A A A A A
Bible Book List

1 ਇਤਹਾਸ 8 Punjabi Bible: Easy-to-Read Version (ERV-PA)

ਸ਼ਾਊਲ ਪਾਤਸ਼ਾਹ ਦੇ ਘਰਾਣੇ ਦਾ ਇਤਹਾਸ

ਬਿਨਯਾਮੀਨ ਬਲਾ ਦਾ ਪਿਤਾ ਸੀ ਅਤੇ ਬਲਾ ਉਸਦਾ ਪਹਿਲੋਠਾ ਪੁੱਤਰ ਸੀ। ਉਸਦਾ ਦੂਜਾ ਪੁੱਤਰ ਅਸ਼ਬੇਲ, ਤੀਜਾ ਅਹਰਹ ਸੀ। ਨੋਹਾਹ ਬਿਨਯਾਮੀਨ ਦਾ ਚੌਥਾ ਪੁੱਤਰ, ਪੰਜਵਾਂ ਪੁੱਤਰ ਰਾਫ਼ਾ ਸੀ।

3-5 ਅੱਦਾਰ, ਗੇਰਾ, ਅਬੀਹੂਦ, ਅਬੀਸ਼ੂਆ, ਨਅਮਾਨ, ਅਹੋਅਹ, ਗੇਰਾ, ਸ਼ਫ਼ੂਫ਼ਾਨ ਅਤੇ ਹੂਰਾਮ ਇਹ ਸਭ ਬਲਾ ਦੇ ਪੁੱਤਰ ਸਨ।

6-7 ਇਹ ਅਹੂਦ ਦੇ ਉੱਤਰਾਧਿਕਾਰੀ ਸਨ। ਉਹ ਗਬਾ ਵਿੱਚ ਆਪਣੇ ਪਰਿਵਾਰਾਂ ਦੇ ਆਗੂ ਸਨ, ਅਤੇ ਉਹ ਕੈਦੀਆਂ ਵਜੋਂ ਮਾਨਾਹਥ ਨੂੰ ਲਿਜਾਏ ਗਏ ਸਨ। ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਅਹੂਦ ਦੇ ਉੱਤਰਾਧਿਕਾਰੀਆਂ ਚੋਂ: ਨਅਮਾਨ, ਅਹੀਯਾਹ ਅਤੇ ਗੇਰਾ। ਗੇਰਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਕੱਢ ਦਿੱਤਾ। ਗੇਰਾ ਉਜ਼ਾ ਅਤੇ ਅਹੀਹੂਦ ਦਾ ਪਿਤਾ ਸੀ।

ਸ਼ਹਰਯਿਮ ਨੇ ਮੋਆਬ ’ਚ ਆਪਣੀਆਂ ਬੀਵੀਆਂ ਹੂਸ਼ੀਮ ਅਤੇ ਬਅਰਾ ਨੂੰ ਤਲਾਕ ਦੇ ਦਿੱਤਾ। ਇਸ ਉਪਰੰਤ ਹੋਰ ਬੀਵੀ ਤੋਂ ਉਸ ਨੇ ਕੁਝ ਬੱਚੇ ਜੰਮੇ। 9-10 ਸ਼ਹਰਯਿਮ ਨੇ ਆਪਣੀ ਹੋਰ ਬੀਵੀ ਜਿਸਦਾ ਨਾਂ ਹੋਦਸ਼ ਸੀ ਤੋਂ ਯੋਬਾਬ, ਸਿਬਯਾ, ਮੇਸ਼ਾ, ਮਲਕਮ, ਯਊਸ, ਸ਼ਾਕਯਾਹ ਅਤੇ ਮਿਰਮਾਹ ਪੈਦਾ ਕੀਤੇ। ਅਤੇ ਇਹ ਆਪਣੇ ਘਰਾਣਿਆਂ ਦੇ ਮੁਖੀਏ ਬਣੇ। 11 ਸ਼ਹਰਯਿਮ ਨੇ ਹੁਸ਼ੀਮ ਤੋਂ ਦੋ ਪੁੱਤਰ ਪੈਦਾ ਕੀਤੇ, ਜਿਨ੍ਹਾਂ ਦੇ ਨਾਉਂ ਅਬੀਟੂਥ ਤੇ ਅਲਪਾਅਲ ਸਨ।

12-13 ਅਲਪਾਅਲ ਦੇ ਪੁੱਤਰ ਏਬਰ, ਮਿਸ਼ਾਮ, ਸ਼ਾਮਰ, ਬਰੀਆਹ ਅਤੇ ਸ਼ਮਾ ਸਨ। ਸ਼ਾਮਰ ਨੇ ਓਨੋ ਅਤੇ ਲੋਦ ਨਗਰ ਵਸਾਏ ਅਤੇ ਲੋਦ ਦੇ ਆਸ-ਪਾਸ ਛੋਟੇ ਪਿੰਡ ਵੀ ਬਣਾਏ। ਬਰੀਆਹ ਅਤੇ ਸ਼ਮਾ ਅੱਯਲੋਨ ਵਿੱਚ ਰਹਿੰਦੇ ਪਰਿਵਾਰਾਂ ਦੇ ਆਗੂ ਸਨ। ਉਨ੍ਹਾਂ ਨੇ ਗਥ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢ ਦਿੱਤਾ।

14 ਬਰੀਅਹ ਦੇ ਪੁੱਤਰ ਸ਼ਾਸ਼ਕ ਅਤੇ ਯਿਰੇਮੋਥ, 15 ਜ਼ਬਦਯਾਹ, ਅਰਾਦ ਅਤੇ ਆਦਰ, 16 ਮੀਕਾਏਲ, ਯਿਸ਼ਪਾਹ ਅਤੇ ਯੋਹਾ ਸਨ। 17 ਅਲਪਾਅਲ ਦੇ ਪੁੱਤਰਾਂ ਦੇ ਨਾਂ ਜ਼ਬਦਯਾਹ, ਮਸ਼ੁੱਲਾਮ, ਹਿਜ਼ਕੀ, ਹਬਰ, 18 ਯਿਸ਼ਮਰੇ, ਯਿਜ਼ਲੀਆਹ ਅਤੇ ਯੋਬਾਬ ਸਨ।

19 ਸ਼ਿੰਮਈ ਦੇ ਪੁੱਤਰ ਯਾਕੀਮ, ਜ਼ਿਕਰੀ, ਜ਼ਬਦੀ ਅਤੇ 20 ਅਲੀਏਨਈ, ਸਿੱਲਥਈ, ਅਲੀਏਲ, 21 ਅਦਾਯਾਹ, ਬਰਾਯਾਹ ਅਤੇ ਸ਼ਿਮਰਾਥ ਸਨ।

22 ਸ਼ਾਸ਼ਕ ਦੇ ਪੁੱਤਰ ਯਿਸ਼ਪਾਨ, ਏਬਰ ਅਲੀਏਲ, 23 ਅਬਦੋਨ, ਜ਼ਿਕਰੀ ਤੇ ਹਾਨਾਨ, 24 ਹਨਨਯਾਹ, ਏਲਾਮ ਅਤੇ ਅਨਥੋਥੀਯਾਹ, 25 ਯਿਫ਼ਦਯਾਹ ਅਤੇ ਫਨੂਏਲ ਸਨ।

26 ਯਹੋਰਾਮ ਦੇ ਪੁੱਤਰ ਸ਼ਮਸ਼ਰਈ, ਸ਼ਹਰਯਾਹ, ਅਥਲਯਾਹ, 27 ਯਅਰਸ਼ਯਾਹ, ਏਲੀਯਾਹ ਅਤੇ ਜ਼ਿਕਰੀ ਸਨ।

28 ਇਹ ਸਾਰੇ ਆਦਮੀ ਆਪਣੇ ਘਰਾਣਿਆਂ ਦੇ ਮੁਖੀਏ ਸਨ। ਇਹ ਆਪਣੀਆਂ ਕੁਲ ਪੱਤ੍ਰੀਆਂ ਵਿੱਚ ਆਗੂਆਂ ਵਜੋਂ ਜਾਣੇ ਜਾਂਦੇ ਹਨ। ਇਹ ਸਾਰੇ ਯਰੂਸ਼ਲਮ ਵਿੱਚ ਰਹਿੰਦੇ ਸਨ।

29 ਗਿਬਓਨ ਦਾ ਪਿਤਾ ਯਈੇਲ ਸੀ ਉਹ ਗਿਬਓਨ ਵਿੱਚ ਹੀ ਰਹਿੰਦਾ ਸੀ ਅਤੇ ਉਸਦੀ ਪਤਨੀ ਦਾ ਨਾਂ ਮਅਕਾਹ ਸੀ। 30 ਯਈੇਲ ਦਾ ਪਹਿਲੋਠਾ ਪੁੱਤਰ ਅਬਦੋਨ ਸੀ। ਉਸ ਦੇ ਬਾਕੀ ਪੁੱਤਰਾਂ ਦੇ ਨਾਂ ਸੂਰ, ਕੀਸ਼, ਬਅਲ ਤੇ ਨਾਦਾਬ ਸਨ, 31 ਅਤੇ ਗਦੋਰ, ਅਹਯੋ ਅਤੇ ਜ਼ਾਕਰ ਮਿਲਕੋਥ ਸਨ। 32 ਮਿਲਕੋਥ ਸ਼ਿਮਆਹ ਦਾ ਪਿਤਾ ਸੀ ਅਤੇ ਇਹ ਸਭ ਵੀ ਆਪਣੇ ਭਰਾਵਾਂ-ਸੰਬੰਧੀਆਂ ਨਾਲ ਯਰੂਸ਼ਲਮ ਵਿੱਚ ਹੀ ਉਨ੍ਹਾਂ ਦੇ ਕੋਲ ਹੀ ਵੱਸਦੇ ਸਨ।

33 ਨੇਰ ਕੀਸ਼ ਦਾ ਪਿਤਾ ਸੀ ਅਤੇ ਕੀਸ਼ ਸ਼ਾਊਲ ਦਾ ਪਿਤਾ ਤੇ ਸ਼ਾਊਲ ਯੋਨਾਥਾਨ, ਮਲਕੀ-ਸ਼ੂਆ, ਅਬੀਨਾਦਾਬ ਅਤੇ ਅਸ਼ਬਅਲ ਦਾ ਪਿਤਾ ਸੀ।

34 ਯੋਨਾਥਾਨ ਦਾ ਪੁੱਤਰ ਮਰੀਬ-ਬਅਲ ਸੀ ਤੇ ਉਹ ਮੀਕਾਹ ਦਾ ਪਿਤਾ ਸੀ। 35 ਮੀਕਾਹ ਦੇ ਪੁੱਤਰ: ਪੀਥੋਨ, ਮਲਕ, ਤਅਰੇਆ ਅਤੇ ਆਹਾਜ਼ ਸਨ।

36 ਆਹਾਜ਼ ਯਹੋਅੱਦਾਹ ਦਾ ਪਿਤਾ ਸੀ ਤੇ ਯਹੋਅੱਦਾਹ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਦਾ ਪਿਤਾ ਸੀ ਤੇ ਜ਼ਿਮਰੀ ਤੋਂ ਮੋਸਾ ਜੰਮਿਆ। 37 ਮੋਸਾ ਬਿਨਆ ਦਾ ਪਿਤਾ ਸੀ ਤੇ ਰਾਫਾਹ ਬਿਨਆ ਦਾ ਪੁੱਤਰ ਸੀ। ਅਲਾਸਾਹ ਰਾਫ਼ਾਹ ਦਾ ਪੁੱਤਰ ਸੀ ਤੇ ਅਲਾਸਾਹ ਦਾ ਪੁੱਤਰ ਆਸੇਲ।

38 ਆਸੇਲ ਦੇ ਅੱਗੋਂ 6 ਪੁੱਤਰ ਹੋਏ। ਜਿਨ੍ਹਾਂ ਦੇ ਨਾਂ ਅਜ਼ਰੀਕਾਮ, ਬੋਕਰੂ, ਇਸ਼ਮਾਏਲ, ਸ਼ਅਰਯਾਹ, ਓਬਦਯਾਹ ਅਤੇ ਹਾਨਨ ਸਨ।

39 ਏਸ਼ਕ ਆਸੇਲ ਦਾ ਭਰਾ ਸੀ। ਏਸ਼ਕ ਦੇ ਕੁਝ ਪੁੱਤਰ ਸਨ: ਊਲਾਮ ਏਸ਼ਕ ਦਾ ਪਹਿਲੋਠਾ ਪੁੱਤਰ ਸੀ, ਯਊਸ਼ ਉਸ ਦਾ ਦੂਜਾ ਪੁੱਤਰ, ਤੇ ਅਲੀਫ਼ਲਟ ਉਸਦਾ ਤੀਜਾ ਪੁੱਤਰ ਸੀ। 40 ਊਲਾਮ ਤੇ ਪੁੱਤਰ ਵੀਰ ਯੋਧਾ ਸਨ ਅਤੇ ਉਹ ਬੜੇ ਤੀਰਅੰਦਾਜ਼ ਸਨ ਅਤੇ ਉਨ੍ਹਾਂ ਦੇ ਬੜੇ ਸਾਰੇ ਪੁੱਤਰ-ਪੋਤਰੇ ਸਨ ਜੋ ਕੁਲ ਮਿਲਾ ਕੇ ਗਿਣਤੀ ਵਿੱਚ 150ਦੇ ਕਰੀਬ ਸਨ।

ਇਹ ਸਾਰੇ ਬਿਨਯਾਮੀਨ ਦੇ ਉੱਤਰਾਧਿਕਾਰੀ ਸਨ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes