A A A A A
Bible Book List

ਅਸਤਰ 6 Punjabi Bible: Easy-to-Read Version (ERV-PA)

ਮਾਰਦਕਈ ਦਾ ਸਂਮਾਨ

ਉਸ ਸਾਰੀ ਰਾਤ ਪਤਸ਼ਾਹ ਨੂੰ ਨੀਂਦ ਨਾ ਆਈ ਤਾਂ ਉਸ ਨੇ ਆਪਣੇ ਇੱਕ ਦਾਸ ਨੂੰ ਇਤਿਹਾਸ ਦੀ ਪੋਥੀ ਲਿਆ ਕੇ ਉਸ ਨੂੰ ਸੁਨਾਉਣ ਨੂੰ ਕਿਹਾ। ਇਤਿਹਾਸ ਦੀ ਪੋਥੀ ਵਿੱਚ ਪਾਤਸ਼ਾਹ ਦੇ ਰਾਜ ਦੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਅੰਕਿਤ ਸਨ। ਪਾਤਸ਼ਾਹ ਨੇ ਸੇਵਾਦਾਰ ਨੇ ਪਾਤਸ਼ਾਹ ਨੂੰ ਪੋਥੀ ਪੜ੍ਹ ਕੇ ਸੁਣਾਈ। ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਨੂੰ ਮਾਰ ਮੁਕਉਣ ਦੀ ਵਿਉਂਤ ਨੂੰ ਵੀ ਪੜ੍ਹਿਆ। ਇਹ ਉਸ ਵੇਲੇ ਦੀ ਵਾਰਦਾਤ ਹੈ ਜਦੋਂ ਮਾਰਦਕਈ ਨੇ ਬਿਗਬਾਨਾ ਅਤੇ ਤਰਸ਼ ਦੀ ਖਬਰ ਦਿੱਤੀ ਸੀ। ਇਹ ਉਹ ਦੋ ਖੁਸਰੇ ਸਨ ਜਿਹੜੇ ਪਾਤਸ਼ਾਹ ਦੇ ਦਰਵਾਜ਼ੇ ਤੇ ਪਹਿਰੇਦਾਰੀ ਕਰਦੇ ਸਨ, ਅਤੇ ਜਿਨ੍ਹਾਂ ਨੇ ਪਾਤਸ਼ਾਹ ਨੂੰ ਮਾਰਨ ਦੀ ਵਿਉਂਤ ਬਣਾਈ ਸੀ। ਮਾਰਦਕਈ ਨੂੰ ਇਸਦੀ ਸੂਹ ਮਿਲ ਗਈ ਅਤੇ ਉਸ ਨੇ ਇਸ ਬਾਰੇ ਕਿਸੇ ਨੂੰ ਸੂਚਨਾ ਦਿੱਤੀ ਸੀ।

ਤਦ ਪਾਤਸ਼ਾਹ ਨੇ ਆਖਿਆ, “ਮਾਰਦਕਈ ਨੂੰ ਇਸ ਕਰਨੀ ਲਈ ਕੀ ਸਤਿਕਾਰ ਅਤੇ ਚੰਗਾ ਪੁਰਸੱਕਾਰ ਦਿੱਤਾ ਗਿਆ ਹੈ?”

ਤਾਂ ਜਵਾਨ ਸੇਵਾਦਾਰਾਂ ਨੇ ਰਾਜੇ ਨੂੰ ਕਿਹਾ, “ਮਾਰਦਕਈ ਲਈ ਕੁਝ ਵੀ ਨਹੀਂ ਕੀਤਾ ਗਿਆ।”

ਉਸ ਵੇਲੇ ਹਾਮਾਨ ਪਾਤਸ਼ਾਹ ਦੇ ਮਹਿਲ ਦੇ ਵਿਹੜੇ ਵਿੱਚ ਅਜੇ ਦਾਖਲ ਹੀ ਹੋਇਆ ਸੀ। ਉਹ ਪਾਤਸ਼ਾਹ ਨੂੰ ਇਹ ਆਖਣ ਆਇਆ ਸੀ ਕਿ ਜੋ ਸੂਲੀ ਉਸ ਨੇ ਤਿਆਰ ਕੀਤੀ ਹੈ ਪਾਤਸ਼ਾਹ, ਮਾਰਦਕਈ ਨੂੰ ਉੱਥੇ ਟੰਗਣ ਦਾ ਹੁਕਮ ਦੇਵੇ। ਰਾਜੇ ਨੇ ਕਦਮਾਂ ਦੀ ਆਵਾਜ਼ ਸੁਣੀ। ਰਾਜੇ ਨੇ ਆਖਿਆ, “ਵਿਹੜੇ ਵਿੱਚ ਕੌਣ ਆਇਆ ਹੈ?” ਪਾਤਸ਼ਾਹ ਦੇ ਸੇਵਾਦਾਰਾਂ ਨੇ ਕਿਹਾ, “ਵਿਹੜੇ ਵਿੱਚ ਹਾਮਾਨ ਖੜ੍ਹਾ ਹੈ?”

ਤਾਂ ਪਾਤਸ਼ਾਹ ਨੇ ਕਿਹਾ, “ਉਸ ਨੂੰ ਅੰਦਰ ਬੁਲਾਓ।”

ਜਦੋਂ ਹਾਮਾਨ ਅੰਦਰ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਸੁਆਲ ਕੀਤਾ ਅਤੇ ਕਿਹਾ, “ਹਾਮਾਨ! ਜਿਸ ਮਨੁੱਖ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ, ਉਸ ਨੂੰ ਕਿਹੋ ਜਿਹਾ ਸਂਮਾਨ ਦੇਣਾ ਚਾਹੀਦਾ ਹੈ?”

ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ, “ਮੇਰੇ ਤੋਂ ਵੱਧ ਭਲਾ ਹੋਰ ਕੌਣ ਹੋ ਸੱਕਦਾ ਹੈ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਹੋਵੇ? ਜ਼ਰੂਰੀ ਹੈ ਕਿ ਪਾਤਸ਼ਾਹ ਮੈਨੂੰ ਹੀ ਸਂਮਾਨ ਦੇਣਾ ਚਾਹੁੰਦਾ ਹੋਣਾ ਹੈ! ਮੈਨੂੰ ਇਹ ਪੱਕਾ ਯਕੀਨ ਹੈ।”

ਤਾਂ ਹਾਮਾਨ ਨੇ ਪਾਤਸ਼ਾਹ ਨੂੰ ਕਿਹਾ, “ਜਿਸ ਨੂੰ ਪਾਤਸ਼ਾਹ ਦੀ ਨਦਰ ਹੋਵੇ ਉਸ ਮਨੁੱਖ ਦੇ ਸਂਮਾਨ ਲਈ ਪਾਤਸ਼ਾਹ ਨੂੰ ਇਉਂ ਕਰਨਾ ਚਾਹੀਦਾ ਹੈ। ਜਿਹੜੀ ਪੋਸ਼ਾਕ ਪਾਤਸ਼ਾਹ ਪਹਿਨਦਾ ਹੈ ਨੌਕਰ ਉਹ ਸ਼ਾਹੀ ਪੋਸ਼ਾਕ ਉਸ ਲਈ ਲੈ ਕੇ ਆਉਣ ਅਤੇ ਜਿਸ ਘੋੜੇ ਤੇ ਪਾਤਸ਼ਾਹ ਆਪ ਸਵਾਰ ਹੁੰਦਾ ਹੈ ਉਹ ਸ਼ਾਹੀ ਸਵਾਰੀ ਉਸ ਲਈ ਤਿਆਰ ਕੀਤੀ ਜਾਵੇ, ਜਿਸ ਘੋੜੇ ਦੇ ਸਿਰ ਉੱਪਰ ਸ਼ਾਹੀ ਤਾਜ ਰੱਖਿਆ ਹੋਇਆ ਹੈ। ਉਸ ਨੂੰ ਲਿਆਂਦਾ ਜਾਵੇ। ਫਿਰ ਉਹ ਪੋਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਮਹੱਤਵਪੂਰਣ ਸਰਦਾਰਾਂ ਵਿੱਚੋਂ ਕਿਸੇ ਇੱਕ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜੋ ਉਹ ਉਸ ਮਨੁੱਖ ਨੂੰ ਇਹ ਪੋਸ਼ਾਕ ਪੁਆਵੇ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਫੇਰ ਉਹ ਉਸ ਨੂੰ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਁਕ ਵਿੱਚ ਫਿਰਾਇਆ ਜਾਵੇ, ਅਤੇ ਇਹ ਐਲਾਨ ਕੀਤਾ ਜਾਵੇ, ‘ਜਿਸ ਮਨੁੱਖ ਨੂੰ ਪਾਤਸ਼ਾਹ ਮਾਨ ਵਡਿਆਈ ਦੇਣੀ ਚਾਹੁੰਦਾ ਹੈ, ਇਹ ਉਸ ਲਈ ਕੀਤਾ ਗਿਆ ਹੈ!’”

10 “ਜਲਦੀ ਜਾ” ਪਾਤਸ਼ਾਹ ਨੇ ਹਾਮਾਨ ਨੂੰ ਹੁਕਮ ਦਿੱਤਾ। “ਜਾ ਕੇ ਸ਼ਾਹੀ ਪੋਸ਼ਾਕ ਅਤੇ ਘੋੜਾ ਲਿਆ ਜਿਵੇਂ ਕਿ ਤੂੰ ਹੁਣੇ ਸੁਝਾਅ ਦਿੱਤਾ ਹੈ ਤੇ ਇਹ ਸਭ ਕੁਝ ਮਾਰਦਕਈ ਯਹੂਦੀ ਲਈ ਕਰ। ਉਹ ਪਾਤਸ਼ਾਹੀ ਫਾਟਕ ਕੋਲ ਬੈਠਾ ਹੈ ਅਤੇ ਇਹ ਸਭ ਕੁਝ ਉਸ ਲਈ ਆਪਣੇ ਸੁਝਾਅ ਮੁਤਾਬਕ ਕਰ।”

11 ਫੇਰ ਹਾਮਾਨ ਪੋਸ਼ਾਕ ਅਤੇ ਘੋੜਾ ਲਿਅਇਆ। ਫਿਰ ਉਸ ਨੇ ਮਾਰਦਕਈ ਨੂੰ ਉਹ ਪੁਸ਼ਾਕ ਪੁਵਾਈ ਅਤੇ ਉਸ ਨੂੰ ਘੋੜੇ ਉੱਤੇ ਬਿਠਾਇਆ ਫੇਰ ਉਹ, ਉਸ ਨੂੰ ਸ਼ਹਿਰ ਦੇ ਦੁਆਲੇ ਲੈ ਗਿਆ ਅਤੇ ਐਲਾਨ ਕੀਤਾ, “ਇਹ ਉਸ ਵਿਅਕਤੀ ਲਈ ਕੀਤਾ ਗਿਆ ਜਿਸ ਨੂੰ ਪਾਤਸ਼ਾਹ ਸਤਿਕਾਰਨਾ ਚਾਹੁੰਦਾ ਹੈ।”

12 ਇਸ ਉਪਰੰਤ ਮਾਰਦਕਈ ਮੁੜ ਪਾਤਸ਼ਾਹੀ ਫਾਟਕ ਕੋਲ ਪਰਤ ਆਇਆ। ਪਰ ਹਾਮਾਨ ਛੇਤੀ ਨਾਲ ਘਰ ਨੂੰ ਮੁੜ ਗਿਆ ਅਤੇ ਉਸ ਨੇ ਆਪਣਾ ਸਿਰ ਮੂੰਹ ਢੱਕੱ ਲਿਆ ਕਿਉਂ ਕਿ ਉਹ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ। 13 ਉਪਰੰਤ ਹਾਮਾਨ ਨੇ ਇਹ ਸਾਰੀ ਵਾਰਦਾਤ ਜੋ ਉਸ ਨਾਲ ਘਟੀ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਮਿੱਤਰਾਂ ਨੂੰ ਸੁਣਾਈ। ਹਾਮਾਨ ਦੀ ਪਤਨੀ ਅਤੇ ਉਸ ਦੇ ਮਿੱਤਰਾਂ ਨੇ ਜਿਹੜੇ ਸੁਝਾਅ ਉਸ ਨੂੰ ਦਿੱਤੇ ਸਨ, ਉਨ੍ਹਾਂ ਨੇ ਕਿਹਾ, “ਜੇਕਰ ਮਾਰਦਕਈ ਯਹੂਦੀ ਹੈ ਤਾਂ ਤੂੰ ਇਸ ਨੂੰ ਹਰਾ ਨਹੀਂ ਸੱਕਦਾ ਪਰ ਹੁਣ ਤੋਂ ਹੀ ਤੇਰਾ ਪਤਨ ਸ਼ੁਰੂ ਹੋ ਚੁੱਕਾ ਹੈ ਅਤੇ ਤੇਰਾ ਪਤਨ ਤੇ ਹਾਰ ਅਵੱਸ਼ ਹੈ।”

14 ਜਦੋਂ ਇਹ ਲੋਕ ਹਾਮਾਨ ਨਾਲ ਗੱਲਾਂ ਕਰ ਰਹੇ ਸਨ ਤਾਂ ਪਾਤਸ਼ਾਹ ਦਾ ਖੁਸਰਾ ਹਾਮਾਨ ਦੇ ਘਰ ਪੁਹਂਚਿਆ ਅਤੇ ਹਾਮਾਨ ਨੂੰ ਦਾਅਵਤ ਲਈ ਜਿਹੜੀ ਅਸਤਰ ਨੇ ਤਿਆਰ ਕੀਤੀ ਸੀ, ਉਸ ਲਈ ਲੈ ਗਏ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes