਹੋ। ਤੁਸੀਂ ਸਾਡੇ ਪਰਮੇਸ਼ੁਰ ਨਾਲ ਸੱਚੇ ਨਹੀਂ ਹੋ ਤੇ ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਰਹੇ ਹੋ।”

28 ਪਰਧਾਨ ਜਾਜਕ ਅਲਯਾਸ਼ੀਬ ਦਾ ਪੁੱਤਰ ਯੋਯਾਦਆ ਸੀ। ਯੋਯਾਦਆ ਦੇ ਪੁੱਤਰਾਂ ਵਿੱਚੋਂ ਇੱਕ ਹੋਰੋਨੀ ਦੇ ਸਨਬੱਲਟ ਦਾ ਜਵਾਈ ਸੀ। ਮੈਂ ਉਸ ਆਦਮੀ ਨੂੰ ਇੱਥੋਂ ਭਜਾਅ ਦਿੱਤਾ। ਇਸ ਥਾਂ ਤੋਂ ਮੈਂ ਉਸ ਨੂੰ ਬਾਹਰ ਕੱਢ ਦਿੱਤਾ।

29 ਹੇ ਮੇਰੇ ਪਰਮੇਸ਼ੁਰ! ਉਨ੍ਹਾਂ ਨੂੰ ਚੇਤੇ ਕਰ ਕਿ ਉਨ੍ਹਾਂ ਨੇ ਜਾਜਕ ਦੇ ਰੁਤਬੇ ਨੂੰ ਭਰਿਸ਼ਟ ਕੀਤਾ ਹੈ ਜਿਵੇਂ ਕਿ ਇਹ ਕੋਈ ਖੇਡ ਹੋਵੇ। ਜਿਹੜਾ ਵਚਨ ਤੂੰ ਜਾਜਕਾਂ ਤੇ ਲੇਵੀਆਂ ਨਾਲ ਕੀਤਾ ਸੀ ਉਨ੍ਹਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ। 30 ਮੈਂ ਸਾਰੇ ਵਿਦੇਸ਼ੀਆਂ ਨੂੰ ਬਾਹਰ ਕੱਢ ਕੇ ਜਾਜਕਾਂ ਅਤੇ ਲੇਵੀਆਂ ਨੂੰ ਸ਼ੁੱਧ ਬਣਾਇਆ। ਫ਼ੇਰ ਮੈਂ ਜਾਜਕਾਂ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਫ਼ਰਜਾਂ ਅਤੇ ਜਿਂਮੇਦਾਰੀਆਂ ਮੁਤਾਬਕ ਕੰਮ ਦਿੱਤਾ। 31 ਅਤੇ ਮੈਂ ਲੋਕਾਂ ਨੂੰ ਨਿਯਮਿਤ ਸਮੇਂ ਤੇ ਲੱਕੜ ਚੜ੍ਹਾਵਿਆਂ ਅਤੇ ਪਹਿਲੇ ਫ਼ਲਾਂ ਬਾਰੇ ਯਾਦ ਕਰਵਾਇਆ। ਹੇ ਮੇਰੇ ਪਰਮੇਸ਼ੁਰ, ਕਿਰਪਾ ਕਰਕੇ ਨੇਕੀ ਕਰਨ ਲਈ ਮੈਨੂੰ ਚੇਤੇ ਰੱਖੀਂ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes