A A A A A
Bible Book List

ਗਿਣਤੀ 3 Punjabi Bible: Easy-to-Read Version (ERV-PA)

ਹਾਰੂਨ ਦਾ ਜਾਜਕ ਪਰਿਵਾਰ

ਇਹ ਹਾਰੂਨ ਅਤੇ ਮੂਸਾ ਦੇ ਪਰਿਵਾਰ ਦੇ ਉਸ ਵੇਲੇ ਦਾ ਇਤਿਹਾਸ ਹੈ ਜਦੋਂ ਯਹੋਵਾਹ ਨੇ ਮੂਸਾ ਨਾਲ ਸੀਨਈ ਪਰਬਤ ਉੱਤੇ ਗੱਲ ਕੀਤੀ ਸੀ।

ਹਾਰੂਨ ਦੇ ਚਾਰ ਪੁੱਤਰ ਸਨ। ਪਹਿਲੋਠਾ ਪੁੱਤਰ ਨਾਦਾਬ ਸੀ। ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। ਇਹ ਪੁੱਤਰ ਚੁਣੇ ਹੋਏ ਜਾਜਕ ਸਨ। ਇਨ੍ਹਾਂ ਪੁੱਤਰਾਂ ਨੂੰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਨ ਦਾ ਖਾਸ ਕੰਮ ਦਿੱਤਾ ਗਿਆ ਸੀ। ਪਰ ਨਾਦਾਬ ਅਤੇ ਅਬੀਹੂ ਦਾ ਯਹੋਵਾਹ ਦੀ ਸੇਵਾ ਕਰਦਿਆ ਦੇਹਾਂਤ ਹੋ ਗਿਆ ਕਿਉਂਕਿ ਉਨ੍ਹਾਂ ਨੇ ਵਰਜਿਤ ਅੱਗ ਨਾਲ ਭੇਟ ਚੜ੍ਹਾਈ ਸੀ। ਉਨ੍ਹਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਉਨ੍ਹਾਂ ਦੀ ਥਾਂ ਲੈ ਲਈ ਅਤੇ ਜਾਜਕਾਂ ਵਜੋਂ ਯਹੋਵਾਹ ਦੀ ਸੇਵਾ ਕੀਤੀ। ਇਹ ਗੱਲ ਉਦੋਂ ਵਾਪਰੀ ਜਦੋਂ ਉਨ੍ਹਾਂ ਦਾ ਪਿਤਾ ਹਾਰੂਨ, ਹਾਲੇ ਜਿਉਂਦਾ ਸੀ।

ਜਾਜਕਾਂ ਦੇ ਸਹਾਇਕ-ਲੇਵੀ

ਯਹੋਵਾਹ ਨੇ ਮੂਸਾ ਨੂੰ ਆਖਿਆ, “ਲੇਵੀ ਦੇ ਘਰਾਣੇ ਵਿੱਚੋਂ ਸਾਰੇ ਲੋਕਾਂ ਨੂੰ ਲੈ ਕੇ ਆ, ਉਨ੍ਹਾਂ ਨੂੰ ਜਾਜਕ ਹਾਰੂਨ ਕੋਲ ਲੈ ਕੇ ਆ। ਉਹ ਲੋਕ ਹਾਰੂਨ ਦੇ ਸਹਾਇਕ ਹੋਣਗੇ। ਲੇਵੀ ਉਦੋਂ ਹਾਰੂਨ ਦੀ ਸਹਾਇਤਾ ਕਰਨਗੇ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰੇਗਾ। ਅਤੇ ਲੇਵੀ ਇਸਰਾਏਲ ਦੇ ਸਾਰੇ ਲੋਕਾਂ ਦੀ ਸਹਾਇਤਾ ਕਰਨਗੇ ਜਦੋਂ ਉਹ ਪਵਿੱਤਰ ਤੰਬੂ ਵਿਖੇ ਉਪਾਸਨਾ ਕਰਨ ਲਈ ਆਉਣਗੇ। ਉਨ੍ਹਾਂ ਨੂੰ ਮੰਡਲੀ ਦੇ ਤੰਬੂ ਵਿੱਚਲੀਆ ਸਾਰੀਆਂ ਵਸਤਾਂ ਦੀ ਰਾਖੀ ਕਰਨੀ ਚਾਹੀਦੀ ਹੈ; ਇਹ ਉਨ੍ਹਾਂ ਦਾ ਫ਼ਰਜ਼ ਹੈ। ਪਰ ਲੇਵੀ ਇਨ੍ਹਾ ਚੀਜ਼ਾਂ ਦੀ ਦੇਖ-ਭਾਲ ਕਰਕੇ ਇਸਰਾਏਲ ਦੇ ਲੋਕਾਂ ਦੀ ਸੇਵਾ ਕਰਨਗੇ। ਉਹ ਪਵਿੱਤਰ ਤੰਬੂ ਵਿੱਚ ਸੇਵਾ ਕਰਨਗੇ।

“ਤੂੰ ਲੇਵੀਆ ਨੂੰ ਹਾਰੂਨ ਅਤੇ ਉਸ ਦੇ ਪੁੱਤਰਾ ਦੇ ਹਵਾਲੇ ਕਰ ਦੇਵੇਗਾ। ਲੇਵੀਆ ਨੂੰ, ਇਸਰਾਏਲ ਦੇ ਸਮੂਹ ਲੋਕਾਂ ਵਿੱਚੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਸਹਾਇਤਾ ਕਰਨ ਲਈ ਚੁਣਿਆ ਗਿਆ ਸੀ।

10 “ਹਾਰੂਨ ਅਤੇ ਉਸ ਦੇ ਪੁੱਤਰ ਨੂੰ ਜਾਜਕ ਥਾਪੋ। ਉਨ੍ਹਾਂ ਨੂੰ ਆਪਣਾ ਫ਼ਰਜ਼ ਅਵੱਸ਼ ਪੂਰਾ ਕਰਨਾ ਚਾਹੀਦਾ ਹੈ ਅਤੇ ਜਾਜਕਾਂ ਵਜੋਂ ਸੇਵਾ ਕਰਨੀ ਚਾਹੀਦੀ ਹੈ। ਹੋਰ ਜਿਹੜਾ ਵੀ ਬੰਦਾ ਪਵਿੱਤਰ ਵਸਤਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇਗਾ।”

11 ਯਹੋਵਾਹ ਨੇ ਮੂਸਾ ਨੂੰ ਆਖਿਆ: 12 “ਮੈਂ ਤੁਹਾਨੂੰ ਆਖਿਆ ਸੀ ਕਿ ਇਸਰਾਏਲ ਦੇ ਹਰ ਪਰਿਵਾਰ ਨੂੰ, ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਚੜ੍ਹਾਉਣਾ ਚਾਹੀਦਾ ਹੈ। ਪਰ ਹੁਣ ਮੈਂ ਲੇਵੀਆਂ ਦੀ ਚੋਣ ਆਪਣੀ ਸੇਵਾ ਕਰਨ ਲਈ ਕਰ ਰਿਹਾ ਹਾਂ। ਉਹ ਮੇਰੇ ਹੋਣਗੇ। ਇਸ ਲਈ ਇਸਰਾਏਲ ਦੇ ਹੋਰਨਾਂ ਲੋਕਾਂ ਨੂੰ ਆਪਣੇ ਪਹਿਲੋਠੇ ਪੁੱਤਰ ਮੈਨੂੰ ਭੇਟ ਨਹੀਂ ਕਰਨੇ ਪੈਣਗੇ। 13 ਜਦੋਂ ਤੁਸੀਂ ਮਿਸਰ ਵਿੱਚ ਸੀ, ਮੈਂ ਮਿਸਰੀ ਲੋਕਾਂ ਦੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ ਸੀ। ਉਸ ਸਮੇਂ ਮੈਂ ਇਸਰਾਏਲ ਦੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਅਪਨਾ ਲਿਆ ਸੀ। ਸਾਰੇ ਹੀ ਪਹਿਲੋਠੇ ਬੱਚੇ ਅਤੇ ਪਹਿਲੋਠੇ ਜਾਨਵਰ ਮੇਰੇ ਸਨ ਪਰ ਹੁਣ ਮੈਂ ਪਹਿਲੋਠੇ ਬੱਚਿਆ ਨੂੰ ਤੁਹਾਨੂੰ ਵਾਪਸ ਕਰ ਰਿਹਾ ਹਾਂ, ਅਤੇ ਮੈਂ ਲੇਵੀਆ ਨੂੰ ਆਪਣਾ ਬਣਾ ਰਿਹਾ ਹਾਂ। ਮੈਂ ਯਹੋਵਾਹ ਹਾਂ।”

14 ਯਹੋਵਾਹ ਨੇ ਮੂਸਾ ਨਾਲ ਇੱਕ ਵਾਰ ਫ਼ੇਰ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ, ਯਹੋਵਾਹ ਨੇ ਆਖਿਆ, 15 “ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾ ਦੀ ਗਿਣਤੀ ਕਰ। ਹਰੇਕ ਆਦਮੀ ਜਾਂ ਬੱਚੇ ਦੀ ਗਿਣਤੀ ਕਰ ਜਿਹੜਾ ਇੱਕ ਮਹੀਨੇ ਦਾ ਜਾਂ ਇਸਤੋਂ ਵੱਡੇਰਾ ਹੈ।” 16 ਇਸ ਲਈ ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸ ਨੇ ਉਨ੍ਹਾਂ ਸਾਰਿਆ ਦੀ ਗਿਣਤੀ ਕੀਤੀ।

17 ਲੇਵੀ ਦੇ ਤਿੰਨ ਪੁੱਤਰ ਸਨ। ਉਨ੍ਹਾਂ ਦੇ ਨਾਮ ਸਨ: ਗੇਰਸ਼ੋਨ, ਕਾਹਥ, ਅਤੇ ਮਰਾਰੀ।

18 ਹਰੇਕ ਪੁੱਤਰ ਕਈ ਪਰਿਵਾਰ-ਸਮੂਹਾ ਦਾ ਆਗੂ ਸੀ।

ਗੇਰਸ਼ੋਨ ਪਰਿਵਾਰ ਦੇ ਸਮੂਹ ਸਨ: ਲਿਬਨੀ ਅਤੇ ਸ਼ਿਮਈ।

19 ਕਹਾਥ ਪਰਿਵਾਰ ਦੇ ਸਮੂਹ ਸਨ: ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ।

20 ਮਰਾਰੀ ਪਰਿਵਾਰ-ਸਮੂਹ ਸਨ: ਮਹਲੀ ਅਤੇ ਮੂਸ਼ੀ।

ਇਹ ਪਰਿਵਾਰ ਹਨ ਜਿਹੜੇ ਲੇਵੀ ਦੇ ਪਰਿਵਾਰ-ਸਮੂਹ ਦੇ ਸਨ।

21 ਲਿਬਨੀ ਅਤੇ ਸ਼ਿਮਈ ਦੇ ਪਰਿਵਾਰ ਗੇਰਸ਼ੋਨ ਦੇ ਪਰਿਵਾਰਾਂ ਨਾਲ ਸੰਬੰਧਿਤ ਸਨ। ਉਹ ਗੇਰਸ਼ੋਨ ਪਰਿਵਾਰ ਦੇ ਸਮੂਹ ਸਨ। 22 ਉਨ੍ਹਾਂ ਦੋਹਾਂ ਪਰਿਵਾਰ-ਸਮੂਹਾ ਵਿੱਚ 7,500 ਆਦਮੀ ਅਤੇ ਮੁੰਡੇ ਸਨ ਜਿਹੜੇ ਇੱਕ ਮਹੀਨੇ ਜਾਂ ਇਸਤੋਂ ਵੱਡੀ ਉਮਰ ਦੇ ਸਨ। 23 ਗੇਰਸ਼ੋਨੀ ਪਰਿਵਾਰ-ਸਮੂਹਾ ਨੂੰ ਪੱਛਮ ਵੱਲ ਡੇਰਾ ਲਾਉਣ ਲਈ ਆਖਿਆ ਗਿਆ। ਉਨ੍ਹਾਂ ਨੇ ਆਪਣਾ ਡੇਰਾ ਪਵਿੱਤਰ ਤੰਬੂ ਦੇ ਪਿੱਛੇ ਲਾਇਆ। 24 ਗੇਰਸ਼ੋਨੀ ਲੋਕਾਂ ਦੇ ਪਰਿਵਾਰ-ਸਮੂਹਾ ਦਾ ਆਗੂ ਲਾਏਲ ਦਾ ਪੁੱਤਰ ਅਲਯਾਸਾਫ਼ ਸੀ। 25 ਮੰਡਲੀ ਵਾਲੇ ਤੰਬੂ ਵਿੱਚ, ਗੇਰਸ਼ੋਨੀ ਲੋਕਾਂ ਦਾ ਕੰਮ, ਪਵਿੱਤਰ ਤੰਬੂ, ਬਾਹਰਲੇ ਤੰਬੂ ਅਤੇ ਉੱਪਰ ਪਰਦੇ ਦੀ ਦੇਖ-ਭਾਲ ਕਰਨਾ ਸੀ। ਉਹ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਵੀ ਕਰਦੇ ਸਨ। 26 ਉਹ ਵਿਹੜੇ ਦੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਅਤੇ ਉਹ ਵਿਹੜੇ ਦੇ ਪ੍ਰਵੇਸ਼ ਵਾਲੇ ਪਰਦੇ ਦੀ ਦੇਖ-ਭਾਲ ਕਰਦੇ ਸਨ। ਇਹ ਵਿਹੜਾ ਪਵਿੱਤਰ ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਸੀ। ਅਤੇ ਉਹ ਉਨ੍ਹਾਂ ਸਾਰੇ ਰਸਿਆ ਅਤੇ ਹਰ ਉਸ ਚੀਜ਼ ਦੀ ਦੇਖ-ਭਾਲ ਕਰਦੇ ਸਨ ਜਿਹੜੀ ਪਰਦਿਆ ਨਾਲ ਵਰਤੀ ਜਾਂਦੀ ਸੀ।

27 ਅਮਰਾਮ, ਯਿਸਾਹਾਰ, ਹਬਰੋਨ ਅਤੇ ਉੱਜ਼ੀਏਲ ਦੇ ਪਰਿਵਾਰ ਕਹਾਥ ਦੇ ਪਰਿਵਾਰ ਨਾਲ ਸੰਬੰਧਿਤ ਸਨ। ਉਹ ਕਹਾਥੀ ਪਰਿਵਰ-ਸਮੂਹ ਵਿੱਚੋਂ ਸਨ। 28 ਇਸ ਪਰਿਵਾਰ ਸਮੂਹ ਵਿੱਚ 8,300 [a] ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਬੱਚੇ ਅਤੇ ਆਦਮੀ ਸਨ। ਕਹਾਥੀ ਲੋਕਾਂ ਨੂੰ ਪਵਿੱਤਰ ਸਥਾਨ ਦੀਆਂ ਇਨ੍ਹਾਂ ਚੀਜ਼ਾਂ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। 29 ਕਹਾਥੀ ਲੋਕ ਪਵਿੱਤਰ ਤੰਬੂ ਦੇ ਦੱਖਣ ਵਾਲੇ ਪਾਸੇ ਡੇਰਾ ਲਾਉਣ ਵਾਲੇ ਸਨ। 30 ਕਹਾਥੀ ਪਰਿਵਾਰ-ਸਮੂਹਾਂ ਦਾ ਆਗੂ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਸੀ। 31 ਉਨ੍ਹਾਂ ਦਾ ਕੰਮ ਪਵਿੱਤਰ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆ ਅਤੇ ਪਵਿੱਤਰ ਸਥਾਨ ਦੀਆ ਪਲੇਟਾਂ ਦੀ ਸਾਂਭ-ਸੰਭਾਲ ਕਰਨਾ ਸੀ। ਉਹ ਪਰਦਿਆ ਅਤੇ ਉਨ੍ਹਾਂ ਵਿੱਚ ਵਰਤੀਆ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦੀ ਸਾਂਭ-ਸੰਭਾਲ ਵੀ ਕਰਦੇ ਸਨ।

32 ਲੇਵੀ ਲੋਕਾਂ ਦੇ ਆਗੂਆ ਦਾ ਆਗੂ ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਸੀ। ਅਲਆਜ਼ਾਰ ਉਨ੍ਹਾਂ ਸਾਰੇ ਲੋਕਾਂ ਦਾ ਮੁਖੀਆ ਸੀ ਜਿਹੜੇ ਪਵਿੱਤਰ ਚੀਜ਼ਾ ਦੀ ਸਾਂਭ-ਸੰਭਾਲ ਕਰਦੇ ਸਨ।

33-34 ਮਹਲੀ ਅਤੇ ਮੂਸ਼ੀ ਦੇ ਪਰਿਵਾਰ-ਸਮੂਹ ਮਰਾਰੀ ਪਰਿਵਾਰ ਨਾਲ ਸੰਬੰਧਿਤ ਸਨ। ਮਹਲੀ ਪਰਿਵਾਰ-ਸਮੂਹ ਵਿੱਚ 6,200 ਆਦਮੀ ਅਤੇ ਇੱਕ ਮਹੀਨੇ ਜਾਂ ਵਡੇਰੀ ਉਮਰ ਦੇ ਮੁੰਡੇ ਸਨ। 35 ਮਰਾਰੀ ਪਰਿਵਾਰ-ਸਮੂਹ ਦਾ ਆਗੂ ਅਬੀਹਾਯਿਲ ਦਾ ਪੁੱਤਰ ਸੂਰੀਏਲ ਸੀ। ਇਹ ਪਰਿਵਾਰ-ਸਮੂਹ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਡੇਰਾ ਲਾਉਣ ਵਾਲਾ ਸੀ। 36 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਪਵਿੱਤਰ ਤੰਬੂ ਦੇ ਫ਼ਰੇਮਾ ਦੀ ਸਾਂਭ-ਸੰਭਾਲ ਦਾ ਕੰਮ ਦਿੱਤਾ ਗਿਆ ਸੀ। ਉਹ ਸਾਰੀਆਂ ਬਰੇਸਾ, ਥੜਿਆ ਥੰਮੀਆ ਅਤੇ ਉਸ ਹਰ ਚੀਜ਼ ਦੀ ਸਾਂਭ-ਸੰਭਾਲ ਕਰਦੇ ਸਨ ਜਿਹੜੀ ਪਵਿੱਤਰ ਤੰਬੂ ਦੇ ਫ਼ਰੇਮਾ ਨਾਲ ਵਰਤੀ ਜਾਂਦੀ ਸੀ। 37 ਉਹ ਪਵਿੱਤਰ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚਲੀਆਂ ਥੰਮੀਆ ਦੀ ਦੇਖ-ਭਾਲ ਵੀ ਕਰਦੇ ਸਨ, ਇਸ ਵਿੱਚ ਸਾਰੇ ਥੜੇ, ਤੰਬੂ ਦੀਆਂ ਕਿੱਲੀਆਂ ਅਤੇ ਰੱਸੇ ਸ਼ਾਮਿਲ ਸਨ।

38 ਮੂਸਾ, ਹਾਰੂਨ ਅਤੇ ਉਸ ਦੇ ਪੁੱਤਰਾ ਨੇ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਪਵਿੱਤਰ ਤੰਬੂ ਦੇ ਪੂਰਬ ਵੱਲ ਡੇਰਾ ਲਾਇਆ। ਉਨ੍ਹਾਂ ਨੂੰ ਪਵਿੱਤਰ ਸਥਾਨ ਦੀ ਸਾਂਭ-ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਨੇ ਇਹ ਕੰਮ ਇਸਰਾਏਲ ਦੇ ਸਾਰੇ ਲੋਕਾਂ ਲਈ ਕੀਤਾ। ਹੋਰ ਜਿਹੜਾ ਵੀ ਪਵਿੱਤਰ ਸਥਾਨ ਦੇ ਨੇੜੇ ਆਉਂਦਾ ਉਸ ਨੇ ਮਾਰਿਆ ਜਾਣਾ ਸੀ।

39 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਦੇਸ਼ ਦਿੱਤਾ ਕਿ ਉਹ ਲੇਵੀ ਦੇ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਅਤੇ ਇੱਕ ਮਹੀਨੇ ਜਾਂ ਇਸਤੋਂ ਵਡੇਰੇ ਮੁੰਡਿਆ ਦੀ ਗਿਣਤੀ ਕਰਨ। ਕੁੱਲ ਗਿਣਤੀ 22,000 ਸੀ।

ਲੇਵੀ ਪਹਿਲੋਠੇ ਪੁੱਤਰਾ ਦਾ ਸਥਾਨ ਲੈਂਦੇ ਹਨ

40 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੋਠੇ ਆਦਮੀਆ ਅਤੇ ਉਨ੍ਹਾਂ ਮੁੰਡਿਆ ਦੀ ਗਿਣਤੀ ਕਰ ਜਿਹੜੇ ਘੱਟੋ-ਘੱਟ ਇੱਕ ਮਹੀਨੇ ਦੇ ਹਨ ਉਨ੍ਹਾਂ ਦੇ ਨਾਮ ਇੱਕ ਸੂਚੀ ਵਿੱਚ ਲਿਖ। 41 ਇਸਰਾਏਲ ਦੇ ਪਹਿਲੋਠੇ ਪੁੱਤਰਾ ਅਤੇ ਮੁੰਡਿਆ ਨੂੰ ਲੈਣ ਦੀ ਬਜਾਇ, ਮੈ ਯਹੋਵਾਹ, ਲੇਵੀਆਂ ਨੂੰ ਲਵਾਂਗਾ। ਮੈਂ ਹੋਰਨਾਂ ਲੋਕਾਂ ਦੇ ਪਹਿਲੋਠੇ ਜਾਨਵਰਾਂ ਨੂੰ ਲੈਣ ਦੀ ਬਜਾਇ ਲੇਵੀਆ ਦੇ ਪਹਿਲੋਠੇ ਜਾਨਵਰਾ ਨੂੰ ਲਵਾਗਾ।”

42 ਇਸ ਲਈ ਮੂਸਾ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਆਖਿਆ ਸੀ। ਮੂਸਾ ਨੇ ਇਸਆਏਲ ਦੇ ਲੋਕਾ ਦੇ ਸਾਰੇ ਪਹਿਲੋਠੇ ਬੱਚਿਆਂ ਦੀ ਗਿਣਤੀ ਕੀਤੀ। 43 ਮੂਸਾ ਨੇ ਸਾਰੇ ਪਹਿਲੋਠੇ ਆਦਮੀਆ ਅਤੇ ਇੱਕ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਮੁੰਡਿਆ ਦੀ ਸੂਚੀ ਬਣਾਈ। ਇਸ ਸੂਚੀ ਵਿੱਚ 22,273 ਨਾਮ ਸਨ।

44 ਯਹੋਵਾਹ ਨੇ ਮੂਸਾ ਨੂੰ ਇਹ ਵੀ ਆਖਿਆ, 45 “ਮੈਂ, ਯਹੋਵਾਹ, ਇਹ ਆਦੇਸ਼ ਦਿੰਦਾ ਹਾਂ: ‘ਇਸਰਾਏਲ ਦੇ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਆਦਮੀਆ ਦੀ ਬਜਾਇ ਲੇਵੀਆ ਨੂੰ ਲੈ। ਅਤੇ ਮੈਂ ਹੋਰਨਾ ਲੋਕਾਂ ਦੇ ਜਾਨਵਰਾ ਦੀ ਬਜਾਇ ਲੇਵੀਆ ਦੇ ਜਾਨਵਰਾ ਨੂੰ ਲਵਾਗਾ। ਲੇਵੀ ਮੇਰੇ ਹਨ। 46 ਲੇਵੀ 22,000 ਹਨ, ਪਰ ਹੋਰਨਾ ਪਰਿਵਾਰਾਂ ਦੇ ਪਹਿਲੋਠੇ ਪੁੱਤਰ 22,273 ਹਨ। ਇਸ ਨਾਲ ਲੇਵੀਆ ਨਾਲੋਂ 273 ਪਹਿਲੋਠੇ ਪੁੱਤਰ ਵੱਧੇਰੇ ਬੱਚਦੇ ਹਨ। 47 ਸਰਕਾਰੀ ਮਾਪ ਦੇ ਅਨੁਸਾਰ, ਵਾਧੂ 273 ਲੋਕਾਂ ਲਈ ਚਾਂਦੀ ਦੇ 5 ਸ਼ੈਕਲ (ਇੱਕ ਸ਼ੈਕਲ 20 ਗੇਰਾਹ ਦੇ ਬਰਾਬਰ ਹੈ) ਜਮ੍ਹਾ ਕਰ। ਇਸਰਾਏਲ ਦੇ ਲੋਕਾਂ ਕੋਲੋਂ ਉਹ ਚਾਂਦੀ ਇਕੱਠੀ ਕਰ। 48 ਉਹ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰ ਨੂੰ ਦੇ। ਇਹ ਇਸਰਾਏਲ ਦੇ 273 ਲੋਕਾਂ ਲਈ ਅਦਾਇਗੀ ਕਰ।’”

49 ਉੱਥੇ ਹੋਰਨਾਂ ਪਰਿਵਾਰ-ਸਮੂਹਾ ਦੇ 273 ਆਦਮੀਆ ਦੀ ਥਾਂ ਲੈਣ ਵਾਲੇ ਕਾਫ਼ੀ ਲੇਵੀ ਨਹੀਂ ਸਨ। ਇਸ ਲਈ ਮੂਸਾ ਨੇ ਇਨ੍ਹਾਂ 273 ਆਦਮੀਆ ਲਈ ਚਾਂਦੀ ਇਕੱਠੀ ਕੀਤੀ। 50 ਮੂਸਾ ਨੇ ਇਸਰਾਏਲ ਦੇ ਪਹਿਲੋਠੇ ਆਦਮੀਆਂ ਕੋਲੋਂ ਚਾਂਦੀ ਇਕੱਠੀ ਕੀਤੀ। ਉਸ ਨੇ ਸਰਕਾਰੀ ਮਾਪ ਅਨੁਸਾਰ 1,365 ਸ਼ੈਕਲ ਚਾਂਦੀ ਇਕੱਠੀ ਕੀਤੀ। 51 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਮੂਸਾ ਨੇ ਯਹੋਵਾਹ ਦੇ ਆਦੇਸ਼ ਅਨੁਸਾਰ ਚਾਂਦੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿੱਤੀ।

Footnotes:

  1. ਗਿਣਤੀ 3:28 8,300 ਕੁਝ ਪ੍ਰਾਚੀਨ ਯੂਨਾਨੀ ਅਨੁਵਾਦ ਦੀਆਂ ਨਕਲਾਂ ਵਿੱਚ “8,300” ਹੈ। ਹਿਬਰੂ ਨਕਲਾਂ’ਚ “8,600” ਹੈ। ਗਿਣਤੀ 3:22,28,34,39
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes