A A A A A
Bible Book List

ਅੱਯੂਬ 38 Punjabi Bible: Easy-to-Read Version (ERV-PA)

ਪਰਮੇਸ਼ੁਰ ਅੱਯੂਬ ਨਾਲ ਗੱਲ ਕਰਦਾ ਹੈ

38 ਫ਼ੇਰ ਯਹੋਵਾਹ ਅੱਯੂਬ ਨਾਲ ਇੱਕ ਵਾਵਰੋਲੇ ਵਿੱਚੋਂ ਬੋਲਿਆ। ਪਰਮੇਸ਼ੁਰ ਨੇ ਆਖਿਆ:

“ਇਹ ਮੂਰਖ ਗੱਲਾਂ ਕਹਿੰਦਾ ਹੋਇਆ
    ਉਹ ਅਗਿਆਨੀ ਵਿਅਕਤੀ ਕੌਣ ਹੈ?”
ਅੱਯੂਬ ਸਾਵੱਧਾਨ ਹੋ ਤੇ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ
    ਤਿਆਰ ਹੋ ਜਾ ਜਿਹੜੇ ਮੈਂ ਤੇਰੇ ਪਾਸੋਂ ਪੁੱਛਾਂਗਾ।

“ਅੱਯੂਬ, ਤੂੰ ਕਿੱਥੋ ਸੀ ਜਦੋਂ ਮੈਂ ਧਰਤੀ ਨੂੰ ਸਾਜਿਆ ਸੀ?
    ਜੇ ਤੂੰ ਇੰਨਾ ਹੀ ਚਤੁਰ ਹੈਂ ਤਾਂ ਮੈਨੂੰ ਜਵਾਬ ਦੇ।
ਜੇ ਤੂੰ ਇੰਨਾ ਚਤੁਰ ਹੈਂ ਕਿਸਨੇ ਨਿਆਂ ਕੀਤਾ ਸੀ ਕਿ ਇਹ ਦੁਨੀਆ ਕਿੰਨੀ ਵੱਡੀ ਹੋਵੇਗੀ?
    ਕਿਸਨੇ, ਮਾਪਕ ਫ਼ੀਤੇ ਨਾਲ ਦੁਨੀਆਂ ਨੂੰ ਨਾਪਿਆ ਸੀ?
ਕਿਸ ਉੱਤੇ ਟਿਕੀ ਹੋਈ ਸੀ ਧਰਤੀ?
    ਕਿਸਨੇ ਇਸਦੇ ਕੋਨੇ ਦੇ ਪੱਥਰ ਪਾਏ?
ਸਵੇਰ ਦੇ ਤਾਰਿਆਂ ਨੇ ਮਿਲ ਕੇ ਗੀਤ ਗਾਇਆ
    ਤੇ ਦੂਤ ਆਨੰਦ ਨਾਲ ਚੀਕੇ ਜਦੋਂ ਅਜਿਹਾ ਕੀਤਾ ਗਿਆ ਸੀ।

“ਅੱਯੂਬ, ਕਿਸਨੇ ਸਾਗਰ ਨੂੰ ਰੋਕਣ ਲਈ ਦਰਵਾਜ਼ੇ
    ਬੰਦ ਕੀਤੇ ਜਦੋਂ ਇਹ ਧਰਤੀ ਦੀ ਡੂੰਘ ਵਿੱਚੋਂ ਵਗਦਾ ਸੀ।
ਉਸ ਵੇਲੇ, ਮੈਂ ਇਸ ਨੂੰ ਬੱਦਲਾਂ ਨਾਲ ਢੱਕ ਲਿਆ
    ਤੇ ਇਸ ਨੂੰ ਅੰਧਕਾਰ ਵਿੱਚ ਲਵ੍ਹੇਟ ਲਿਆ।
10 ਮੈਂ ਸਮੁੰਦਰ ਦੀਆਂ ਹੱਦਾਂ ਨਿਸ਼ਚਿੰਤ ਕੀਤੀਆਂ
    ਤੇ ਇਸ ਨੂੰ ਬੰਦ ਦਰਵਾਜ਼ਿਆਂ ਪਿੱਛੇ ਧੱਕ ਦਿੱਤਾ।
11 ਮੈਂ ਸਮੁੰਦਰ ਨੂੰ ਆਖਿਆ, ‘ਤੂੰ ਇੱਥੋਂ ਤੀਕ ਹੀ ਆ ਸੱਕਦਾ ਹੈਂ, ਹੋਰ ਅਗੇਰੇ ਨਹੀਂ।
    ਤੇਰੀਆਂ ਗੁਮਾਨੀ ਲਹਿਰਾਂ, ਇੱਥੇ ਹੀ ਰੁਕ ਜਾਣਗੀਆਂ।’

12 “ਅੱਯੂਬ, ਕੀ ਤੂੰ ਜੀਵਨ ਵਿੱਚ ਕਦੇ ਵੀ ਸਵੇਰੇ ਦੇ ਤਾਰੇ ਨੂੰ ਚਢ਼ਣ ਦਾ
    ਜਾਂ ਦਿਨ ਨੂੰ ਸ਼ੁਰੂ ਹੋਣ ਦਾ ਆਦੇਸ਼ ਦਿੱਤਾ ਹੈ?
13 ਅੱਯੂਬ, ਕੀ ਤੂੰ ਕਦੇ ਵੀ ਸਵੇਰ ਦੀ ਲੋਅ ਨੂੰ ਧਰਤੀ ਨੂੰ ਫ਼ੜਨ ਲਈ
    ਅਤੇ ਬਦ ਲੋਕਾਂ ਨੂੰ ਉਨ੍ਹਾਂ ਦੀਆਂ ਛੁਪਣਗਾਹਾਂ ਵਿੱਚੋਂ ਕੱਢਣ ਲਈ ਇਸ ਨੂੰ ਹਿਲਾਉਣ ਲਈ ਕਿਹਾ।
14 ਸਵੇਰ ਦੀ ਲੋਅ ਪਹਾੜੀਆਂ
    ਤੇ ਵਾਦੀਆਂ ਨੂੰ ਦੇਖਣਾ ਆਸਾਨ ਬਣਾ ਦਿੰਦੀ ਹੈ।
ਜਦੋਂ ਦਿਨ ਦੀ ਰੋਸ਼ਨੀ ਧਰਤੀ ਉੱਤੇ ਆਉਂਦੀ ਹੈ,
    ਉਨ੍ਹਾਂ ਥਾਵਾਂ ਦੀਆਂ ਸ਼ਕਲਾਂ ਕਿਸੇ ਕੋਟ ਦੀਆਂ ਸਿਲਵਟਾਂ ਵਾਂਗ ਉੱਘੜ ਆਉਂਦੀਆਂ ਨੇ।
ਉਹ ਥਾਵਾਂ ਨਰਮ ਮਿੱਟੀ ਵਾਂਗ ਰੂਪ ਧਾਰ ਲੈਂਦੀਆਂ ਨੇ
    ਜਿਸ ਨੂੰ ਛਾਪੇ ਨਾਲ ਦਬਾਇਆ ਜਾਂਦਾ ਹੈ।
15 ਬਦ ਲੋਕ ਦਿਨ ਦੀ ਰੌਸ਼ਨੀ ਨੂੰ ਪਸੰਦ ਨਹੀਂ ਕਰਦੇ।
    ਜਦੋਂ ਇਹ ਤੇਜ਼ ਚਮਕਦੀ ਹੈ ਤਾਂ ਇਹ ਉਨ੍ਹਾਂ ਨੂੰ ਮੰਦੇ ਅਮਲਾਂ ਤੋਂ ਰੋਕਦੀ ਹੈ।

16 “ਅੱਯੂਬ, ਕੀ ਤੂੰ ਕਦੇ ਸਮੁੰਦਰ ਦੀ ਸਭ ਤੋਂ ਡੂੰਘੀ ਬਾਵੇਂ ਗਿਆ ਹੈਂ, ਜਿੱਥੇ ਸਮੁੰਦਰ ਸ਼ੁਰੂ ਹੁੰਦਾ ਹੈ।
    ਕੀ ਤੂੰ ਕਦੇ ਸਮੁੰਦਰ ਦੀ ਤੈਹ ਉੱਤੇ ਤੁਰਿਆ ਹੈਂ?
17 ਅੱਯੂਬ, ਕੀ ਤੂੰ ਕਦੇ ਉਹ ਫ਼ਾਟਕ ਦੇਖੇ ਨੇ ਜਿਹੜੇ ਮੁਰਦਿਆਂ ਦੀ ਦੁਨੀਆਂ ਵੱਲ ਖੁਲ੍ਹਦੇ ਨੇ?
    ਕੀ ਤੂੰ ਕਦੇ ਉਹ ਫ਼ਾਟਕ ਦੇਖੇ ਨੇ ਜਿਹੜੇ ਮੌਤ ਦੀਆਂ ਹਨੇਰੀਆਂ ਥਾਵਾਂ ਵੱਲ ਲੈ ਜਾਂਦੇ ਨੇ?
18 ਅੱਯੂਬ, ਕੀ ਸੱਚਮੁੱਚ ਤੂੰ ਸਮਝਦਾ ਹੈਂ ਕਿ ਧਰਤੀ ਕਿੰਨੀ ਵੱਡੀ ਹੈ?
    ਮੈਨੂੰ ਦੱਸ ਜੇ ਤੂੰ ਇਹ ਸਭ ਜਾਣਦਾ ਹੈਂ?

19 “ਅੱਯੂਬ, ਰੌਸ਼ਨੀ ਕਿੱਥੋਂ ਆਉਂਦੀ ਹੈ?
    ਹਨੇਰਾ ਕਿੱਥੋਂ ਆਉਂਦਾ ਹੈ?
20 ਅੱਯੂਬ, ਕੀ ਤੂੰ ਰੌਸ਼ਨੀ ਅਤੇ ਹਨੇਰੇ ਨੂੰ ਮੁੜ ਕੇ ਉਸੇ ਥਾਂ ਲਿਜਾ ਸੱਕਦਾ ਹੈਂ ਜਿੱਥੇ ਇਹ ਆਉਂਦੇ ਹਨ?
    ਕੀ ਤੂੰ ਜਾਣਦਾ ਉਸ ਬਾਵੇਂ ਕਿਵੇਂ ਜਾਣਾ ਹੈ?
21 ਅੱਯੂਬ, ਅਵੱਸ਼ ਹੀ ਤੂੰ ਇਹ ਗੱਲਾਂ ਜਾਣਦਾ ਹੋਵੇਂਗਾ।
    ਤੂੰ ਬਹੁਤ ਬਜ਼ੁਰਗ ਤੇ ਸਿਆਣਾ ਹੈਂ।
    ਜਦੋਂ ਮੈਂ ਇਹ ਚੀਜ਼ਾਂ ਬਣਾਈਆਂ, ਤੂੰ ਜੀਵਿਤ ਸੀ। ਕੀ ਨਹੀਂ?

22 “ਅੱਯੂਬ, ਕੀ ਤੂੰ ਕਦੇ ਉਨ੍ਹਾਂ ਗੋਦਾਮਾਂ ਵਿੱਚ ਗਿਆ ਹੈਂ,
    ਜਿੱਥੇ ਮੈਂ ਬਰਫ਼ ਅਤੇ ਗੜਿਆਂ ਨੂੰ ਰੱਖਦਾ ਹਾਂ।
23 ਮੈਂ ਬਰਫ਼ ਅਤੇ ਗੜਿਆਂ ਨੂੰ ਮੁਸੀਬਤ ਦੇ ਸਮਿਆਂ ਲਈ,
    ਯੁੱਧ ਅਤੇ ਲੜਾਈ ਦੇ ਸਮਿਆਂ ਲਈ ਬਚਾ ਕੇ ਰੱਖਦਾ ਹਾਂ।
24 ਕੀ ਤੂੰ ਉਸ ਬਾਵੇਂ ਗਿਆ ਜਿੱਥੇ ਸੂਰਜ ਨਿਕਲਦਾ,
    ਜਿੱਥੇ ਇਹ ਉੱਤਰੀ ਹਵਾ ਨੂੰ ਸਾਰੀ ਧਰਤੀ ਉੱਤੇ ਵਗਾਉਂਦਾ ਹੈ? [a]
25 ਭਾਰੀ ਬਰੱਖਾ ਲਈ ਅਕਾਸ਼ ਵਿੱਚ ਖਾਈਆਂ ਕਿਸਨੇ ਖੋਦੀਆਂ ਨੇ?
    ਕਿਸ ਨੇ ਤੂਫ਼ਾਨ ਲਈ ਰਸਤਾ ਬਣਾਇਆ ਹੈ।
26 ਮੀਁਹ ਕੌਣ ਵਰ੍ਹਾਉਂਦਾ ਹੈ ਉਨ੍ਹਾਂ ਥਾਵਾਂ
    ਉੱਤੇ ਵੀ ਜਿੱਥੇ ਲੋਕ ਨਹੀਂ ਰਹਿੰਦੇ?
27 ਉਹ ਬਰੱਖਾ ਬਂਜ਼ਰ ਜ਼ਮੀਨ ਨੂੰ ਚੋਖਾ ਪਾਣੀ ਦਿੰਦੀ ਹੈ
    ਅਤੇ ਘਾਹ ਉੱਗਣਾ ਸ਼ੁਰੂ ਕਰਦਾ ਹੈ।
28 ਕੀ ਬਰੱਖਾ ਦਾ ਕੋਈ ਪਿਤਾ ਹੁੰਦਾ ਹੈ?
    ਤ੍ਰੇਲ ਦੇ ਤੁਪੱਕਿਆਂ ਨੂੰ ਕੌਣ ਪੈਦਾ ਕਰਦਾ ਹੈ?
29 ਕੀ ਬਰਫ ਦੀ ਕੋਈ ਮਾਂ ਹੁੰਦੀ ਹੈ?
    ਕੌਣ ਗੜਿਆਂ ਨੂੰ ਜਨਮ ਦਿੰਦਾ ਹੈ?
30 ਪਾਣੀ ਸਖਤ ਪੱਥਰ ਵਾਂਗ ਜੰਮ ਜਾਂਦਾ ਹੈ
    ਅਤੇ ਸਾਗਰ ਵੀ ਉੱਪਰੋਂ ਜੰਮ ਜਾਂਦਾ ਹੈ।

31 “ਅੱਯੂਬ ਕੀ ਤੂੰ ਕਚਪਚਿਆਂ [b] ਨੂੰ ਬੰਨ੍ਹ ਸੱਕਦਾ ਹੈਂ?
    ਕੀ ਤੂੰ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸੱਕਦਾ ਹੈ?
32 ਕੀ ਤੂੰ ਸਮੇਂ ਸਿਰ ਤਾਰਿਆਂ ਨੂੰ ਬਾਹਰ ਲਿਆ ਸੱਕਦਾ ਹੈਂ?
    ਕੀ ਤੂੰ ਰਿੱਛ [c] ਦੀ ਉਸ ਦੇ ਬੱਚਿਆਂ ਸਮੇਤ ਅਗਵਾਈ ਕਰ ਸੱਕਦਾ ਹੈਂ?
33 ਕੀ ਤੂੰ ਉਨ੍ਹਾਂ ਨੇਮਾਂ ਨੂੰ ਜਾਣਦਾ ਹੈ ਜਿਹੜੇ ਆਕਾਸ਼ ਨੂੰ ਚਲਾਉਂਦੇ ਨੇ?
    ਕੀ ਤੂੰ ਉਨ੍ਹਾਂ ਨੂੰ ਧਰਤੀ ਉੱਤੇ ਹਕੂਮਤ ਕਰਨ ਲਈ ਲਿਆ ਸੱਕਦਾ ਹੈ?

34 “ਅੱਯੂਬ ਕੀ ਤੂੰ ਬੱਦਲਾਂ ਨੂੰ ਉੱਚੀ ਪੁਕਾਰ ਸੱਕਦਾ ਹੈਂ?
    ਤੇ ਉਨ੍ਹਾਂ ਨੂੰ ਆਦੇਸ਼ ਦੇ ਸੱਕਦਾ ਹੈ ਕਿ ਤੈਨੂੰ ਬਾਰਿਸ਼ ਨਾਲ ਭਿਉਂ ਦੇਣ?
35 ਕੀ ਤੂੰ ਬਿਜਲੀ ਨੂੰ ਆਦੇਸ਼ ਦੇ ਸੱਕਦਾ ਹੈਂ?
    ਕੀ ਇਹ ਤੇਰੇ ਕੋਲ ਆ ਜਾਵੇਗੀ ਤੇ ਆਖੇਗੀ ਮੈਂ ਇੱਥੇ ਹਾਂ।
ਸ੍ਰੀਮਾਨ ਜੀ, ਤੁਸੀਂ ਮੇਰੇ ਪਾਸੋਂ ਕੀ ਚਾਹੁੰਦੇ ਹੋ?
    ਕੀ ਇਹ ਉਬੇ ਜਾਵੇਗੀ ਜਿੱਥੇ ਤੂੰ ਇਸ ਨੂੰ ਭੇਜਣਾ ਚਾਹੁੰਦਾ ਹੈਂ?

36 “ਅੱਯੂਬ, ਕੌਣ ਲੋਕਾਂ ਨੂੰ ਸਿਆਣਾ ਬਣਾਉਂਦਾ ਹੈ?
    ਕੌਣ ਉਨ੍ਹਾਂ ਅੰਦਰ ਸਿਆਣਪ ਪਾਉਂਦਾ ਹੈ?
37 ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸੱਕੇ ਤੇ ਬੱਦਲਾਂ ਨੂੰ
    ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸੱਕੇ?
38 ਤਾਂ ਜੋ ਧੂੜ, ਮਿੱਟੀ ਵਿੱਚ ਬਦਲ ਜਾਵੇ
    ਅਤੇ ਗੰਦਗੀ ਦੇ ਡਲੇ ਇੱਕਸਾਬ ਜੁੜ ਜਾਣ।

39 “ਅੱਯੂਬ, ਕੀ ਸ਼ੇਰਾਂ ਲਈ ਭੋਜਨ ਤੂੰ ਲੱਭਦਾ ਹੈਂ?
    ਕੀ ਉਨ੍ਹਾਂ ਦੇ ਭੁੱਖਿਆਂ ਬੱਚਿਆਂ ਨੂੰ ਤੂੰ ਭੋਜਨ ਖੁਵਾਉਂਦਾ ਹੈਂ?
40 ਉਹ ਸ਼ੇਰ ਆਪਣੀਆਂ ਗੁਫ਼ਾਵਾਂ ਵਿੱਚ ਲਿਟੇ ਹੁੰਦੇ ਨੇ,
    ਉਹ ਆਪਣੇ ਸ਼ਿਕਾਰ ਉੱਤੇ ਹਮਲਾ ਕਰਨ ਲਈ ਘਾਹ ਵਿੱਚ ਨੀਵਾਂ ਝੁਕਦੇ ਨੇ।
41 ਕੌਣ ਪਹਾੜੀ ਕਾਵਾਂ ਨੂੰ ਚੋਗਾ ਦਿੰਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਪਰਮੇਸ਼ੁਰ ਅੱਗੇ ਪੁਕਾਰ ਕਰਦੇ ਨੇ
    ਤੇ ਭੋਜਨ ਤੋਂ ਬਿਨਾ ਇੱਧਰ-ਓਧਰ ਭਟਕਦੇ ਨੇ?

Footnotes:

  1. ਅੱਯੂਬ 38:24 ਪਦ 24 ਜਾਂ, “ਉਹ ਬਾਂ ਕਿੱਬੇ ਹੈ ਜਿੱਬੇ ਧੁਂਦ ਅਲੋਪ ਹੋ ਜਾਂਦੀ ਹੈ ਅਤੇ ਉਹ ਬਾਂ ਜਿੱਬੇ ਪੂਰਬੀ ਹਵਾ ਇਸ ਨੂੰ ਪੂਰੀ ਤਰ੍ਹਾਂ ਧਰਤੀ ਉਤ੍ਤੇ ਬਿਖੇਰਦੀ ਹੈ।”
  2. ਅੱਯੂਬ 38:31 ਕਚਪਚਿਆਂ ਤਾਰਿਆਂ ਦਾ ਇੱਕ ਪ੍ਰਸਿੱਧ ਸਮੂਹ ਇਹ “ਸਤ੍ਤਾਂ ਭੈਣਾਂ” ਵਜੋਁ ਵੀ ਜਾਣਿਆ ਜਾਂਦਾ।
  3. ਅੱਯੂਬ 38:32 ਰਿਛ੍ਛ ਤਾਰਿਆਂ ਦਾ ਇੱਕ ਪ੍ਰਸਿੱਧ ਸਮੂਹ ਜੋ ਇੱਕ ਰਿਛ੍ਛ ਵਾਂਗ ਦਿਖਾਈ ਦਿਂਦਾ। ਇਹ “ਵੱਡੀ ਕੜਛੀ” ਵਜੋਁ ਵੀ ਜਾਣਿਆ ਜਾਂਦਾ। ਇਸਦੇ ਨਜ਼ਦੀਕ ਤਾਰਿਆਂ ਦਾ ਇੱਕ ਛੋਟਾ ਸਮੂਹ ਹੈ ਜੋ ਛੋਟੇ ਰਿਛ੍ਛ ਵਾਂਗ ਜਾਪਦਾ ਹੈ ਜੋ “ਛੋਟੀ ਕੜਛੀ” ਵਜੋਁ ਵੀ ਜਾਣਿਆ ਜਾਂਦਾ।
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes