A A A A A
Bible Book List

ਅਸਤਰ 1 Punjabi Bible: Easy-to-Read Version (ERV-PA)

ਰਾਣੀ ਵਸ਼ਤੀ ਦਾ ਪਾਤਸ਼ਾਹ ਦੀ ਹੁਕਮ ਅਦੂਲੀ ਕਰਨਾ

ਇਹੀ ਵਾਪਰਿਆ ਜਦੋਂ ਅਹਸ਼ਵੇਰੋਸ਼ ਪਾਤਸ਼ਾਹ, ਹਿਂਦੁਸਤਾਨ ਤੋਂ ਲੈ ਕੇ ਕੂਸ਼ ਤੀਕ, 127 ਪ੍ਰਾਂਤਾ ਉੁਤ੍ਤੇ ਸ਼ਾਸਨ ਕਰਦਾ ਹੁੰਦਾ ਸੀ। ਅਹਸ਼ਵੇਰੋਸ਼ ਪਾਤਸਾਹ ਨੇ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਆਪਣੇ ਤਖਤ ਤੋਂ ਰਾਜ ਕੀਤਾ।

ਉਸ ਦੇ ਰਾਜ ਦੇ ਤੀਜੇ ਵਰ੍ਹੇ, ਉਸ ਨੇ ਆਪਣੇ ਆਗੂਆਂ ਅਤੇ ਹਾਕਮਾਂ ਨੂੰ ਇੱਕ ਦਾਅਵਤ ਦਿੱਤੀ ਜਿਸ ਵਿੱਚ ਫਾਰਸ ਅਤੇ ਮਾਦਾ ਦੇ ਸੇਨਾਪਤੀ ਅਤੇ ਮੁੱਖ ਆਗੂ ਵੀ ਸ਼ਾਮਿਲ ਸਨ। ਇਹ ਦਾਅਵਤ ਲਗਾਤਾਰ 180 ਦਿਨ ਚੱਲੀ। ਇਸ ਸਮੇਂ ਦੇ ਦੌਰਾਨ ਅਹਸ਼ਵੇਰੋਸ਼ ਆਪਣੇ ਰਾਜਸੀ ਠਾਠ ਤੇ ਖਜ਼ਾਨਿਆਂ ਦਾ ਢੇਰ ਵਿਖਾਵਾ ਕਰ ਰਿਹਾ ਸੀ। ਉਹ ਹਰ ਇੱਕ ਨੂੰ ਮਹਿਲ ਦੀ ਸ਼ਾਨ-ਸ਼ੌਕਤ ਦਾ ਵਿਖਾਵਾ ਕਰਦਾ। ਤੇ ਜਦੋਂ 180 ਦਿਨ ਪੂਰੇ ਹੋ ਗਏ, ਪਾਤਸ਼ਾਹ ਨੇ ਇੱਕ ਹੋਰ ਦਾਅਵਤ ਦਿੱਤੀ, ਜਿਹੜੀ ਸੱਤਾਂ ਦਿਨਾਂ ਤੱਕ ਚੱਲੀ। ਇਹ ਦਾਅਵਤ ਮਹਿਲ ਦੇ ਅੰਦਰਲੇ ਬਾਗ ਵਿੱਚ ਦਿੱਤੀ ਗਈ ਸੀ। ਸ਼ੂਸ਼ਨ ਗੜ੍ਹੀ ਵਿੱਚਲੇ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਜਿਸ ਵਿੱਚ ਆਮ ਤੋਂ ਲੈ ਕੇ ਖਾਸ ਸਾਰੇ ਹੀ ਸ਼ਾਮਿਲ ਸਨ। ਬਾਗ ਅੰਦਰ ਚਿੱਟੇ ਅਤੇ ਜਾਮਨੀ ਰੰਗ ਦੇ ਸੂਤੀ ਪਰਦੇ, ਚਾਂਦੀ ਦੇ ਛਲਿਆਂ ਅਤੇ ਸਫ਼ੇਦ ਸੂਤੀ ਡੋਰੀਆਂ, ਅਤੇ ਬੈਁਗਨੀ ਰੰਗ ਦੀਆਂ ਡੋਰੀਆਂ ਨਾਲ ਸਂਗਮਰਮਰ ਦੇ ਥੰਮਾਂ ਨਾਲ ਬੰਨ੍ਹੇ ਹੋਏ ਸਨ। ਸੋਨੇ ਅਤੇ ਚਾਂਦੀ ਦੀਆਂ ਚੌਁਕੀਆਂ ਸਂਗਮਰਮਰ, ਲਾਲ ਸਖਤ ਬਲੌਰੀ ਚੱਟਾਨ, ਸੀਪ ਅਤੇ ਹੋਰ ਕੀਮਤੀ ਪੱਥਰ ਤੋਂ ਬਣੀ ਫਰਸ਼ ਤੇ ਰੱਖੀਆਂ ਹੋਈਆਂ ਸਨ। ਸੋਨੇ ਦੇ ਜਾਮਾਂ ਵਿੱਚ ਮੈਅ ਵਰਤਾਈ ਗਈ। ਹਰ ਜਾਮ ਦੂਜੇ ਤੋਂ ਵੱਖਰਾ ਸੀ। ਪਾਤਸ਼ਾਹ ਬੜਾ ਦਿਆਲ ਸੀ ਅਤੇ ਉਸ ਦੀ ਦਾਅਵਤ ਵਿੱਚ ਬੇਹਿਸਾਬ ਮੈਅ ਵਰਤਾਈ ਗਈ। ਪਾਤਸਾਹ ਨੇ ਆਪਣੇ ਸੇਵਕਾਂ ਨੂੰ ਇਹ ਹੁਕਮ ਦਿੱਤਾ ਕਿ ਮਹਿਮਾਨ ਜਿੰਨੀ ਮੈਅ ਚਾਹੁਣ ਉਨ੍ਹਾਂ ’ਚ ਵਰਤਾਈ ਜਾਵੇ। ਤੇ ਮੈਅ ਵਰਤਾਉਣ ਵਾਲਿਆਂ ਨੇ ਪਾਤਸ਼ਾਹ ਦੇ ਹੁਕਮ ਨੂੰ ਮੰਨਿਆ।

ਰਾਣੀ ਵਸ਼ਤੀ ਨੇ ਵੀ ਸ਼ਾਹੀ ਮਹਿਲ ਵਿੱਚ ਔਰਤਾਂ ਨੂੰ ਇੱਕ ਦਾਅਵਤ ਦਿੱਤੀ।

10-11 ਦਾਅਵਤ ਦੇ ਸੱਤਵੇਂ ਦਿਨ ਜਦੋਂ ਪਾਤਸ਼ਾਹ ਪੀਤੀ ਹੋਈ ਮੈਅ ਕਾਰਣ ਮਗਨ ਸੀ ਉਸ ਨੇ ਸੱਤ ਖੁਸਰਿਆਂ ਨੂੰ ਆਪਣੀ ਸੇਵਾ ਵਿੱਚ ਬੁਲਾਇਆ ਇਹ ਸੱਤ ਖੁਸਰਿਆਂ ਦੇ ਨਾਂ ਸਨ ਮਹੂਮਾਨ, ਬਿਜ਼ਬਾ, ਹਰਬੋਨਾ, ਬਿਗਬਾ, ਅਬਗਬਾ, ਜ਼ੇਬਰ ਅਤੇ ਕਰਕਸ । ਉਸ ਨੇ ਇਨ੍ਹਾਂ ਖੁਸਰਿਆਂ ਨੂੰ ਹੁਕਮ ਦਿੱਤਾ ਕਿ ਉਹ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਨਾਲ ਪਾਤਸ਼ਾਹ ਦੇ ਸਨਮੁੱਖ ਲਿਆਉਣ ਤਾਂ ਜੋ ਉਹ ਰਾਣੀ ਦਾ ਸੁਹੱਪਣ ਮਹੱਤਵਪੂਰਣ ਲੋਕਾਂ ਨੂੰ ਅਤੇ ਸਰਦਾਰਾਂ ਨੂੰ ਵਿਖਾਵੇ, ਕਿਉਂ ਕਿ ਉਹ ਵੇਖਣ ਵਿੱਚ ਸੋਹਣੀ ਸੀ।

12 ਪਰ ਜਦੋਂ ਉਨ੍ਹਾਂ ਨੇ ਰਾਣੀ ਵਸ਼ਤੀ ਨੂੰ ਪਾਤਸ਼ਾਹ ਦਾ ਹੁਕਮ ਸੁਣਾਇਆ ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਨੂੰ ਬੜਾ ਕ੍ਰੋਧ ਚੜ੍ਹ ਆਇਆ। 13-14 ਇਹ ਰੀਤ ਸੀ ਕਿ ਪਾਤਸ਼ਾਹ ਅਨੁਭਵੀ ਲੋਕਾਂ ਤੋਂ ਕਨੂੰਨ ਅਤੇ ਸਜ਼ਾ ਲਈ ਸਲਾਹ ਲੈਂਦਾ ਹੁੰਦਾ ਸੀ। ਇਸ ਲਈ ਅਹਸ਼ਵੇਰੋਸ਼ ਨੇ ਸਿਆਣੇ ਲੋਕਾਂ ਅਤੇ ਕਨੂੰਨ ਨੂੰ ਜਾਨਣ ਵਾਲਿਆਂ ਦੀ ਸਲਾਹ ਲਈ। ਇਹ ਸਿਆਣੇ ਆਦਮੀ ਪਾਤਸ਼ਾਹ ਦੇ ਬੜੇ ਨਜ਼ਦੀਕੀ ਸਨ ਜਿਨ੍ਹਾਂ ਦੇ ਨਾਮ ਸਨ: ਕਰਸ਼ਨਾ, ਸ਼ੇਬਾਰ, ਅਧਮਾਬਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਫਾਰਸ ਅਤੇ ਮਾਦਾ ਦੇ ਅੱਤ ਮਹੱਤਵਪੂਰਣ ਸ਼ਾਸਕ ਸਨ ਅਤੇ ਇਨ੍ਹਾਂ ਕੋਲ ਖਾਸ ਸਹੂਲਤਾਂ ਅਤੇ ਪਾਤਸ਼ਾਹ ਨੂੰ ਮਿਲਣ ਦੇ ਹੱਕ ਸਨ। ਅਤੇ ਉਹ ਰਾਜ ਵਿੱਚ ਉੱਚ ਪਦਾਂ ਦੇ ਸ਼ਾਸਕ ਸਨ। 15 ਪਾਤਸ਼ਾਹ ਨੇ ਇਨ੍ਹਾਂ ਆਦਮੀਆਂ ਨੂੰ ਪੁੱਛਿਆ, “ਬਿਵ੍ਵਸਬਾ ਅਨੁਸਾਰ, ਰਾਣੀ ਵਸ਼ਤੀ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ? ਜਿਹੜੇ ਹਿਜ਼ੜੇ ਪਾਤਸ਼ਾਹ ਅਹਸ਼ਵੇਰੋਸ਼ ਦਾ ਹੁਕਮ ਰਾਣੀ ਕੋਲ ਲੈ ਕੇ ਗਏ, ਉਸ ਨੂੰ ਮੰਨਣ ਤੋਂ ਰਾਣੀ ਨੇ ਇਨਕਾਰ ਕੀਤਾ, ਤੇ ਹੁਣ ਉਸ ਨਾਲ ਕਿਵੇਂ ਕਰਨਾ ਚਾਹੀਦਾ ਹੈ?”

16 ਤਦ ਮਮੂਕਾਨ ਨੇ ਪਾਤਸ਼ਾਹ ਅਤੇ ਸਰਦਾਰਾਂ ਸਾਹਮਣੇ ਆਖਿਆ, “ਰਾਣੀ ਵਸ਼ਤੀ ਨੇ ਮਾੜਾ ਕੀਤਾ ਹੈ। ਉਸ ਨੇ ਕੇਵਲ ਪਾਤਸ਼ਾਹ ਦਾ ਹੀ ਨਹੀਂ ਸਗੋਂ ਸਾਰੇ ਸਰਦਾਰਾਂ ਅਤੇ ਪਾਤਸ਼ਾਹ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਸੂਬਿਆਂ ਦੇ ਲੋਕਾਂ ਵਿੱਚ ਬੁਰਾ ਕੰਮ ਕੀਤਾ ਹੈ। 17 ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂ ਕਿ ਜਦੋਂ ਹੋਰ ਸਾਰੀਆਂ ਔਰਤਾਂ ਨੂੰ ਵਸ਼ਤੀ ਦੀ ਕਰਤੂਤ ਬਾਰੇ ਪਤਾ ਚੱਲੇਗਾ, ਤਾਂ ਉਹ ਵੀ ਆਪਣੇ ਪਤੀਆਂ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰਨਗੀਆਂ। ਉਹ ਆਪਣੇ ਪਤੀਆਂ ਨੂੰ ਆਖਣਗੀਆਂ, ‘ਰਾਣੀ ਵਸ਼ਤੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਪਾਤਸ਼ਾਹ ਅਹਸ਼ਵੇਰੋਸ਼ ਨੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਸੀ।’

18 “ਅੱਜ ਦੇ ਦਿਨ ਫਾਰਸ ਅਤੇ ਮਾਦਾ ਦੇ ਸਰਦਾਰਾਂ ਦੀਆਂ ਪਤਨੀਆਂ ਨੂੰ ਰਾਣੀ ਦੀ ਗੱਲ ਦੀ ਖਬਰ ਮਿਲੀ ਹੈ ਤਾਂ ਉਹ ਉਸ ਦੀਆਂ ਕਰਤੂਤਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਆਪਣੇ ਹਾਕਮਾਂ-ਸਰਦਾਰਾਂ ਅੱਗੇ ਇਉਂ ਹੀ ਕਰਨਗੀਆਂ ਤਾਂ ਇਉਂ ਮਹੌਲ ਵਿੱਚ ਨਿਰਾਦਰ ਅਤੇ ਕ੍ਰੋਧ ਦੀ ਭਾਵਨਾ ਪੈਦਾ ਹੋਵੇਗੀ।

19 “ਇਸ ਲਈ ਜੇਕਰ ਪਾਤਸ਼ਾਹ ਨੂੰ ਇਹ ਸੁਝਾਵ ਚੰਗਾ ਲੱਗੇ, ਤਾਂ ਉਸ ਦੇ ਵੱਲੋਂ ਇਸ ਸ਼ਾਹੀ ਹੁਕਮ ਦਾ ਐਲਾਨ ਕੀਤਾ ਜਾਵੇ ਅਤੇ ਇਹ ਫਾਰਸ ਅਤੇ ਮਾਦਾ ਦੇ ਕਨੂੰਨਾਂ ਵਿੱਚ ਲਿਖਿਆ ਜਾਵੇ ਜੋ ਬਦਲਿਆ ਨਹੀਂ ਜਾ ਸੱਕਦਾ। ਤੇ ਸ਼ਾਹੀ ਐਲਾਨ ਇਹ ਹੋਵੇ ਕਿ ਰਾਣੀ ਵਸ਼ਤੀ ਹੁਣ ਕਦੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਨਮੁੱਖ ਪ੍ਰਗਟ ਨਾ ਹੋਵੇ ਅਤੇ ਜਿਹੜੀ ਉਸ ਤੋਂ ਚੰਗੀ ਹੋਵੇ ਪਾਤਸ਼ਾਹ ਇਹ ਪਦਵੀ ਉਸ ਨੂੰ ਦੇ ਦੇਵੇ। 20 ਇਉਂ ਜਦੋਂ ਪਾਤਸ਼ਾਹ ਦਾ ਹੁਕਮ ਰਾਜ ਦੇ ਸਾਰੇ ਹਿਸਿਆਂ ਵਿੱਚ ਐਲਾਨਿਆ ਜਾਵੇ, ਤਾਂ ਉਸ ਦੇ ਵਿਸ਼ਾਲ ਰਾਜ ਵਿੱਚਲੀਆਂ ਸਾਰੀਆਂ ਔਰਤਾਂ ਸੁਣਨਗੀਆਂ ਅਤੇ ਆਪਣੇ ਪਤੀ ਦੀ ਇੱਜ਼ਤ ਕਰਨਗੀਆਂ ਭਾਵੇਂ ਉਹ ਰੁਤਬੇ ਵਿੱਚ ਘੱਟ ਜਾਂ ਅੱਤ ਮਹੱਤਵਪੂਰਣ ਹੋਵੇ।”

21 ਪਾਤਸ਼ਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀ ਅਜਿਹੀ ਸਲਾਹ ਤੋਂ ਬੜੇ ਖੁਸ਼ ਸਨ ਅਤੇ ਪਾਤਸ਼ਾਹ ਅਹਸ਼ਵੇਰੋਸ਼ ਨੇ ਉਵੇਂ ਹੀ ਕੀਤਾ ਜਿਵੇਂ ਮਮੂਕਾਨ ਨੇ ਸੁਝਾਵ ਦਿੱਤਾ ਸੀ। 22 ਪਾਤਸ਼ਾਹ ਅਹਸਵੇਰੋਸ਼ ਨੇ ਆਪਣੇ ਰਾਜ ਦੇ ਸਾਰੇ ਹਿਸਿਆਂ ਵਿੱਚ ਚਿੱਠੀਆਂ ਭੇਜੀਆਂ। ਉਸ ਨੇ ਇਹ ਚਿੱਠੀਆਂ ਸਾਰੇ ਸੂਬਿਆਂ ਵਿੱਚ, ਸੂਬੇ ਦੀ ਆਪਣੀ ਬੋਲੀ ਵਿੱਚ ਅਤੇ ਹਰ ਕੌਮ ਦੀ ਆਪਣੀ ਬੋਲੀ ਮੁਤਾਬਕ ਭੇਜੀਆਂ। ਇਉਂ ਉਹ ਚਿੱਠੀਆਂ ਹਰ ਵਿਅਕਤੀ ਦੀ ਬੋਲੀ ਮੁਤਾਬਕ ਭੇਜੀਆਂ ਗਈਆਂ ਤਾਂ ਜੋ ਹਰ ਮਨੁੱਖ ਨੂੰ ਆਪਣੇ ਘਰ ਦਾ ਮੁਖੀਆ ਹੋਵੇ, ਪਤਾ ਚਲ ਜਾਵੇ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes