A A A A A
Bible Book List

ਗਿਣਤੀ 26 Punjabi Bible: Easy-to-Read Version (ERV-PA)

ਲੋਕਾਂ ਦੀ ਗਿਣਤੀ ਕੀਤੀ ਗਈ

26 ਮਹਾਮਾਰੀ ਤੋਂ ਮਗਰੋਂ ਯਹੋਵਾਹ ਨੇ ਮੂਸਾ ਅਤੇ ਜਾਜਕ ਹਾਰੂਨ ਦੇ ਪੁੱਤਰ ਅਲਆਜ਼ਾਰ ਨਾਲ ਗੱਲ ਕੀਤੀ। ਉਸ ਨੇ ਆਖਿਆ, “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ। ਉਨ੍ਹਾਂ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ 20 ਸਾਲਾਂ ਜਾਂ ਇਸਤੋਂ ਵਡੇਰੇ ਹਨ ਅਤੇ ਉਨ੍ਹਾਂ ਦੀ ਪਰਿਵਾਰਾਂ ਸਮੇਤ ਸੂਚੀ ਬਣਾਉ। ਇਹ ਉਹ ਲੋਕ ਹਨ ਜਿਹੜੇ ਇਸਰਾਏਲ ਦੀ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਹਨ।”

ਇਹ ਯਰੀਹੋ ਦੇ ਸਾਹਮਣੇ ਪਾਸੇ ਯਰਦਨ ਨਦੀ ਦੇ ਨੇੜੇ ਸੀ। ਇਸ ਲਈ ਮੂਸਾ ਅਤੇ ਅਲਆਜ਼ਾਰ ਨੇ ਲੋਕਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਖਿਆ, “ਤੁਹਾਨੂੰ ਹਰ ਉਸ ਬੰਦੇ ਦੀ ਗਿਣਤੀ ਕਰਨੀ ਚਾਹੀਦੀ ਹੈ ਜਿਹੜਾ 20 ਸਾਲਾਂ ਜਾਂ ਇਸਤੋਂ ਵਡੇਰੀ ਉਮਰ ਦਾ ਹੈ। ਯਹੋਵਾਹ ਨੇ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ।”

ਇਹ ਇਸਰਾਏਲ ਦੇ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਹੜੇ ਮਿਸਰ ਵਿੱਚੋਂ ਬਾਹਰ ਆਏ ਸਨ:

ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ:

ਹਨੋਕ-ਹਨੋਕੀਆ ਪਰਿਵਾਰ।

ਪੱਲੂ-ਪੱਲੂਆ ਪਰਿਵਾਰ।

ਹਸਰੋਨ-ਹਸਰੋਨੀਆ ਪਰਿਵਾਰ।

ਕਰਮੀ-ਕਰਮੀਆ ਪਰਿਵਾਰ।

ਇਹ ਰਊਬੇਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਨ੍ਹਾਂ ਵਿੱਚ ਕੁੱਲ 43,730 ਆਦਮੀ ਸਨ।

ਪੱਲੂ ਦਾ ਪੁੱਤਰ ਸੀ ਅਲੀਆਬ। ਅਲੀਆਬ ਦੇ ਤਿੰਨ ਪੁੱਤਰ ਸਨ-ਨਮੂਏਲ, ਦਾਥਾਨ ਅਤੇ ਅਬੀਰਾਮ। ਚੇਤੇ ਕਰੋ, ਦਾਥਾਨ ਅਤੇ ਅਬੀਰਾਮ ਉਹ ਦੋ ਆਗੂ ਸਨ ਜਿਹੜੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਹੋ ਗਏ ਸਨ। ਉਹ ਕੋਰਹ ਦੇ ਪਿੱਛੇ ਲੱਗੇ ਸਨ ਜਦੋਂ ਕੋਰਹ ਯਹੋਵਾਹ ਦੇ ਵਿਰੁੱਧ ਹੋ ਗਿਆ ਸੀ। 10 ਇਹ ਉਹ ਸਮਾਂ ਸੀ ਜਦੋਂ ਧਰਤੀ ਪਾਟ ਗਈ ਸੀ ਅਤੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਨਿਗਲ ਗਈ ਸੀ। ਅਤੇ 250 ਆਦਮੀ ਮਾਰੇ ਗਏ ਸਨ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਸੀ। 11 ਪਰ ਕੋਰਹ ਪਰਿਵਾਰ ਦੇ ਹੋਰ ਲੋਕ ਵੀ ਸਨ ਜਿਹੜੇ ਮਾਰੇ ਨਹੀਂ ਗਏ ਸਨ।

12 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਨਮੂਏਲ-ਨਮੂਏਲੀਆਂ ਪਰਿਵਾਰ।

ਯਮੀਨ-ਯਮੀਨੀਆ ਪਰਿਵਾਰ।

ਯਾਕੀਨ-ਯਾਕਾਨੀਆਂ ਪਰਿਵਾਰ।

13 ਜ਼ਰਹ-ਜ਼ਰਹੀਆਂ ਪਰਿਵਾਰ।

ਸ਼ਾਊਲ-ਸ਼ਾਊਲੀਆਂ ਪਰਿਵਾਰ।

14 ਇਹ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਇਸ ਵਿੱਚ ਕੁੱਲ 22,200 ਅਦਮੀ ਸਨ।

15 ਇਹ ਗਾਦ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਸਫ਼ੋਨ-ਸਫ਼ੋਨੀਆਂ ਪਰਿਵਾਰ।

ਹੱਗੀ-ਹੱਗੀਆਂ ਪਰਿਵਾਰ।

ਸੂਨੀ-ਸੂਨੀਆਂ ਪਰਿਵਾਰ।

16 ਆਜ਼ਨੀ-ਆਜ਼ਨੀਆਂ ਪਰਿਵਾਰ।

ਏਰੀ-ਏਰੀਆਂ ਪਰਿਵਾਰ।

17 ਅਰੋਦ-ਅਰੋਦੀਆਂ ਪਰਿਵਾਰ।

ਅਰਏਲੀ-ਅਰਏਲੀਆਂ ਪਰਿਵਾਰ।

18 ਇਹ ਪਰਿਵਾਰ ਗਾਦ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਇਸ ਵਿੱਚ ਕੁੱਲ 40,500 ਆਦਮੀ ਸਨ।

19-20 ਇਹ ਯਹੂਦਾਹ ਦੇ ਪਰਿਵਾਰ-ਸਮੂਹ ਦੇ ਪਰਿਵਾਰ ਹਨ:

ਸ਼ੇਲਾਹ-ਸ਼ੇਲਾਹੀਆਂ ਪਰਿਵਾਰ।

ਪਰਸ-ਪਰਸੀਆਂ ਪਰਿਵਾਰ।

ਜ਼ਰਹ-ਜ਼ਰਹੀਆਂ ਪਰਿਵਾਰ।

(ਯਹੂਦਾਹ ਦੇ ਦੋ ਪੁੱਤਰ, ਏਰ ਅਤੇ ਓਨਾਨ ਕਨਾਨ ਵਿੱਚ ਮਾਰੇ ਗਏ ਸਨ।)

21 ਇਹ ਪਰਸ ਦੇ ਪਰਿਵਾਰ ਸਨ:

ਹਸਰੋਨ-ਹਸਰੋਨੀਆਂ ਪਰਿਵਾਰ।

ਹਮੂਲ-ਹਮੂਲੀਆਂ ਪਰਿਵਾਰ।

22 ਇਹ ਪਰਿਵਾਰ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 76,500 ਸੀ।

23 ਯਿੱਸਾਕਾਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਤੋਲਾ-ਤੋਲੀਆਂ ਪਰਿਵਾਰ।

ਪੁੱਵਾਹ-ਪੂਨੀਆਂ ਪਰਿਵਾਰ।

24 ਯਾਸੂਬ-ਯਾਸੂਬੀਆਂ ਪਰਿਵਾਰ।

ਸ਼ਿਮਰੋਨ-ਸ਼ਿਮਰੋਨੀਆਂ ਪਰਿਵਾਰ।

25 ਇਹ ਪਰਿਵਾਰ ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 64,300 ਸੀ।

26 ਜ਼ਬੂਲੁਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਸਰਦ-ਸਰਦੀਆਂ ਪਰਿਵਾਰ।

ਏਲੋਨ-ਏਲੋਨੀਆਂ ਪਰਿਵਾਰ।

ਯਹਲਏਲ-ਯਹਲਏਲੀਆਂ ਪਰਿਵਾਰ।

27 ਇਹ ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ: ਆਦਮੀਆਂ ਦੀ ਕੁੱਲ ਗਿਣਤੀ 60,500 ਸੀ।

28 ਯੂਸੁਫ਼ ਦੇ ਦੋ ਪੁੱਤਰ ਸਨ ਮਨੱਸ਼ਹ ਅਤੇ ਅਫ਼ਰਾਈਮ ਹਰ ਪੁੱਤਰ ਆਪੋ-ਆਪਣੇ ਪਰਿਵਾਰ ਨਾਲ ਇੱਕ ਪਰਿਵਾਰ-ਸਮੂਹ ਬਣ ਗਿਆ। 29 ਮਨੱਸ਼ਹ ਦੇ ਪਰਿਵਾਰ ਸਨ:

ਮਾਕੀਰ-ਮਾਕੀਰੀਆਂ ਪਰਿਵਾਰ। (ਮਾਕੀਰ ਗਿਲਆਦ ਦਾ ਪਿਤਾ ਸੀ।)

ਗਿਲਆਦ-ਗਿਲਆਦੀਆਂ ਪਰਿਵਾਰ।

30 ਗਿਲਆਦ ਦੇ ਪਰਿਵਾਰ ਸਨ:

ਈਅਜ਼ਰ-ਈਅਜ਼ਰੀਆਂ ਪਰਿਵਾਰ।

ਹੇਲਕ-ਹੇਲਕੀਆਂ ਪਰਿਵਾਰ।

31 ਅਸਰੀਏਲ-ਅਸਰੀਏਲੀਆਂ ਪਰਿਵਾਰ।

ਸ਼ਕਮ-ਸ਼ਕਮੀਆਂ ਪਰਿਵਾਰ।

32 ਸ਼ਮੀਦਾ-ਸ਼ਮੀਦਾਈਆਂ ਪਰਿਵਾਰ।

ਹੇਫ਼ਰ-ਹੇਫ਼ਰੀਆਂ ਪਰਿਵਾਰ।

33 ਸਲਾਫ਼ਹਾਦ ਹੇਫ਼ਰ ਦਾ ਪੁੱਤਰ ਸੀ। ਪਰ ਉਸਦਾ ਕੋਈ ਪੁੱਤਰ ਨਹੀਂ ਸੀ-ਸਿਰਫ਼ ਧੀਆਂ ਸਨ। ਉਸ ਦੀਆਂ ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ।

34 ਉਹ ਸਾਰੇ ਮਨੱਸ਼ਹ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 52,700 ਸੀ।

35 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ:

ਸੂਥਲਹ-ਸੂਥਲਹੀਆਂ ਪਰਿਵਾਰ।

ਬਕਰ-ਬਕਰੀਆਂ ਪਰਿਵਾਰ।

ਬਹਨ-ਬਹਨੀਆਂ ਪਰਿਵਾਰ।

36 ਏਰਾਨ ਸੂਥਲਹ ਪਰਿਵਾਰ ਵਿੱਚੋਂ ਸੀ।

ਏਰਾਨ ਦਾ ਪਰਿਵਾਰ ਏਰਾਨੀਆਂ ਪਰਿਵਾਰ ਸੀ।

37 ਇਹ ਅਫ਼ਰਾਈਮ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਕੁੱਲ ਆਦਮੀਆਂ ਦੀ ਗਿਣਤੀ 32,500 ਸੀ। ਉਹ ਸਾਰੇ ਲੋਕ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚੋਂ ਸਨ।

38 ਬਿਨਯਾਮੀਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਬਲਾ-ਬਲੀਆਂ ਪਰਿਵਾਰ।

ਅਸ਼ਬੇਲ-ਅਸ਼ਬੇਲੀਆਂ ਪਰਿਵਾਰ।

ਅਹੀਰਾਮ-ਅਹੀਰਾਮੀਆਂ ਪਰਿਵਾਰ।

39 ਸ਼ਫ਼ੂਫ਼ਾਮ-ਸ਼ਫ਼ੂਫ਼ਾਮੀਆਂ ਪਰਿਵਾਰ

ਹੂਫ਼ਾਮ-ਹੂਫ਼ਾਮੀਆਂ ਪਰਿਵਾਰ।

40 ਬਲਾ ਦੇ ਪਰਿਵਾਰ ਸਨ:

ਅਰਦ-ਅਰਦੀਆਂ ਪਰਿਵਾਰ।

ਨਆਮਾਨ-ਨਆਮਾਨੀਆਂ ਪਰਿਵਾਰ।

41 ਇਹ ਸਾਰੇ ਪਰਿਵਾਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਸਨ। ਆਦਮੀਆਂ ਦੀ ਕੁੱਲ ਗਿਣਤੀ 45,600 ਸੀ।

42 ਦਾਨ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਸ਼ੂਹਾਮ-ਸ਼ੂਹਾਮੀਆਂ ਪਰਿਵਾਰ-ਸਮੂਹ।

ਇਹ ਦਾਨ ਦੇ ਪਰਿਵਾਰ-ਸਮੂਹ ਦਾ ਪਰਿਵਾਰ ਸੀ। 43 ਸ਼ੂਹਾਮ ਪਰਿਵਾਰ-ਸਮੂਹ ਦੇ ਬਹੁਤ ਸਾਰੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 64,400 ਸੀ।

44 ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਯਿਮਨਾਹ-ਯਿਮਨਾਹੀਆਂ ਪਰਿਵਾਰ।

ਯਿਸ਼ਵੀ-ਯਿਸ਼ਵੀਆਂ ਪਰਿਵਾਰ।

ਬਰੀਯਾਹ-ਬਰੀਈਆਂ ਪਰਿਵਾਰ।

45 ਬਰੀਯਾਹ ਦੇ ਪਰਿਵਾਰ ਸਨ:

ਹੇਬਰ-ਹੇਬਰੀਆਂ ਪਰਿਵਾਰ।

ਮਲਕੀਏਲ-ਮਲਕੀਏਲੀਆਂ ਪਰਿਵਾਰ।

46 (ਆਸ਼ੇਰ ਦੀ ਇੱਕ ਧੀ ਵੀ ਸੀ ਜਿਸਦਾ ਨਾਮ ਸਾਰਹ ਸੀ।) 47 ਇਹ ਆਸ਼ੇਰ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 53,400 ਸੀ।

48 ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ:

ਯਹਸਏਲ-ਯਹਸਏਲੀਆਂ ਪਰਿਵਾਰ।

ਗੂਨੀ- ਗੂਨੀਆਂ ਪਰਿਵਾਰ।

49 ਯੇਸਰ-ਯੇਸਰੀਆਂ ਪਰਿਵਾਰ।

ਸ਼ਿਲੇਮ-ਸ਼ਿਲੇਮੀਆਂ ਪਰਿਵਾਰ।

50 ਇਹ ਨਫ਼ਤਾਲੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਸਨ। ਆਦਮੀਆਂ ਦੀ ਕੁੱਲ ਗਿਣਤੀ 45,400 ਸੀ।

51 ਇਸ ਤਰ੍ਹਾਂ ਇਸਰਾਏਲ ਦੇ ਆਦਮੀਆਂ ਦੀ ਕੁੱਲ ਗਿਣਤੀ 6,01,730 ਸੀ।

52 ਯਹੋਵਾਹ ਨੇ ਮੂਸਾ ਨੂੰ ਆਖਿਆ, 53 “ਧਰਤੀ ਫ਼ੇਰ ਵੰਡੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ। ਹਰੇਕ ਪਰਿਵਾਰ-ਸਮੂਹ ਨੂੰ ਗਿਣਤੀ ਕੀਤੇ ਗਏ ਲੋਕਾਂ ਲਈ ਧਰਤੀ ਮਿਲੇਗੀ। 54 ਵੱਡੇ ਪਰਿਵਾਰ ਨੂੰ ਵੱਧੇਰੇ ਧਰਤੀ ਮਿਲੇਗੀ ਅਤੇ ਛੋਟੇ ਪਰਿਵਾਰ ਨੂੰ ਘੱਟ ਧਰਤੀ ਮਿਲੇਗੀ। ਉਹ ਧਰਤੀ ਜਿਹੜੀ ਉਨ੍ਹਾਂ ਨੂੰ ਮਿਲੇਗੀ ਉਹ ਗਿਣਤੀ ਕੀਤੇ ਹੋਏ ਲੋਕਾਂ ਦੇ ਬਰਾਬਰ ਹੋਵੇਗੀ। 55 ਪਰ ਤੁਹਾਨੂੰ ਗੁਣੇ ਪਾਕੇ ਨਿਆਂ ਕਰਨਾ ਚਾਹੀਦਾ ਹੈ ਕਿ ਕਿਹੜੇ ਪਰਿਵਾਰ ਨੂੰ ਧਰਤੀ ਦਾ ਕਿਹੜਾ ਭਾਗ ਮਿਲੇਗਾ। ਹਰੇਕ ਪਰਿਵਾਰ-ਸਮੂਹ ਆਪਣਾ ਹਿੱਸਾ ਪ੍ਰਾਪਤ ਕਰੇਗਾ ਅਤੇ ਇਸਤੋਂ ਬਾਦ ਉਸ ਧਰਤੀ ਨੂੰ ਨਾਮ ਦਿੱਤਾ ਜਾਵੇਗਾ। 56 ਵੱਡੀ ਜਾਂ ਛੋਟੀ ਧਰਤੀ ਹਰੇਕ ਪਰਿਵਾਰ ਨੂੰ ਦਿੱਤੀ ਜਾਵੇਗੀ। ਅਤੇ ਤੁਸੀਂ ਨਿਆਂ ਕਰਨ ਲਈ ਗੁਣੇ ਪਾਵੋਂਗੇ।”

57 ਉਨ੍ਹਾਂ ਨੇ ਲੇਵੀ ਦੇ ਪਰਿਵਾਰ-ਸਮੂਹ ਦੀ ਗਿਣਤੀ ਵੀ ਕੀਤੀ। ਲੇਵੀ ਦੇ ਪਰਿਵਾਰ-ਸਮੂਹ ਦੇ ਪਰਿਵਾਰ ਇਹ ਹਨ:

ਗੇਰਸ਼ੋਨ-ਗੇਰਸ਼ੋਨੀਆ ਪਰਿਵਾਰ।

ਕਹਾਥ-ਕਹਾਥੀਆ ਪਰਿਵਾਰ।

ਮਰਾਰੀ-ਮਰਾਰੀਆ ਪਰਿਵਾਰ।

58 ਇਹ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ:

ਲਿਬਨੀ ਪਰਿਵਾਰ।

ਹਬਰੋਨੀ ਪਰਿਵਾਰ।

ਮਹਲੀ ਪਰਿਵਾਰ।

ਮੂਸ਼ੀ ਪਰਿਵਾਰ।

ਕਾਰਹੀ ਪਰਿਵਾਰ।

ਅਮਰਾਮ ਕਹਾਥ ਪਰਿਵਾਰ-ਸਮੂਹ ਵਿੱਚੋਂ ਸੀ। 59 ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ। ਉਹ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਮਿਸਰ ਵਿੱਚ ਜੰਮੀ ਸੀ। ਅਮਰਾਮ ਅਤੇ ਯੋਕਬਦ ਦੇ ਦੋ ਪੁੱਤਰ ਸਨ, ਹਾਰੂਨ ਅਤੇ ਮੂਸਾ। ਉਨ੍ਹਾਂ ਦੀ ਇੱਕ ਧੀ ਵੀ ਸੀ, ਮਿਰਯਮ।

60 ਹਾਰੂਨ ਨਾਦਾਮ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ। 61 ਪਰ ਨਾਦਾਬ ਅਤੇ ਅਬੀਹੂ ਮਰ ਗਏ ਸਨ। ਉਹ ਇਸ ਲਈ ਮਰ ਗਏ ਸਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਅਜਿਹੀ ਹੋਮ ਦੀ ਭੇਟ ਚੜ੍ਹਾਈ ਸੀ ਜਿਸਦੀ ਆਗਿਆ ਨਹੀਂ ਸੀ।

62 ਲੇਵੀ ਦੇ ਪਰਿਵਾਰ-ਸਮੂਹ ਵਿੱਚ ਹਰ, ਇੱਕ ਮਹੀਨੇ ਅਤੇ ਇਸਤੋਂ ਵੱਧ ਉਮਰ ਵਾਲੇ ਨਰਾਂ ਦੀ ਕੁੱਲ ਗਿਣਤੀ 23,000 ਸੀ। ਪਰ ਇਨ੍ਹਾਂ ਦੀ ਗਿਣਤੀ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਨਹੀਂ ਕੀਤੀ ਗਈ ਸੀ। ਉਨ੍ਹਾ ਨੂੰ ਉਸ ਧਰਤੀ ਦਾ ਉਹ ਹਿੱਸਾ ਨਹੀਂ ਮਿਲਿਆ ਜਿਹੜੀ ਯਹੋਵਾਹ ਨੇ ਹੋਰਨਾਂ ਲੋਕਾਂ ਨੂੰ ਦਿੱਤੀ ਸੀ।

63 ਮੂਸਾ ਅਤੇ ਜਾਜਕ ਅਲਆਜ਼ਾਰ ਨੇ ਇਨ੍ਹਾਂ ਸਾਰੇ ਲੋਕਾਂ ਦੀ ਗਿਣਤੀ ਉਦੋਂ ਕੀਤੀ ਜਦੋਂ ਉਹ ਮੋਆਬ ਵਿੱਚ ਯਰਦਨ ਵਾਦੀ ਵਿੱਚ ਸਨ। ਇਹ ਯਰੀਹੋ ਤੋਂ ਯਰਦਨ ਨਦੀ ਦੇ ਪਾਰ ਸੀ। 64 ਬਹੁਤ ਵਰ੍ਹੇ ਪਹਿਲਾਂ, ਸੀਨਈ ਮਾਰੂਥਲ ਵਿੱਚ ਮੂਸਾ ਅਤੇ ਜਾਜਕ ਹਾਰੂਨ ਨੇ ਇਸਰਾਏਲ ਦੇ ਲੋਕਾਂ ਦੀ ਗਿਣਤੀ ਕੀਤੀ ਸੀ। ਪਰ ਉਹ ਸਾਰੇ ਲੋਕ ਮਰ ਚੁੱਕੇ ਸਨ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ ਹੁਣ ਜਿਉਂਦਾ ਨਹੀਂ ਸੀ। 65 ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਸਾਰੇ ਹੀ ਮਾਰੂਥਲ ਅੰਦਰ ਮਾਰੇ ਜਾਣਗੇ। ਸਿਰਫ਼ ਦੋ ਬੰਦੇ ਜਿਹੜੇ ਜਿਉਂਦੇ ਬਚ ਗਏ ਸਨ ਉਹ ਸਨ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes