Add parallel Print Page Options

32 “ਅੱਸ਼ੂਰ ਦੇ ਰਾਜੇ ਬਾਰੇ ਯਹੋਵਾਹ ਇਹ ਆਖਦਾ ਹੈ:

‘ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ
    ਨਾ ਹੀ ਉਹ ਇਸ ਸ਼ਹਿਰ ਉੱਤੇ ਤੀਰ ਚਲਾਵੇਗਾ।
    ਨਾ ਹੀ ਉਹ ਇਸ ਸ਼ਹਿਰ ਨੂੰ ਢਾਲ ਨਾਲ ਲੈ ਕੇਁ ਆਵੇਗਾ।
ਉਹ ਇਸ ਸ਼ਹਿਰ ਦੀਆਂ ਕੰਧਾਂ ਤੇ ਚੜ੍ਹਾਈ ਕਰਨ ਲਈ
    ਕਿਲ੍ਹਾਬੰਦੀ ਕਰਕੇ ਹੁੱਲ੍ਹੜ ਹੁੱਲ੍ਹ ਨਹੀਂ ਮਚਾਵੇਗਾ।

Read full chapter

33 ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ:

“ਉਹ ਇਸ ਸ਼ਹਿਰ ਵਿੱਚ ਨਹੀਂ ਆਵੇਗਾ।
    ਉਹ ਇਸ ਸ਼ਹਿਰ ਉੱਤੇ ਤੀਰ ਨਹੀਂ ਚਲਾਵੇਗਾ।
ਉਹ ਇਸ ਸ਼ਹਿਰ ਅੰਦਰ ਢਾਲਾਂ ਨਹੀਂ ਲਿਆਵੇਗਾ।
    ਉਹ ਇਸ ਸ਼ਹਿਰ ਦੀਆਂ ਦੀਵਾਰਾਂ ਉੱਤੇ ਹਮਲਾ ਕਰਨ ਲਈ, ਮਿੱਟੀ ਦੀ ਢੇਰੀ ਨਹੀਂ ਉਸਾਰੇਗਾ।

Read full chapter

ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ:
    “ਯਰੂਸ਼ਲਮ ਦੁਆਲੇ ਦੇ ਰੁੱਖਾਂ ਨੂੰ ਮਿਣ ਲਵੋ।
    ਇਸਦੇ ਸਾਹਮਣੇ ਮਿੱਟੀ ਦਾ ਬੰਨ੍ਹ ਉਸਾਰ ਦਿਓ।
ਇਸ ਸ਼ਹਿਰ ਅੰਦਰ ਦਮਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ,
    ਅਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ!

Read full chapter

ਫ਼ੇਰ ਇਸ ਤਰ੍ਹਾਂ ਦਾ ਵਿਹਾਰ ਕਰੀਂ ਜਿਵੇਂ ਤੂੰ ਸ਼ਹਿਰ ਨੂੰ ਘੇਰਾ ਪਾਈ ਹੋਈ ਇੱਕ ਫ਼ੌਜ ਹੋਵੇ। ਸ਼ਹਿਰ ਦੀ ਦੀਵਾਰ ਦੁਆਲੇ ਇੱਕ ਕੰਧ ਉਸਾਰ ਲਵੀਂ (ਇਸ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ।) ਕੰਧ ਉੱਤੇ ਜਾਂਦੀ ਇੱਕ ਢਲਵਾਨ ਉਸਾਰੀ। ਲੱਕੜੀ ਦੀਆਂ ਭਾਰੀਆਂ ਸ਼ਤੀਰਾਂ ਲਿਆਕੇ ਸ਼ਹਿਰ ਦੇ ਦੁਆਲੇ ਫ਼ੌਜੀ ਕੈਁਪ ਲਾ ਲਵੀਂ।

Read full chapter

ਨਬੂਕਦਨੱਸਰ, ਤੁਹਾਡੇ ਨਗਰਾਂ ਨੂੰ ਖੇਤਾਂ ਵਿੱਚ ਮਾਰ ਦੇਵੇਗਾ। ਉਹ ਤੁਹਾਡੇ ਸ਼ਹਿਰ ਉੱਤੇ ਹਮਲਾ ਕਰਨ ਲਈ ਮੁਨਾਰੇ ਉਸਾਰੇਗਾ। ਉਹ ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹੇ ਬੰਦ ਦੀਵਾਰ ਬਣਾਵੇਗਾ। ਉਹ ਕੰਧਾਂ ਤੱਕ ਪਹੁੰਚਣ ਵਾਲੀ ਢਲਵਾਨ ਬਣਾਵੇਗਾ।

Read full chapter