A A A A A
Bible Book List

ਉਪਦੇਸ਼ਕ 2 Punjabi Bible: Easy-to-Read Version (ERV-PA)

ਕੀ “ਮੌਜ ਮਸਤੀ” ਖੁਸ਼ੀ ਦੇ ਸੱਕਦੀ ਹੈ?

ਮੈਂ ਆਪਣੇ-ਆਪ ਨੂੰ ਆਖਿਆ, “ਮੈਨੂੰ ਪ੍ਰਸੰਸਾ ਨੂੰ ਪਰੱਖਣ ਦੇ ਅਤੇ ਆਨੰਦ ਦਾ ਅਨੁਭਵ ਕਰਨ ਦੇ।” ਪਰ ਮੈਂ ਜਾਣ ਲਿਆ ਕਿ ਇਹ ਵੀ ਅਰਬਹੀਣ ਹੈ। ਦਿਲ ਪਰਚਾਵੇ ਬਾਰੇ ਮੈਂ ਆਖਿਆ: “ਇਹ ਬੇਵਕੂਫ਼ੀ ਹੈ!” ਅਤੇ ਪ੍ਰਸੰਨਤਾ ਬਾਰੇ: “ਅਸਲ ਵਿੱਚ ਇਹ ਕੀ ਲਿਆਉਂਦੀ ਹੈ?”

ਮੈਂ ਆਪਣੇ ਦਿਮਾਗ਼ ਨਾਲ ਪਰੱਖਿਆ ਕਿ ਪੀਣ ਤੋਂ ਬਾਅਦ ਆਪਣੇ ਸ਼ਰੀਰ ਤੇ ਕਾਬੂ ਰੱਖਣਾ ਕਿਵੇਂ ਹੈ (ਮੇਰਾ ਦਿਮਾਗ਼, ਕਿਵੇਂ ਵੀ, ਸਿਆਣਪ ਦੁਆਰਾ ਨਿਯੰਤ੍ਰਿਤ ਸੀ, ਅਤੇ ਗ਼ਲਤੀ ਨਾਲ ਅੱਗੇ ਨਹੀਂ ਵੱਧਿਆ ਸੀ।) ਮੈਂ ਵੇਖਣਾ ਚਾਹੁੰਦਾ ਸੀ ਕਿ ਇਨਸਾਨਾਂ ਲਈ ਦੁਨੀਆਂ ਵਿੱਚ, ਆਪਣੇ ਗਿਣਤੀ ਦੇ ਦਿਨਾਂ ਦੌਰਾਨ, ਕੀ ਕਰਨਾ ਚੰਗਾ ਹੈ।

ਕੀ ਸਖਤ ਮਿਹਨਤ ਖੁਸ਼ੀ ਦਿੰਦੀ ਹੈ?

ਫੇਰ ਮੈਂ ਮਹਾਨ ਗੱਲਾਂ ਕਰਨੀਆਂ ਆਰੰਭ ਕਰ ਦਿੱਤੀਆਂ। ਮੈਂ ਆਪਣੇ ਲਈ ਇੱਕ ਘਰ ਬਣਾਇਆ ਅਤੇ ਅੰਗੂਰਾਂ ਦਾ ਇੱਕ ਖੇਤ ਉਗਾਇਆ। ਮੈਂ ਆਪਣੇ ਲਈ ਬਗ਼ੀਚੇ ਅਤੇ ਬਾਗ਼ ਲਗਾਏ ਅਤੇ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉਗਾਏ। ਮੈਂ ਤਾਲਅ ਬਣਵਾਏ, ਜਿਨ੍ਹਾਂ ਨੂੰ ਮੈਂ ਆਪਣੇ ਲਈ ਉਗਾਏ ਹੋਏ ਰੁੱਖਾਂ ਦੇ ਜੰਗਲ ਨੂੰ ਪਾਣੀ ਦੇਣ ਲਈ ਵਰਤਿਆ। ਮੈਂ ਦਾਸ ਤੇ ਦਾਸੀਆਂ ਖਰੀਦੀਆਂ। ਅਤੇ ਮੇਰੇ ਘਰ ਵਿੱਚ ਕੁਝ ਦਾਸ ਪੈਦਾ ਵੀ ਹੋਏ। ਮੇਰੀਆਂ ਬਾਕੀ ਸਾਰੀਆਂ ਮਲਕੀਅਤਾਂ, ਪਸ਼ੂ ਅਤੇ ਭੇਡਾਂ, ਬਹੁਤ ਸਾਰੀਆਂ ਸਨ, ਉਸ ਕਿਸੇ ਨਾਲੋਂ ਵੀ ਵੱਧੇਰੇ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਰਹਿੰਦਾ ਸੀ।

ਮੈਂ ਆਪਣੇ ਲਈ ਚਾਂਦੀ ਅਤੇ ਸੋਨਾ ਇਕੱਠਾ ਕੀਤਾ। ਮੈਂ ਰਾਜਿਆਂ ਅਤੇ ਕੌਮਾਂ ਪਾਸੋਂ ਖਜ਼ਾਨੇ ਵੀ ਲੁੱਟੇ। ਮੇਰੇ ਪਾਸ ਗਾਉਣ ਵਾਲੇ ਮਰਦ ਅਤੇ ਔਰਤਾਂ ਅਤੇ ਹਰ ਇਨਸਾਨੀ ਪ੍ਰਸੰਨਤਾ ਹੈ।

ਮੈਂ ਬਹੁਤ ਅਮੀਰ ਤੇ ਪ੍ਰਸਿੱਧ ਅਤੇ ਆਪਣੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਰਹਿਣ ਵਾਲੇ ਕਿਸੇ ਵੀ ਹੋਰ ਬੰਦੇ ਨਾਲੋਂ ਮਹਾਨ ਬਣ ਗਿਆ। ਅਤੇ ਮੇਰੀ ਸਿਆਣਪ ਵੀ ਮੇਰੇ ਸੰਗ ਹੀ ਰਹੀ। 10 ਜੋ ਕੁਝ ਵੀ ਮੇਰੀਆਂ ਅੱਖਾਂ ਨੇ ਵੇਖਿਆ ਅਤੇ ਚਾਹਿਆ ਮੈਂ ਹਾਸਿਲ ਕਰ ਲਿਆ। ਮੈਂ ਆਪਣੇ ਦਿਲ ਲਈ ਕਿਸੇ ਵੀ ਪ੍ਰਸੰਨਤਾ ਤੋਂ ਇਨਕਾਰ ਨਹੀਂ ਕਰਦਾ, ਅਸਲ ਵਿੱਚ, ਮੇਰੇ ਦਿਲ ਨੇ ਮੇਰੇ ਕੀਤੇ ਹਰ ਕੰਮ ਵਿੱਚ ਪ੍ਰਸੰਨਤਾ ਮਹਿਸੂਸ ਕੀਤੀ, ਅਤੇ ਇਹੀ ਹੈ ਜੋ ਮੈਂ ਆਪਣੇ ਸਾਰੇ ਕੰਮ ਤੋਂ ਪ੍ਰਾਪਤ ਕੀਤਾ।

11 ਪਰ ਤਦ ਮੈਂ ਫੇਰ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਦੇਖਿਆਂ ਜੋ ਮੈਂ ਕੀਤੀਆਂ ਸਨ। ਜਿਨ੍ਹਾਂ ਨੂੰ ਹਾਸਿਲ ਕਰਨ ਲਈ ਮੈਂ ਸਖਤ ਮਿਹਨਤ ਕੀਤੀ ਸੀ। ਮੈਂ ਵੇਖਿਆ ਕਿ ਇਹ ਸਭ ਕੁਝ ਅਰਬਹੀਣ ਸੀ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਸੀ। ਇਸ ਦੁਨੀਆਂ ਵਿੱਚ ਲਾਭ ਹਾਸਿਲ ਕਰਨ ਲਈ ਕੁਝ ਨਹੀਂ।

ਸ਼ਾਇਦ ਸਿਆਣਪ ਹੀ ਉੱਤਰ ਹੈ

12 ਤਦ ਮੈਂ ਫਿਰ ਤੋਂ ਸਿਆਣਪ, ਅਤੇ ਗ਼ਲਤੀ ਅਤੇ ਮੂਰੱਖਤਾਈ ਤੇ ਸੋਚ-ਵਿੱਚਾਰ ਕੀਤਾ। ਰਾਜੇ ਤੋਂ ਬਾਅਦ ਆਉਣ ਵਾਲਾ ਵਿਅਕਤੀ ਉਸ ਤੋਂ ਇਲਾਵਾ ਕੀ ਕੰਮ ਕਰੇਗਾ ਜੋ ਪਹਿਲਾਂ ਹੀ ਰਾਜੇ ਦਾ ਕੀਤਾ ਹੋਇਆ ਸੀ। 13 ਮੈਂ ਦੇਖਿਆ ਕਿ ਅਕਲਮਂਦੀ ਬੇਵਕੂਫ਼ੀ ਉੱਪਰ ਓਸੇ ਤਰ੍ਹਾਂ ਲਾਭਦਾਇੱਕ ਹੈ ਜਿਵੇਂ ਰੌਸ਼ਨੀ ਹਨੇਰੇ ਉੱਪਰ ਲਾਭਦਾਇੱਕ ਹੈ। 14 ਇਹ ਇਸ ਤਰ੍ਹਾਂ ਹੈ: ਸਿਆਣਾ ਬੰਦਾ ਆਪਣੇ ਦਿਮਾਗ਼ ਦੀ ਵਰਤੋਂ ਅੱਖਾਂ ਵਾਂਗੂ ਦੇਖਣ ਲਈ ਕਰਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ। ਪਰ ਮੂਰਖ ਓਸ ਬੰਦੇ ਵਰਗਾ ਹੈ ਜਿਹੜਾ ਹਨੇਰੇ ਵਿੱਚ ਚੱਲ ਰਿਹਾ ਹੈ।

ਪਰ ਮੈਂ ਇਹ ਵੀ ਦੇਖਿਆ ਕਿ ਮੂਰਖ ਬੰਦਾ ਅਤੇ ਸਿਆਣਾ ਬੰਦਾ ਅਖੀਰੀ ਇੱਕੋ ਜਿਹੇ ਅੰਤ ਉੱਤੇ ਪਹੁੰਚਦੇ ਹਨ। 15 ਮੈਂ ਸੋਚਿਆ, “ਜਿਸ ਅੰਤ ਨੂੰ ਮੂਰਖ ਮਿਲਦਾ, ਮੈਂ ਵੀ ਉਸੇ ਨੂੰ ਹੀ ਮਿਲਾਂਗਾ। ਇਸ ਲਈ, ਮੈਂ ਸਿਆਣਾ ਬਣਨ ਲਈ ਕਿਉਂ ਇੰਨੀ ਸਖਤ ਮਿਹਨਤ ਕੀਤੀ?” ਮੈਂ ਆਪਣੇ-ਆਪ ਨੂੰ ਆਖਿਆ, “ਇਹ ਵੀ ਅਰਬਹੀਣ ਹੈ।” 16 ਕਿਉਂ ਕਿ ਕੋਈ ਵੀ ਹਮੇਸ਼ਾ ਵਾਸਤੇ ਸਿਆਣੇ ਜਾਂ ਮੂਰਖ ਨੂੰ ਚੇਤੇ ਨਹੀਂ ਰੱਖੇਗਾ। ਬਹੁਤ ਹੀ ਜਲਦੀ ਭਵਿੱਖ ਵਿੱਚ, ਲੋਕ ਉਨ੍ਹਾਂ ਦੋਹਾਂ ਨੂੰ ਭੁੱਲ ਜਾਣਗੇ। ਇਹ ਕਿੰਨਾ ਮਾੜਾ ਹੈ ਇੱਕ ਸਿਆਣਾ ਵਿਅਕਤੀ ਬਿਲਕੁਲ ਇੱਕ ਮੂਰਖ ਵਾਂਗ ਹੀ ਮਰਦਾ।

ਕੀ ਜੀਵਨ ਵਿੱਚ ਸੱਚੀ ਖੁਸ਼ੀ ਹੈ?

17 ਅਤੇ ਮੈਂ ਜ਼ਿੰਦਗੀ ਨੂੰ ਨਫ਼ਰਤ ਕੀਤੀ, ਕਿਉਂ ਕਿ ਜੋ ਦੁਨੀਆਂ ਵਿੱਚ ਵਾਪਰ ਰਿਹਾ ਇਸ ਨੇ ਮੈਨੂੰ ਪੂਰੀ ਤਰ੍ਹਾਂ ਬੋਝਿਤ ਕਰ ਦਿੱਤਾ ਹੈ, ਸਭ ਕੁਝ ਅਰਬਹੀਣ ਹੈ, ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ।

18 ਮੈਂ ਆਪਣੇ ਸਾਰੇ ਕੰਮਾਂ ਦੇ ਨਤੀਜਿਆਂ ਨੂੰ ਨਫ਼ਰਤ ਕੀਤੀ, ਜਿਸ ਵਾਸਤੇ ਮੈਂ ਇਸ ਦੁਨੀਆਂ ਵਿੱਚ ਸਖਤ ਮਿਹਨਤ ਕੀਤੀ, ਕਿਉਂ ਕਿ ਇਸ ਨੂੰ ਮੈਨੂੰ ਉਸ ਵਿਅਕਤੀ ਲਈ ਛੱਡ ਦੇਣਾ ਪਵੇਗਾ ਜੋ ਮੈਥੋਂ ਮਗਰੋਂ ਆਵੇਗਾ। 19 ਅਤੇ ਕੌਣ ਜਾਣਦਾ ਕਿ ਕੀ ਉਹ ਸਿਆਣਾ ਹੋਵੇਗਾ ਜਾਂ ਮੂਰਖ, ਪਰ ਉਹ ਸਭ ਕਾਸੇ ਦਾ ਇੰਚਾਰਜ ਹੋਵੇਗਾ। ਮੈਂ ਸਖਤ ਮਿਹਨਤ ਕੀਤੀ ਅਤੇ ਇਸ ਜ਼ਿੰਦਗੀ ਵਿੱਚ ਆਪਣੀ ਸਿਆਣਪ ਵਰਤੀ। ਇਹ ਵੀ ਅਰਬਹੀਣ ਹੈ।

20 ਇਸ ਲਈ ਮੈਂ ਬਦਲ ਗਿਆ, ਅਤੇ ਇਸ ਦੁਨੀਆਂ ਵਿੱਚ ਮੇਰੀ ਸਖਤ ਮਿਹਨਤ ਦੀ ਉਪਜ ਬਾਰੇ ਆਪਣੇ ਦਿਲ ਨੂੰ ਸਾਰੀਆਂ ਝੂਠੀਆਂ ਆਸਾਂ ਛੱਡਣ ਲਈ ਮਜਬੂਰ ਕੀਤਾ। 21 ਕੋਈ ਬੰਦਾ ਆਪਣੀ ਸਾਰੀ ਸਿਆਣਪ ਅਤੇ ਗਿਆਨ ਦੀ ਸਹਾਇਤਾ ਨਾਲ ਸਖਤ ਮਿਹਨਤ ਕਰ ਸੱਕਦਾ ਹੈ। ਪਰ ਉਹ ਬੰਦਾ ਮਰ ਜਾਵੇਗਾ ਅਤੇ ਬਾਕੀ ਜਣੇ ਉਹ ਚੀਜ਼ਾਂ ਹਾਸਿਲ ਕਰਨਗੇ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ। ਉਨ੍ਹਾਂ ਲੋਕਾਂ ਨੇ ਕੰਮ ਨਹੀਂ ਕੀਤਾ ਹੋਵੇਗਾ, ਪਰ ਤਾਂ ਵੀ ਉਹ ਹਰ ਚੀਜ਼ ਪ੍ਰਾਪਤ ਕਰ ਲੈਣਗੇ। ਇਹ ਵੀ ਅਰਬਹੀਣ ਅਤੇ ਇੱਕ ਮਹਾਨ ਅਨਿਆਂ ਹੈ।

22 ਆਪਣੇ ਜੀਵਨ ਭਰ ਦੇ ਸੰਘਰਸ਼ ਅਤੇ ਕੰਮ ਤੋਂ ਮਗਰੋਂ ਕੋਈ ਬੰਦਾ ਅਸਲ ਵਿੱਚ ਕੀ ਹਾਸਿਲ ਕਰਦਾ ਹੈ? 23 ਉਸ ਦੇ ਸਾਰੇ ਦਿਨ ਦਰਦਮਈ ਹਨ, ਉਸ ਦੀ ਸਰਗਰਮੀ ਉਦਾਸਮਈ ਹੈ, ਅਤੇ ਰਾਤ ਵੇਲੇ ਵੀ ਉਸ ਦੇ ਮਨ ਨੂੰ ਆਰਾਮ ਨਹੀਂ ਮਿਲਦਾ, ਇਹ ਵੀ ਅਰਬਹੀਣ ਹੈ।

24-25 ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਹੈ ਉਹ ਹੈ ਖਾਣਾ, ਪੀਣਾ ਅਤੇ ਉਸ ਵਿੱਚ ਆਨੰਦ ਮਾਨਣਾ ਜੋ ਉਸ ਨੂੰ ਕਰਨਾ ਚਾਹੀਦਾ। ਪਰ ਮੈਂ ਦੇਖਿਆ ਕਿ ਇਹ ਪਰਮੇਸ਼ੁਰ ਵੱਲੋਂ ਹੈ। ਕਿਉਂ ਕਿ ਆਪਣੇ ਲਈ ਉਸ ਉੱਤੇ ਨਿਰਭਰ ਹੋਇਆਂ ਬਿਨਾਂ ਕੁਝ ਨਹੀਂ ਕਰ ਸੱਕਦਾ ਹੈ। 26 ਜਿਸ ਬੰਦੇ ਨਾਲ ਉਹ ਪ੍ਰਸੰਨ ਹੈ ਪਰਮੇਸ਼ੁਰ ਉਸ ਨੂੰ ਸਿਆਣਪ, ਗਿਆਨ ਅਤੇ ਖੁਸ਼ੀ ਦਿੰਦਾ। ਪਰ ਉਹ ਪਾਪੀ ਨੂੰ ਪੀੜਾ ਦਿੰਦਾ, ਉਹ ਉਸ ਤੋਂ ਇਕੱਠਾ ਅਤੇ ਜਮ੍ਹਾਂ ਕਰਵਾਉਂਦਾ ਸਿਰਫ਼ ਉਸ ਵਿਅਕਤੀ ਨੂੰ ਅਗਾਂਹ ਦੇਣ ਲਈ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੈ। ਪਰ ਇਹ ਸਾਰਾ ਕੰਮ ਅਰਬਹੀਣ ਹੈ। ਇਹ ਹਵਾ ਨੂੰ ਫੜਨ ਵਰਗਾ ਹੈ। ਵਰਗਾ ਹੈ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes