A A A A A
Bible Book List

1 ਇਤਹਾਸ 26 Punjabi Bible: Easy-to-Read Version (ERV-PA)

ਦਰਬਾਨ

26 ਦਰਬਾਨਾਂ ਦੇ ਸਮੂਹ: ਜਿਹੜੇ ਦਰਬਾਨ ਕਾਰਾਹੀ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਉਨ੍ਹਾਂ ਦੀ ਗਿਣਤੀ ਇਉਂ ਹੈ।

ਮਸ਼ਲਮਯਾਹ ਅਤੇ ਉਸ ਦੇ ਪੁੱਤਰ। (ਮਸ਼ਲਮਯਾਹ ਕੋਰੇ ਦਾ ਪੁੱਤਰ ਸੀ ਅਤੇ ਉਹ ਆਸਾਫ਼ ਦੇ ਘਰਾਣੇ ਵਿੱਚੋਂ ਸੀ।) ਮਸ਼ਲਮਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ ਪਹਿਲੋਠਾ ਪੁੱਤਰ ਸੀ, ਯਦੀਅੇਲ ਦੂਜਾ, ਜ਼ਬਦਯਾਹ ਤੀਜਾ ਅਤੇ ਯਥਨੀਏਲ ਚੌਥਾ ਪੁੱਤਰ ਸੀ। ਏਲਾਮ ਮਸ਼ਲਮਯਾਹ ਦਾ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲਯਹੋਏਨਈ ਸੱਤਵਾਂ ਪੁੱਤਰ ਸੀ।

ਓਬੇਦ-ਅਦੋਮ ਅਤੇ ਉਸ ਦੇ ਪੁੱਤਰ-ਓਬੇਦ-ਅਦੋਮ ਦੇ ਪਹਿਲੋਠੇ ਪੁੱਤਰ ਦਾ ਨਾਉਂ ਸ਼ਮਆਯਾਹ ਤੇ ਦੂਜੇ ਦਾ ਯਹੋਜ਼ਾਬਾਦ, ਯੋਆਹ ਤੀਜਾ ਸਾਕਾਰ ਚੌਥਾ ਅਤੇ ਨਥਾਨਿਏਲ ਪੰਜਵਾਂ ਸੀ। ਅੰਮੀਏਲ ਉਸਦਾ ਛੇਵਾਂ ਪੁੱਤਰ, ਯਿੱਸਾਕਾਰ ਸੱਤਵਾਂ ਅਤੇ ਪਉਲਥਈ ਉਸਦਾ ਅੱਠਵਾਂ ਪੁੱਤਰ ਸੀ। ਓਬੇਦ-ਅਦੋਮ [a] ਤੇ ਪਰਮੇਸ਼ੁਰ ਦੀ ਕਿਰਪਾ ਸੀ। ਸ਼ਮਆਯਾਹ ਓਬੇਦ-ਅਦੋਮ ਦਾ ਪੁੱਤਰ ਸੀ। ਸ਼ਮਆਯਾਹ ਦੇ ਵੀ ਪੁੱਤਰ ਸਨ ਜੋ ਕਿ ਆਪਣੇ ਪਿਤਾ ਦੇ ਘਰਾਣੇ ਦੇ ਆਗੂ ਸਨ ਕਿਉਂ ਕਿ ਉਹ ਵੀਰ ਬਹਾਦੁਰ ਸਨ। ਸ਼ਮਆਯਾਹ ਦੇ ਪੁੱਤਰ ਸਨ: ਆਥਨੀ, ਰਫ਼ਾਏਲ, ਓਬੇਦ, ਅਲਜ਼ਾਬਾਦ, ਅਲੀਹੂ ਅਤੇ ਸਮਕਯਾਹ। ਅਲਜ਼ਾਬਾਦ ਦੇ ਰਿਸ਼ਤੇਦਾਰ ਨਿਪੁਣ ਕਾਰੀਗਰ ਸਨ। ਇਹ ਸਾਰੇ ਮਨੁੱਖ ਓਬੇਦ-ਅਦੋਮ ਦੇ ਉੱਤਰਾਧਿਕਾਰੀ ਸਨ। ਇਹ ਸਾਰੇ ਮਨੁੱਖ ਅਤੇ ਉਨ੍ਹਾਂ ਦੇ ਪੁੱਤਰ ਅਤੇ ਰਿਸ਼ਤੇਦਾਰ ਸਭ ਬੜੇ ਸ਼ਕਤੀਸ਼ਾਲੀ ਸਨ। ਇਹ ਇੱਕ ਚੰਗੇ ਦਰਬਾਨ ਵੀ ਸਨ। ਓਬੇਦ-ਅਦੋਮ ਦੇ 62 ਉੱਤਰਾਧਿਕਾਰੀ ਸਨ।

ਮਸ਼ਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਬੜੇ ਸ਼ਕਤੀਸ਼ਾਲੀ ਸਨ, ਜਿਨ੍ਹਾਂ ਦੀ ਗਿਣਤੀ 18 ਸੀ।

10 ਮਰਾਰੀ ਘਰਾਣੇ ਵਿੱਚੋਂ ਦਰਬਾਨ ਇਹ ਸਨ: ਉਨ੍ਹਾਂ ਵਿੱਚ ਹੋਸਾਹ ਸੀ। ਸ਼ਿਮਰੀ ਉਸ ਦਾ ਪਹਿਲਾ ਪੁੱਤਰ ਚੁਣਿਆ ਗਿਆ। (ਭਾਵੇਂ ਸ਼ਿਮਰੀ ਉਸਦਾ ਪਹਿਲੋਠਾ ਪੁੱਤਰ ਨਹੀਂ ਸੀ ਪਰ ਉਸ ਦੇ ਪਿਤਾ ਨੇ ਉਸ ਨੂੰ ਪਹਿਲੋਠਾ ਜੰਮਿਆ ਪੁੱਤਰ ਚੁਣਿਆ।) 11 ਹਿਲਕੀਯਾਹ ਉਸਦਾ ਦੂਜਾ ਪੁੱਤਰ ਸੀ, ਟਬਲਯਾਹ ਤੀਜਾ ਤੇ ਜ਼ਕਰਯਾਹ ਚੌਥਾ। ਕੁਲ ਮਿਲਾ ਕੇ ਹੋਸਾਹ ਦੇ 13 ਪੁੱਤਰ ਅਤੇ ਸੰਬੰਧੀ ਸਨ।

12 ਇਹ ਦਰਬਾਨਾਂ ਦੇ ਸਮੂਹਾਂ ਦੇ ਆਗੂ ਸਨ। ਦਰਬਾਨਾਂ ਦਾ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰਨ ਦਾ ਇੱਕ ਵਿਸ਼ੇਸ਼ ਢੰਗ ਹੁੰਦਾ ਸੀ, ਜਿਸ ਤਰੀਕੇ ਉਹ ਸੇਵਾ ਕਰਦੇ ਸਨ। ਇਹ ਤਰੀਕਾ ਉਹੀ ਸੀ ਜਿਵੇਂ ਉਨ੍ਹਾਂ ਦੇ ਸੰਬੰਧੀ ਕਰਦੇ ਸਨ। 13 ਹਰ ਪਰਿਵਾਰ ਕੋਲ ਰੱਖਿਆ ਕਰਨ ਲਈ ਇੱਕ ਫ਼ਾਟਕ ਅਤੇ ਫ਼ਾਟਕ ਦੀ ਚੋਣ ਗੁਣੇ ਪਾਕੇ ਹੁੰਦੀ ਸੀ। ਬੁੱਢਿਆਂ ਅਤੇ ਜਵਾਨਾਂ ਨਾਲ ਇੱਕੋ ਜਿਹਾ ਵਰਤਾਵਾ ਹੁੰਦਾ ਸੀ।

14 ਸ਼ਲਮਯਾਹ ਨੂੰ ਪੂਰਬੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਸੀ। ਫ਼ਿਰ ਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਲਈ ਗੁਣੇ ਪਾਏ ਗਏ। ਜ਼ਕਰਯਾਹ ਇੱਕ ਬੁੱਧੀਮਾਨ ਸਲਾਹਕਾਰ ਸੀ ਅਤੇ ਉਸ ਨੂੰ ਉੱਤਰੀ ਫ਼ਾਟਕ ਲਈ ਚੁਣਿਆ ਗਿਆ। 15 ਓਬੇਦ-ਅਦੋਮ ਨੂੰ ਦੱਖਣੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਅਤੇ ਉਸ ਦੇ ਪੁੱਤਰਾਂ ਨੂੰ ਘਰ ਦੀ ਰੱਖਵਾਲੀ ਲਈ ਚੁਣਿਆ ਗਿਆ ਜਿੱਥੇ ਕਿ ਬੜੀਆਂ ਵੱਡਮੁੱਲੀ ਵਸਤਾਂ ਪਈਆਂ ਸਨ। 16 ਸ਼ੱਪੀਮ ਅਤੇ ਹੋਸਾਹ ਲਈ ਪੱਛਮੀ ਫ਼ਾਟਕ ਦੀ ਰੱਖਵਾਲੀ ਦਾ ਕੰਮ ਅਤੇ ਉੱਪਰਲੀ ਸੜਕ ਦੇ ਸ਼ੱਲਕਥ ਫ਼ਾਟਕ ਦੀ ਰੱਖਵਾਲੀ ਦਾ ਕੰਮ ਸੌਂਪਿਆ ਗਿਆ।

ਦਰਬਾਨ ਬਿਲਕੁਲ ਇੱਕ ਦੂਜੇ ਦੇ ਬਰਾਬਰ ਖੜ੍ਹੇ ਹੋਕੇ ਕੇ ਪਹਿਰਾ ਦਿੰਦੇ ਸਨ। 17 ਛੇ ਲੇਵੀ ਹਰ ਰੋਜ਼ ਪੂਰਬੀ ਫ਼ਾਟਕ ਉੱਪਰ, ਚਾਰ ਉੱਤਰੀ ਫ਼ਾਟਕ ਵੱਲ, 4 ਦੱਖਣੀ ਫ਼ਾਟਕ ਉੱਪਰ ਖੜ੍ਹੇ ਹੋਕੇ ਪਹਿਰਾ ਦਿੰਦੇ ਸਨ ਅਤੇ ਦੋ ਲੇਵੀ ਦਰਬਾਨ ਘਰ ਦੇ ਕੀਮਤੀ ਅਸਬਾਬ ਦੀ ਦੇਖ ਰੇਖ ਕਰਦੇ ਸਨ। 18 ਪੱਛਮੀ ਪਰਬਾਰ ਤੇ ਹਰ ਰੋਜ਼ 4 ਪਹਿਰੇਦਾਰ ਖੜੇ ਹੁੰਦੇ ਸਨ ਅਤੇ 2 ਪਹਿਰੇਦਾਰ ਉਸ ਰਾਹ ਤੇ ਪਹਿਰਾ ਦਿੰਦੇ ਸਨ ਜੋ ਇਸ ਦਰਬਾਰ ਵੱਲ ਜਾਂਦਾ ਸੀ।

19 ਇਹ ਜੱਥੇ ਉਨ੍ਹਾਂ ਦਰਬਾਨਾਂ ਦੇ ਸਨ ਜੋ ਕਰਾਹੀਆਂ ਅਤੇ ਮਰਾਰੀਆਂ ਦੇ ਸਮੂਹਾਂ ਵਿੱਚੋਂ ਸਨ।

ਖਜ਼ਾਨਚੀ ਅਤੇ ਹੋਰ ਕਰਮਚਾਰੀ

20 ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿੰਮੇਵਾਰੀ ਵੀ ਅਹੀਯਾਹ ਦੀ ਹੀ ਸੀ।

21 ਲਅਦਾਨ ਗੇਰਸ਼ੋਨ ਘਰਾਣੇ ਵਿੱਚੋਂ ਸੀ। ਯਹੀਏਲੀ ਲਅਦਾਨ ਦੇ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਇੱਕ ਸੀ। 22 ਯਹੀਏਲੀ ਦੇ ਪੁੱਤਰ ਜ਼ੇਥਨ ਅਤੇ ਜ਼ੇਥਨ ਦੇ ਭਰਾ ਯੋਏਲ ਸੀ। ਇਹ ਯਹੋਵਾਹ ਦੇ ਮੰਦਰ ਦੀਆਂ ਕੀਮਤੀ ਵਸਤਾਂ ਲਈ ਜਿੰਮੇਵਾਰ ਸਨ।

23 ਬਾਕੀ ਦੇ ਮੁਖੀ ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ ਚੋ ਚੁਣੇ ਗਏ।

24 ਸ਼ਬੁਏਲ ਯਹੋਵਾਹ ਦੇ ਮੰਦਰ ਦੇ ਵੱਡਮੁੱਲੀ ਖਜ਼ਾਨੇ ਦੀ ਸੰਭਾਲ ਲਈ ਜਿੰਮੇਵਾਰ ਸੀ ਜੋ ਕਿ ਗੇਰਸ਼ੋਮ ਦਾ ਪੁੱਤਰ ਸੀ ਅਤੇ ਗੇਰਸ਼ੋਮ ਮੂਸਾ ਦਾ ਪੁੱਤਰ। 25 ਸ਼ਬੁਏਲ ਦੇ ਸੰਬੰਧੀ ਇਉਂ ਸਨ: ਅਲੀਅਜ਼ਰ ਤੋਂ ਰਹਬਯਾਹ, ਉਸਦਾ ਪੁੱਤਰ। ਯਸ਼ਅਯਾਹ, ਰਹਬਯਾਹ ਦਾ ਪੁੱਤਰ। ਯੋਰਾਮ ਯਸ਼ਅਯਾਹ ਦਾ ਪੁੱਤਰ। ਜ਼ਿਕਰੀ, ਯੋਰਾਮ ਦਾ ਪੁੱਤਰ। ਅਤੇ ਸ਼ਲੋਮੋਥ, ਜ਼ਿਕਰੀ ਦਾ ਪੁੱਤਰ। 26 ਸ਼ਲੋਮੋਥ ਅਤੇ ਉਸ ਦੇ ਸੰਬੰਧੀ ਉਸ ਸਾਰੇ ਸਾਮਾਨ ਲਈ ਜਿੰਮੇਵਾਰ ਸਨ ਜਿਹੜਾ ਦਾਊਦ ਨੇ ਮੰਦਰ ਲਈ ਇਕੱਠਾ ਕੀਤਾ ਸੀ।

ਫ਼ੌਜ ਦੇ ਸਰਦਾਰਾਂ ਨੇ ਵੀ ਮੰਦਰ ਦੀ ਭੇਟਾ ਲਈ ਯੋਗਦਾਨ ਦਿੱਤਾ। 27 ਕੁਝ ਸਮਾਨ ਜਿਹੜਾ ਉਹ ਯੁੱਧਾਂ ਚੋ ਜਿੱਤ ਕੇ ਲਿਆਏ ਸਨ, ਉਹ ਦਿੱਤਾ ਤਾਂ ਜੋ ਉਨ੍ਹਾਂ ਵਸਤਾਂ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਵਰਤੋਂ ’ਚ ਲਿਆਂਦਾ ਜਾਵੇ। 28 ਸ਼ਲੋਮੋਥ ਅਤੇ ਉਸ ਦੇ ਸੰਬੰਧੀਆਂ ਨੇ ਪਵਿੱਤਰ ਵਸਤਾਂ ਦੀ ਵੀ ਦੇਖਭਾਲ ਕੀਤੀ, ਜਿਹੜੀਆਂ ਵਸਤਾਂ ਸਮੂਏਲ ਅਗੰਮ ਗਿਆਨੀ ਨੇ, ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ, ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤੀਆਂ ਸਨ। ਸ਼ਲੋਮੋਥ ਅਤੇ ਉਸ ਦੇ ਭਰਾ-ਭਾਈ ਸਭ ਪਵਿੱਤਰ ਵਸਤਾਂ ਜਿਹੜੀਆਂ ਲੋਕ ਯਹੋਵਾਹ ਲਈ ਭੇਟ ਕਰਦੇ, ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਸਨ।

29 ਕਨਨਯਾਹ ਯਿਸਹਾਰੀਆਂ ਦੇ ਘਰਾਣੇ ਵਿੱਚੋਂ ਸੀ। ਕਨਨਯਾਹ ਅਤੇ ਉਸ ਦੇ ਪੁੱਤਰਾਂ ਨੇ ਮੰਦਰ ਦੇ ਬਾਹਰ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਇਸਰਾਏਲ ਦੇ ਵੱਖੋ-ਵੱਖ ਭਾਗਾਂ ਵਿੱਚ ਨਿਆਂਕਾਰਾਂ ਅਤੇ ਪੁਲਸੀਆਂ ਦਾ ਕੰਮ ਕੀਤਾ। 30 ਹਸ਼ਬਯਾਹ ਹਬਰੋਨ ਪਰਿਵਾਰ ਵਿੱਚੋਂ ਸੀ। ਅਤੇ ਉਸ ਦੇ ਸੰਬੰਧੀ ਪਰਮੇਸ਼ੁਰ ਦੇ ਮੰਦਰ ਵਿੱਚ ਸਾਰੇ ਕੰਮ ਅਤੇ ਯਰਦਨ ਦਰਿਆ ਦੇ ਪੱਛਮੀ ਪਾਸੇ ਵੱਲ ਇਸਰਾਏਲ ਦੇ ਰਾਜੇ ਦੇ ਸਾਰੇ ਵਿਉਪਾਰ ਲਈ ਜਿੰਮੇਵਾਰ ਸਨ ਉਸ ਦੇ ਸਮੂਹ ਵਿੱਚ 1,700 ਸ਼ਕਤੀਸ਼ਾਲੀ ਆਦਮੀ ਸਨ। 31 ਹਬਰੋਨ ਪਰਿਵਾਰ ਦੇ ਇਤਿਹਾਸ ਅਨੁਸਾਰ ਯਰੀਯਾਹ ਉਨ੍ਹਾਂ ਦਾ ਆਗੂ ਸੀ। ਦਾਊਦ ਦੇ ਸ਼ਾਸਨ ਦੇ 40 ਵਰ੍ਹੇ ਦੌਰਾਨ, ਉਸ ਨੇ ਆਪਣੇ ਲੋਕਾਂ ਨੂੰ ਪਰਿਵਾਰਿਕ ਇਤਿਹਾਸਾਂ ਰਾਹੀਂ ਬਹਾਦੁਰ ਸਿਪਾਹੀਆਂ ਮਾਹਿਰ ਅਤੇ ਆਦਮੀਆਂ ਨੂੰ ਲੱਭਣ ਦਾ ਆਦੇਸ਼ ਦਿੱਤਾ। ਉਨ੍ਹਾਂ ਵਿੱਚੋਂ ਕੁਝ ਲੋਕ ਯਅਜ਼ੇਰ ਨਗਰ ਵਿੱਚ ਗਿਲਆਦ ਤੋਂ ਹਬਰੋਨ ਪਰਿਵਾਰ ਵਿੱਚੋਂ ਲੱਭੇ। 32 ਯਰੀਯਾਹ ਦੇ 2,700 ਸੰਬੰਧੀ ਸਨ ਜੋ ਬਹੁਤ ਮਜ਼ਬੂਤ ਅਤੇ ਘਰਾਣਿਆਂ ਦੇ ਆਗੂ ਸਨ। ਦਾਊਦ ਨੇ ਉਨ੍ਹਾਂ ਨੂੰ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ ਸਮੂਹ ਦੀ, ਪਰਮੇਸ਼ੁਰ ਦੇ ਸਾਰੇ ਕੰਮਾਂ ਅਤੇ ਰਾਜੇ ਦੇ ਕੰਮਾਂ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਦਿੱਤੀ।

Footnotes:

  1. 1 ਇਤਹਾਸ 26:5 ਓਬੇਦ ਅਦੋਮ ਪਰਮੇਸ਼ੁਰ ਨੇ ਓਬੇਦ ਅਦੋਮ ਨੂੰ ਅਸੀਸ ਦਿੱਤੀ ਜਦੋਂ ਨੇਮ ਦਾ ਸੰਦੂਕ ਉਸ ਦੇ ਘਰ ਵਿੱਚ ਸੀ। 1 ਇਤਹਾਸ 21.
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes