A A A A A
Bible Book List

ਜ਼ਕਰਯਾਹ 14 Punjabi Bible: Easy-to-Read Version (ERV-PA)

ਨਿਆਂ ਦਾ ਦਿਨ

14 ਵੇਖ ਯਹੋਵਾਹ ਦੇ ਨਿਆਂ ਦਾ ਖਾਸ ਦਿਨ ਹੈ ਅਤੇ ਜਿਹੜਾ ਲੁੱਟ ਦਾ ਖਜ਼ਾਨਾ ਤੇਰੇ ਪਾਸ ਹੈ, ਤੇਰੇ ਸ਼ਹਿਰ ਵਿੱਚ ਵੰਡਿਆ ਜਾਵੇਗਾ। ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕੱਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸ ਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿੱਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ। ਫ਼ਿਰ ਯਹੋਵਾਹ ਉਨ੍ਹਾਂ ਕੌਮਾਂ ਨਾਲ ਯੁੱਧ ਕਰਨ ਲਈ ਨਿਕਲੇਗਾ। ਇਹ ਅਸਲ ਲੜਾਈ ਹੋਵੇਗੀ। ਉਸ ਵਕਤ, ਉਹ ਯਰੂਸ਼ਲਮ ਦੀ ਪੂਰਬੀ ਪਹਾੜੀ, ਜੈਤੂਨਾਂ ਦੇ ਪਰਬਤਾਂ ਉੱਪਰ ਖੜ੍ਹਾ ਹੋਵੇਗਾ ਅਤੇ ਪਰਬਤ ਵਿੱਚਕਾਰੋ ਪਾਟ ਜਾਵੇਗਾ। ਉਸਦਾ ਇੱਕ ਭਾਗ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਖਿਸੱਕ ਜਾਵੇਗਾ ਤੇ ਓੱਥੇ ਪੂਰਬ ਤੋਂ ਪੱਛਮ ਤੱਕ ਦੋ ਹਿਸਿਆਂ ਵਿੱਚ ਇੱਕ ਵੱਡੀ ਵਾਦੀ ਹੋਵੇਗੀ। ਉਸ ਵਕਤ, ਤੁਸੀਂ ਮੇਰੇ ਪਹਾੜ ਦੀ ਵਾਦੀ ਵਿੱਚੋਂ ਨੱਸਣ ਦੀ ਕੋਸ਼ਿਸ਼ ਕਰੋਂਗੇ ਕਿਉਂ ਕਿ ਉਹ ਵਾਦੀ ਤੁਹਾਡੇ ਉੱਪਰ ਬੰਦ ਹੋ ਜਾਵੇਗੀ। ਤੁਸੀਂ ਨੱਸੋਗੇ ਜਿਵੇਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਸਮੇਂ ਵਿੱਚ ਭੂਚਾਲ ਆਉਣ ਤੇ ਨੱਸੇ ਸੀ। ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਉਸ ਦੇ ਪਵਿੱਤਰ ਮਨੁੱਖ ਉਸ ਦੇ ਸੰਗ ਹੋਣਗੇ।

6-7 ਉਹ ਬੜਾ ਮਹੱਤਵਪੂਰਣ ਦਿਨ ਹੋਵੇਗਾ। ਉਸ ਖਾਸ ਦਿਨ ਨਾ ਕੋਈ ਰੌਸ਼ਨੀ, ਨਾ ਠੰਡ ਅਤੇ ਨਾ ਹੀ ਧੁੰਦ ਹੋਵੇਗੀ। ਇਹ ਤਾਂ ਯਹੋਵਾਹ ਹੀ ਜਾਣੇ ਕਿ ਕਿਵੇਂ, ਪਰ ਉਸ ਦਿਨ, ਨਾ ਦਿਨ ਹੋਵੇਗਾ ਤੇ ਨਾ ਰਾਤ ਅਤੇ ਜਿਵੇਂ ਅਕਸਰ ਸ਼ਾਮ ਵੇਲੇ ਹਨੇਰਾ ਛਾਉਂਦਾ ਹੈ ਉਸ ਵਕਤ ਵੀ ਹਨੇਰੇ ਦੀ ਬਜਾਇ ਰੌਸ਼ਨੀ ਰਹੇਗੀ। ਉਸ ਵਕਤ, ਯਰੂਸ਼ਲਮ ਵਿੱਚ ਲਗਾਤਾਰ ਤਾਜ਼ਾ ਪਾਣੀ ਬਹੇਗਾ। ਝਰਨਾ ਫੁੱਟ ਕੇ ਬਿਖਰ ਜਾਵੇਗਾ। ਉਸ ਦਾ ਕੁਝ ਹਿੱਸਾ ਡੈਡ ਸੀ ਵੱਲ ਅਤੇ ਕੁਝ ਹਿੱਸਾ ਮੈਡੀਟ੍ਰੇਨੀਅਨ ਸਮੁੰਦਰ ਵੱਲ ਨੂੰ ਵਹੇਗਾ। ਪਾਣੀ ਗਰਮੀਆਂ ਦੌਰਾਨ ਅਤੇ ਸਰਦੀਆਂ ਦੌਰਾਨ ਵੀ ਵਗਦਾ ਰਹੇਗਾ। ਉਸ ਵੇਲੇ ਯਹੋਵਾਹ ਹੀ ਸਾਰੀ ਦੁਨੀਆਂ ਦਾ ਪਾਤਸ਼ਾਹ ਹੋਵੇਗਾ। ਉਸ ਦਿਨ ਯਹੋਵਾਹ ਇੱਕ ਹੀ ਹੋਵੇਗਾ ਤੇ ਇੱਕ ਹੀ ਉਸਦਾ ਨਾਉਂ। 10 ਉਸ ਵਕਤ, ਯਰੂਸ਼ਲਮ ਦੁਆਲੇ ਦਾ ਸਾਰਾ ਇਲਾਕਾ ਨੇਜੇਵ ਵਿੱਚ ਗਬਾ ਤੋਂ ਰਿਂਮੋਨ ਤੀਕ ਅਗਬਾਹ ਦੇ ਉਜਾੜ ਵਾਂਗ ਹੋ ਜਾਵੇਗਾ। ਪਰ ਯਰੂਸ਼ਲਮ ਬਹੁਤ ਉੱਚਾ ਚੁੱਕਿਆ ਜਾਵੇਗਾ। ਇਹ ਬਿਨਯਾਮੀਨ ਦੇ ਫ਼ਾਟਕ ਤੋਂ ਪਹਿਲੇ ਫ਼ਾਟਕ (ਨੁਕਰ ਦੇ ਫ਼ਾਟਕ ) ਤੀਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਫ਼ਿਰ ਤੋਂ ਉਸਾਰਿਆ ਜਾਵੇਗਾ। 11 ਲੋਕ ਯਰੂਸ਼ਲਮ ’ਚ ਵਸ ਜਾਣਗੇ। ਉੱਥੇ ਉਨ੍ਹਾਂ ਦਾ ਨਾਸ ਕਰਨ ਲਈ ਕੋਈ ਵੈਰੀ ਨਹੀਂ ਆਵੇਗਾ। ਤਦ ਯਰੂਸ਼ਲਮ ਸੁਰੱਖਿਆਤ ਹੋਵੇਗਾ।

12 ਪਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਦੰਡ ਦੇਵੇਗਾ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਲੜੀਆਂ। ਉਹ ਉਨ੍ਹਾਂ ਦੇ ਖਿਲਾਫ਼ ਭਿਆਨਕ ਬਿਮਾਰੀ ਭੇਜੇਗਾ। ਉਨ੍ਹਾਂ ਦੇ ਜਿਉਂਦੇ ਜੀਅ ਉਨ੍ਹਾਂ ਦੀ ਚਮੜੀ ਗਲ-ਸੜ ਜਾਵੇਗੀ। ਉਨ੍ਹਾਂ ਦੀਆਂ ਅੱਖਾਂ, ਅੱਖਾਂ ਦੀਆਂ ਪੁਤਲੀਆਂ ਅੰਦਰ ਹੀ ਸੜ ਜਾਣਗੀਆਂ ਅਤੇ ਉਨ੍ਹਾਂ ਦੀ ਜੀਭ ਉਨ੍ਹਾਂ ਦੇ ਮੂੰਹ ’ਚ ਪਈ ਗਲ ਜਾਵੇਗੀ। 13-15 ਦੁਸ਼ਮਣ ਦੇ ਡਿਹਰੇ ਤੇ ਭਿਆਨਕ ਬਿਮਾਰੀ ਆਵੇਗੀ ਅਤੇ ਉਨ੍ਹਾਂ ਦੇ ਘੋੜਿਆਂ, ਖੱਚਰਾਂ, ਊਠਾਂ, ਗਧਿਆਂ ਅਤੇ ਸਾਰੇ ਪਸ਼ੂਆਂ ਨੂੰ ਇਹ ਬਿਮਾਰੀ ਘੇਰੇਗੀ।

ਉਸ ਦਿਨ ਯਹੋਵਾਹ ਦੇ ਵੱਲੋਂ ਉਨ੍ਹਾਂ ਵਿੱਚ ਵੱਡੀ ਹਲਚਲ ਹੋਵੇਗੀ ਉਹ ਆਪੋ-ਆਪਣੇ ਗੁਆਂਢੀ ਦਾ ਹੱਥ ਫ਼ੜਨਗੇ ਅਤੇ ਉਨ੍ਹਾਂ ਦੇ ਹੱਥ ਆਪਣੇ ਗੁਆਂਢੀਆਂ ਦੇ ਵਿਰੁੱਧ ਉੱਠਣਗੇ। ਇੱਥੋਂ ਤੀਕ ਕਿ ਯਹੂਦਾਹ ਯਰੂਸ਼ਲਮ ਦਾ ਵਿਰੋਧ ਕਰੇਗਾ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ ਜਿਸ ਵਿੱਚ ਢੇਰ ਸਾਰਾ ਸੋਨਾ-ਚਾਂਦੀ ਅਤੇ ਵਸਤਰ ਹੋਣਗੇ। 16 ਕੁਝ ਲੋਕ ਜੋ ਯਰੂਸ਼ਲਮ ਨਾਲ ਲੜਨ ਆਏ ਉਨ੍ਹਾਂ ਵਿੱਚੋਂ ਕੁਝ ਬਚੇ ਰਹਿਣਗੇ ਅਤੇ ਉਹ ਹਰ ਸਾਲ ਪਾਤਸ਼ਾਹ, ਸਰਬ ਸ਼ਕਤੀਮਾਨ ਯਹੋਵਾਹ ਦੀ ਉਪਾਸਨਾ ਕਰਨ ਅਇਆ ਕਰਣਗੇ। ਅਤੇ ਉਹ ਹਰ ਵਰ੍ਹੇ ਡੇਰ੍ਹਿਆਂ ਦਾ ਪਰਬ ਮਨਾਉਣ ਆਇਆ ਕਰਣਗੇ। 17 ਅਤੇ ਜੇਕਰ ਉਹ ਲੋਕ ਇਵੇਂ ਨਾ ਕਰਨਗੇ ਤਾਂ ਯਹੋਵਾਹ ਸਰਬ ਸ਼ਕਤੀਮਾਨ ਉਨ੍ਹਾਂ ਦੇ ਥਾਵਾਂ ਤੇ ਸੋਕਾ ਪਾ ਦੇਵੇਗਾ। 18 ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ। 19 ਉਹ ਮਿਸਰ ਲਈ ਸਜ਼ਾ ਹੋਵੇਗੀ ਅਤੇ ਬਾਕੀ ਉਨ੍ਹਾਂ ਲੋਕਾਂ ਲਈ ਵੀ ਜਿਹੜੇ ਡੇਰਿਆਂ ਦੇ ਪਰਬ ਨੂੰ ਮਨਾਉਣ ਨਹੀਂ ਜਾਣਗੇ।

20 ਉਸ ਵੇਲੇ, ਹਰ ਵਸਤੂ ਪਰਮੇਸ਼ੁਰ ਦੀ ਹੋਵੇਗੀ। ਇੱਥੋਂ ਤੀਕ ਕਿ ਉਨ੍ਹਾਂ ਘੋੜਿਆਂ ਦੀਆਂ ਘੰਟੀਆਂ ਉੱਪਰ ਵੀ ਇਹ ਲਿਖਿਆ ਹੋਵੇਗਾ, “ਯਹੋਵਾਹ ਲਈ ਪਵਿੱਤਰ।” ਯਹੋਵਾਹ ਦੇ ਮੰਦਰ ਦੀਆਂ ਦੇਗਾਂ ਉਨ੍ਹਾਂ ਕਟੋਰਿਆਂ ਵਾਂਗ ਹੋਣਗੀਆਂ ਜਿਹੜੀਆਂ ਜਗਵੇਦੀ ਦੇ ਅੱਗੇ ਹਨ। 21 ਅਸਲ ਵਿੱਚ, ਯਰੂਸ਼ਲਮ ਅਤੇ ਯਹੂਦਾਹ ਦੀ ਹਰ ਦੇਗ ਉੱਪਰ ਇਹ ਤਖਤੀ ਹੋਵੇਗੀ, “ਯਹੋਵਾਹ ਸਰਬ ਸ਼ਕਤੀਮਾਨ ਲਈ ਪਵਿੱਤਰ।” ਸਾਰੇ ਬਲੀਆਂ ਚੜ੍ਹਾਉਣ ਵਾਲੇ ਆਉਣਗੇ ਅਤੇ ਉਨ੍ਹਾਂ ਦੇਗਾਂ ਨੂੰ ਲੈ ਕੇ ਉਨ੍ਹਾਂ ਵਿੱਚ ‘ਉਹ ਆਪਣਾ ਖਾਸ ਭੋਜਨ’ ਪਕਾਉਣਗੇ।

ਉਸ ਵੇਲੇ ਕੋਈ ਵੀ ਵਪਾਰੀ ਸਰਬ ਸ਼ਕਤੀਮਾਨ ਯਹੋਵਾਹ ਦੇ ਮੰਦਰ ਵਿੱਚ ਕੋਈ ਖਰੀਦ ਵੇਚ ਨਾ ਕਰੇਗਾ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes