A A A A A
Bible Book List

ਕਹਾਉਤਾਂ 14 Punjabi Bible: Easy-to-Read Version (ERV-PA)

14 ਇੱਕ ਸਿਆਣੀ ਔਰਤ ਆਪਣਾ ਘਰ ਉਸਾਰਦੀ ਹੈ, ਪਰ ਮੂਰਖ ਇਸ ਨੂੰ ਆਪਣੇ ਹੀ ਹੱਥੀਂ ਢਾਹ ਲੈਂਦੀ ਹੈ।

ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਯਹੋਵਾਹ ਤੋਂ ਡਰਦਾ ਹੈ, ਪਰ ਜਿਹੜਾ ਚਲਾਕ ਹੁੰਦਾ ਉਸ ਨੂੰ ਤਿਰਸੱਕਾਰਦਾ ਹੈ।

ਇੱਕ ਮੂਰਖ ਬੰਦੇ ਦਾ ਕਬਨ ਉਸ ਦੇ ਘਮੰਡ ਨੂੰ ਸਜ਼ਾ ਦੇਣ ਲਈ ਛੜ ਲਿਆਉਂਦਾ ਹੈ ਪਰ ਸਿਆਣੇ ਲੋਕਾਂ ਦਾ ਉਪਦੇਸ਼ ਉਨ੍ਹਾਂ ਦਾ ਬਚਾਉ ਕਰਦਾ ਹੈ।

ਜਿੱਥੇ ਬਲਦ ਨਹੀਂ ਹੁੰਦੇ, ਬਾੜਾ ਖਾਲੀ ਰਹਿੰਦਾ ਹੈ। ਪਰ ਇੱਕ ਬਲਦ ਦੀ ਤਾਕਤ, ਭਰਪੂਰ ਫ਼ਸਲ ਦੀ ਵਾਢੀ ਕਰਨ ’ਚ ਮਦਦ ਕਰਦੀ ਹੈ।

ਇੱਕ ਸੱਚਾ ਗਵਾਹ ਝੂਠ ਨਹੀਂ ਬੋਲਦਾ। ਜੋ ਕੋਈ ਵੀ ਝੂਠ ਦੱਸਦਾ ਇੱਕ ਝੂਠਾ ਗਵਾਹ ਹੁੰਦਾ ਹੈ।

ਇੱਕ ਮਗਰੂਰ ਵਿਅਕਤੀ ਸਿਆਣਪ ਭਾਲਦਾ ਅਤੇ ਇਸ ਨੂੰ ਲੱਭ ਨਹੀਂ ਸੱਕਦੀ, ਪਰ ਸਮਝਦਾਰੀ ਆਸਾਨੀ ਨਾਲ ਉਸ ਬੰਦੇ ਕੋਲ ਆ ਜਾਂਦੀ ਹੈ ਜੋ ਸਿਖਲਾਈ ਪ੍ਰਾਪਤ ਹੈ।

ਮੂਰਖ ਬੰਦੇ ਨਾਲ ਦੋਸਤੀ ਕਦੇ ਨਾ ਕਰੋ। ਉਹ ਤੁਹਾਨੂੰ ਕੁਝ ਵੀ ਨਹੀਂ ਸਿੱਖਾ ਸੱਕਦਾ।

ਚੁਸਤ ਆਦਮੀ ਲਈ, ਸਿਆਣਪ, ਜੋ ਕੁਝ ਵੀ ਉਹ ਕਰੇ ਉਸ ਨੂੰ ਸੋਚ-ਵਿੱਚਾਰ ਦਿੰਦੀ ਹੈ, ਪਰ ਮੂਰੱਖਾਂ ਦੀ ਬੇਵਕੂਫ਼ੀ, ਧੋਖਾ ਕਰਦੀ ਹੈ।

ਮੂਰਖ ਆਪਣੇ ਦੋਸ਼ ਬਾਰੇ ਹੱਸਦੇ ਹਨ, ਪਰ ਇਮਾਨਦਾਰ ਲੋਕਾਂ ਦਰਮਿਆਨ ਚੰਗੀ ਵਸੀਅਤ ਹੁੰਦੀ ਹੈ।

10 ਹਰ ਵਿਅਕਤੀ ਆਪਣੇ ਦੁੱਖਾਂ ਬਾਰੇ ਜਾਣਦਾ ਹੈ, ਅਤੇ ਇਸੇ ਤਰ੍ਹਾਂ ਹੀ ਕੋਈ ਅਜਨਬੀ ਕਿਸੇ ਹੋਰ ਦੇ ਆਨੰਦ ਨੂੰ ਸਾਂਝਾ ਨਹੀਂ ਕਰ ਸੱਕਦਾ।

11 ਦੁਸ਼ਟ ਲੋਕਾਂ ਦਾ ਘਰ ਤਬਾਹ ਹੋ ਜਾਵੇਗਾ, ਪਰ ਇਮਾਨਦਾਰ ਲੋਕਾਂ ਦਾ ਤੰਬੂ ਵੱਧੇ-ਫ਼ੁੱਲੇਗਾ।

12 ਇੱਕ ਉਹ ਰਸਤਾ ਹੈ ਜਿਸ ਨੂੰ ਲੋਕ ਸਹੀ ਸਮਝਦੇ ਹਨ। ਪਰ ਉਹ ਰਸਤਾ ਸਿਰਫ਼ ਮੌਤ ਵੱਲ ਜਾਂਦਾ ਹੈ।

13 ਕੋਈ ਜਣਾ ਹਸੱਦਿਆਂ ਹੋਇਆਂ ਵੀ ਉਦਾਸ ਹੋ ਸੱਕਦਾ ਹੈ ਅਤੇ ਹੋ ਸੱਕਦਾ ਕਿ ਹਾਸੇ ਦਾ ਅੰਤ ਉਦਾਸੀ ਵਿੱਚ ਹੋਵੇ।

14 ਜਿਸ ਬੰਦੇ ਵਿੱਚ ਵਫ਼ਾਦਾਰੀ ਦੀ ਕਮੀ ਹੁੰਦੀ ਹੈ, ਆਪਣੇ ਅਮਲਾਂ ਦੇ ਫ਼ਲਾਂ ਨੂੰ ਭੋਗਣਗੇ, ਅਤੇ ਇਸੇ ਤਰ੍ਹਾਂ ਹੀ ਇੱਕ ਚੰਗਾ ਆਦਮੀ ਆਪਣਾ ਕਰਮਾਂ ਨੂੰ ਭੋਗੇਗਾ।

15 ਆਮ ਲੋਕ ਜੋ ਵੀ ਸੁਣਦੇ ਹਨ ਸਭ ਕੁਝ ਤੇ ਭਰੋਸਾ ਕਰ ਲੈਂਦੇ ਹਨ। ਪਰ ਸਿਆਣਾ ਬੰਦਾ ਕਰਨ ਤੋਂ ਪਹਿਲਾਂ ਹਰ ਚੀਜ਼ ਬਾਰੇ ਧਿਆਨ ਨਾਲ ਸੋਚ ਵਿੱਚਾਰ ਕਰਦਾ ਹੈ।

16 ਇੱਕ ਸਿਆਣੇ ਵਿਅਕਤੀ ਨੂੰ ਡਰ ਦੀ ਤੰਦਰੁਸਤ ਖੁਰਾਕ ਮਿਲਦੀ ਹੈ ਅਤੇ ਜਦੋਂ ਉਹ ਮੁਸੀਬਤ ਵੇਖਦੇ ਹਨ ਤਾਂ ਦੂਰ ਰਹਿੰਦੇ ਹਨ। ਪਰ ਮੂਰਖ ਬੰਦਾ ਉਹੀ ਕਰਦਾ ਜੋ ਉਹ ਚਾਹੁੰਦਾ ਅਤੇ ਹਾਲੇ ਵੀ ਸੋਚਦਾ ਕਿ ਉਹ ਸੁਰੱਖਿਅਤ ਹੈ।

17 ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਮੂਰੱਖਤਾ ਭਰੀਆਂ ਗੱਲਾਂ ਕਰਦਾ ਹੈ। ਪਰ ਸਿਆਣਾ ਬੰਦਾ ਧੀਰਜਵਾਨ ਹੁੰਦਾ ਹੈ।

18 ਆਮ ਆਦਮੀ ਦਾ ਵਿਰਸਾ ਬੇਵਕੂਫ਼ੀ ਹੈ, ਪਰ ਇੱਕ ਸਿਆਣਾ ਆਦਮੀ ਗਿਆਨ ਨੂੰ ਆਪਣੇ ਤਾਜ ਵਜੋਂ ਪ੍ਰਾਪਤ ਕਰੇਗਾ।

19 ਬਦ ਆਦਮੀਆਂ ਨੂੰ ਚੰਗੇ ਆਦਮੀਆਂ ਦੇ ਅੱਗੇ ਝੁਕਣਾ ਪਵੇਗਾ ਅਤੇ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੇ ਬੂਹਿਆਂ ਤੇ ਝੁਕਣਾ ਪਵੇਗਾ, ਜੋ ਧਰਮੀ ਹਨ।

20 ਇੱਕ ਗਰੀਬ ਆਦਮੀ ਨੂੰ ਆਪਣੇ ਗੁਆਂਢੀ ਦੁਆਰਾ ਵੀ ਦੂਰੀ ਤੇ ਰੱਖਿਆ ਜਾਂਦਾ, ਪਰ ਅਮੀਰ ਆਦਮੀ ਦੇ ਅਨੇਕਾਂ ਦੋਸਤ ਹੁੰਦੇ ਹਨ।

21 ਜਿਹੜਾ ਵਿਅਕਤੀ ਆਪਣੇ ਗੁਆਂਢੀ ਦੇ ਪਾਪਾਂ ਨੂੰ ਤਿਆਗਦਾ, ਪਰ ਜੋ ਕੋਈ ਵੀ ਗਰੀਬ ਲਈ ਦਯਾਲੂ ਹੋਵੇਗਾ ਧੰਨ ਹੈ।

22 ਕੀ ਉਹ ਜਿਹੜੇ ਬਦੀ ਕਰਦੇ ਰਹਿੰਦੇ ਹਨ ਗੁਆਚ ਨਹੀਂ ਜਾਂਦੇ? ਪਰ ਉਹ ਜਿਹੜੇ ਹੋਰਨਾਂ ਦਾ ਚੰਗਾ ਮੰਗਦੇ ਹਨ, ਨਮਕਹਲਾਲੀ ਅਤੇ ਭਰੋਸਾ ਕਮਾਉਂਦੇ ਹਨ।

23 ਸਖਤ ਮਿਹਨਤ ਹਮੇਸ਼ਾ ਅਦਾਇਗੀ ਕਰਦੀ ਹੈ ਪਰ ਉੱਕੀਆਂ ਗੱਲਾਂ ਗਰੀਬੀ ਵੱਲ ਅਗਵਾਈ ਕਰਦੀਆਂ ਹਨ।

24 ਸਿਆਣੇ ਲੋਕਾਂ ਨੂੰ ਦੌਲਤ ਦੁਆਰਾ ਪੁਰਸੱਕਾਰਿਤ ਕੀਤਾ ਜਾਂਦਾ, ਪਰ ਮੂਰਖ ਲੋਕਾਂ ਦੀ ਬੇਵਕੂਫ਼ੀ ਸਿਰਫ਼ ਹੋਰ ਵੱਧੇਰੇ ਬੇਵਕੂਫ਼ੀ ਪੈਦਾ ਕਰਦੀ ਹੈ।

25 ਇੱਕ ਸੱਚਾ ਗਵਾਹ ਜਿੰਦਗੀਆਂ ਬਚਾਉਂਦਾ, ਪਰ ਇੱਕ ਝੂਠਾ ਗਵਾਹ ਘ੍ਰਿਣਾ ਨਾਲ ਭਰਪੂਰ ਹੁੰਦਾ ਹੈ।

26 ਜਿਹੜਾ ਬੰਦਾ ਯਹੋਵਾਹ ਤੋਂ ਡਰਦਾ ਹੈ ਉਸ ਕੋਲ ਇੱਕ ਤਕੜਾ ਗੜ੍ਹ ਹੈ ਅਤੇ ਉਸ ਦੇ ਬੱਚੇ ਇਸ ਵਿੱਚ ਸ਼ਰਣ ਪਾਉਂਦੇ ਹਨ।

27 ਯਹੋਵਾਹ ਦਾ ਡਰ ਜੀਵਨ ਦਾ ਸਰੋਤ ਹੈ, ਇਹ ਵਿਅਕਤੀ ਨੂੰ ਮੌਤ ਦੇ ਸ਼ਿਕੰਜੇ ਤੋਂ ਬਚਾਉਂਦਾ ਹੈ।

28 ਜੇ ਕੋਈ ਰਾਜਾ ਬਹੁਤ ਸਾਰੇ ਲੋਕਾਂ ਤੇ ਰਾਜ ਕਰਦਾ ਹੈ ਤਾਂ ਉਹ ਮਹਾਨ ਹੈ। ਜੇ ਉਸ ਦੀ ਪਰਜਾ ਹੀ ਨਹੀਂ ਤਾਂ ਰਾਜਾ ਕਿਸੇ ਕੰਮ ਦਾ ਨਹੀਂ।

29 ਇੱਕ ਧੀਰਜਵਾਨ ਬੰਦਾ ਵੱਡੀ ਸਮਝਦਾਰੀ ਦਰਸਾਉਂਦਾ ਪਰ ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਆਪਣੀ ਹੀ ਬੇਵਕੂਫ਼ੀ ਦਰਸਾ ਦਿੰਦਾ ਹੈ।

30 ਸ਼ਾਂਤਮਈ ਦਿਮਾਗ਼ ਸਰੀਰ ਨੂੰ ਜੀਵਨ ਦਿੰਦਾ ਹੈ, ਪਰ ਈਰਖਾ ਹੱਡੀਆਂ ਨੂੰ ਤਬਾਹ ਕਰ ਦਿੰਦੀ ਹੈ।

31 ਜਿਹੜਾ ਵਿਅਕਤੀ ਗਰੀਬਾਂ ਨੂੰ ਸਤਾਉਂਦਾ, ਆਪਣੇ ਬਨਾਉਣ ਵਾਲੇ ਨੂੰ ਤਿਰਸੱਕਾਰਦਾ, ਪਰ ਜਿਹੜਾ ਵਿਅਕਤੀ ਗਰੀਬ ਲਈ ਦਯਾਲੂ ਹੈ, ਉਸ ਦੀ ਇੱਜ਼ਤ ਕਰਦਾ ਹੈ।

32 ਇੱਕ ਦੁਸ਼ਟ ਆਦਮੀ ਭਟਕ ਜਾਂਦਾ ਹੈ ਜਦੋਂ ਮੁਸੀਬਤ ਉਸ ਨਾਲ ਵਾਪਰਦੀ ਹੈ, ਪਰ ਇੱਕ ਧਰਮੀ ਆਦਮੀ ਉਦੋਂ ਵੀ ਹੌਂਸਲੇਮੰਦ ਹੁੰਦਾ ਹੈ, ਜਦੋਂ ਉਹ ਮਰਦਾ ਹੈ।

33 ਸਿੱਖੇ ਹੋਏ ਵਿਅਕਤੀ ਦੇ ਮਨ ਵਿੱਚ ਸਿਆਣਪ ਰਹਿੰਦੀ ਹੈ ਅਤੇ ਉਹ ਆਪਣੇ-ਆਪ ਨੂੰ, ਮੂਰੱਖਾਂ ਦਰਮਿਆਨ ਪ੍ਰਗਟ ਹੋਣ ਦਿੰਦੀ ਹੈ।

34 ਨੇਕੀ ਕਿਸੇ ਕੌਮ ਨੂੰ ਮਹਾਨ ਬਣਾ ਦਿੰਦੀ ਹੈ। ਪਰ ਪਾਪ ਹਰ ਕੌਮ ਦੇ ਚਰਿਤਰ ਤੇ ਇੱਕ ਕਲੰਕ ਹੈ।

35 ਇੱਕ ਸਿਆਣਾ ਸੇਵਕ ਰਾਜੇ ਲਈ ਖੁਸ਼ੀ ਲਿਆਉਂਦਾ ਹੈ, ਪਰ ਜਿਹੜਾ ਸੇਵਕ ਸ਼ਰਮਸਾਰੀ ਲਿਆਉਂਦਾ ਰਾਜੇ ਨੂੰ ਕ੍ਰੋਧਵਾਨ ਕਰ ਦਿੰਦਾ ਹੈ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes