Añadir traducción en paralelo Imprimir Opciones de la página

34 ਫੇਰ ਅਲੀਹੂ ਨੇ ਗੱਲ ਜਾਰੀ ਰੱਖੀ। ਉਸ ਨੇ ਆਖਿਆ:

“ਤੁਸੀਂ ਸਿਆਣੇ ਲੋਕੋ, ਜੋ ਗੱਲਾਂ ਮੈਂ ਆਖਦਾ ਹਾਂ ਧਿਆਨ ਨਾਲ ਸੁਣੋ।
    ਤੁਸੀਂ ਚਤੁਰ ਲੋਕੋ, ਮੇਰੇ ਵੱਲ ਧਿਆਨ ਦੇਵੋ।
ਤੁਹਾਡੀ ਜ਼ੁਬਾਨ ਉਸ ਭੋਜਨ ਦਾ ਸੁਆਦ ਚਖਦੀ ਹੈ, ਜਿਸ ਨੂੰ ਇਹ ਛੂਂਹਦੀ ਹੈ।
    ਤੇ ਤੁਹਾਡਾ ਕੰਨ ਉਨ੍ਹਾਂ ਸ਼ਬਦਾਂ ਨੂੰ ਪਰੱਖਦਾ ਹੈ, ਜੋ ਉਹ ਸੁਣਦਾ ਹੈ।
ਇਸ ਲਈ ਆਓ ਆਪਾਂ ਇਨ੍ਹਾਂ ਦਲੀਲਾਂ ਨੂੰ ਪਰੱਖੀੇ, ਤੇ ਖੁਦ ਨਿਆਂ ਕਰੀਏ ਕਿ ਕੀ ਠੀਕ ਹੈ।
    ਅਸੀਂ ਰਲ ਕੇ ਸਿਖ ਲਵਾਂਗੇ ਕਿ ਚੰਗਾ ਕੀ ਹੈ।
ਅੱਯੂਬ ਆਖਦਾ ਹੈ, ‘ਮੈਂ ਅੱਯੂਬ ਬੇਗੁਨਾਹ ਹਾਂ
    ਤੇ ਪਰਮੇਸ਼ੁਰ ਮੇਰੇ ਪ੍ਰਤੀ ਅਨਿਆਂਈ ਹੈ।
ਮੈਂ ਬੇਗੁਨਾਹ ਹਾਂ, ਪਰ ਨਿਆਂ ਮੇਰੇ ਖਿਲਾਫ ਬੋਲਦਾ ਅਤੇ ਆਖਦਾ ਹੈ ਕਿ ਮੈਂ ਝੂਠਾ ਹਾਂ।
    ਮੈਂ ਬੇਗੁਨਾਹ ਹਾਂ, ਪਰ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ।’

“ਕੀ ਇੱਥੇ ਅੱਯੂਬ ਵਰਗਾ ਹੋਰ ਕੋਈ ਬੰਦਾ ਵੀ ਹੈ?
    ਅੱਯੂਬ ਪਰਵਾਹ ਨਹੀਂ ਕਰਦਾ ਜੇ ਤੁਸੀਂ ਉਸ ਨੂੰ ਬੇਇੱਜ਼ਤ ਵੀ ਕਰਦੇ ਹੋ।
ਅੱਯੂਬ ਦੀ ਦੋਸਤੀ ਬਦ ਲੋਕਾਂ ਨਾਲ ਹੈ।
    ਉਹ ਬਦ ਲੋਕਾਂ ਦੀ ਸੰਗਤ ਪਸੰਦ ਕਰਦਾ ਹੈ।
ਕਿਉਂ ਕਿ ਉਹ ਆਖਦਾ,
    ‘ਕਿਸੇ ਵਿਅਕਤੀ ਨੂੰ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਾਲ ਕੁਝ ਨਹੀਂ ਮਿਲਦਾ।’

10 “ਤੁਸੀਂ ਆਦਮੀ ਮੈਨੂੰ ਸਮਝ ਸੱਕਦੇ ਹੋ, ਇਸ ਲਈ ਮੈਨੂੰ ਸੁਣੋ।
    ਪਰਮੇਸ਼ੁਰ ਕਦੇ ਵੀ ਉਹ ਨਹੀਂ ਕਰਦਾ ਜੋ ਬਦ ਹੈ।
    ਪਰਮੇਸ਼ੁਰ ਸਰਬ-ਸ਼ਕਤੀਮਾਨ ਕਦੇ ਵੀ ਗ਼ਲਤ ਨਹੀਂ ਕਰਦਾ।
11 ਪਰਮੇਸ਼ੁਰ ਕਿਸੇ ਬੰਦੇ ਨੂੰ ਉਨ੍ਹਾਂ ਗੱਲਾਂ ਦਾ ਮੋੜਾ ਦੇਵੇਗਾ ਜੋ ਉਸ ਨੇ ਕੀਤਾ ਹੈ।
    ਪਰਮੇਸ਼ੁਰ ਲੋਕਾਂ ਨਾਲ ਗੱਲਾਂ ਨੂੰ, ਉਨ੍ਹਾਂ ਦੇ ਜਿਉਣ ਦੇ ਢੰਗ ਅਨੁਸਾਰ ਹੀ ਵਾਪਰਨ ਦਿੰਦਾ ਹੈ।
12 ਇਹ ਸੱਚ ਹੈ, ਪਰਮੇਸ਼ੁਰ ਕਦੇ ਵੀ ਗ਼ਲਤ ਨਹੀਂ ਕਰਦਾ।
    ਪਰਮੇਸ਼ੁਰ ਸਰਬ ਸ਼ਕਤੀਮਾਨ ਅਨਿਆਂਈ ਨਹੀਂ ਹੋਵੇਗਾ।
13 ਕੋਈ ਬੰਦਾ ਪਰਮੇਸ਼ੁਰ ਲਈ ਇਹ ਚੋਣ ਨਹੀਂ ਕਰਦਾ ਕਿ ਉਹ ਧਰਤੀ ਦਾ ਸੰਚਾਲਕ ਹੋਵੇ।
    ਕਿਸੇ ਬੰਦੇ ਨੇ ਵੀ ਪਰਮੇਸ਼ੁਰ ਨੂੰ ਸਾਰੀ ਦੁਨੀਆਂ ਦੀ ਜ਼ਿੰਮੇਵਾਰੀ ਨਹੀਂ ਦਿੱਤੀ।
    ਪਰਮੇਸ਼ੁਰ ਨੇ ਹਰ ਸ਼ੈਅ ਨੂੰ ਸਾਜਿਆ ਤੇ ਉਹ ਹਮੇਸ਼ਾ ਹੀ ਸੰਚਾਲਕ ਰਿਹਾ ਹੈ।
14 ਜੇ ਪਰਮੇਸ਼ੁਰ ਨੇ ਲੋਕਾਂ ਤੋਂ ਆਪਣੇ ਆਤਮੇ ਨੂੰ,
    ਅਤੇ ਜੀਵਨ-ਪ੍ਰਾਣ ਨੂੰ ਲੈ ਲੈਣ ਦਾ ਨਿਆਂ ਕੀਤਾ ਹੁੰਦਾ,
15 ਤਾਂ ਧਰਤੀ ਦੇ ਸਾਰੇ ਲੋਕ ਮਰ ਗਏ ਹੁੰਦੇ।
    ਸਾਰੇ ਲੋਕ ਫ਼ੇਰ ਤੋਂ ਧੂੜ ਬਣ ਗਏ ਹੁੰਦੇ।

16 “ਜੇ ਤੁਸੀਂ ਲੋਕ ਸਿਆਣੇ ਹੋ,
    ਤਾਂ ਜੋ ਕੁਝ ਵੀ ਮੈਂ ਆਖਦਾ ਹਾਂ ਤੁਸੀਂ ਸੁਣੋਗੇ।
17 ਉਹ ਬੰਦਾ ਜਿਹੜਾ ਨਿਆਂਈ ਹੋਣ ਨੂੰ ਨਫਰਤ ਕਰਦਾ ਹੈ ਸ਼ਾਸਕ ਨਹੀਂ ਬਣ ਸੱਕਦਾ।
    ਅੱਯੂਬ, ਪਰਮੇਸ਼ੁਰ ਸ਼ਕਤੀਸ਼ਾਲੀ ਤੇ ਨੇਕ ਹੈ।
    ਤੇਰਾ ਕੀ ਖਿਆਲ ਹੈ ਕਿ ਤੂੰ ਉਸ ਨੂੰ ਗੁਨਾਗਾਰ ਠਹਿਰਾ ਸੱਕਦਾ?
18 ਇਹ ਪਰਮੇਸ਼ੁਰ ਹੀ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਲੋਕ ਬੇਕਾਰ ਹੋਂ।’
    ਪਰਮੇਸ਼ੁਰ ਆਗੂਆਂ ਨੂੰ ਆਖਦਾ ਹੈ ‘ਤੁਸੀਂ ਬਦ ਹੋ।’
19 ਪਰਮੇਸ਼ੁਰ ਆਗੂਆਂ ਨੂੰ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ।
    ਅਤੇ ਪਰਮੇਸ਼ੁਰ ਅਮੀਰ ਲੋਕਾਂ ਨੂੰ ਗਰੀਬ ਲੋਕਾਂ ਨਾਲੋਂ ਵੱਧੇਰੇ ਪਿਆਰ ਨਹੀਂ ਕਰਦਾ ਕਿਉਂ ਕਿ ਪਰਮੇਸ਼ੁਰ ਨੇ ਉਨ੍ਹਾਂ ਸਭ ਨੂੰ ਸਾਜਿਆ।
20 ਲੋਕ ਅਚਾਨਕ ਅੱਧੀ ਰਾਤ ਵੇਲੇ ਮਰ ਸੱਕਦੇ ਨੇ।
    ਲੋਕ ਬਿਮਾਰ ਹੋ ਜਾਂਦੇ ਨੇ ਤੇ ਗੁਜ਼ਰ ਜਾਂਦੇ ਨੇ।
    ਸ਼ਕਤੀਸ਼ਾਲੀ ਲੋਕ ਵੀ ਕਿਸੇ ਪ੍ਰਤੱਖ ਕਾਰਣ ਦੇ ਬਿਨਾ ਮਰ ਜਾਂਦੇ ਨੇ।

21 “ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ।
    ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ।
22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ
    ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ।
23 ਕਿਉਂ ਕਿ ਆਦਮੀ ਲਈ ਪਰਮੇਸ਼ੁਰ ਕੋਲ ਉਸ ਦੇ ਵਿਰੁੱਧ ਮੁਕੱਦਮਾ ਲੈ ਕੇ ਜਾਣ ਦਾ
    ਫ਼ੈਸਲਾ ਕਰਨਾ ਸਹੀ ਨਹੀਂ।
24 ਜੇ ਸ਼ਕਤੀਸਾਲੀ ਲੋਕ ਵੀ ਮੰਦੀਆਂ ਗੱਲਾਂ ਕਰਦੇ ਨੇ,
    ਪਰਮੇਸ਼ੁਰ ਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪੈਂਦੀ।
ਪਰਮੇਸ਼ੁਰ ਤਾਂ ਬਸ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ
    ਤੇ ਹੋਰਨਾਂ ਲੋਕਾਂ ਨੂੰ ਆਗੂਆਂ ਵਜੋਂ ਚੁਣ ਲਵੇਗਾ।
25 ਇਸ ਲਈ ਪਰਮੇਸ਼ੁਰ ਜਾਣਦਾ ਹੈ ਲੋਕ ਕੀ ਕਰਦੇ ਨੇ।
    ਇਸੇ ਲਈ ਪਰਮੇਸ਼ੁਰ ਬਦ ਲੋਕਾਂ ਨੂੰ ਰਾਤ ਵੇਲੇ ਹਰਾਵੇਗਾ, ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ।
26 ਪਰਮੇਸ਼ੁਰ ਬੁਰੇ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਬਦ ਕਰਨੀਆਂ ਲਈ ਦੰਡ ਦੇਵੇਗਾ।
    ਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਉਬੇ ਦੰਡ ਦੇਵੇਗਾ ਜਿੱਥੇ ਹੋਰ ਲੋਕੀ ਇਸ ਨੂੰ ਵਾਪਰਦਿਆਂ ਦੇਖ ਸੱਕਣ।
27 ਕਿਉਂ ਕਿ ਬੁਰੇ ਆਦਮੀਆਂ ਨੇ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਹੈ।
    ਅਤੇ ਉਨ੍ਹਾਂ ਲੋਕਾਂ ਨੇ ਉਹ ਕਰਨ ਦੀ ਪ੍ਰਵਾਹ ਨਹੀਂ ਕੀਤੀ ਜੋ ਪਰਮੇਸ਼ੁਰ ਚਾਹੁੰਦਾ।
28 ਉਹ ਬੁਰੇ ਬੰਦੇ ਗਰੀਬਾਂ ਨੂੰ ਦੁੱਖੀ ਕਰਦੇ ਨੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ਸਹਾਇਤਾ ਲਈ ਰੁਆਉਂਦੇ ਨੇ,
    ਤੇ ਪਰਮੇਸ਼ੁਰ ਸਹਾਇਤਾ ਲਈ ਕੀਤੀ ਉਸ ਪੁਕਾਰ ਨੂੰ ਸੁਣਦਾ ਹੈ।
29 ਪਰ ਜੇ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਨਾ ਕਰਨ ਦਾ ਨਿਆਂ ਕਰੇ
    ਤਾਂ ਕੋਈ ਵੀ ਬੰਦਾ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾ ਸੱਕਦਾ।
ਜੇ ਪਰਮੇਸ਼ੁਰ ਆਪਣੇ-ਆਪ ਨੂੰ ਲੋਕਾਂ ਪਾਸੋਂ ਛੁਪਾਉਂਦਾ ਹੈ ਤਾਂ ਕੋਈ ਵੀ ਬੰਦਾ ਉਸ ਨੂੰ ਨਹੀਂ ਲੱਭ ਸੱਕਦਾ।
    ਪਰਮੇਸ਼ੁਰ ਲੋਕਾਂ ਅਤੇ ਕੌਮਾਂ ਦਾ ਹਾਕਮ ਹੈ।
30 ਅਤੇ ਜੇ ਕੋਈ ਹਾਕਮ ਲੋਕਾਂ ਲਈ ਪਾਪ ਦਾ ਕਾਰਣ ਬਣਦਾ ਹੈ
    ਤਾਂ ਪਰਮੇਸ਼ੁਰ ਉਸ ਨੂੰ ਧਰਤੀ ਦੀ ਸੱਤਾ ਤੋਂ ਹਟਾ ਦੇਵੇਗਾ।

31 “ਇਵੇਂ ਹੀ ਵਾਪਰੇਗਾ ਜਿੰਨਾ ਚਿਰ ਉਹ ਪਰਮੇਸ਼ੁਰ ਨੂੰ ਨਹੀਂ ਆਖਦਾ,
    ‘ਮੈਂ ਦੋਸ਼ੀ ਹਾਂ, ਮੈਂ ਹੋਰ ਪਾਪ ਨਹੀਂ ਕਰਾਂਗਾ।
32 ਹੇ ਪਰਮੇਸ਼ੁਰ, ਜੇਕਰ ਮੈਂ ਤੈਨੂੰ ਨਹੀਂ ਵੀ ਦੇਖ ਸੱਕਦਾ, ਮੈਨੂੰ ਜੀਵਨ ਦਾ ਸਹੀ ਢੰਗ ਸਿੱਖਾ।
    ਜੇ ਮੈਂ ਕੁਝ ਗ਼ਲਤ ਕੀਤਾ ਹੈ, ਮੈਂ ਇਸ ਨੂੰ ਫੇਰ ਤੋਂ ਨਹੀਂ ਕਰਾਂਗਾ।’
33 ਅੱਯੂਬ, ਤੂੰ ਚਾਹੁੰਦਾ ਹੈਂ ਕਿ ਪਰਮੇਸ਼ੁਰ ਤੈਨੂੰ ਇਨਾਮ ਦੇਵੇ।
    ਪਰ ਤੂੰ ਬਦਲਣ ਤੋਂ ਇਨਕਾਰ ਕਰਦਾ ਹੈਂ।
ਅੱਯੂਬ, ਇਹ ਤੇਰਾ ਨਿਆਂ ਹੈ ਮੇਰਾ ਨਹੀਂ,
    ਮੈਨੂੰ ਦੱਸ ਤੂੰ ਕੀ ਸੋਚਦਾ ਹੈਂ।
34 ਸਿਆਣਾ ਆਦਮੀ ਮੈਨੂੰ ਸੁਣੇਗਾ।
    ਸਿਆਣਾ ਆਦਮੀ ਆਖੇਗਾ,
35 ‘ਅੱਯੂਬ ਮੂਰਖ ਆਦਮੀ ਵਾਂਗ ਗੱਲਾਂ ਕਰਦਾ ਹੈ।
    ਜੋ ਕੁਝ ਵੀ ਉਹ ਕਹਿੰਦਾ, ਉਸ ਦਾ ਕੋਈ ਅਰਬ ਨਹੀਂ ਹੁੰਦਾ।’
36 ਮੇਰਾ ਖਿਆਲ ਹੈ, ਜਿੰਨਾ ਹੋ ਸੱਕੇ ਅੱਯੂਬ ਦੀ ਪਰੀਖਿਆ ਲਿੱਤੀ ਜਾਣੀ ਚਾਹੀਦੀ ਹੈ।
    ਕਿਉਂਕਿ ਅੱਯੂਬ ਸਾਨੂੰ ਉਸੇ ਢੰਗ ਨਾਲ ਜਵਾਬ ਦਿੰਦਾ ਹੈ ਜਿਸ ਤਰ੍ਹਾਂ ਬੁਰਾ ਆਦਮੀ ਜਵਾਬ ਦਿੰਦਾ ਹੈ।
37 ਅੱਯੂਬ ਆਪਣੇ ਹੋਰਨਾਂ ਪਾਪਾਂ ਵਿੱਚ ਵਿਦਰੋਹ ਨੂੰ ਵੀ ਸ਼ਾਮਿਲ ਕਰ ਰਿਹਾ ਹੈ।
    ਉਹ ਸਾਡੇ ਸਾਹਮਣੇ ਬੈਠਾ ਹੋਇਆ ਹੈ ਅਤੇ ਸਾਡੀ ਬੇਇੱਜ਼ਤੀ ਕਰ ਰਿਹਾ ਅਤੇ ਪਰਮੇਸ਼ੁਰ ਦੇ ਖਿਲਾਫ਼ ਅਨੇਕਾਂ ਇਲਜਾਮ ਲਗਾ ਰਿਹਾ ਹੈ।”