A A A A A
Bible Book List

1 ਇਤਹਾਸ 27 Punjabi Bible: Easy-to-Read Version (ERV-PA)

ਫ਼ੌਜੀ ਸਮੂਹ

27 ਇਹ ਸੂਚੀ ਉਨ੍ਹਾਂ ਇਸਰਾਏਲੀਆਂ ਦੀ ਹੈ ਜਿਨ੍ਹਾਂ ਨੇ ਫ਼ੌਜ ਵਿੱਚ ਪਾਤਸ਼ਾਹ ਦੀ ਸੇਵਾ ਕੀਤੀ। ਹਰ ਸਮੂਹ ਦੀ ਸਾਲ ਵਿੱਚ ਇੱਕ ਮਹੀਨਾ ਕੰਮ ਦੀ ਜਿੰਮੇਵਾਰੀ ਹੁੰਦੀ ਸੀ। ਪਾਤਸ਼ਾਹ ਦੀ ਸੇਵਾ ਵਿੱਚ ਉੱਥੇ ਘਰਾਣਿਆਂ ਦੇ ਸ਼ਾਸਕ, ਕਪਤਾਨ, ਸਰਦਾਰ ਅਤੇ ਪੁਲਸੀਏ ਸਨ ਜਿਹੜੇ ਉਸਦੀ ਸੇਵਾ ’ਚ ਹਾਜ਼ਿਰ ਸਨ। ਹਰੇਕ ਫ਼ੌਜੀ ਸਮੂਹ ਵਿੱਚ 24,000 ਮਨੁੱਖ ਸਨ।

ਯਸ਼ਾਬਆਮ ਸਾਲ ਦੇ ਪਹਿਲੇ ਮਹੀਨੇ ਲਈ ਪਹਿਲੇ ਸਮੂਹ ਦਾ ਮੁਖੀਆ ਰਿਹਾ। ਯਸ਼ਾਬਆਮ ਜ਼ਬਦੀਏਲ ਦਾ ਪੁੱਤਰ ਸੀ। ਯਸ਼ਾਬਆਮ ਦੇ ਸਮੂਹ ਵਿੱਚ 24,000 ਸਿਪਾਹੀ ਸਨ। ਯਸ਼ਾਬਆਮ ਪਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ ਅਤੇ ਉਹ ਪਹਿਲੇ ਮਹੀਨੇ ਲਈ ਜਿੰਮੇਵਾਰ ਪਲਟਨ ਦੇ ਫ਼ੌਜੀ ਅਧਿਕਾਰੀਆਂ ਦਾ ਆਗੂ ਸੀ।

ਦੂਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਆਗੂ ਅਹੋਹ ਤੋਂ ਦੋਦਈ ਸੀ ਅਤੇ ਉਸ ਦੀ ਪਲਟਨ ਵਿੱਚ 24,000 ਸੈਨਿਕ ਵੀ ਸਨ ਮਿਕਲੋਥ ਉਸ ਦੇ ਸਮੂਹ ਦਾ ਸਰਦਾਰ ਸੀ।

ਬਨਾਯਾਹ ਤੀਜੇ ਮਹੀਨੇ ਲਈ ਜਿੰਮੇਵਾਰ ਪਲਟਨ ਦਾ ਪ੍ਰਧਾਨ ਸੀ ਬਨਾਯਾਹ ਯਹੋਯਾਦਾ ਦਾ ਪੁੱਤਰ ਸੀ। ਯਹੋਯਾਦਾ ਇੱਕ ਪਰਧਾਨ ਜਾਜਕ ਸੀ। ਬਨਾਯਾਹ ਦੀ ਪਲਟਨ ਵਿੱਚ ਵੀ 24,000 ਸੈਨਿਕ ਸਨ। ਇਹ ਉਹੀ ਬਨਾਯਾਹ ਸੀ ਜਿਸਦਾ ਨਾਂ 30 ਨਾਇੱਕਾਂ ਵਿੱਚ ਬਹਾਦੁਰ ਸਿਪਾਹੀ ਵਜੋਂ ਜਾਣਿਆ ਜਾਂਦਾ ਹੈ। ਜਿਨ੍ਹਾਂ ਦਾ ਬਨਾਯਾਹ ਸੈਨਾਪਤੀ ਸੀ। ਬਨਾਯਾਹ ਦਾ ਪੁੱਤਰ ਬਨਾਯਾਹ ਦੇ ਸਮੂਹ ਦਾ ਮੁਖੀ ਸੀ, ਜਿਸਦਾ ਨਾਉਂ ਅੰਮੀਜ਼ਾਬਾਦ ਸੀ।

ਚੌਥੇ ਮਹੀਨੇ ਵਿੱਚ ਚੌਥਾ ਮੁਖੀਆ ਯੋਆਬ ਦਾ ਭਰਾ ਅਸਾਹੇਲ ਸੀ। ਉਸ ਤੋਂ ਬਾਅਦ ਅਸਾਹੇਲ ਦਾ ਪੁੱਤਰ ਜ਼ਬਦਯਾਹ ਸੈਨਾਪਤੀ ਬਣਿਆ। ਅਸਾਹੇਲ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।

ਪੰਜਵਾਂ ਸਰਦਾਰ ਸ਼ਮਹੂਥ ਇਜ਼ਰਾਹੀ ਸੀ, ਜਿਸਦੀ ਜਿੰਮੇਵਾਰੀ ਪੰਜਵੇਂ ਮਹੀਨੇ ’ਚ ਸੀ ਅਤੇ ਇਸਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।

ਛੇਵੇਂ ਮਹੀਨੇ ਲਈ ਸਰਦਾਰ ਈਰਾ ਸੀ ਜੋ ਕਿ ਤਕੋਆ ਦੇ ਇੱਕੇਸ਼ ਦਾ ਪੁੱਤਰ ਸੀ ਅਤੇ 24,000 ਮਨੁੱਖਾਂ ਦਾ ਸਰਦਾਰ ਸੀ।

10 ਸੱਤਵਾਂ ਸਰਦਾਰ ਹੇਲਸ ਸੀ। ਸੱਤਵੇਂ ਮਹੀਨੇ ਵਿੱਚ 24,000 ਮਨੁੱਖਾਂ ਦਾ ਨਿਰਦੇਸ਼ਣ ਹੇਲਸ ਕੋਲ ਸੀ। ਇਹ ਇਫ਼ਰਾਈਮੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਪੀਲੋਨੀਆਂ ਵਿੱਚੋਂ ਸੀ।

11 ਅੱਠਵੇਂ ਮਹੀਨੇ ਦਾ 24,000 ਸੈਨਿਕਾਂ ਦਾ ਅੱਠਵਾਂ ਸਰਦਾਰ ਸਿਬਕਈ ਸੀ ਜੋ ਹੱਸ਼ਾਰੀ ਤੋਂ ਜ਼ਰਹੀਆਂ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।

12 ਨੌਵੇਂ ਮਹੀਨੇ ਦਾ ਨੌਵਾਂ ਪ੍ਰਧਾਨ ਬਿਨਯਾਮੀਨੀ ਪਰਿਵਾਰ ਵਿੱਚੋਂ ਸੀ, ਅਨਥੋਥ ਨਗਰ ਤੋਂ ਅਬੀਅਜ਼ਰ ਅਤੇ ਉਸ ਦੇ ਸਮੂਹ ਵਿੱਚ ਵੀ 24,000 ਸੈਨਿਕ ਸਨ।

13 ਦਸਵੇਂ ਮਹੀਨੇ ਲਈ 24,000 ਮਨੁੱਖਾਂ ਲਈ ਦਸਵਾਂ ਸਰਦਾਰ ਜ਼ਰਹੀਆ ਵਿੱਚੋਂ ਮਹਰਈ ਨਟੋਫ਼ਾਥੀ ਸੀ।

14 ਗਿਆਰ੍ਹਵੇਂ ਮਹੀਨੇ ਲਈ ਗਿਆਰ੍ਹਵਾਂ ਪ੍ਰਧਾਨ ਬਨਾਯਾਹ ਸੀ। ਬਨਾਯਾਹ ਫਿਰਾਥੋਨ ਤੋਂ ਸੀ ਅਤੇ ਉਹ ਇਫ਼ਰਾਈਮ ਪਰਿਵਾਰ ਤੋਂ ਸੀ। ਉਸ ਦੀ ਪਲਟਨ ਵਿੱਚ 24,000 ਆਦਮੀ ਸਨ।

15 ਬਾਰ੍ਹਵੇਂ ਮਹੀਨੇ ਲਈ ਬਾਰ੍ਹਵਾਂ ਸਰਦਾਰ ਹਲਦਈ ਸੀ। ਹਲਦਈ ਨਟੋਫ਼ਾਥ ਤੋਂ ਆਥਨੀਏਲ ਘਰਾਣੇ ਵਿੱਚੋਂ ਸੀ ਅਤੇ ਹਲਦਈ ਦੇ ਸਮੂਹ ਵਿੱਚ ਵੀ 24,000 ਮਨੁੱਖ ਸਨ।

ਘਰਾਣਿਆਂ ਦੇ ਆਗੂ

16 ਇਸਰਾਏਲੀਆਂ ਦੇ ਪਰਿਵਾਰ-ਸਮੂਹਾਂ ਦੇ ਪ੍ਰਧਾਨ ਇਸ ਪ੍ਰਕਾਰ ਸਨ:

ਰਊਬੇਨ: ਜ਼ਿਕਰੀ ਦਾ ਪੁੱਤਰ ਅਲੀਅਜ਼ਰ।

ਸ਼ਿਮੋਨ: ਮਆਕਾਹ ਦਾ ਪੁੱਤਰ ਸ਼ਫ਼ਟਯਾਹ।

17 ਲੇਵੀਆਂ ਚੋ ਕਮੂਏਲ ਦਾ ਪੁੱਤਰ ਹਸ਼ਬਯਾਹ, ਹਾਰੂਨ ਤੋਂ ਸਾਦੋਕ।

18 ਯਹੂਦਾਹ: ਅਲੀਹੂ (ਅਲੀਹੂ ਦਾਊਦ ਦੇ ਭਰਾਵਾਂ ਵਿੱਚੋਂ ਇੱਕ ਸੀ।)

ਯਿੱਸਾਕਾਰ: ਮੀਕਾਏਲ ਦਾ ਪੁੱਤਰ ਆਮਰੀ।

19 ਜ਼ਬੂਲੁਨ: ਓਬਦਯਾਹ ਦਾ ਪੁੱਤਰ ਯਿਸ਼ਮਅਯਾਹ।

ਨਫ਼ਤਾਲੀ: ਅਜ਼ਰੀਏਲ ਦਾ ਪੁੱਤਰ ਯਰੀਮੋਥ।

20 ਅਫ਼ਰਾਈਮ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ।

ਪੱਛਮੀ ਮਨੱਸ਼ਹ: ਪਦਾਯਾਹ ਦਾ ਪੁੱਤਰ ਯੋਏਲ।

21 ਪੂਰਬੀ ਮਨੱਸ਼ਹ: ਜ਼ਕਰਯਾਹ ਦਾ ਪੁੱਤਰ ਯਿੱਦੋ।

ਬਿਨਯਾਮੀਨ: ਅਬਨੇਰ ਦਾ ਪੁੱਤਰ ਯਅਸੀਏਲ।

22 ਦਾਨ: ਯਰੋਹਾਮ ਦਾ ਪੁੱਤਰ ਅਜ਼ਰੇਲ।

ਇਹ ਸਾਰੇ ਇਸਰਾਏਲ ਦੇ ਘਰਾਣੇ ਦੇ ਆਗੂ ਸਨ।

ਦਾਊਦ ਦਾ ਇਸਰਾਏਲੀਆਂ ਨੂੰ ਗਿਣਨਾ

23 ਦਾਊਦ ਨੇ ਇਸਰਾਏਲ ਦੇ ਆਦਮੀਆਂ ਦੀ ਗਿਣਤੀ ਕਰਨ ਦਾ ਨਿਰਣਾ ਕੀਤਾ। ਇਸਰਾਏਲ ਦੇ ਲੋਕੀ ਅਣਗਿਣਤ ਸਨ ਕਿਉਂ ਕਿ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਆਕਾਸ਼ ਵਿੱਚਲੇ ਤਾਰਿਆਂ ਜਿੰਨਾ ਬਣਾ ਦੇਵੇਗਾ। ਇਸ ਲਈ ਦਾਊਦ ਨੇ ਸਿਰਫ਼ ਉਹੀ ਆਦਮੀ ਗਿਣੇ ਜਿਹੜੇ 20 ਵਰ੍ਹੇ ਅਤੇ ਇਸ ਤੋਂ ਵੱਡੇ ਸਨ। 24 ਸਰੂਯਾਹ ਦੇ ਪੁੱਤਰ ਯੋਆਬ ਨੇ ਲੋਕਾਂ ਨੂੰ ਗਿਣਨਾ ਸ਼ੁਰੂ ਕੀਤਾ ਪਰ ਉਹ ਗਿਣਤੀ ਪੂਰੀ ਨਾ ਕਰ ਸੱਕਿਆ। ਪਰਮੇਸ਼ੁਰ ਇਸਰਾਏਲੀਆਂ ਉੱਤੇ ਕਰੋਧਵਾਨ ਹੋ ਗਿਆ ਇਸੇ ਕਾਰਣ ਇਨ੍ਹਾਂ ਲੋਕਾਂ ਦੀ ਗਿਣਤੀ ਦਾਊਦ ਪਾਤਸਾਹ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਨਾ ਕੀਤੀ ਗਈ।

ਪਾਤਸ਼ਾਹ ਦੇ ਸ਼ਾਸਕ

25 ਇਹ ਉਨ੍ਹਾਂ ਲੋਕਾਂ ਦੀ ਸੂਚੀ ਹੈ ਜੋ ਪਾਤਸ਼ਾਹ ਦੀ ਮਿਲਖ ਲਈ ਜਿੰਮੇਵਾਰ ਸਨ:

ਪਾਤਸ਼ਾਹ ਦੇ ਭੰਡਾਰੇ ਦਾ ਮੁਖੀਆ ਅਦੀਏਲ ਦਾ ਪੁੱਤਰ ਅਜ਼ਮਾਵਥ ਸੀ। ਉੱਜ਼ੀਯਾਹ ਦਾ ਪੁੱਤਰ ਯਹੋਨਾਥਾਨ ਛੋਟੇ ਨਗਰਾਂ, ਪਿੰਡਾਂ, ਖੇਤਾਂ ਅਤੇ ਮੁਨਾਰਿਆਂ ਦੇ ਭੰਡਾਰਾਂ ਦਾ ਮੁਖੀਆ ਸੀ।

26 ਕਲੂਬ ਦਾ ਪੁੱਤਰ ਅਜ਼ਰੀ ਕਿਸਾਨਾਂ ਦਾ ਮੁਖੀਆ ਸੀ।

27 ਦਾਖ ਦੇ ਬਾਗ਼ਾਂ ਉੱਪਰ ਸ਼ਿਮਈ ਰਾਮਾਥੀ ਸੀ।

ਅਤੇ ਜਿਹੜਾ ਦਾਖ ਰਸ ਅੰਗੂਰਾਂ ਦੇ ਬਾਗ਼ਾਂ ਚੋ ਆਉਂਦਾ ਸੀ ਉਸ ਮੈਅ ਨੂੰ ਸੰਭਾਲਣ ਦਾ ਮੁਖੀ ਸ਼ਿਫ਼ਮ ਦਾ ਜ਼ਬਦੀ ਸੀ।

28 ਜੈਤੂਨ ਦੇ ਬਾਗਾਂ ਅਤੇ ਗੁੱਲ੍ਹਰ ਦੇ ਦਰੱਖਤਾਂ ਉੱਤੇ ਜਿਹੜੇ ਕਿ ਪੱਛਮ ਦੀਆਂ ਪਹਾੜੀ ਢਲਾਣਾਂ ਤੇ ਪੈਦਾ ਹੁੰਦੇ ਸਨ ਉਸਦਾ ਮੁਖੀਆ ਬਆਲ-ਹਨਾਨ ਸੀ ਜੋ ਗਦਰ ਤੋਂ ਸੀ।

ਯੋਆਸ਼ ਜੈਤੂਨ ਦੇ ਤੇਲ ਨੂੰ ਸਾਂਭਣ ਦਾ ਇੰਚਾਰਜ ਸੀ।

29 ਸ਼ਿਟਰਈ ਸ਼ਾਰੋਨ ਦੇ ਇਲਾਕੇ ਵਿੱਚਲੇ ਪਸ਼ੂਆਂ ਦੀ ਸੰਭਾਲ ਕਰਨ ਉੱਪਰ ਸੀ।

ਅਦਲਾਇ ਦਾ ਪੁੱਤਰ ਸ਼ਫ਼ਾਟ ਉਨ੍ਹਾਂ ਪਸ਼ੂਆਂ ਉੱਪਰ ਸੀ ਜੋ ਵਾਦੀ ਵਿੱਚ ਸਨ।

30 ਓਬੀਲ ਇਸ਼ਮਾਏਲੀ ਊਠਾਂ ਉੱਤੇ ਮੁਖੀਆ ਸੀ।

ਅਤੇ ਖੋਤਿਆਂ ਉੱਪਰ ਯਹਦੇਯਾਹ ਮੇਰੋਨੀ ਸੀ।

31 ਯਾਜ਼ੀਜ਼ ਹਗਰੀ ਭੇਡਾਂ ਦਾ ਇੰਚਾਰਜ ਸੀ।

ਇਹ ਸਾਰੇ ਆਗੂ ਦਾਊਦ ਪਾਤਸ਼ਾਹ ਦੀ ਮਿਲਖ ਦੀ ਸਾਂਭ ਸੰਭਾਲ ਕਰਦੇ ਸਨ।

32 ਯੋਨਾਥਾਨ ਬੁੱਧੀਮਾਨ ਸਲਾਹਕਾਰ ਅਤੇ ਮੁਨਸ਼ੀ ਸੀ ਅਤੇ ਇਹ ਦਾਊਦ ਦਾ ਚਾਚਾ ਸੀ। ਯਹੀਏਲ ਹਕਮੋਨੀ ਪਾਤਸ਼ਾਹ ਦੇ ਪੁੱਤਰਾਂ ਦੀ ਦੇਖਭਾਲ ਕਰਦਾ ਸੀ। 33 ਅਹੀਤੋਫ਼ਲ ਰਾਜੇ ਦਾ ਸਲਾਹ-ਕਾਰ ਸੀ। ਹੂਸ਼ਈ ਪਾਤਸ਼ਾਹ ਦਾ ਮਿੱਤਰ ਸੀ ਜੋ ਕਿ ਅਰਕੀ ਲੋਕਾਂ ਵਿੱਚੋਂ ਸੀ। 34 ਯਹੋਯਾਦਾ ਅਤੇ ਅਬਯਾਥਾਰ ਨੇ ਅਹੀਤੋਫ਼ਲ ਦੇ ਬਾਅਦ, ਰਾਜੇ ਦੇ ਸਲਾਹਕਾਰ ਦੀ ਜਗ੍ਹਾ ਲੈ ਲਈ। ਯਹੋਯਾਦਾ ਬਨਾਯਾਹ ਦਾ ਪੁੱਤਰ ਸੀ। ਯੋਆਬ ਸੈਨਾ ਦਾ ਸੈਨਾਪਤੀ ਸੀ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes