ਯਸਾਯਾਹ 38:10-15
Punjabi Bible: Easy-to-Read Version
10 ਮੈਂ ਆਪਣੇ-ਆਪ ਨੂੰ ਆਖਿਆ ਕਿ ਮੈਂ ਬਿਰਧ ਅਵਸਥਾ ਤੱਕ ਜੀਆਂਗਾ।
ਪਰ ਫ਼ੇਰ ਮੇਰਾ ਵੇਲਾ ਸੀ ਸ਼ਿਓਲ ਦੇ ਦਰਾਂ ਵਿੱਚ ਜਾਣ ਦਾ।
ਹੁਣ ਮੈਂ ਆਪਣਾ ਸਾਰਾ ਸਮਾਂ ਓੱਥੇ ਹੀ ਗੁਜ਼ਾਰਾਂਗਾ।
11 ਇਸ ਲਈ ਮੈਂ ਆਖਿਆ, “ਮੈਂ ਯਹੋਵਾਹ ਯਾਹ ਨੂੰ ਜਿਉਂਦਿਆਂ ਦੀ ਦੁਨੀਆਂ ਵਿੱਚ ਦੋਬਾਰਾ ਨਹੀਂ ਦੇਖਾਂਗਾ।
ਮੈਂ ਧਰਤੀ ਉੱਤੇ ਜਿਉਂਦੇ ਬੰਦਿਆਂ ਨੂੰ ਨਹੀਂ ਦੇਖਾਂਗਾ।
12 ਮੇਰਾ ਘਰ, ਮੇਰਾ ਆਜੜੀ ਵਾਲਾ ਤੰਬੂ ਪੁਟਿਆ ਜ੍ਜਾ ਰਿਹਾ ਹੈ ਤੇ ਮੇਰੇ ਕੋਲੋਂ ਖੋਹਿਆ ਜਾ ਰਿਹਾ ਹੈ।
ਮੈਂ ਉਸ ਕੱਪੜੇ ਵਾਂਗ ਖਤਮ ਹੋ ਗਿਆ ਹਾਂ ਜਿਸ ਨੂੰ ਕੋਈ ਬੰਦਾ ਖੱਡੀ ਉੱਤੋਂ ਕੱਟ ਕੇ ਲਪੇਟ ਲੈਂਦਾ ਹੈ।
ਤੁਸਾਂ ਇੰਨੀ ਛੇਤੀ ਮੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ!
13 ਸਾਰੀ ਰਾਤ ਮੈਂ ਸ਼ੇਰ ਵਾਂਗ ਉੱਚੀ ਰੋਦਾ ਰਿਹਾ।
ਪਰ ਮੇਰੀਆਂ ਉਮੀਦਾਂ ਕੁਚਲੀਆਂ ਗਈਆਂ ਸਨ ਜਿਵੇਂ ਕੋਈ ਸ਼ੇਰ ਹੱਡੀਆਂ ਚਬਾਂਦਾ ਹੈ।
ਤੁਸਾਂ ਇੰਨੀ ਛੇਤੀ ਮੇਰੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹੈ!
14 ਮੈਂ ਇੱਕ ਘੁੱਗੀ ਵਾਂਗਰਾਂ ਰੋਇਆ।
ਮੈਂ ਇੱਕ ਪੰਛੀ ਵਾਂਗਰਾਂ ਰੋਇਆ।
ਮੇਰੀਆਂ ਅੱਖਾਂ ਬਕੱ ਗਈਆਂ
ਪਰ ਮੈਂ ਅਕਾਸ਼ਾਂ ਵੱਲ ਦੇਖਦਾ ਰਿਹਾ।
ਮੇਰੇ ਪ੍ਰਭੂ, ਮੈਂ ਇੰਨਾ ਹਾਰਿਆ ਹੋਇਆ ਹਾਂ।
ਮੇਰੀ ਸਹਾਇਤਾ ਲਈ ਇਕਰਾਰ ਕਰੋ।”
15 ਮੈਂ ਕੀ ਆਖ ਸੱਕਦਾ ਹਾਂ?
ਮੇਰੇ ਸੁਆਮੀ ਨੇ ਦੱਸਿਆ ਕਿ ਕੀ ਵਾਪਰੇਗਾ
ਅਤੇ ਮੇਰਾ ਸੁਆਮੀ ਉਸ ਨੂੰ ਵਾਪਰਨ ਦੇਵੇਗਾ।
ਮੇਰੀ ਰੂਹ ਅੰਦਰ ਇਹੀ ਮੁਸੀਬਤਾਂ ਸਨ।
ਇਸ ਲਈ ਹੁਣ ਮੈਂ ਸਾਰੀ ਜ਼ਿੰਦਗੀ ਨਿਮਾਣਾ ਹੋਵਾਂਗਾ।
2010 by Bible League International