Add parallel Print Page Options

11 ਯਹੋਵਾਹ ਇਸਰਾਏਲ ਲਈ, ਬਾਜ ਵਾਂਗ ਸੀ। ਬਾਜ ਆਪਣੇ ਬੱਚਿਆਂ ਨੂੰ ਉੱਡਣਾ ਸਿੱਖਾਉਣ ਲਈ ਆਲ੍ਹਣੇ ਵਿੱਚੋਂ ਧੱਕ ਦਿੰਦਾ ਹੈ।
    ਉਹ ਆਪਣੇ ਬੱਚਿਆਂ ਨਾਲ ਉੱਡਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
ਉਹ ਉਨ੍ਹਾਂ ਨੂੰ ਫ਼ੜਨ ਲਈ, ਜਦੋਂ ਵੀ ਉਹ ਡਿੱਗਦੇ ਹਨ ਆਪਣੇ ਖੰਭ ਫ਼ੈਲਾਉਂਦਾ ਹੈ।
    ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ ਲੈ ਜਾਣ ਖਾਤਰ ਆਪਣੇ ਖੰਭਾ ਨਾਲ ਚੁੱਕ ਲੈਂਦਾ ਹੈ। ਯਹੋਵਾਹ ਵੀ ਇਸੇ ਤਰ੍ਹਾਂ ਦਾ ਹੈ।

Read full chapter

ਯਿਸੂ ਵੱਲੋਂ ਯਰੂਸ਼ਲਮ ਦੇ ਲੋਕਾਂ ਨੂੰ ਚਿਤਾਵਨੀ(A)

37 “ਹੇ ਯਰੂਸ਼ਲਮ, ਯਰੂਸ਼ਲਮ ਤੂੰ ਹੀ ਉਹ ਸ਼ਹਿਰ ਹੈਂ ਜੋ ਨਬੀਆਂ ਨੂੰ ਕਤਲ ਕਰਦਾ ਹੈ, ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੂੰ ਇਉਂ ਨਹੀਂ ਚਾਹੁੰਦਾ।

Read full chapter

34 “ਹੇ ਯਰੂਸ਼ਲਮ, ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਅਤੇ ਤੂੰ ਉਨ੍ਹਾਂ ਨੂੰ ਪੱਥਰ ਮਾਰਦਾ ਹੈ ਜੋ ਤੇਰੇ ਕੋਲ ਪਰਮੇਸ਼ੁਰ ਵੱਲੋਂ ਭੇਜੇ ਗਏ ਹਨ। ਮੈਂ ਕਿੰਨੀ ਵਾਰ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇਕੱਠਿਆ ਕਰਾ ਜਿਵੇਂ ਕੋਈ ਕੁਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠਿਆਂ ਕਰਦੀ ਹੈ ਪਰ ਤੂੰ ਮੈਨੂੰ ਨਹੀਂ ਕਰਨ ਦਿੱਤਾ।

Read full chapter

15 ਪਰ ਮੈਂ ਆਖਦਾ ਹਾਂ,
“ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ!
    ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।

Read full chapter

ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਵਿਅਕਤੀ ਪਾਣੀ ਅਤੇ ਆਤਮਾ ਤੋਂ ਨਹੀਂ ਜਨਮਿਆਂ ਤਾਂ ਉਹ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ। ਸਰੀਰ ਤੋਂ ਸਰੀਰ ਜਨਮਦਾ ਹੈ ਅਤੇ ਆਤਮਕ ਜੀਵਨ ਆਤਮਾ ਤੋਂ ਜਨਮਦਾ ਹੈ।

Read full chapter

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
    ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
    ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
    ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
    ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।

Read full chapter

13 ਮੈਂ ਤੁਹਾਨੂੰ ਸੱਕੂਨ ਦੇਵਾਂਗਾ ਜਿਵੇਂ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ।
    ਅਤੇ ਤੁਸੀਂ ਹੋਵੋਗੇ ਯਰੂਸ਼ਲਮ ਅੰਦਰ ਜਦੋਂ ਸੱਕੂਨ ਦੇਵਾਂਗਾ ਮੈਂ ਤੁਹਾਨੂੰ!”

Read full chapter

44 “ਉਹ ਸਾਰੇ ਬੰਦੇ ਜਿਹੜੇ ਤੇਰੇ ਬਾਰੇ ਗੱਲਾਂ ਕਰਦੇ ਹਨ ਹੁਣ ਉਨ੍ਹਾਂ ਕੋਲ ਆਖਣ ਲਈ ਇੱਕ ਹੋਰ ਗੱਲ ਵੀ ਹੋਵੇਗੀ। ਉਹ ਆਖਣਗੇ, ‘ਜਿਹੀ ਮਾਂ ਤੇਹੀ ਧੀ।’ 45 ਤੂੰ ਆਪਣੀ ਮਾਂ ਦੀ ਧੀ ਹੈਂ। ਤੂੰ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕੋਈ ਧਿਆਨ ਨਹੀਂ ਰੱਖਦੀ। ਤੂੰ ਬਿਲਕੁਲ ਆਪਣੀ ਭੈਣ ਵਰਗੀ ਹੈਂ। ਤੁਸੀਂ ਦੋਹਾਂ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਨਫ਼ਰਤ ਕੀਤੀ। ਤੁਸੀਂ ਬਿਲਕੁਲ ਆਪਣੇ ਮਾਪਿਆਂ ਵਰਗੀਆਂ ਹੋਂ। ਤੁਹਾਡੀ ਮਾਂ ਹਿੱਤੀ ਸੀ ਅਤੇ ਤੁਹਾਡਾ ਪਿਤਾ ਅਮੂਰੀ ਸੀ।

Read full chapter

ਇਸਰਾਏਲ ਨੂੰ ਉਸ ਦੇ ਗੁਨਾਹ ਕਾਰਣ ਸਜ਼ਾ ਮਿਲੀ

50 ਯਹੋਵਾਹ ਆਖਦਾ ਹੈ,
“ਇਸਰਾਏਲ ਦੇ ਲੋਕੋ, ਤੁਸੀਂ ਆਖਦੇ ਹੋ ਕਿ ਮੈਂ ਤੁਹਾਡੀ ਮਾਤਾ, ਯਰੂਸ਼ਲਮ ਨੂੰ ਤਲਾਕ ਦੇ ਦਿੱਤਾ ਹੈ।
    ਪਰ ਉਹ ਕਾਨੂੰਨੀ ਪਰਚਾ ਕਿੱਥੋ ਹੈ ਜਿਹੜਾ ਸਾਬਤ ਕਰਦਾ ਹੈ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ?
ਮੇਰੇ ਬਚਿਓ, ਕੀ ਮੈਂ ਕਿਸੇ ਦਾ ਕਰਜ਼ਾ ਦੇਣਾ ਸੀ?
    ਕੀ ਮੈਂ ਕਰਜ਼ਾ ਦੇਣ ਲਈ ਕੁਝ ਵੇਚ ਦਿੱਤਾ?
ਨਹੀਂ! ਤੁਸੀਂ ਇਸ ਲਈ ਵੇਚੇ ਗਏ ਸੀ ਕਿਉਂ ਕਿ ਤੁਸੀਂ ਮੰਦੇ ਕੰਮ ਕੀਤੇ ਸਨ।
    ਤੁਹਾਡੀ ਮਾਤਾ, ਯਰੂਸ਼ਲਮ ਨੂੰ ਤੁਹਾਡੇ ਮੰਦੇ ਕੰਮਾਂ ਕਾਰਣ ਦੂਰ ਭੇਜਿਆ ਗਿਆ ਸੀ, ਜਿਹੜੇ ਤੁਸੀਂ ਕੀਤੇ ਸਨ।

Read full chapter

ਪਰਮੇਸ਼ੁਰ ਆਪਣੇ ਬੰਦਿਆਂ ਨੂੰ ਘਰ ਲਿਆਉਂਦਾ ਹੈ

54 “ਹੇ ਬਾਂਝ ਔਰਤ, ਖੁਸ਼ ਹੋ!
ਤੂੰ ਬੱਚੇ ਨਹੀਂ ਜਣੇ।
    ਪਰ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ!”

ਯਹੋਵਾਹ ਆਖਦਾ ਹੈ,
“ਉਸ ਔਰਤ ਦੇ ਹੋਰ ਵੀ ਵੱਧੇਰੇ ਬੱਚੇ ਹੋਣਗੇ ਜਿਹੜੀ ਇੱਕਲੀ ਹੈ,
    ਉਸ ਔਰਤ ਦੇ ਮੁਕਾਬਲੇ, ਜਿਹੜੀ ਪਤੀ ਦੇ ਨਾਲ ਰਹਿੰਦੀ ਹੈ।”

Read full chapter

7-8 “ਕੋਈ ਔਰਤ ਜਿੰਨਾ ਚਿਰ ਦਰਦ ਮਹਿਸੂਸ ਨਹੀਂ ਕਰਦੀ ਉਹ ਬੱਚੇ ਨੂੰ ਜਨਮ ਨਹੀਂ ਦੇ ਸੱਕਦੀ। ਔਰਤ ਨੂੰ ਆਪਣੇ ਨਵ ਜਨਮੇ ਲੜਕੇ ਦਾ ਮੂੰਹ ਦੇਖਣ ਤੋਂ ਪਹਿਲਾਂ ਜੰਮਣ ਪੀੜਾਂ ਅਨੁਭਵ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਹੀ ਕਿਸੇ ਬੰਦੇ ਨੇ ਵੀ ਨਵੀਂ ਦੁਨੀਆਂ ਨੂੰ ਇੱਕ ਦਿਨ ਵਿੱਚ ਉਸਰਦਿਆਂ ਨਹੀਂ ਦੇਖਿਆ। ਕਿਸੇ ਬੰਦੇ ਨੇ ਵੀ ਅਜਿਹੀ ਕੌਮ ਨਹੀਂ ਦੇਖੀ ਜਿਹੜੀ ਇੱਕ ਦਿਨ ਵਿੱਚ ਸ਼ੁਰੂ ਹੋ ਗਈ ਹੋਵੇ। ਦੇਸ ਨੂੰ ਪਹਿਲਾਂ ਜਨਮ ਪੀੜਾਂ ਵਾਂਗ ਦਰਦ ਸਹਾਰਨਾ ਪੈਂਦਾ ਹੈ। ਜਨਮ ਪੀੜ ਤੋਂ ਬਾਅਦ ਦੇਸ ਆਪਣੇ ਬੱਚਿਆਂ-ਨ੍ਨਵੀਁ ਕੌਮ-ਨੂੰ ਜਨਮ ਦੇਵੇਗਾ। ਇਸੇ ਤਰ੍ਹਾਂ ਹੀ, ਮੈਂ ਕੁਝ ਨਵਾਂ ਜੰਮਣ ਤੋਂ ਬਿਨਾਂ ਪੀੜਾਂ ਨਹੀਂ ਦਿਆਂਗਾ।”

ਯਹੋਵਾਹ ਇਹ ਆਖਦਾ ਹੈ, “ਮੈਂ ਇਕਰਾਰ ਕਰਦਾ ਹਾਂ ਕਿ ਜੇ ਮੈਂ ਤੁਹਾਨੂੰ ਜਨਮ ਪੀੜਾਂ ਦਿੰਦਾ ਹਾਂ ਤਾਂ ਮੈਂ ਤੁਹਾਨੂੰ ਆਪਣੀ ਨਵੀਂ ਕੌਮ ਸਾਜਣ ਤੋਂ ਨਹੀਂ ਰੋਕਾਂਗਾ।” ਤੁਹਾਡੇ ਪਰਮੇਸ਼ੁਰ ਨੇ ਇਹ ਆਖਿਆ।

10 ਹੇ ਯਰੂਸ਼ਲਮ, ਖੁਸ਼ ਹੋ! ਤੁਸੀਂ ਸਾਰੇ ਲੋਕੋ, ਜਿਹੜੇ ਯਰੂਸ਼ਲਮ ਨੂੰ ਪਿਆਰ ਕਰਦੇ ਹੋ, ਪ੍ਰਸੰਨ ਹੋਵੋ!
    ਯਰੂਸ਼ਲਮ ਨਾਲ, ਉਦਾਸ ਗੱਲਾਂ ਵਾਪਰੀਆਂ ਸਨ, ਇਸ ਲਈ ਤੁਹਾਡੇ ਵਿੱਚੋਂ ਕੁਝ ਲੋਕ ਉਦਾਸ ਨੇ।
ਪਰ ਹੁਣ ਤੁਹਾਨੂੰ ਲੋਕਾਂ ਨੂੰ ਖੁਸ਼ ਹੋ ਜਾਣਾ ਚਾਹੀਦਾ ਹੈ।
11 ਕਿਉਂਕਿ ਤੁਹਾਡੇ ਉੱਪਰ ਦਇਆ ਹੋਵੇਗੀ
    ਜਿਵੇਂ ਉਸਦੀ ਛਾਤੀ ਵਿੱਚੋਂ ਦੁੱਧ ਉਤਰਦਾ ਹੈ।
ਉਹ “ਦੁੱਧ” ਸੱਚਮੁੱਚ ਤੁਹਾਨੂੰ ਸਂਤੁਸਟ ਕਰੇਗਾ!
    ਤੁਸੀਂ ਲੋਕ ਦੁੱਧ ਪੀਵੋਗੇ, ਅਤੇ ਤੁਸੀਂ ਸੱਚਮੁੱਚ ਮਾਣੋਗੇ ਸ਼ਾਨ ਯਰੂਸ਼ਲਮ ਦੀ।

12 ਯਹੋਵਾਹ ਆਖਦਾ ਹੈ,
“ਦੇਖੋ, ਮੈਂ ਤੁਹਾਨੂੰ ਦੇਵਾਂਗਾ ਅਮਨ।
    ਇਹ ਅਮਨ ਤੁਹਾਡੇ ਵੱਲ ਵਗਦੇ ਦਰਿਆ ਵਾਂਗ ਆਵੇਗਾ।
ਧਰਤੀ ਦੀਆਂ ਸਾਰੀਆਂ ਕੌਮਾਂ ਦੀ ਦੌਲਤ ਤੁਹਾਡੇ ਵੱਲ ਵਗਦੀ ਆਵੇਗੀ।
    ਉਹ ਦੌਲਤ ਇੱਕ ਹੜ੍ਹ ਵਾਂਗ ਆਵੇਗੀ।
ਤੁਸੀਂ ਛੋਟੇ ਬੱਚਿਆਂ ਵ੍ਵਰਗੇ ਹੋਵੋਂਗੇ।
    ਤੁਸੀਂ ਉਹ ਦੁੱਧ ਪੀਵੋਗੇ ।
ਮੈਂ ਤੁਹਾਨੂੰ ਚੁੱਕ ਲਵਾਂਗਾ ਅਤੇ ਆਪਣੀਆਂ ਬਾਹਾਂ ਵਿੱਚ ਰੱਖਾਂਗਾ
    ਅਤੇ ਮੈਂ ਤੁਹਾਨੂੰ ਆਪਣੇ ਗੋਡਿਆਂ ਦੇ ਝੂਟੇ ਦਿਆਂਗਾ।
13 ਮੈਂ ਤੁਹਾਨੂੰ ਸੱਕੂਨ ਦੇਵਾਂਗਾ ਜਿਵੇਂ ਮਾਂ ਆਪਣੇ ਬੱਚੇ ਨੂੰ ਦਿੰਦੀ ਹੈ।
    ਅਤੇ ਤੁਸੀਂ ਹੋਵੋਗੇ ਯਰੂਸ਼ਲਮ ਅੰਦਰ ਜਦੋਂ ਸੱਕੂਨ ਦੇਵਾਂਗਾ ਮੈਂ ਤੁਹਾਨੂੰ!”

Read full chapter

ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਯਰੂਸ਼ਲਮ ਨੂੰ ਆਖਦਾ ਹੈ: ਆਪਣੇ ਦਿਤਹਾਸ ਵੱਲ ਦੇਖ। ਤੂੰ ਕਾਨਾਨ ਵਿੱਚ ਜੰਮਿਆਂ ਸੀ। ਤੇਰਾ ਪਿਤਾ ਇੱਕ ਅਮੂਰੀ ਸੀ। ਤੇਰੀ ਮਾਤਾ ਹਿੱਤੀ ਸੀ।

Read full chapter

“‘ਤੁਹਾਡੀ ਮਾਂ ਉਸ ਸ਼ੇਰਨੀ ਵਰਗੀ ਹੈ
    ਜਿਹੜੀ ਸ਼ੇਰਾਂ ਨਾਲ ਲੇਟੀ ਹੋਈ ਹੈ।
ਉਹ ਉੱਥੇ ਜਵਾਨ ਸ਼ੇਰਾਂ ਨਾਲ ਲੇਟਣ ਲਈ ਗਈ ਸੀ
    ਅਤੇ ਉਸ ਨੇ ਅਨੇਕਾਂ ਬੱਚੇ ਪੈਦਾ ਕੀਤੇ।

Read full chapter

“ਆਪਣੀ ਮਾਂ [a] ਨਾਲ ਬਹਿਸ ਕਰੋ! ਬਹਿਸ ਕਰੋ, ਕਿਉਂ ਕਿ ਉਹ ਮੇਰੀ ਪਤਨੀ ਨਹੀਂ ਤੇ ਨਾ ਹੀ ਮੈਂ ਉਸ ਦਾ ਪਤੀ ਹਾਂ। ਉਸ ਨੂੰ ਵੇਸਵਾ ਵਰਗਾ ਵਤੀਰਾ ਨਾ ਕਰਨ ਲਈ ਅਤੇ ਆਪਣੀਆਂ ਛਾਤੀਆਂ ਵਿੱਚਕਾਰੋ ਆਪਣੇ ਪ੍ਰੇਮੀਆਂ ਨੂੰ ਕੱਢਣ ਲਈ ਆਖੋ। ਜੇਕਰ ਉਹ ਆਪਣਾ ਵਿਭਚਾਰ ਨਹੀਂ ਰੋਕੇਗੀ, ਮੈਂ ਉਸ ਨੂੰ ਉਸ ਦਿਨ ਵਾਂਗ ਨੰਗੀ ਕਰ ਸੁੱਟਾਂਗਾ ਜਦੋਂ ਉਹ ਜਨਮੀ ਸੀ। ਮੈਂ ਉਸ ਨੂੰ ਮਾਰੂਬਲ ਵਾਂਗ, ਸੁੱਕੀ ਬੰਜਰ ਜ਼ਮੀਨ ਵਾਂਗ ਬਣਾ ਦਿਆਂਗਾ, ਅਤੇ ਉਸ ਨੂੰ ਪਿਆਸ ਨਾਲ ਮਾਰ ਸੁੱਟਾਂਗਾ। ਮੈ ਉਸ ਦੇ ਬੱਚਿਆਂ ਤ੍ਤੇ ਕੋਈ ਤਰਸ ਨਹੀਂ ਕਰਾਂਗਾ ਕਿਉਂ ਕਿ ਉਹ ਵੇਸਵਾਈ ਦੇ ਬੱਚੇ ਹਨ। ਉਨ੍ਹਾਂ ਦੀ ਮਾਂ ਨੇ ਵੇਸਵਾਵਾਂ ਵਰਗਾ ਵਤੀਰਾ ਕੀਤਾ ਹੈ। ਅਤੇ ਉਸ ਨੂੰ ਆਪਣੀ ਕਰਨੀ ਤੇ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਉਸ ਨੇ ਕਿਹਾ, ‘ਮੈਂ ਆਪਣੇ ਪ੍ਰੇਮੀਆਂ ਮਗਰ ਜਾਵਾਂਗੀ ਕਿਉਂ ਕਿ ਉਹ ਮੈਨੂੰ ਅੰਨ ਪਾਣੀ ਦਿੰਦੇ ਹਨ ਤੇ ਤਨ ਢੱਕਣ ਨੂੰ ਉੱਨ ਤੇ ਕੱਪੜੇ ਤੇ ਤੇਲ ਅਤੇ ਮੈਅ ਵੀ ਦਿੰਦੇ ਹਨ।’

“ਇਸ ਲਈ ਮੈਂ (ਯਹੋਵਾਹ) ਤੁਹਾਡੀਆਂ (ਇਸਰਾਏਲ ਦੀਆਂ) ਸੜਕਾਂ ਅਤੇ ਰਾਹ ਕੰਡਿਆਂ ਨਾਲ ਰੋਕ ਦਿਆਂਗਾ। ਮੈਂ ਇੱਕ ਕੰਧ ਉਸਾਰ ਦੇਵਾਂਗਾ, ਫ਼ਿਰ ਉਹ ਆਪਣਾ ਰਾਹ ਲੱਭਣ ਦੇ ਅਸਮਰੱਬ ਹੋ ਜਾਵੇਗੀ। ਉਹ ਆਪਣੇ ਪ੍ਰੇਮੀਆਂ ਮਗਰ ਭੱਜੇਗੀ ਪਰ ਉਨ੍ਹਾਂ ਨੂੰ ਕੋਲ ਪਹੁੰਚਣ ਤੋਂ ਅਸਮਰੱਬ ਹੋਵੇਗੀ। ਉਹ ਆਪਣੇ ਪ੍ਰੇਮੀਆਂ ਨੂੰ ਭਾਲੇਗੀ ਪਰ ਉਨ੍ਹਾਂ ਨੂੰ ਲੱਭ ਨਹੀਂ ਸੱਕੇਗੀ। ਤਾਂ ਫ਼ਿਰ ਉਹ ਕਹੇਗੀ, ‘ਮੈਂ ਆਪਣੇ ਪਹਿਲੇ ਪਤੀ (ਪਰਮੇਸ਼ੁਰ) ਕੋਲ ਵਾਪਸ ਚਲੀ ਜਾਵਾਂਗੀ ਕਿਉਂ ਕਿ ਜਦੋਂ ਮੈਂ ਉਸ ਦੇ ਨਾਲ ਸੀ ਮੇਰੇ ਲਈ ਜ਼ਿੰਦਗੀ ਹੁਣ ਨਾਲੋਂ ਚਂਗੇਰੀ ਸੀ।’

“ਉਹ (ਇਸਰਾਏਲ) ਨਹੀਂ ਜਾਣਦੀ ਕਿ ਮੈਂ (ਯਹੋਵਾਹ) ਹੀ ਉਸ ਨੂੰ ਅੰਨ-ਦਾਣੇ ਸ਼ਰਾਬ ਅਤੇ ਤੇਲ ਬਖਸ਼ੇ ਹਨ ਅਤੇ ਚਾਂਦੀ-ਸੋਨਾ ਵੀ ਵਾਫ਼ਰ ਦਿੰਦਾ ਰਿਹਾ ਹਾਂ ਪਰ ਇਨ੍ਹਾਂ ਇਸਰਾਏਲੀਆਂ ਨੇ ਉਸ ਚਾਂਦੀ ਅਤੇ ਸੋਨੇ ਦੀ ਬਆਲਾਂ ਦੀਆਂ ਮੂਰਤਾਂ ਬਨਾਉਣ ਲਈ ਕੁਵਰਤੋਂ ਕੀਤੀ। ਇਸ ਲਈ ਹੁਣ ਮੈਂ ਪਰਤਾਂਗਾ ਅਤੇ ਜਿਉਂ ਹੀ ਫਸਲ ਵਾਢੀ ਲਈ ਤਿਆਰ ਹੋਵੇਗੀ, ਮੈਂ ਉਨ੍ਹਾਂ ਤੋਂ ਆਪਣੀ ਫ਼ਸਲ ਵਾਪਸ ਲੈ ਲਵਾਂਗਾ। ਜਦੋਂ ਅੰਗੂਰ ਤਿਆਰ ਹੋਣਗੇ ਤਾਂ ਮੈਂ ਆਪਣੀ ਮੈਅ ਵਾਪਸ ਲੈ ਲਵਾਂਗਾ ਅਤੇ ਜਿਹੜੀ ਉਨ ਅਤੇ ਲਿਨਨ ਦੇ ਕੱਪੜੇ ਮੈਂ ਉਸ ਦਾ ਨੰਗੇਜ਼ ਢੱਕਣ ਲਈ ਦਿੱਤੇ ਸਨ ਉਹ ਵੀ ਵਾਪਸ ਲੈ ਲਵਾਂਗਾ। 10 ਹੁਣ ਮੈਂ ਉਸ ਦੇ ਕੱਪੜੇ ਲਾਹ ਕੇ ਉਸ ਨੂੰ ਨੰਗੀ ਕਰ ਸੁੱਟਾਂਗਾ ਤਾਂ ਜੋ ਉਸ ਦੇ ਸਾਰੇ ਪ੍ਰੇਮੀ ਉਸ ਦੀ ਹਾਲਤ ਵੇਖ ਲੈਣ, ਪਰ ਕੋਈ ਵੀ ਉਸ ਨੂੰ ਮੇਰੀ ਸ਼ਕਤੀ ਤੋਂ ਬਚਾਉਣ ਦੇ ਸਮਰੱਥ ਨਹੀਂ ਹੋਵੇਗਾ। 11 ਮੈਂ (ਪਰਮੇਸ਼ੁਰ) ਉਸ ਦੀ ਸਾਰੀ ਮੌਜ-ਮਸਤੀ ਖੋਹ ਲਵਾਂਗਾ। ਉਸ ਦੇ ਸਾਲਾਨਾ ਪਰਬ, ਉਸ ਦੀਆਂ ਅਮਸਿਆਵਾਂ, ਉਸ ਦੇ ਆਰਾਮ ਦੇ ਦਿਨ-ਉਸ ਦੇ ਸਾਰੇ ਖਾਸ ਪਰਬ ਮੈਂ ਉਨ੍ਹਾਂ ਸਾਰਿਆਂ ਨੂੰ ਖਤਮ ਕਰ ਦੇਵਾਂਗਾ। 12 ਮੈਂ ਉਸ ਦੇ ਅੰਗੂਰੀ ਅਤੇ ਅੰਜੀਰ ਦੇ ਦ੍ਰੱਖਤ ਉਜਾੜ ਦੇਵਾਂਗਾ। ਕਿਉਂ ਜੋ ਉਸ ਨੇ ਕਿਹਾ ਸੀ, ‘ਮੇਰੇ ਪ੍ਰੇਮੀਆਂ ਨੇ ਮੈਨੂੰ ਇਹ ਸਭ ਕੁਝ ਬਖਸ਼ਿਆ ਹੈ।’ ਪਰ ਮੈਂ ਉਸ ਦੇ ਬਾਗ਼ਾਂ ਨੂੰ ਜੰਗਲਾਂ ’ਚ ਮੋੜ ਦੇਵਾਂਗਾ ਜਿਨ੍ਹਾਂ ਨੂੰ ਜੰਗਲੀ ਜਾਨਵਰ ਆਕੇ ਖਾਣਗੇ।

13 “ਉਸਨੇ ਬਆਲਾਂ ਦੀ ਸੇਵਾ ਕੀਤੀ ਅਤੇ ਇਸ ਲਈ ਮੈਂ ਉਸ ਤੇ ਸਜ਼ਾ ਲਿਆਵਾਂਗਾ। ਉਸ ਨੇ ਬਆਲਾਂ [b] ਅੱਗੇ ਧੂਪਾਂ ਜਲਾਈਆਂ ਅਤੇ ਗਹਿਣਿਆਂ ਨਾਲ ਸੱਜ ਕੇ ਨੱਕ ਵਿੱਚ ਨੱਬ ਪਾਕੇ ਆਪਣੇ ਪ੍ਰੇਮੀਆਂ ਪਿੱਛੇ ਗਈ ਅਤੇ ਮੈਨੂੰ ਵਿਸਾਰ ਦਿੱਤਾ।” ਯਹੋਵਾਹ ਨੇ ਇਉਂ ਆਖਿਆ ਹੈ।

Read full chapter

Footnotes

  1. ਹੋਸ਼ੇਆ 2:2 ਮਾਂ ਇਸਰਾਏਲ ਦਾ ਰਾਜ ।
  2. ਹੋਸ਼ੇਆ 2:13 ਬਆਲ ਕਨਾਨੀਆਂ ਦਾ ਮਂਨਣਾ ਸੀ ਕਿ ਇਹ ਝੂਠੇ ਦੇਵਤੇ ਮੀਁਹ ਅਤੇ ਤੂਫਾਨ ਲਿਆਉਁਦੇ ਸਨ ਅਤੇ ਚਂਗੀ ਫ਼ਸਲ ਵੀ ਪੈਦਾ ਕਰਦੇ ਸਨ।

ਹਾਜਰਾ ਅਤੇ ਸਾਰਾਹ ਦੀ ਮਿਸਾਲ

21 ਤੁਹਾਡੇ ਵਿੱਚੋਂ ਕੁਝ ਲੋਕ ਹਾਲੇ ਵੀ ਮੂਸਾ ਦੇ ਨੇਮ ਦੇ ਅਧੀਨ ਹੋਣਾ ਲੋਚਦੇ ਹਨ। ਮੈਨੂੰ ਦੱਸੋ ਕਿ ਨੇਮ ਕੀ ਆਖ਼ਦਾ ਹੈ? 22 ਪੋਥੀਆਂ ਦੱਸਦੀਆਂ ਹਨ ਕਿ ਅਬਰਾਹਾਮ ਦੇ ਦੋ ਪੁੱਤਰ ਸਨ। ਇੱਕ ਪੁੱਤਰ ਦੀ ਮਾਂ ਗੁਲਾਮ ਔਰਤ ਸੀ। ਦੂਸਰੇ ਪੁੱਤਰ ਦੀ ਮਾਂ ਆਜ਼ਾਦ ਔਰਤ ਸੀ। 23 ਅਬਰਾਹਾਮ ਦਾ ਗੁਲਾਮ ਔਰਤ ਤੋਂ ਜਨਮਿਆਂ ਪੁੱਤਰ, ਆਮ ਇਨਸਾਨੀ ਢੰਗ ਵਿੱਚ ਜਨਮਿਆਂ ਸੀ। ਪਰ ਆਜ਼ਾਦ ਔਰਤ ਤੋਂ ਜਨਮਿਆ ਪੁੱਤਰ ਉਸ ਵਾਇਦੇ ਕਾਰਣ ਜਨਮਿਆ ਸੀ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ।

24 ਇਹ ਸੱਚੀ ਕਹਾਣੀ ਸਾਡੇ ਲਈ ਇੱਕ ਤਸਵੀਰ ਬਣਾਉਂਦੀ ਹੈ। ਦੋਵੇਂ ਔਰਤਾਂ ਪਰਮੇਸ਼ੁਰ ਅਤੇ ਮਨੁੱਖਾਂ ਵਿੱਚਕਾਰ ਕੀਤੇ ਗਏ ਦੋ ਕਰਾਰ ਵਾਂਗ ਹਨ। ਇੱਕ ਕਰਾਰ ਸੀਨਾਈ ਪਰਬਤ ਉੱਤੇ ਕੀਤਾ ਗਿਆ ਹੈ। ਜਿਹੜੇ ਲੋਕ ਇਸ ਕਰਾਰ ਦੇ ਅਧੀਨ ਹਨ ਉਹ ਗੁਲਾਮਾਂ ਵਰਗੇ ਹਨ। ਹਾਜਰਾ ਨਾਮੇ ਮਾਂ ਉਸ ਕਰਾਰ ਵਰਗੀ ਹੈ। 25 ਇਸੇ ਲਈ ਹਾਜਰਾ ਅਰਬ ਵਿੱਚ ਸੀਨਾਈ ਪਰਬਤ ਵਰਗੀ ਹੈ। ਹਾਜਰਾ ਮੌਜੂਦ ਯਰੂਸ਼ਲਮ ਸ਼ਹਿਰ ਦੀ ਤਸਵੀਰ ਹੈ। ਇਹ ਸ਼ਹਿਰ ਇੱਕ ਗੁਲਾਮ ਹੈ, ਅਤੇ ਇਸ ਵਿੱਚਲੇ ਸਾਰੇ ਵਸਨੀਕ ਨੇਮ ਦੇ ਗੁਲਾਮ ਹਨ। 26 ਪਰ ਸੁਰਗੀ ਯਰੂਸ਼ਲਮ ਉਸ ਆਜ਼ਾਦ ਔਰਤ ਵਰਗਾ ਹੈ। ਇਹ ਸਾਡੀ ਮਾਂ ਹੈ। 27 ਪੋਥੀਆਂ ਵਿੱਚ ਇਉਂ ਲਿਖਿਆ ਹੈ;

“ਖੁਸ਼ ਹੋ, ਬਾਂਝ ਔਰਤ।
    ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ।
ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ,
    ਅਨੰਦ ਨਾਲ ਚੀਕ ਅਤੇ ਰੌਲਾ ਪਾ!
ਜਿਹੜੀ ਔਰਤ ਤਿਆਗੀ ਹੋਈ ਹੈ ਉਸ ਨੂੰ ਉਸ
    ਔਰਤ ਨਾਲੋਂ ਵੱਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।” (A)

28-29 ਅਬਰਾਹਾਮ ਦਾ ਇੱਕ ਪੁੱਤਰ ਆਮ ਇਨਸਾਨੀ ਢੰਗ ਵਿੱਚ ਜਨਮਿਆ ਸੀ। ਅਬਰਾਹਾਮ ਦਾ ਦੂਸਰਾ ਪੁੱਤਰ, ਇਸਹਾਕ, ਪਰਮੇਸ਼ੁਰ ਦੇ ਵਾਇਦੇ ਕਾਰਣ ਆਤਮਾ ਦੀ ਸ਼ਕਤੀ ਨਾਲ ਜਨਮਿਆ ਸੀ। ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਇਸਹਾਕ ਦੀ ਤਰ੍ਹਾਂ ਵਾਇਦੇ ਤੋਂ ਜਨਮੇ ਬੱਚੇ ਹੋ। ਆਮ ਇਨਸਾਨੀ ਢੰਗ ਵਿੱਚ ਜਨਮੇ ਪੁੱਤਰ ਨੇ ਦੂਸਰੇ ਪੁੱਤਰ ਨਾਲ ਬੁਰਾ ਵਿਵਹਾਰ ਕੀਤਾ। ਅੱਜ ਵੀ ਇਵੇਂ ਹੀ ਹੈ।

Read full chapter