A A A A A
Bible Book List

ਦਾਨੀਏਲ 7 Punjabi Bible: Easy-to-Read Version (ERV-PA)

ਦਾਨੀਏਲ ਦਾ ਚਾਰ ਜਾਨਵਰਾਂ ਬਾਰੇ ਸੁਪਨਾ

ਬੇਲਸ਼ੱਸਰ ਦੇ ਬਾਬਲ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇੱਕ ਸੁਪਨਾ ਆਇਆ। ਜਦੋਂ ਦਾਨੀਏਲ ਆਪਣੇ ਬਿਸਤਰ ਵਿੱਚ ਲੇਟਿਆ ਹੋਇਆ ਸੀ ਤਾਂ ਉਸ ਨੇ ਇਹ ਦਰਸ਼ਨ ਦੇੇਖੇ। ਦਾਨੀਏਲ ਨੇ ਜੋ ਸੁਪਨੇ ਵਿੱਚ ਦੇਖਿਆ ਉਸ ਬਾਰੇ ਲਿਖਿਆ। ਦਾਨੀਏਲ ਨੇ ਆਖਿਆ, “ਮੈਂ ਰਾਤ ਵੇਲੇ ਆਪਣਾ ਦਰਸ਼ਨ ਦੇਖਿਆ। ਦਰਸ਼ਨ ਵਿੱਚ ਚਹੁਂਆਂ ਪਾਸਿਓ ਹਵਾ ਵਗ ਰਹੀ ਸੀ, ਉਨ੍ਹਾਂ ਹਵਾਵਾਂ ਨੇ ਮਹਾਨ ਸਮੁੰਦਰ ਨੂੰ ਅਸ਼ਾਂਤ ਕਰ ਦਿੱਤਾ ਸੀ। ਮੈਂ ਚਾਰ ਵੱਡੇ ਜਾਨਵਰ ਦੇਖੇ, ਅਤੇ ਹਰੇਕ ਹਰ ਦੂਸਰੇ ਨਾਲੋਂ ਵੱਖਰਾ ਸੀ। ਉਹ ਚਾਰੇ ਜਾਨਵਰ ਸਮੁੰਦਰ ਵਿੱਚੋਂ ਬਾਹਰ ਆਏ ਸਨ।

“ਪਹਿਲਾ ਜਾਨਵਰ ਸ਼ੇਰ ਵਰਗਾ ਦਿਖਾਈ ਦਿੰਦਾ ਸੀ, ਅਤੇ ਇਸਦੇ ਬਾਜ਼ ਵਾਂਗ ਖੰਭ ਸਨ। ਮੈਂ ਇਸ ਜਾਨਵਰ ਨੂੰ ਗੋਰ ਨਾਲ ਦੇਖਿਆ। ਇਸਦੇ ਖੰਭ ਇਸਤੋਂ ਪਾਟੇ ਹੋਏ ਸਨ। ਇਸ ਨੂੰ ਧਰਤੀ ਉੱਤੋਂ ਇਸ ਤਰ੍ਹਾਂ ਉੱਠਾਇਆ ਗਿਆ ਕਿ ਇਹ ਆਪਣੇ ਦੋ ਪੈਰਾਂ ਉੱਤੇ ਆਦਮੀ ਵਾਂਗ ਖੜ੍ਹਾ ਹੋ ਗਿਆ। ਅਤੇ ਇਸ ਨੂੰ ਆਦਮੀ ਦਾ ਦਿਲ (ਮਨ) ਦਿੱਤਾ ਗਿਆ।

“ਅਤੇ ਫ਼ੇਰ ਮੈਂ ਓੱਥੇ ਆਪਣੇ ਸਾਹਮਣੇ ਇੱਕ ਦੂਸਰਾ ਜਾਨਵਰ ਦੇਖਿਆ। ਇਹ ਜਾਨਵਰ ਰਿੱਛ ਵਰਗਾ ਦਿਖਾਈ ਦਿੰਦਾ ਸੀ। ਇਹ ਆਪਣੇ ਇੱਕ ਪਾਸੇ ਵੱਲੋਂ ਉੱਠਿਆ ਹੋਇਆ ਸੀ ਅਤੇ ਮੈਂ ਇਸਦੇ ਮੂੰਹ ਅੰਦਰ ਦੰਦਾਂ ਵਿੱਚਕਾਰ ਤਿੰਨ ਪਸਲੀਆਂ ਵੇਖੀਆਂ। ਇਸ ਨੂੰ ਆਖਿਆ ਗਿਆ, ‘ਉੱਠ ਅਤੇ ਕਾਫ਼ੀ ਸਾਰਾ ਮਾਸ ਖਾ ਜਾ।’

“ਇਸ ਮਗਰੋਂ, ਮੈਂ ਦੇਖਿਆ ਅਤੇ ਓੱਥੇ ਮੇਰੇ ਸਾਹਮਣੇ ਇੱਕ ਹੋਰ ਜਾਨਵਰ ਸੀ। ਇਹ ਜਾਨਵਰ ਚੀਤੇ ਵਰਗਾ ਦਿਖਾਈ ਦਿੰਦਾ ਸੀ। ਅਤੇ ਚੀਤੇ ਦੀ ਪਿੱਠ ਉੱਤੇ ਚਾਰ ਖੰਭ ਸਨ। ਖੰਭ ਕਿਸੇ ਪੰਛੀ ਦੇ ਖੰਭਾਂ ਵਾਂਗ ਨਜ਼ਰ ਆਉਦੇ ਸਨ। ਇਸ ਜਾਨਵਰ ਦੇ ਚਾਰ ਸਿਰ ਸਨ। ਇਸ ਨੂੰ ਹਕੂਮਤ ਕਰਨ ਦਾ ਅਧਿਕਾਰ ਮਿਲਿਆ ਹੋਇਆ ਸੀ।

“ਇਸਤੋਂ ਮਗਰੋਂ, ਮੈਂ ਰਾਤ ਵੇਲੇ ਆਪਣੇ ਦਰਸ਼ਨ ਅੰਦਰ ਦੇਖਿਆ, ਅਤੇ ਓੱਥੇ ਮੇਰੇ ਸਾਹਮਣੇ ਇੱਕ ਚੌਬਾ ਜਾਨਵਰ ਸੀ। ਇਹ ਜਾਨਵਰ ਬੜਾ ਕਮੀਨਾ ਅਤੇ ਭਿਆਨਕ ਦਿਖਾਈ ਦਿੰਦਾ ਸੀ।ਇਹ ਬਹੁਤ ਤਾਕਤਵਰ ਦਿਖਾਈ ਦਿੰਦਾ ਸੀ। ਇਸਦੇ ਲੰਮੇ ਲੋਹੇ ਦੇ ਦੰਦ ਸਨ। ਇਹ ਜਾਨਵਰ ਆਪਣੇ ਸ਼ਿਕਾਰਾਂ ਨੂੰ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਜਾਨਵਰ ਆਪਣੇ ਸ਼ਿਕਾਰ ਦੇ ਬਚੇ ਖੁਚੇ ਹਿਸਿਆਂ ਨੂੰ ਪੈਰਾਂ ਹੇਠਾਂ ਲਿਤਾੜਦਾ ਸੀ। ਇਹ ਚੌਬਾ ਜਾਨਵਰ ਉਨ੍ਹਾਂ ਸਾਰੇ ਜਾਨਵਰਾਂ ਨਾਲੋਂ ਵੱਖਰਾ ਸੀ ਜਿਨ੍ਹਾਂ ਨੂੰ ਮੈਂ ਇਸ ਤੋਂ ਪਹਿਲਾਂ ਦੇਖਿਆ ਸੀ। ਜਾਨਵਰ ਦੇ ਦਸ ਸਿੰਗ ਸਨ।

“ਮੈਂ ਉਨ੍ਹਾਂ ਸਿੰਗਾ ਬਾਰੇ ਸੋਚ ਹੀ ਰਿਹਾ ਸਾਂ ਅਤੇ ਫ਼ੇਰ ਉਨ੍ਹਾਂ ਸਿੰਗਾਂ ਦਰਮਿਆਨ ਇੱਕ ਹੋਰ ਸਿੰਗ ਉੱਗ ਆਇਆ। ਇਹ ਸਿੰਗ ਇੱਕ ਛੋਟਾ ਸਿੰਗ ਸੀ। ਇਸ ਛੋਟੇ ਸਿੰਗ ਉੱਤੇ ਅੱਖਾਂ ਲੱਗੀਆਂ ਹੋਈਆਂ ਸਨ-ਅੱਖਾਂ ਬੰਦੇ ਦੀਆਂ ਅੱਖਾਂ ਵਾਂਗ ਦਿਖਾਈ ਦਿੰਦੀਆਂ ਸਨ। ਅਤੇ ਇਸ ਛੋਟੇ ਸਿੰਗ ਉੱਤੇ ਇੱਕ ਮੂੰਹ ਵੀ ਸੀ। ਮੂੰਹ ਮਹਾਨ ਗੱਲਾਂ ਬੋਲ ਰਿਹਾ ਸੀ। ਛੋਟੇ ਸਿੰਗ ਨੇ ਦੂਸਰੇ ਸਿੰਗਾਂ ਵਿੱਚੋਂ ਤਿੰਨ ਸਿੰਗ ਪੁੱਟ ਲੇ।

ਚੌਬੇ ਜਾਨਵਰ ਦਾ ਨਿਆਂ

“ਦੇਖ ਰਿਹਾ ਸਾਂ ਜਦੋਂ ਮੈਂ ਰੱਖੇ ਜਾ ਰਹੇ ਸਨ ਤਖਤ ਆਪਣੀਆਂ ਥਾਵਾਂ ਉੱਤੇ।
    ਅਤੇ ਪ੍ਰਾਚੀਨ ਪਤਸ਼ਾਹ ਬੈਠਾ ਸੀ ਆਪਣੇ ਤਖਤ ਉੱਤੇ ਉਸ ਦੇ ਬਸਤਰ ਬਰਫ਼ ਜਿੰਨੇ ਸਫ਼ੇਦ ਸਨ।
ਸਿਰ ਦੇ ਵਾਲ ਓਸਦੇ ਸਨ ਸਫ਼ੇਦ ਸਨ ਇਹ ਚਿੱਟੀ ਉਨ ਜਿਹੇ।
    ਤਖਤ ਸੀ ਉਸਦਾ ਬਣਿਆ ਅਗਨ ਦਾ ਅਤੇ ਪਹੀਏ ਤਖਤ ਦੇ ਸਨ ਬਣੇ ਲਾਟਾਂ ਦੇ।
10 ਅਗ੍ਗ ਦਾ ਦਰਿਆ ਇੱਕ ਸੀ ਵਗਦਾ ਪਿਆ ਸਾਹਮਣੇ ਪਰਾਚੀਨ ਰਾਜੇ ਦੇ।
    ਹਜਾਰਾਂ ਦੇ ਹਜਾਰਾਂ ਲੋਕ ਉਸਦੀ ਸੇਵਾ ਕਰ ਰਹੇ ਸਨ।
ਦਸ ਹਜ਼ਾਰ ਵਾਰੀ ਦਸ ਹਜ਼ਾਰ ਲੋਕ ਉਸ ਦੇ ਅੱਗੇ ਖਲੋਤੇ ਹੋਏ ਸਨ।
    ਇਹ ਸੀ ਜਿਵੇਂ ਕਚਿਹਰੀ ਹੋਵੇ ਸ਼ੁਰੂ ਹੋਣ ਵਾਲੀ ਅਤੇ ਕਿਤਾਬਾਂ ਹੋਣ ਖੁਲ੍ਹੀਆਂ।

11 “ਮੈਂ ਦੇਖਦਾ ਰਿਹਾ ਕਿਉਂ ਕਿ ਛੋਟਾ ਸਿੰਗ ਮਹਾਨ ਗੱਲਾਂ ਬੋਲਦਾ ਰਿਹਾ। ਮੈਂ ਓਨੀ ਦੇਰ ਤੱਕ ਦੇਖਦਾ ਰਿਹਾ ਜਦੋਂ ਆਖਿਰਕਾਰ ਚੌਬਾ ਜਾਨਵਰ ਮਾਰਿਆ ਗਿਆ। ਇਸਦਾ ਸ਼ਰੀਰ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਨੂੰ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ। 12 ਹੋਰਨਾਂ ਜਾਨਵਰਾਂ ਦਾ ਅਧਿਕਾਰ ਤੇ ਹਕੂਮਤ ਉਨ੍ਹਾਂ ਕੋਲੋਂ ਲੈ ਲਈ ਗਈ। ਪਰ ਉਨ੍ਹਾਂ ਨੂੰ ਕੁਝ ਸਮੇਂ ਤੱਕ ਰਹਿਣ ਦੀ ਇਜਾਜ਼ਤ ਦਿੱਤੀ ਗਈ।

13 “ਰਾਤ ਵੇਲੇ ਆਪਣੇ ਦਰਸ਼ਨ ਵਿੱਚ ਮੈਂ ਦੇਖਿਆ, ਅਤੇ ਓੱਥੇ ਮੇਰੇ ਸਾਹਮਣੇ ਇੱਕ ਬੰਦਾ ਸੀ ਜਿਹੜਾ ਬੰਦੇ ਵਾਂਗ ਦਿਖਾਈ ਦਿੰਦਾ ਸੀ। ਉਹ ਅਕਾਸ਼ ਵਿੱਚੋਂ ਬਦਲਾਂ ਉੱਤੇ ਆ ਰਿਹਾ ਸੀ। ਉਹ ਪ੍ਰਾਚੀਨ ਪਾਤਸ਼ਾਹ ਕੋਲ ਆਇਆ ਅਤੇ ਉਹ ਉਸ ਨੂੰ ਉਸ ਦੇ ਸਾਹਮਣੇ ਲੈ ਆਏ।

14 “ਜਿਹੜਾ ਬੰਦਾ ਮਨੁੱਖ ਵਾਂਗ ਦਿਖਾਈ ਦਿੰਦਾ ਸੀ ਉਸ ਨੂੰ ਅਧਿਕਾਰ, ਪਰਤਾਪ ਅਤੇ ਪੂਰੀ ਹਕੂਮਤੀ ਸ਼ਕਤੀ ਦਿੱਤੀ ਗਈ। ਹਰ ਕੌਮ ਅਤੇ ਹਰ ਭਾਸ਼ਾ ਦੇ ਲੋਕ ਉਸਦੀ ਉਪਾਸਨਾ ਕਰਨਗੇ। ਉਸਦੀ ਹਕੂਮਤ ਹਮੇਸ਼ਾ ਰਹੇਗੀ। ਉਸਦਾ ਰਾਜ ਸਦਾ ਰਹੇਗਾ। ਇਸਦਾ ਕਦੇ ਨਾਸ਼ ਨਹੀਂ ਹੋਵੇਗਾ।

ਚੌਬੇ ਜਾਨਵਰ ਬਾਰੇ ਸੁਪਨੇ ਦੀ ਵਿਆਖਿਆ

15 “ਮੈਂ, ਦਾਨੀਏਲ, ਬਹੁਤ ਉਲਝਣ ਵਿੱਚ ਅਤੇ ਫ਼ਿਕਰਮੰਦ ਸੀ। ਜਿਹੜੇ ਦਰਸ਼ਨ ਮੇਰੇ ਮਨ ਵਿੱਚੋਂ ਲੰਘੇ ਸਨ ਉਨ੍ਹਾਂ ਨੇ ਮੈਨੂੰ ਬਿਪਤਾ ਵਿੱਚ ਪਾ ਦਿੱਤਾ ਸੀ। 16 ਮੈਂ ਉਨ੍ਹਾਂ ਵਿੱਚੋਂ ਇੱਕ ਦੇ ਨੇੜੇ ਗਿਆ, ਜਿਹੜਾ ਉੱਥੇ ਖੜ੍ਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਇਸ ਸਾਰੇ ਕੁਝ ਦਾ ਕੀ ਅਰਬ ਸੀ। ਇਸ ਲਈ ਉਸ ਨੇ ਮੈਨੂੰ ਦੱਸਿਆ। ਉਸ ਨੇ ਮੈਨੂੰ ਸਮਝਾਇਆ ਕਿ ਇਨ੍ਹਾਂ ਚੀਜ਼ਾਂ ਦਾ ਕੀ ਅਰਬ ਸੀ। 17 ਉਸ ਨੇ ਆਖਿਆ, ‘ਚਾਰ ਵੱਡੇ ਜਾਨਵਰ ਚਾਰ ਰਾਜ ਹਨ। ਇਹ ਚਾਰੇ ਰਾਜ ਧਰਤੀ ਵਿੱਚੋਂ ਨਿਕਲਣਗੇ। ਪਰ ਪਰਮੇਸ਼ੁਰ ਦੇ ਖਾਸ ਬੰਦੇ ਰਾਜ ਹਾਸਿਲ ਕਰਨਗੇ। ਅਤੇ ਉਨ੍ਹਾਂ ਕੋਲ ਸਦਾ ਸਦਾ ਲਈ ਰਾਜ ਰਹੇਗਾ। 18 ਅਤੇ ਬਾਅਦ ਵਿੱਚ ਅੱਤ ਉੱਚ ਦੇ ਪਵਿੱਤਰ ਪੁਰੱਖ ਰਾਜ ਪ੍ਰਾਪਤ ਕਰਨਗੇ ਅਤੇ ਉਹ ਰਾਜ ਸਦਾ ਲਈ ਰੱਖਣਗੇ।’

19 “ਫ਼ੇਰ ਮੈਂ ਜਾਨਣਾ ਚਾਹਿਆ ਕਿ ਚੌਬਾ ਜਾਨਵਰ ਕੀ ਸੀ ਅਤੇ ਇਸਦਾ ਅਰਬ ਕੀ ਸੀ। ਚੌਬਾ ਜਾਨਵਰ ਹੋਰਨਾਂ ਸਾਰਿਆਂ ਜਾਨਵਰਾਂ ਨਾਲੋਂ ਭਿਂਨ ਸੀ। ਇਹ ਬਹੁਤ ਭਿਆਨਕ ਸੀ। ਇਸਦੇ ਦੰਦ ਲੋਹੇ ਦੇ ਅਤੇ ਪੰਜੇ ਕਾਂਸੀ ਦੇ ਸਨ। ਇਹ ਉਹ ਜਾਨਵਰ ਸੀ ਜਿਹੜਾ ਆਪਣੇ ਸ਼ਿਕਾਰ ਨੂੰ ਪੂਰੀ ਤਰ੍ਹਾਂ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਆਪਣੇ ਸ਼ਿਕਾਰਾਂ ਦੇ ਬਚੇ ਖੁਚੇ ਅਵਸ਼ੇਸ਼ਾਂ ਨੂੰ ਲਿਤਾੜ ਦਿੰਦਾ ਸੀ। 20 ਅਤੇ ਮੈਂ ਜਾਨਣਾ ਚਾਹੁੰਦਾ ਸੀ ਕਿ ਚੌਬੇ ਜਾਨਵਰ ਦੇ ਸਿਰ ਉਤ੍ਤਲੇ ਦਸ ਸਿੰਗ ਕੀ ਸਨ। ਅਤੇ ਮੈਂ ਉਸ ਛੋਟੇ ਸਿੰਗ ਬਾਰੇ ਵੀ ਜਾਨਣਾ ਚਾਹੁੰਦਾ ਸਾਂ, ਜਿਹੜਾ ਉੱਥੇ ਉਗਿਆ ਹੋਇਆ ਸੀ। ਉਸ ਛੋਟੇ ਸਿੰਗ ਨੇ ਦਸਾਂ ਸਿੰਗਾਂ ਵਿੱਚੋਂ ਤਿੰਨਾਂ ਨੂੰ ਪੁੱਟ ਦਿੱਤਾ ਸੀ। ਉਹ ਛੋਟਾ ਸਿੰਗ ਬਾਕੀ ਸਿੰਗਾਂ ਨਾਲੋਂ ਵੱਧੇਰੇ ਕਮੀਨਾ ਨਜ਼ਰ ਆਉਂਦਾ ਸੀ। ਅਤੇ ਉਹ ਛੋਟਾ ਸਿੰਗ ਲਗਾਤਾਰ ਮਹਾਨ ਗੱਲਾਂ ਬੋਲ ਰਿਹਾ ਸੀ। 21 ਜਿਵੇਂ ਮੈਂ ਦੇਖ ਰਿਹਾ ਸੀ, ਇਸ ਛੋਟੇ ਸਿੰਗ ਨੇ ਪਰਮੇਸ਼ੁਰ ਦੇ ਖਾਸ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਖਿਲਾਫ਼ ਜੰਗ ਕਰਨੀ ਸ਼ੁਰੂ ਕਰ ਦਿੱਤੀ। ਅਤੇ ਉਹ ਸਿੰਗ ਉਨ੍ਹਾਂ ਨੂੰ ਮਾਰ ਰਿਹਾ ਸੀ। 22 ਛੋਟਾ ਸਿੰਗ ਉਦੋਂ ਤੱਕ ਪਰਮੇਸ਼ੁਰ ਦੇ ਲੋਕਾਂ ਨੂੰ ਮਾਰਦਾ ਰਿਹਾ ਜਦੋਂ ਤੱਕ ਕਿ ਪ੍ਰਾਚੀਨ ਪਾਤਸ਼ਾਹ ਆ ਨਹੀਂ ਗਿਆ ਅਤੇ ਉਸ ਦੇ ਬਾਰੇ ਨਿਆਂ ਨਹੀਂ ਕੀਤਾ। ਪ੍ਰਾਚੀਨ ਪਾਤਸ਼ਾਹ ਨੇ ਉਸ ਛੋਟੇ ਸਿੰਗ ਬਾਰੇ ਨਿਆਂੇ ਦਾ ਐਲਾਨ ਕਰ ਦਿੱਤਾ। ਇਸ ਨਿਆਂੇ ਨਾਲ ਪਰਮੇਸ਼ੁਰ ਦੇ ਖਾਸ ਲੋਕਾਂ ਨੂੰ ਸਹਾਇਤਾ ਮਿਲੀ ਅਤੇ ਉਨ੍ਹਾਂ ਨੂੰ ਰਾਜ ਮਿਲ ਗਿਆ।

23 “ਅਤੇ ਉਸ ਨੇ ਮੈਨੂੰ ਇਹ ਸਮਝਾਇਆ: ’ਚੌਬਾ ਜਾਨਵਰ ਉਹ ਚੌਬਾ ਰਾਜ ਹੈ ਜਿਹੜਾ ਧਰਤੀ ਉੱਤੇ ਆਵੇਗਾ। ਇਹ ਹੋਰ ਸਾਰੇ ਰਾਜਾਂ ਨਾਲੋਂ ਵੱਖਰਾ ਹੋਵੇਗਾ। ਚੌਬਾ ਰਾਜ ਧਰਤੀ ਉਤ੍ਤਲੇ ਸਾਰੇ ਲੋਕਾਂ ਨੂੰ ਤਬਾਹ ਕਰ ਦੇਵੇਗਾ। ਇਹ ਧਰਤੀ ਉਤ੍ਤਲੀਆਂ ਸਾਰੀਆਂ ਕੌਮਾਂ ਨੂੰ ਲਿਤਾੜ ਦੇਵੇਗਾ ਅਤੇ ਕੁਚਲ ਦੇਵੇਗਾ। 24 ਦਸ ਸਿੰਗ ਉਹ ਦਸ ਰਾਜੇ ਹਨ ਜਿਹੜੇ ਇਸ ਚੌਬੇ ਰਾਜ ਵਿੱਚੋਂ ਆਉਣਗੇ। ਜਦੋਂ ਇਹ ਦਸ ਰਾਜੇ ਚੱਲੇ ਜਾਣਗੇ ਤਾਂ ਇੱਕ ਹੋਰ ਰਾਜਾ ਆਵੇਗਾ। ਉਹ ਉਨ੍ਹਾਂ ਰਾਜਿਆਂ ਨਾਲੋਂ ਵੱਖਰਾ ਹੋਵੇਗਾ ਜਿਨ੍ਹਾਂ ਨੇ ਉਸਤੋਂ ਪਹਿਲਾਂ ਹਕੂਮਤ ਕੀਤੀ ਸੀ। ਉਹ ਹੋਰਨਾਂ ਰਾਜਿਆਂ ਵਿੱਚੋਂ ਤਿੰਨਾਂ ਨੂੰ ਹਰਾ ਦੇਵੇਗਾ। 25 ਇਹ ਖਾਸ ਪਾਤਸ਼ਾਹ ਅੱਤ ਮਹਾਨ ਪਰਮੇਸ਼ੁਰ ਦੇ ਵਿਰੁੱਧ ਗੱਲਾਂ ਕਰੇਗਾ। ਅਤੇ ਉਹ ਰਾਜਾ ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਨੁਕਸਾਨ ਪੁਚਾਵੇਗਾ ਅਤੇ ਮਾਰੇਗਾ। ਉਹ ਰਾਜਾ ਉਨ੍ਹਾਂ ਸਮਿਆਂ ਨੂੰ ਅਤੇ ਕਨੂੰਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਜਿਹੜੇ ਪਹਿਲਾਂ ਹੀ ਸਥਾਪਿਤ ਹੋ ਚੁੱਕੇ ਹਨ। ਪਰਮੇਸ਼ੁਰ ਦੇ ਖਾਸ ਬੰਦੇ ਇਸ ਰਾਜੇ ਦੀ ਸ਼ਕਤੀ ਹੇਠਾਂ ਸਾਢੇ ਤਿੰਨ ਸਾਲ ਰਹਿਣਗੇ।”

26 “‘ਪਰ ਕਚਿਹਰੀ ਫ਼ੈਸਲਾ ਕਰੇਗੀ ਕਿ ਕੀ ਵਾਪਰਨਾ ਚਾਹੀਦਾ ਹੈ। ਅਤੇ ਉਸ ਰਾਜੇ ਦੀ ਸ਼ਕਤੀ ਨੂੰ ਖੋਹ ਲਿਆ ਜਾਵੇਗਾ। ਉਸਦਾ ਰਾਜ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। 27 ਫ਼ੇਰ ਅਕਾਸ਼ ਹੇਠਲੀ ਰਾਜਗਦ੍ਦੀ ਅਤੇ ਅਧਿਕਾਰ ਅਤੇ ਸਾਰੇ ਰਾਜਾਂ ਦੀ ਮਹਾਨਤਾ ਅੱਤ ਮਹਾਨ ਪਰਮੇਸ਼ੁਰ ਦੇ ਪਵਿੱਤਰ ਪੁਰੱਖਾਂ ਨੂੰ ਦਿੱਤੀ ਜਾਵੇਗੀ। ਇਹ ਰਾਜ ਸਦਾ ਰਹੇਗਾ। ਅਤੇ ਹੋਰ ਸਾਰੇ ਰਾਜਾਂ ਦੇ ਲੋਕ ਉਨ੍ਹਾਂ ਦਾ ਆਦਰ ਅਤੇ ਉਨ੍ਹਾਂ ਦੀ ਸੇਵਾ ਕਰਨਗੇ।’

28 “ਅਤੇ ਇਹ ਸੁਪਨੇ ਦਾ ਅੰਤ ਸੀ। ਮੈਂ, ਦਾਨੀਏਲ, ਬਹੁਤ ਭੈਭੀਤ ਸਾਂ। ਮੇਰਾ ਚਿਹਰਾ ਡਰ ਨਾਲ ਬਹੁਤ ਬਗ੍ਗਾ ਹੋ ਗਿਆ ਸੀ। ਅਤੇ ਮੈਂ ਇਹ ਗੱਲਾਂ ਆਪਣੇ ਦਿਮਾਗ਼ ਵਿੱਚ ਰੱਖ ਲਈਆਂ ਜਾਂ ਮੈਂ ਇਨ੍ਹਾਂ ਬਾਰੇ ਸੋਚਣੋ ਨਾ ਹਟ ਸੱਕਿਆ।”

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes