Añadir traducción en paralelo Imprimir Opciones de la página

12 “ਦਰਸ਼ਨ ਵਿੱਚਲੇ ਆਦਮੀ ਨੇ ਆਖਿਆ, ‘ਦਾਨੀਏਲ, ਉਸ ਸਮੇਂ, ਮਹਾਨ ਸ਼ਹਿਜ਼ਾਦਾ (ਦੂਤ) ਮੀਕਾਏਲ ਉੱਠ ਖਲੋਵੇਗਾ। ਮੀਕਾਏਲ ਤੁਹਾਡੇ ਯਹੂਦੀ ਲੋਕਾਂ ਦਾ ਅਧਿਕਾਰੀ ਹੈ। ਉੱਥੇ ਬਹੁਤ ਮੁਸੀਬਤ ਦਾ ਸਮਾਂ ਆਵੇਗਾ, ਉਸਤੋਂ ਬਦਤਰ, ਜਦੋਂ ਤੋਂ ਕੌਮਾਂ ਧਰਤੀ ਉੱਤੇ ਆਈਆਂ ਹਨ। ਪਰ ਦਾਨੀਏਲ, ਉਸ ਵੇਲੇ ਤੁਹਾਡੇ ਲੋਕਾਂ ਵਿੱਚੋਂ ਹਰ ਕੋਈ, ਜਿਸਦਾ ਨਾਮ ਜੀਵਨ ਦੀ ਪਵਿੱਤਰ ਪੁਸਤਕ ਵਿੱਚ ਲਿਖਿਆ ਹੋਇਆ ਹੈ ਬਚ ਜਾਵੇਗਾ। ਉਹ ਬਹੁਤ ਸਾਰੇ ਲੋਕ ਜਿਹੜੇ ਜਿਹੜੇ ਮਰ ਚੁੱਕੇ ਹਨ ਅਤੇ ਦਫ਼ਨਾਏ ਜਾ ਚੁੱਕੇ ਹਨ, ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਲੋਕ ਸਦੀਵੀ ਜੀਵਨ ਲਈ ਜਾਗ ਉੱਠਣਗੇ। ਪਰ ਉਨ੍ਹਾਂ ਵਿੱਚੋਂ ਕੁਝ ਸਦਾ ਲਈ ਸ਼ਰਮ ਅਤੇ ਨਿਰਾਦਰ ਹਾਸਿਲ ਕਰਨ ਲਈ ਜਾਗ ਉੱਠਣਗੇ। ਸਿਆਣੇ ਲੋਕ ਅਕਾਸ਼ ਵਾਂਗ ਚਮਕਣਗੇ। ਉਹ ਸਿਆਣੇ ਲੋਕ ਜਿਨ੍ਹਾਂ ਨੇ ਹੋਰਨਾਂ ਨੂੰ ਸਹੀ ਜੀਵਨ ਢੰਗ ਸਿੱਖਾਇਆ ਸੀ ਸਦਾ ਲਈ ਤਾਰਿਆਂ ਵਾਂਗ ਚਮਕਦੇ ਰਹਿਣਗੇ।

“‘ਪਰ ਤੂੰ, ਦਾਨੀਏਲ, ਇਸ ਸੰਦੇਸ਼ ਨੂੰ ਗੁਪਤ ਰੱਖੀਂ। ਤੈਨੂੰ ਕਿਤਾਬ ਜ਼ਰੂਰ ਬੰਦ ਕਰ ਦੇਣੀ ਚਾਹੀਦੀ ਹੈ। ਤੈਨੂੰ ਇਹ ਭੇਤ ਅੰਤ ਕਾਲ ਤੀਕ ਸਾਂਭ ਕੇ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸੱਚੇ ਗਿਆਨ ਲਈ ਇੱਧਰ-ਉੱਧਰ ਭਟਣਕਗੇ। ਅਤੇ ਸੱਚਾ ਗਿਆਨ ਵੱਧੇ ਫ਼ੁੱਲੇਗਾ।’

“ਫ਼ੇਰ, ਮੈਂ, ਦਾਨੀਏਲ ਨੇ, ਦੇਖਿਆ ਅਤੇ ਦੋ ਹੋਰਨਾਂ ਬੰਦਿਆਂ ਨੂੰ ਦੇਖਿਆ। ਇੱਕ ਆਦਮੀ ਨਦੀ ਵਾਲੇ ਮੇਰੇ ਪਾਸੇ ਖਲੋਤਾ ਸੀ। ਅਤੇ ਦੂਸਰਾ ਆਦਮੀ ਨਦੀ ਦੇ ਦੂਸਰੇ ਪਾਸੇ ਖਲੋਤਾ ਸੀ। ਉਹ ਬੰਦਾ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ, ਉਹ ਨਦੀ ਦੇ ਪਾਣੀ ਉੱਪਰ ਖਲੋਤਾ ਸੀ। ਦੋਹਾਂ ਵਿੱਚੋਂ ਇੱਕ ਜਣੇ ਨੇ ਉਸ ਨੂੰ ਆਖਿਆ, ‘ਹੋਰ ਕਿੰਨਾ ਚਿਰ ਲੱਗੇਗਾ ਜਦੋਂ ਇਹ ਅਦਭੁਤ ਗੱਲਾਂ ਸੱਚ ਹੋ ਜਾਣਗੀਆਂ?’

“ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’

“ਮੈਂ ਜਵਾਬ ਸੁਣਿਆ ਪਰ ਮੈਂ ਸੱਚਮੁੱਚ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, ‘ਸ਼੍ਰ੍ਰੀਮਾਨ, ਇਨ੍ਹਾਂ ਸਾਰੀਆਂ ਗੱਲਾਂ ਦਾ ਅੰਤ ਕੀ ਹੋਵੇਗਾ?’

“ਉਸਨੇ ਜਵਾਬ ਦਿੱਤਾ, ‘ਜਾ, ਦਾਨੀਏਲ ਆਪਣੇ ਜੀਵਨ ਚਲਦਾ ਚਲ। ਇਸ ਵਿੱਚ ਹੀ ਸੰਦੇਸ਼ ਛੁਪੀਆ ਹਇਆ ਹੈ। ਇਹ ਉਦੋਂ ਤੀਕ ਭੇਤ ਰਹੇਗਾ ਜਦੋਂ ਤੱਕ ਕਿ ਅੰਤ ਸਮਾਂ ਨਹੀਂ ਆ ਜਾਂਦਾ। 10 ਬਹੁਤ ਸਾਰੇ ਲੋਕ ਪਵਿੱਤਰ ਬਣਾਏ ਜਾਣਗੇ। ਉਹ ਆਪਣੇ-ਆਪ ਨੂੰ ਸਾਫ਼ ਬਣਾ ਲੈਣਗੇ। ਪਰ ਮੰਦੇ ਲੋਕ ਬਦੀ ਕਰਦੇ ਰਹਿਣਗੇ। ਅਤੇ ਉਹ ਮੰਦੇ ਲੋਕ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਣਗੇ। ਪਰ ਸਿਆਣੇ ਬੰਦੇ ਇਨ੍ਹਾਂ ਗੱਲਾਂ ਨੂੰ ਸਮਝ ਲੈਣਗੇ।

11 “‘ਰੋਜ਼ਾਨਾ ਬਲੀ ਰੋਕ ਦਿੱਤੀ ਜਾਵੇਗੀ। ਉਸ ਸਮੇਂ ਤੋਂ ਲੈ ਕੇ 1,290 ਦਿਨ ਗੁਜ਼ਰ ਜਾਣਗੇ ਜਦੋਂ ਉਹ ਸਮਾਂ ਆਵੇਗਾ ਕਿ ਤਬਾਹੀ ਲਿਆਉਣ ਵਾਲੀ ਭਿਆਨਕ ਸ਼ੈ ਸਥਾਪਿਤ ਕੀਤੀ ਜਾਵੇਗੀ। 12 ਉਹ ਬੰਦਾ ਬਹੁਤ ਪ੍ਰਸੰਨ ਹੋਵੇਗਾ ਜਿਹੜਾ 1,335 ਦਿਨ ਤੱਕ ਇੰਤਜ਼ਾਰ ਕਰਦਾ ਹੈ ਅਤੇ ਉਨ੍ਹਾਂ ਦੇ ਅੰਤ ਤੱਕ ਆਉਂਦਾ ਹੈ।

13 “‘ਜਿੱਥੇ ਤੀਕ ਤੇਰੀ ਗੱਲ ਹੈ, ਦਾਨੀਏਲ, ਜਾ ਅਤੇ ਆਪਣੇ ਜੀਵਨ ਨੂੰ ਅੰਤ ਤੀਕ ਬਿਤਾ। ਤੈਨੂੰ ਤੇਰਾ ਆਰਾਮ ਮਿਲੇਗਾ। ਅੰਤ ਉੱਤੇ, ਤੂੰ ਮੌਤ ਤੋਂ ਉਭਰੇਁਗਾ, ਆਪਣਾ ਹਿੱਸਾ ਲੈਣ ਲਈ।’”