Añadir traducción en paralelo Imprimir Opciones de la página

ਅਸਤਰ ਦਾ ਪਾਤਸ਼ਾਹ ਨਾਲ ਗੱਲ ਕਰਨਾ

ਤੀਜੇ ਦਿਨ, ਅਸਤਰ ਨੇ ਆਪਣਾ ਸ਼ਾਹੀ ਪਹਿਰਾਵਾ ਪਾਇਆ ਅਤੇ ਜਾਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ ਖੜੀ ਹੋ ਗਈ। ਇਹ ਜਗ੍ਹਾ ਰਾਜੇ ਦੇ ਦੀਵਾਨ ਖਾਨੇ ਦੇ ਸਾਹਮਣੇ ਸੀ। ਰਾਜਾ ਦੀਵਾਨ ਖਾਨੇ ਵਿੱਚ ਪ੍ਰਵੇਸ਼ ਵੱਲ ਮੂੰਹ ਕਰਕੇ ਆਪਣੇ ਤਖਤ ਤੇ ਬੈਠਾ ਹੋਇਆ ਸੀ। ਤਦ ਪਾਤਸ਼ਾਹ ਨੇ ਰਾਣੀ ਅਸਤਰ ਤੂੰ ਵਿਹੜੇ ਵਿੱਚ ਖੜੀ ਵੇਖਿਆ। ਉਹ ਉਸ ਨੂੰ ਵੇਖਕੇ ਬੜਾ ਖੁਸ਼ ਹੋਇਆ ਆਪਣਾ ਸੁਨਿਹਰੀ ਰਾਜ-ਦੰਡ [a] ਰਾਣੀ ਵੱਲ ਵੱਧਾਇਆ, ਜੋ ਉਸ ਦੇ ਹੱਥ ਵਿੱਚ ਸੀ, ਫੇਰ ਰਾਣੀ ਕਮਰੇ ’ਚ ਪ੍ਰਵੇਸ਼ ਕਰਕੇ ਪਾਤਸ਼ਾਹ ਦੇ ਕੋਲ ਚਲੀ ਗਈ ਤੇ ਉਸ ਆਸੇ ਦੀ ਨੋਕ ਨੂੰ ਛੂਹਿਆ।

ਪਾਤਸ਼ਾਹ ਨੇ ਪੁੱਛਿਆ, “ਰ੍ਰਾਣੀ ਅਸਤਰ, ਤੈਨੂੰ ਕਿਸ ਗੱਲ ਦੀ ਚਿੰਤਾ ਹੈ? ਤੂੰ ਮੇਰੇ ਕੋਲੋਂ ਕੀ ਪੁੱਛਣਾ ਚਾਹੁੰਦੀ ਹੈ? ਤੂੰ ਜੋ ਮੇਰੇ ਤੋਂ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਇਬੋਁ ਤੀਕ ਕਿ ਭਾਵੇਂ ਇਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ।”

ਅਸਤਰ ਨੇ ਕਿਹਾ, “ਮੈਂ ਤੇਰੇ ਅਤੇ ਹਾਮਾਨ ਲਈ ਇੱਕ ਦਾਅਵਤ ਕੀਤੀ ਹੈ ਕੀ ਤੂੰ ਅਤੇ ਹਾਮਾਨ ਅੱਜ ਉਸ ਦਾਵਤ ਵਿੱਚ ਸ਼ਰੀਕ ਹੋਵੋਗੇ?”

ਫਿਰ ਪਾਤਸ਼ਾਹ ਨੇ ਕਿਹਾ, “ਹਾਮਾਨ ਨੂੰ ਜਲਦੀ ਬੁਲਾਓ ਤਾਂ ਜੋ ਜਿਵੇਂ ਅਸਤਰ ਚਾਹੁੰਦੀ ਹੈ, ਉਵੇਂ ਕੀਤਾ ਜਾਵੇ।”

ਤਾਂ ਪਾਤਸ਼ਾਹ ਅਤੇ ਹਾਮਾਨ ਅਸਤਰ ਦੀ ਦਾਅਵਤ ਵਿੱਚ ਸ਼ਰੀਕ ਹੋਏ ਜਿਹੜੀ ਕਿ ਅਸਤਰ ਨੇ ਉਨ੍ਹਾ ਲਈ ਦਿੱਤੀ ਸੀ। ਜਦੋਂ ਉਹ ਮੈਅ ਪੀ ਰਹੇ ਸਨ ਤਾਂ ਪਾਤਸ਼ਾਹ ਨੇ ਮੁੜ ਅਸਤਰ ਨੂੰ ਪੁੱਛਿਆ, “ਅੱਸਤਰ ਹੁਣ ਮੰਗ ਕਿ ਤੂੰ ਕੀ ਮੰਗਣਾ ਚਾਹੁੰਦੀ ਹੈ? ਤੂੰ ਕੁਝ ਵੀ ਮੰਗ ਲੈ ਮੈਂ ਉਹ ਤੈਨੂੰ ਦੇ ਦਿਆਂਗਾ ਸੋ ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈਂ। ਭਾਵੇਂ ਤੂੰ ਮੇਰਾ ਅੱਧਾ ਰਾਜ ਮੰਗ ਲੈ, ਮੈਂ ਉਹ ਵੀ ਤੈਨੂੰ ਦੇ ਦੇਵਾਂਗਾ।”

ਅਸਤਰ ਨੇ ਕਿਹਾ, “ਜੋ ਮੈਂ ਚਾਹੁੰਦੀ ਹਾਂ ਉਹ ਇਵੇਂ ਹੈ: ਜੋ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਪਰਵਾਨ ਹਾਂ, ਅਤੇ ਜੋ ਮੈਂ ਮਂਗਾ ਉਹ ਪਾਤਸ਼ਾਹ ਖੁਸ਼ੀ ਨਾਲ ਪੂਰਾ ਕਰੇ ਤਾਂ ਚੰਗਾ ਹੋਵੇ ਜੋ ਪਾਤਸ਼ਾਹ ਅਤੇ ਹਾਮਾਨ ਕੱਲ ਇੱਥੇ ਆਉਣ। ਕੱਲ ਮੈਂ ਇੱਕ ਹੋਰ ਦਾਅਵਤ ਪਾਤਸ਼ਾਹ ਅਤੇ ਹਾਮਾਨ ਲਈ ਤਿਆਰ ਕਰਾਂਗੀ ਅਤੇ ਆਪਣੀ ਇੱਛਾ ਵੀ ਪਰਗਟ ਕਰਾਂਗੀ।”

ਮਾਰਦਕਈ ਤੇ ਹਾਮਾਨ ਦਾ ਕਰੋਧ

ਉਸ ਦਿਨ ਹਾਮਾਨ ਪਾਤਸ਼ਾਹ ਦੇ ਮਹਿਲੋਁ ਬੜੀ ਖੁਸ਼ੀ-ਖੁਸ਼ੀ ਪਰਤਿਆ। ਪਰ ਜਦੋਂ ਉਸ ਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਕੋਲ ਵੇਖਿਆ ਤਾਂ ਉਸ ਨੂੰ ਮਾਰਦਕਈ ਤੇ ਬੜਾ ਕਰੋਧ ਆਇਆ। ਉਸ ਨੂੰ ਮਾਰਦਕਈ ਤੇ ਪਾਗਲਾਂ ਵਾਂਗ ਕਰੋਧ ਚੜ੍ਹਿਆ ਕਿਉਂ ਕਿ ਉੱਥੋਂ ਲੰਘਦਿਆਂ ਨੂੰ ਉਸ ਨੇ ਮਾਣ ਨਹੀਂ ਸੀ ਦਿੱਤਾ। ਮਾਰਦਕਈ ਹਾਮਾਨ ਤੋਂ ਡਰਦਾ ਨਹੀਂ ਸੀ ਇਹ ਸੋਚ ਕੇ ਉਹ ਕਰੋਧ ’ਚ ਪਾਗਲ ਹੋ ਰਿਹਾ ਸੀ। 10 ਪਰ ਉਹ ਆਪਣੇ ਗੁੱਸੇ ਨੂੰ ਵੱਸ ਵਿੱਚ ਰੱਖ ਕੇ ਆਪਣੇ ਘਰ ਨੂੰ ਮੁੜ ਗਿਆ। ਤਦ ਹਾਮਾਨ ਨੇ ਘਰ ਆਕੇ ਆਪਣੀ ਪਤਨੀ ਜ਼ਰਸ਼ ਅਤੇ ਮਿੱਤਰਾਂ ਨੂੰ ਇਕੱਠਿਆਂ ਹ੍ਹੀ ਬੁਲਾਇਆ। 11 ਤਾਂ ਉਹ ਉਨ੍ਹਾਂ ਸਾਰਿਆਂ ਅੱਗੇ ਆਪਣੀ ਅਮੀਰੀ ਅਤੇ ਆਪਣੇ ਬਹੁਤ ਸਾਰੇ ਪੁੱਤਰਾਂ ਬਾਰੇ ਸ਼ੇਖੀ ਮਾਰਨ ਲੱਗ ਪਿਆ ਅਤੇ ਕਿਵੇਂ ਰਾਜੇ ਨੇ ਉਸ ਨੂੰ ਸਨਮਾਨਿਤ ਕੀਤਾ ਸੀ। ਉਹ ਸ਼ੇਖੀਆਂ ਮਾਰ ਰਿਹਾ ਸੀ ਕਿ ਪਾਤਸ਼ਾਹ ਨੇ ਕਿਵੇਂ ਉਸ ਨੂੰ ਦੂਸਰੇ ਆਗੂਆਂ ਨਾਲੋਂ ਉੱਚੀ ਪਦਵੀ ਦਿੱਤੀ ਸੀ। 12 “ਅਤੇ ਇੱਥੇ ਹੀ ਬਸ ਨਹੀਂ”, ਹਾਮਾਨ ਨੇ ਅੱਗੋਂ ਇਹ ਵੀ ਆਖਿਆ, “ਅਸਤਰ ਨੇ ਸਭ ਨੂੰ ਛੱਡ ਕੇ ਪਾਤਸ਼ਾਹ ਨਾਲ ਸਿਰਫ ਮੈਨੂੰ ਹੀ ਆਪਣੀ ਦਾਅਵਤ ਵਿੱਚ ਸੱਦਿਆ ਹੈ। ਅਤੇ ਕੱਲ੍ਹ ਨੂੰ ਫੇਰ ਇੱਕ ਹੋਰ ਦਾਅਵਤ ਵਿੱਚ ਵੀ ਉਸਨੇਪਾਤਸ਼ਾਹ ਅਤੇ ਮੈਨੂੰ ਬੁਲਾਵਾ ਦਿੱਤਾ ਹੈ। 13 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਮਾਰਦਕਈ ਯਹੂਦੀ ਨੂੰ ਪਾਤਸ਼ਾਹ ਦੇ ਫਾਟਕ ਤੇ ਬੈਠਿਆਂ ਵੇਖਦਾ ਹਾਂ।”

14 ਹਾਮਾਨ ਦੀ ਪਤਨੀ ਜ਼ਰਸ਼ ਅਤੇ ਹਾਮਾਨ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਸੁਝਾਵ ਦਿੱਤਾ। ਉਨ੍ਹਾਂ ਕਿਹਾ, “75 ਫੁੱਟ ਉੱਚੀ ਇੱਕ ਝੂਲਦੀ ਚੌਂਕੀ ਬਣਵਾਈ ਜਾਵੇ ਤੇ ਕੱਲ੍ਹ ਤੂੰ ਸਵੇਰੇ ਪਾਤਸ਼ਾਹ ਨੂੰ ਜਾਕੇ ਕਹੀਁ ਕਿ ਉਹ ਮਾਰਦਕਈ ਨੂੰ ਉਸਤੇ ਸੂਲੀ ਚੜ੍ਹਾ ਦੇਵੇੇ ਫ਼ਿਰ ਤੂੰ ਉਪਰੰਤ ਖੁਸ਼ੀ-ਖੁਸ਼ੀ ਪਾਤਸ਼ਾਹ ਨਾਲ ਦਾਅਵਤ ਤੇ ਚੱਲਾ ਜਾਵੀਂ।”

ਹਾਮਾਨ ਨੂੰ ਇਹ ਸੁਝਾਵ ਪਸੰਦ ਆਇਆ ਅਤੇ ਉਸ ਨੇ ਉਹ ਸੂਲੀ ਬਨਾਉਣ ਦਾ ਹੁਕਮ ਦਿ

Notas al pie

  1. ਅਸਤਰ 5:2 ਰਾਜ ਦਂਡ ਇੱਕ ਖਾਸ ਕਿਸਮ ਦੀ ਛੜ ਜੋ ਪਾਤਸ਼ਾਹ ਦੇ ਹੱਬ ਵਿੱਚ ਹੁਂਦੀ ਸੀ।