Añadir traducción en paralelo Imprimir Opciones de la página

ਬਿਲਦਦ ਦਾ ਅੱਯੂਬ ਨਾਲ ਗੱਲ ਕਰਨਾ

ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ,

“ਕਿੰਨਾ ਕੁ ਚਿਰ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਰਹੇਂਗਾ?
    ਤੇਰੇ ਬੋਲ ਹਨੇਰੀ ਵਰਗੇ ਨੇ।
ਕੀ ਪਰਮੇਸ਼ੁਰ ਨਿਆਂ ਨੂੰ ਭ੍ਰਸ਼ਟ ਕਰਦਾ?
    ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਹਮੇਸ਼ਾ ਉਹੀ ਕਰਦਾ ਜੋ ਧਰਮੀ ਹੈ?
ਜੇ ਤੇਰੇ ਬੱਚਿਆਂ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਤਾਂ ਉਸ ਨੇ ਉਨ੍ਹਾਂ ਨੂੰ ਦੰਡ ਦਿੱਤਾ ਹੈ।
    ਉਨ੍ਹਾਂ ਨੇ ਆਪਣੇ ਪਾਪਾਂ ਦੀ ਕੀਮਤ ਦਿੱਤੀ ਹੈ।
ਪਰ ਹੁਣ ਅੱਯੂਬ ਪਰਮੇਸ਼ੁਰ ਵੱਲ ਵੇਖ
    ਤੇ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕਰ।
ਜੇ ਤੂੰ ਸ਼ੁੱਧ ਤੇ ਨੇਕ ਹੈਂ,
    ਉਹ ਛੇਤੀ ਹੀ ਤੇਰੀ ਸਹਾਇਤਾ ਨੂੰ ਆਵੇਗਾ।
    ਉਹ ਉਸ ਜਾਇਦਾਦ ਨੂੰ ਵਾਪਸ ਕਰ ਦੇਵੇਗਾ ਜੋ ਹਕੀ ਤੇਰੀ ਹੈ।
ਫੇਰ ਤੇਰੇ ਕੋਲ ਉਸ ਨਾਲੋਂ ਹੋਰ ਵੀ ਵੱਧੇਰੇ ਹੋਵੇਗਾ
    ਜਿੰਨਾ ਸ਼ੁਰੂ ਵਿੱਚ ਤੇਰੇ ਕੋਲ ਸੀ।

“ਬੁੱਢੇ ਲੋਕਾਂ ਨੂੰ ਪੁੱਛ।
    ਪਤਾ ਕਰ ਉਨ੍ਹਾਂ ਦੇ ਪੁਰਖਿਆਂ ਨੇ ਕੀ ਸਿੱਖਿਆ ਸੀ।
ਕਿਉਂ ਜੋ ਅਸੀਂ ਇੱਥੇ ਸਿਰਫ਼ ਕੱਲ੍ਹ ਤੋਂ ਹੀ ਹਾਂ ਜੋ ਕਿ ਲੰਘ ਚੁੱਕਿਆ ਹੈ।
    ਇਸ ਲਈ ਅਸੀਂ ਕੁਝ ਨਹੀਂ ਜਾਣਦੇ।
10 ਸ਼ਾਇਦ ਬਜ਼ੁਰਗ ਲੋਕ ਤੈਨੂੰ ਸਿੱਖਾ ਸੱਕਣ,
    ਸ਼ਾਇਦ ਉਹ ਤੈਨੂੰ ਸਿੱਖਾ ਸੱਕਣ ਜੋ ਕੁਝ ਉਨ੍ਹਾਂ ਨੇ ਸਿੱਖਿਆ।

11 “ਬਿਲਦਦ ਨੇ ਆਖਿਆ, ਕੀ ਬਾਂਸ ਦਾ ਰੁੱਖ ਸੁੱਕੀ ਧਰਤੀ ਉੱਤੇ ਲੰਮਾ ਵੱਧ ਸੱਕਦਾ ਹੈ?
    ਕੀ ਸਰਕੰਡੇ ਪਾਣੀ ਤੋਂ ਬਿਨਾ ਉੱਗ ਸੱਕਦੇ ਨੇ?
12 ਨਹੀਂ, ਪਾਣੀ ਸੁੱਕ ਜਾਵੇ ਤਾਂ ਉਹ ਵੀ ਸੁੱਕ ਜਾਂਦੇ ਨੇ।
    ਉਹ ਇੰਨੇ ਛੋਟੇ ਰਹਿ ਜਾਣਗੇ ਕਿ ਵਰਤਣ ਦੇ ਯੋਗ ਨਹੀਂ ਹੋਣਗੇ।
13 ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਜਾਂਦੇ ਨੇ ਉਹ ਉਨ੍ਹਾਂ ਸਰਕੰਢਿਆਂ ਵਰਗੇ ਹੁੰਦੇ ਨੇ।
    ਬਿਨ ਪਰਮੇਸ਼ੁਰ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ।
14 ਉਸ ਬੰਦੇ ਦਾ ਕੋਈ ਸਹਾਰਾ ਨਹੀਂ ਹੁੰਦਾ।
    ਉਸਦੀ ਸੁਰੱਖਿਆ ਮਕੱੜੀ ਦੇ ਜਾਲ ਵਰਗੀ ਹੁੰਦੀ ਹੈ।
15 ਜੇ ਕੋਈ ਬੰਦਾ ਮਕੱੜੀ ਦੇ ਜਾਲ ਤੇ ਨਿਰਭਰ ਕਰਦਾ,
    ਉਹ ਖੜ੍ਹਾ ਨਹੀਂ ਹੋ ਸੱਕਦਾ।
ਉਹ ਫੜੀ ਰੱਖਦਾ ਹੈ
    ਜਾਲ ਨੂੰ ਪਰ ਉਹ ਉੱਠ ਨਹੀਂ ਸੱਕਦਾ।
16 ਉਹ ਬੰਦਾ ਉਸ ਪੌਦੇ ਵਰਗਾ ਹੈ ਜਿਸ ਨੂੰ ਕਾਫੀ ਪਾਣੀ ਤੇ ਧੁੱਪ ਮਿਲਦਾ ਹੈ।
    ਇਸਦੀਆਂ ਟਾਹਣੀਆਂ ਸਾਰੇ ਬਾਗ ਵਿੱਚ ਫੈਲੀਆ ਹੁਂਦੀਆ ਨੇ।
17 ਇਸ ਦੀਆਂ ਜੜਾਂ ਪੱਥਰ ਦੇ ਢੇਰ ਨੂੰ ਵਲ ਲੈਂਦੀਆਂ ਹਨ,
    ਪੱਥਰ ’ਚ ਉੱਗਣ ਦੀ ਤਲਾਸ਼ ਕਰਦੀਆਂ ਨੇ।
18 ਪਰ ਜੇ ਉਸ ਬੂਟੇ ਨੂੰ ਉਸਦੀ ਥਾਂ ਤੋਂ ਹਿਲਾ ਦਿੱਤਾ ਜਾਵੇ ਇਹ ਮਰ ਜਾਵੇਗਾ
    ਤੇ ਕੋਈ ਨਹੀਂ ਜਾਣ ਸੱਕੇਗਾ ਕਿ ਉਹ ਕਦੇ ਉੱਥੇ ਸੀ।
19 ਪਰ ਪੌਦਾ ਖੁਸ਼ ਸੀ।
    ਤੇ ਦੂਸਰਾ ਉਸਦੀ ਥਾਵੋਂ ਉੱਗ ਪਵੇਗਾ।
20 ਪਰ ਪਰਮੇਸ਼ੁਰ ਕਦੇ ਵੀ ਬੇਗੁਹਾਹਾਂ ਦਾ ਤਿਆਗ ਨਹੀਂ ਕਰਦਾ
    ਅਤੇ ਉਹ ਕਦੇ ਵੀ ਬਦ ਲੋਕਾਂ ਨੂੰ ਤਾਕਤਵਰ ਨਹੀਂ ਬਣਾਉਂਦਾ।
21 ਪਰਮੇਸ਼ੁਰ ਹਾਲੇ ਵੀ ਤੇਰਾ ਮੂੰਹ ਹਾਸਿਆਂ ਨਾਲ
    ਅਤੇ ਤੇਰੇ ਬੁਲ੍ਹਾਂ ਨੂੰ ਆਨੰਦ ਦੀਆਂ ਕਿਲਕਾਰੀਆਂ ਨਾਲ ਭਰ ਦੇਵੇਗਾ।
22 ਪਰ ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ।
    ਅਤੇ ਬਦਕਾਰ ਬੰਦਿਆਂ ਦੇ ਘਰ ਤਬਾਹ ਹੋ ਜਾਣਗੇ।”