Add parallel Print Page Options

14 ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ। ਉਸ ਵਿਅਕਤੀ ਨਾਲ ਸੰਗਤ ਨਾ ਕਰੋ। ਤਾਂ ਜੋ ਉਹ ਸ਼ਰਮਿੰਦਾ ਹੋਵੇਗਾ।

Read full chapter

ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਤੁਹਾਨੂੰ ਉਨ੍ਹਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜਿਹੜੇ ਜਿਨਸੀ ਪਾਪ ਕਰਦੇ ਹਨ। 10 ਪਰ ਮੈਂ ਤੁਹਾਨੂੰ ਇਸ ਭਾਵ ਨਾਲ ਨਹੀਂ ਲਿਖਿਆ ਸੀ ਕਿ ਤੁਹਾਨੂੰ ਇਸ ਦੁਨੀਆਂ ਦੇ ਉਨ੍ਹਾਂ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜੋ ਅਨੈਤਿਕ ਹਨ, ਜੋ ਜਿਨਸੀ ਪਾਪ ਕਰਦੇ ਹਨ, ਜੋ ਖੁਦਗਰਜ਼ ਹਨ, ਜੋ ਦੂਜਿਆਂ ਨੂੰ ਧੋਖਾ ਦਿੰਦੇ ਹਨ, ਜਾਂ ਉਨ੍ਹਾਂ ਨਾਲ ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਤੋਂ ਦੂਰ ਹੋਣਾ ਹੈ ਤਾਂ ਤੁਹਾਨੂੰ ਇਹ ਦੁਨੀਆਂ ਛੱਡਣੀ ਪਵੇਗੀ। 11 ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।

Read full chapter

17 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਬਚਕੇ ਰਹਿਣ ਦੀ ਮੰਗ ਕਰਦਾ ਹਾਂ ਜਿਹੜੇ ਲੋਕਾਂ ਵਿੱਚ ਵੰਡਾਂ ਪਵਾਉਂਦੇ ਹਨ। ਅਤੇ ਦੂਜੇ ਲੋਕਾਂ ਦੀ ਨਿਹਚਾ ਵਿੱਚ ਵਿਘਨ ਪਾਉਂਦੇ ਹਨ। ਉਹ ਲੋਕ ਉਸ ਦੇ ਵਿਰੁੱਧ ਹਨ ਜਿਹੜੀ ਸੱਚੀ ਸਿੱਖਿਆ ਤੁਸੀਂ ਸਿੱਖੀ ਹੈ। ਅਜਿਹੇ ਲੋਕਾਂ ਤੋਂ ਦੂਰ ਰਹੋ।

Read full chapter

22 ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁੱਧ ਰੱਖੋ।

Read full chapter

11 ਤੁਹਾਨੂੰ ਲੋਕਾਂ ਨੂੰ, ਓਬੋਁ ਚੱਲੇ ਜਾਣਾ ਚਾਹੀਦਾ ਹੈ
    ਆਪਣੀ ਗੁਲਾਮੀ ਤੋਂ ਵੱਖ ਹੋ ਜਾਣਾ ਚਾਹੀਦਾ ਹੈ!
ਜਾਜਕੋ, ਤੁਸੀਂ ਚੁੱਕੀਆਂ ਹੋਈਆਂ ਨੇ ਉਹ ਵਸਤਾਂ ਜਿਹੜੀਆਂ ਉਪਾਸਨਾ ਲਈ ਵਰਤੀਆਂ ਜਾਂਦੀਆਂ ਨੇ।
    ਇਸ ਲਈ ਆਪਣੇ-ਆਪ ਨੂੰ ਸ਼ੁੱਧ ਬਣਾਓ।
    ਓਸ ਸ਼ੈਅ ਨੂੰ ਛੂਹੋ ਨਾ ਜਿਹੜੀ ਅਪਵਿੱਤਰ ਹੈ।

Read full chapter

17 “ਇਸ ਲਈ ਉਨ੍ਹਾਂ ਲੋਕਾਂ ਤੋਂ ਬਾਹਰ ਆ ਜਾਓ
    ਅਤੇ ਉਨ੍ਹਾਂ ਤੋਂ ਅਲੱਗ ਹੋ ਜਾਓ।
ਪ੍ਰਭੂ ਆਖਦਾ ਹੈ। ਕਿਸੇ ਵੀ ਅਸ਼ੁੱਧ ਚੀਜ਼ ਨੂੰ ਨਾ ਛੂਹੋ,
    ਫ਼ੇਰ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (A)

Read full chapter

39 ਜਿੰਨਾ ਚਿਰ ਪਤੀ ਜਿਉਂਦਾ ਹੈ ਪਤਨੀ ਨੂੰ ਅਵਸ਼ ਉਸ ਦੇ ਨਾਲ ਰਹਿਣਾ ਚਾਹੀਦਾ ਹੈ। ਪਰ ਜੇ ਪਤੀ ਮਰ ਜਾਂਦਾ ਹੈ ਤਾਂ ਪਤਨੀ ਕਿਸੇ ਵੀ ਹੋਰ ਮਰਦ ਨਾਲ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸੱਕਦੀ ਹੈ। ਪਰ ਉਸ ਨੂੰ ਪ੍ਰਭੂ ਦੇ ਨਮਿੱਤ ਵਿਆਹ ਅਵੱਸ਼ ਕਰਵਾਉਣਾ ਚਾਹੀਦਾ ਹੈ।

Read full chapter

45 ਮੇਰੇ ਲੋਕੋ, ਬਾਬਲ ਸ਼ਹਿਰ ਵਿੱਚੋਂ ਨਿਕਲ ਜਾਵੋ।
    ਆਪਣੀਆਂ ਜਾਨਾਂ ਬਚਾਉਣ ਲਈ ਭੱਜ ਜਾਵੋ।
    ਯਹੋਵਾਹ ਦੇ ਮਹਾ ਕਹਿਰ ਤੋਂ ਭੱਜ ਜਾਵੋ।

Read full chapter

26 ਕੀ ਇਸਰਾਏਲ ਦੇ ਪਾਤਸ਼ਾਹ, ਸੁਲੇਮਾਨ ਨੇ ਇਹੋ ਜਿਹੀਆਂ ਔਰਤਾਂ ਕਾਰਣ ਹੀ ਪਾਪ ਨਹੀਂ ਕੀਤਾ? ਸਾਰੀਆਂ ਕੌਮਾਂ ਵਿੱਚ ਉਸ ਵਰਗਾ ਕੋਈ ਪਾਤਸ਼ਾਹ ਨਹੀਂ ਸੀ। ਉਹ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ। ਤੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਸਰਾਏਲ ਉੱਪਰ ਪਾਤਸ਼ਾਹੀ ਬਖਸ਼ੀ ਸੀ, ਪਰ ਵਿਦੇਸ਼ੀ ਔਰਤਾਂ ਨੇ ਉਸ ਤੋਂ ਵੀ ਪਾਪ ਕਰਵਾਇਆ। 27 ਤੇ ਹੁਣ ਅਸੀਂ ਇਹ ਸੁਣ ਰਹੇ ਹਾਂ ਕਿ ਤੁਸੀਂ ਵੀ ਇਹ ਪਾਪ ਕਮਾ ਰਹੇ ਹੋ। ਤੁਸੀਂ ਸਾਡੇ ਪਰਮੇਸ਼ੁਰ ਨਾਲ ਸੱਚੇ ਨਹੀਂ ਹੋ ਤੇ ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਰਹੇ ਹੋ।”

Read full chapter

30 “ਅਸੀਂ ਇਹ ਵੀ ਵਚਨ ਕਰਦੇ ਹਾਂ ਕਿ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ, ਅਤੇ ਨਾ ਹੀ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰਾਂਗੇ।

Read full chapter

20 ਪਰ ਮੈਂ ਉਨ੍ਹਾਂ ਆਦਮੀਆਂ ਨੂੰ ਇੰਝ ਕਿਹਾ, “ਇਸ ਕਾਮਯਾਬੀ ਲਈ ਅਕਾਸ਼ ਦਾ ਪਰਮੇਸ਼ੁਰ ਸਾਡੀ ਮਦਦ ਕਰੇਗਾ ਅਸੀਂ ਪਰਮੇਸ਼ੁਰ ਦੇ ਦਾਸ ਹਾਂ ਅਤੇ ਅਸੀਂ ਇਸ ਸ਼ਹਿਰ ਨੂੰ ਮੁੜ ਤੋਂ ਉਸਾਰਾਂਗੇ। ਅਤੇ ਤੁਸੀਂ ਇਸ ਕੰਮ ਵਿੱਚ ਸਾਡੀ ਸਹਾਇਤਾ ਨਹੀਂ ਕਰ ਸੱਕਦੇ ਤੇ ਨਾ ਹੀ ਯਰੂਸ਼ਲਮ ਵਿੱਚ ਰਹਿੰਦੇ ਤੁਹਾਡੇ ਘਰਾਣੇ ਵਿੱਚੋਂ ਕੋਈ ਮਨੁੱਖ ਤੁਹਾਡਾ ਇੱਬੋ ਦੀ ਜ਼ਮੀਨ ਵਿੱਚ ਨਾ ਕੋਈ ਹੱਕ ਹੈ ਨਾ ਹਿੱਸਾ। ਤੁਹਾਨੂੰ ਯਰੂਸ਼ਲਮ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ।”

Read full chapter

ਤਦ ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, “ਅਸੀਂ ਆਪਣੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਅਤੇ ਸਾਡੀ ਧਰਤੀ ਤੇ ਰਹਿੰਦੀਆਂ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਏ। ਅਜਿਹਾ ਕਰਨ ਤੋਂ ਬਾਅਦ ਵੀ, ਇਸਰਾਏਲ ਲਈ ਉਮੀਦ ਹੈ।

Read full chapter

ਫ਼ਿਰ ਮੈਂ ਸਵਰਗ ਤੋਂ ਇੱਕ ਹੋਰ ਅਵਾਜ਼ ਸੁਣੀ:

“ਮੇਰੇ ਲੋਕੋ, ਨਗਰ ਤੋਂ ਬਾਹਰ ਆ ਜਾਓ,
    ਤਾਂ ਜੋ ਤੁਸੀਂ ਉਸ ਦੇ ਪਾਪਾਂ ਦੇ ਭਾਗੀ ਨਹੀਂ ਹੋਵੋਂਗੇ।
ਫ਼ੇਰ ਤੁਸੀਂ ਉਸਦੀਆਂ ਸਜਾਵਾਂ ਵਿੱਚ ਹਿੱਸਾ ਪ੍ਰਾਪਤ ਨਹੀਂ ਕਰੋਂਗੇ

Read full chapter

ਗੈਰ-ਯਹੂਦੀ ਲੋਕਾਂ ਨਾਲ ਵਿਆਹ

ਜਦੋਂ ਅਸੀਂ ਇਹ ਕਾਰਜ ਕਰ ਚੁੱਕੇ, ਤਾਂ ਆਗੂਆਂ ਨੇ ਮੇਰੇ ਕੋਲ ਆਣ ਕੇ ਆਖਿਆ, “ਹੇ ਅਜ਼ਰਾ! ਇਸਰਾਏਲ ਦੇ ਲੋਕ ਜਾਜਕ ਅਤੇ ਲੇਵੀ ਸਾਡੇ ਦਰਮਿਆਨ ਰਹਿੰਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਤੋਂ ਵੱਖਰੇ ਨਹੀਂ ਰਹੇ ਹਨ। ਸਗੋਂ ਉਹ, ਕਨਾਨੀਆਂ ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ, ਤੇ ਅਮੋਰੀਆਂ ਦੇ ਘਿਨਾਉਣੇ ਕੰਮਾਂ ਦੇ ਪ੍ਰਭਾਵ ਦੇ ਹੇਠਾਂ ਆਉਂਦੇ ਰਹੇ ਹਨ। ਇਸਰਾਏਲ ਲੋਕਾਂ ਨੇ ਆਪਣੇ-ਆਲੇ-ਦੁਆਲੇ ਦੇ ਲੋਕਾਂ ਵਿੱਚ ਵਿਆਹ ਕਰ ਲੇ ਜਦ ਕਿ ਇਸਰਾਏਲ ਦੇ ਮਨੁੱਖ ਖਾਸ ਸਮਝੇ ਗਏ ਸਨ ਪਰ ਹੁਣ ਉਹ ਆਪਣੇ ਆਸ-ਪਾਸ ਦੇ ਲੋਕਾਂ ਵਿੱਚ ਰਲ-ਮਿਲ ਗਏ ਹਨ। ਇਉਂ ਇਸਰਾਏਲ ਦੇ ਆਗੂਆਂ ਅਤੇ ਸਰਦਾਰਾਂ ਨੇ ਆਪਣੇ ਇੱਕ ਬੁਰੀ ਉਦਹਾਰਣ ਲੋਕਾਂ ਅੱਗੇ ਪੇਸ਼ ਕੀਤੀ ਹੈ।”

Read full chapter

ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ

ਉੱਥੋਂ ਦੇ ਲੋਕ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਦੇ ਵਿਰੁੱਧ ਸਨ। ਜਦੋਂ ਉਨ੍ਹਾਂ ਵਿਰੋਧੀਆਂ ਨੂੰ ਪਤਾ ਲੱਗਾ ਕਿ ਉਹ ਲੋਕ ਜੋ ਦੇਸ਼ ਨਿਕਾਲੇ ਤੋਂ ਵਾਪਸ ਮੁੜੇ ਸਨ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਲਈ ਇੱਕ ਮੰਦਰ ਉਸਾਰ ਰਹੇ ਸਨ। ਤਾਂ ਇਹ ਵਿਰੋਧੀ ਜ਼ਰੂੱਬਾਬਲ ਅਤੇ ਉਸ ਦੇ ਘਰਾਣਿਆ ਦੇ ਮੁਖੀਆਂ ਕੋਲ ਆਏ ਅਤੇ ਕਿਹਾ, “ਸਾਨੂੰ ਵੀ ਇਸ ਨੂੰ ਉਸਾਰਨ ਵਿੱਚ ਤੁਹਾਡੀ ਮਦਦ ਕਰਨ ਦੇਵੋ ਕਿਉਂ ਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਸਹਾਇਤਾ ਲੋਚਦੇ ਹਾਂ ਅਤੇ ਅਸੀਂ ਅੱਸ਼ੂਰ ਦੇ ਪਾਤਸ਼ਾਹ, ਏਸਰ ਹਦਨ ਦੇ ਦਿਨਾਂ ਤੋਂ, ਬਲੀਆਂ ਚੜ੍ਹਾਉਂਦੇ ਆ ਰਹੇ ਹਾਂ, ਜੋ ਸਾਨੂੰ ਇੱਥੇ ਲਿਆਇਆ ਸੀ।”

ਪਰ ਜ਼ਰੂੱਬਾਬਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਤੇ ਹੋਰ ਆਗੂਆਂ ਨੇ ਕਿਹਾ, “ਨਹੀਂ ਤੁਸੀਂ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਨਿਰਮਾਣ ਲਈ ਸਾਡੀ ਮਦਦ ਨਹੀਂ ਕਰ ਸੱਕਦੇ ਸਿਰਫ ਯਹੋਵਾਹ ਲਈ ਅਸੀਂ ਹੀ ਭਵਨ ਬਣਾ ਸੱਕਦੇ ਹਾਂ ਉਹ ਇਸਰਾਏਲ ਦਾ ਪਰਮੇਸ਼ੁਰ ਹੈ ਸਾਨੂੰ ਫਾਰਸ ਦੇ ਪਾਤਸ਼ਾਹ ਕੋਰਸ਼ ਦਾ ਇਹੀ ਹੁਕਮ ਹੈ।”

Read full chapter

ਗੈਰ ਮਸੀਹੀਆਂ ਬਾਰੇ ਚੇਤਾਵਨੀ

14 ਤੁਸੀਂ ਉਨ੍ਹਾਂ ਵਿਅਕਤੀਆਂ ਵਰਗੇ ਨਹੀਂ ਹੋ ਜਿਹੜੇ ਵਿਸ਼ਵਾਸ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁੜੋ। ਚੰਗਿਆਈ ਅਤੇ ਬੁਰਿਆਈ ਇਕੱਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕੱਠਿਆਂ ਨਹੀਂ ਹੋ ਸੱਕਦੀ।

Read full chapter

11 ਹੁਣ, ਤੁਸੀਂ ਲੋਕ ਪਰਮੇਸ਼ੁਰ ਅੱਗੇ ਕਬੂਲ ਕਰੋ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਤੁਹਾਨੂੰ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਦੁਆਲੇ ਦੇ ਮੰਦੇ ਲੋਕਾਂ ਤੋਂ ਅਤੇ ਵਿਦੇਸ਼ੀ ਔਰਤਾਂ ਤੋਂ ਵੀ ਆਪਣੇ-ਆਪ ਨੂੰ ਵੱਖ ਕਰ ਲਵੋ।”

Read full chapter

ਇਹ ਉਨ੍ਹਾਂ ਕੌਮਾਂ ਤੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਨਹੀਂ ਮਿਲਣਾ। “ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਇਹ ਕੌਮਾਂ ਤੁਹਾਨੂੰ ਆਪਣੇ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਉਣਗੀਆਂ।” ਪਰ ਰਾਜਾ ਸੁਲੇਮਾਨ ਇਨ੍ਹਾਂ ਔਰਤਾਂ ਨੂੰ ਪਿਆਰ ਕਰਦਾ ਸੀ।

Read full chapter

18 ਇਹ ਗੱਲ ਯਕੀਨੀ ਬਣਾਉ ਕਿ ਅੱਜ ਇੱਥੇ ਕਦੇ ਵੀ ਆਦਮੀ, ਔਰਤ, ਪਰਿਵਾਰ ਜਾਂ ਪਰਿਵਾਰ-ਸਮੂਹ ਯਹੋਵਾਹ, ਸਾਡੇ ਪਰਮੇਸ਼ੁਰ, ਤੋਂ ਨਹੀਂ ਪਰਤ ਜਾਵੇਗਾ। ਕਿਸੇ ਨੂੰ ਵੀ ਹੋਰਨਾ ਦੇਸ਼ਾ ਦੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਹੋਰਨਾ ਦੇਵਤਿਆਂ ਦੀ ਉਪਾਸਨਾ ਕਰਦੇ ਹਨ ਜ਼ਹਿਰੀਲੀਆਂ ਜੜ੍ਹਾਂ ਵਰਗੇ ਹਨ ਜੋ ਕੌੜੇ ਫ਼ਲ ਪੈਦਾ ਕਰਦੀਆਂ ਹਨ।

Read full chapter

30 ਜਦੋਂ ਅਜਿਹਾ ਵਾਪਰੇ, ਧਿਆਨ ਰੱਖਣਾ! ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ। ਇਸ ਲਈ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਦੇ ਸ਼ਿਕਂਜੇ ਵਿੱਚ ਨਾ ਫ਼ਸਣਾ। ਧਿਆਨ ਰੱਖਣਾ! ਉਨ੍ਹਾਂ ਦੇਵਤਿਆਂ ਕੋਲ ਸਹਾਇਤਾ ਲਈ ਨਾ ਜਾਣਾ। ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ, ‘ਉਹ ਲੋਕ ਇਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਇਸ ਲਈ ਮੈਂ ਵੀ ਉਵੇਂ ਹੀ ਕਰਾਂਗਾ।’

Read full chapter

ਹਾਲੇ ਵੀ ਸਾਡੇ ਦਰਮਿਆਨ ਰਹਿਣ ਵਾਲੇ ਕੁਝ ਲੋਕ ਅਜਿਹੇ ਹਨ ਜਿਹੜੇ ਇਸਰਾਏਲ ਦੇ ਲੋਕ ਨਹੀਂ ਹਨ। ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ। ਉਨ੍ਹਾਂ ਦੇ ਦੇਵਤਿਆਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਦੇ ਨਾਮ ਵੀ ਨਾ ਉਚਾਰੋ ਅਤੇ ਉਨ੍ਹਾਂ ਦੇ ਨਾਵਾਂ ਦੀ ਸੌਂਹ ਨਾ ਖਾਵੋ ਅਤੇ ਉਨ੍ਹਾਂ ਦੀ ਉਪਾਸਨਾ ਜਾਂ ਉਨ੍ਹਾਂ ਦੇ ਅੱਗੇ ਨਾ ਝੁਕੋ।

Read full chapter

15 ਤੁਹਾਨੂੰ ਆਪਣੇ ਵਿਹਾਰ ਵਿੱਚ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਕਿ ਪਰਮੇਸ਼ੁਰ ਪਵਿੱਤਰ ਹੈ। ਪਰਮੇਸ਼ੁਰ ਹੀ ਹੈ ਜਿਸਨੇ ਤੁਹਾਨੂੰ ਸੱਦਿਆ ਹੈ। 16 ਇਹ ਪੋਥੀਆਂ ਵਿੱਚ ਲਿਖਿਆ ਹੈ: “ਉਵੇਂ ਪਵਿੱਤਰ ਬਣੋ ਜਿਵੇਂ ਮੈਂ ਪਵਿੱਤਰ ਹਾਂ।” [a]

Read full chapter