A A A A A
Bible Book List

1 ਇਤਹਾਸ 2 Punjabi Bible: Easy-to-Read Version (ERV-PA)

ਇਸਰਾਏਲ ਦੇ ਪੁੱਤਰ

ਇਸਰਾਏਲ ਦੇ ਪੁੱਤਰ ਸਨ-ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ, ਜ਼ਬੁਲੂਨ, ਦਾਨ, ਯੂਸੁਫ਼, ਬਿਨਯਾਮੀਨ, ਨਫ਼ਤਾਲੀ, ਗਾਦ ਅਤੇ ਆਸ਼ੇਰ।

ਯਹੂਦਾਹ ਦੇ ਪੁੱਤਰ

ਯਹੂਦਾਹ ਦੇ ਪੁੱਤਰ ਸਨ: ਏਰ, ਓਨਾਨ ਅਤੇ ਸ਼ੇਲਾਹ। ਬਥਸ਼ੂਆ ਉਨ੍ਹਾਂ ਦੀ ਮਾਂ ਸੀ ਜੋ ਕਿ ਕਨਾਨਣ ਸੀ। ਯਹੂਦਾਹ ਦਾ ਪਹਿਲੋਠਾ ਪੁੱਤਰ ਏਰ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ। ਯਹੂਦਾਹ ਦੀ ਨੂੰਹ ਤਾਮਾਰ ਨੇ ਪਰਸ ਅਤੇ ਜ਼ਰਹ ਦੋ ਪੁੱਤਰ ਜੰਮੇ। ਇਉਂ ਯਹੂਦਾਹ ਦੇ ਪੰਜ ਪੁੱਤਰ ਸਨ।

ਪਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ।

ਜ਼ਰਹ ਦੇ ਪੰਜ ਪੁੱਤਰ ਸਨ। ਉਨ੍ਹਾਂ ਦੇ ਨਾਂ ਸਨ: ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ।

ਜ਼ਿਮਰੀ ਦਾ ਪੁੱਤਰ ਕਰਮੀ ਅਤੇ ਕਰਮੀ ਸੀ ਦਾ ਪੁੱਤਰ ਆਕਾਨ ਸੀ। ਆਕਾਨ ਉਹ ਮਨੁੱਖ ਸੀ ਜਿਸਨੇ ਯੁੱਧ ਦੌਰਾਨ ਲੁੱਟੀਆਂ ਹੋਈਆਂ ਸਭ ਚੀਜ਼ਾਂ ਖੁਦ ਲਈ ਰੱਖ ਕੇ ਇਸਰਾਏਲ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਲਿਆਂਦੀਆਂ। ਉਸ ਨੂੰ ਉਹ ਚੀਜ਼ਾਂ ਪਰਮੇਸ਼ੁਰ ਨੂੰ ਸੌਂਪਣੀਆਂ ਚਾਹੀਦੀਆਂ ਸਨ।

ਅਜ਼ਰਯਾਹ ਏਥਾਨ ਦਾ ਪੁੱਤਰ ਸੀ।

ਹਸਰੋਨ ਦੇ ਪੁੱਤਰ ਸਨ: ਯਰਹਮੇਲ, ਰਾਮ ਅਤੇ ਕਲੂਬਾਈ।

ਰਾਮ ਦੇ ਉੱਤਰਾਧਿਕਾਰੀ

10 ਰਾਮ ਅੰਮੀਨਾਦਾਬ ਦਾ ਪਿਤਾ ਸੀ ਅਤੇ ਅੰਮੀਨਾਦਾਬ ਦਾ ਪੁੱਤਰ ਸੀ ਨਹਸ਼ੋਨ। ਨਹਸ਼ੋਨ ਯਹੂਦੀ ਲੋਕਾਂ ਦਾ ਆਗੂ ਸੀ। 11 ਨਹਸ਼ੋਨ ਦਾ ਪੁੱਤਰ ਸਲਮਾ ਸੀ ਅਤੇ ਸਲਮਾ ਦਾ ਪੁੱਤਰ ਸੀ ਬੋਅਜ਼। 12 ਬੋਅਜ਼ ਓਬੇਦ ਦਾ ਪਿਤਾ ਸੀ ਅਤੇ ਓਬੇਦ ਯੱਸੀ ਦਾ ਪਿਤਾ ਸੀ। 13 ਯੱਸੀ ਦਾ ਪੁੱਤਰ ਅਲੀਆਬ ਸੀ ਜੋ ਕਿ ਪਹਿਲੋਠਾ ਪੁੱਤਰ ਸੀ। ਅਤੇ ਯੱਸੀ ਦਾ ਦੂਜਾ ਪੁੱਤਰ ਅਬੀਨਾਦਾਬ ਅਤੇ ਤੀਜਾ ਸ਼ਿਮਆ ਸੀ। 14 ਨਥਨੇਲ ਯੱਸੀ ਦਾ ਚੌਥਾ ਪੁੱਤਰ ਅਤੇ ਪੰਜਵਾਂ ਰੱਦਈ ਸੀ। 15 ਓਸਮ ਛੇਵਾਂ ਅਤੇ ਦਾਊਦ ਉਸਦਾ ਸੱਤਵਾਂ ਪੁੱਤਰ ਸੀ। 16 ਇਨ੍ਹਾਂ ਦੀਆਂ ਭੈਣਾਂ ਸਰੂਯਾਹ ਅਤੇ ਅਬੀਗੈਲ ਸਨ। ਸਰੂਯਾਹ ਦੇ ਅਬਸ਼ਈ, ਯੋਆਬ ਅਤੇ ਅਸਾਹੇਲ ਤਿੰਨ ਪੁੱਤਰ ਸਨ। 17 ਅਮਾਸਾ ਦੀ ਮਾਂ ਅਬੀਗੈਲ ਸੀ ਅਤੇ ਪਿਉ ਯਥਰ ਜੋ ਕਿ ਇਸ਼ਮਏਲੀ ਸੀ।

ਕਾਲੇਬ ਦੇ ਉੱਤਰਾਧਿਕਾਰੀ

18 ਕਾਲੇਬ ਹਸ਼ਰੋਨ ਦਾ ਪੁੱਤਰ ਸੀ। ਕਾਲੇਬ ਨੇ ਆਪਣੀ ਪਤਨੀ ਅਜ਼ੂਬਾਹ ਜੋ ਕਿ ਯਰੀਓਥ ਦੀ ਧੀ ਸੀ ਤੋਂ ਪੁੱਤਰ ਜਣੇ। ਅਜ਼ੂਬਾਹ ਨੇ ਯੇਸ਼ਰ, ਸੋਬਾਬ ਅਤੇ ਅਰਿਦੋਨ ਤਿੰਨ ਪੁੱਤਰ ਜੰਮੇ। 19 ਜਦੋਂ ਅਜ਼ੂਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨਾਲ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਘਰ ਇੱਕ ਪੁੱਤਰ ਜੰਮਿਆ, ਜਿਸ ਦਾ ਨਾਂ ਉਨ੍ਹਾਂ ਨੇ ਹੂਰ ਰੱਖਿਆ। 20 ਹੂਰ ਤੋਂ ਊਰੀ ਜੰਮਿਆ ਅਤੇ ਊਰੀ ਦਾ ਪੁੱਤਰ ਸੀ ਬਸਲੇਲ।

21 ਉਪਰੰਤ ਜਦੋਂ ਹਸਰੋਨ 60 ਸਾਲਾਂ ਦਾ ਹੋਇਆ ਤਾਂ ਉਸ ਨੇ ਮਾਕੀਰ ਦੀ ਧੀ ਨਾਲ ਵਿਆਹ ਕਰਵਾ ਲਿਆ। ਮਾਕੀਰ ਗਿਲਆਦ ਦਾ ਪਿਤਾ ਸੀ। ਹਸਰੋਨ ਨੇ ਮਾਕੀਰ ਦੀ ਧੀ ਨਾਲ ਸੰਭੋਗ ਕੀਤਾ ਤੇ ਉਨ੍ਹਾਂ ਦੇ ਘਰ ਸਗੂਬ ਪੈਦਾ ਹੋਇਆ। 22 ਸਗੂਬ, ਯਾਈਰ ਦਾ ਪਿਤਾ ਸੀ। ਯਾਈਰ ਕੋਲ ਗਿਲਆਦ ਦੇਸ ਵਿੱਚ 23 ਸ਼ਹਿਰ ਸਨ। 23 ਪਰ ਗਸ਼ੂਰ ਅਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਅਤੇ ਕਨਾਥ ਅਤੇ ਉਸ ਦੇ ਆਸ-ਪਾਸ ਦੇ ਛੋਟੇ ਪਿੰਡਾਂ ਨੂੰ ਉਸ ਤੋਂ ਹਥਿਆ ਲਿਆ। ਕੁਲ ਮਿਲਾ ਕੇ ਇਹ 60 ਸ਼ਹਿਰ ਸਨ ਜੋ ਕਿ ਮਾਕੀਰ ਦੇ ਪੁੱਤਰਾਂ ਦੇ ਸਨ, ਜੋ ਕਿ ਗਿਲਆਦ ਦਾ ਪਿਤਾ ਸੀ।

24 ਇਸ ਤੋਂ ਬਾਅਦ ਹਮਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਜਦੋਂ ਉਹ ਮਰ ਗਿਆ ਉਸ ਦੇ ਮਰਨ ਉਪਰੰਤ ਉਸਦੀ ਪਤਨੀ ਅੱਬਿਯਾਹ ਨੇ ਉਸਦਾ ਪੁੱਤਰ ਜੰਮਿਆ, ਜਿਸਦਾ ਨਾਂ ਅਸ਼ਹੂਰ ਰੱਖਿਆ ਗਿਆ। ਅੱਸ਼ਹੂਰ ਤਕੋਆ ਦਾ ਪਿਤਾ ਬਣਿਆ।

ਯਰਹਮੇਲ ਦੇ ਉੱਤਰਾਧਿਕਾਰੀ

25 ਹਸ਼ਰੋਨ ਦਾ ਪਹਿਲੋਠਾ ਪੁੱਤਰ ਯਰਹਮੇਲ ਸੀ ਅਤੇ ਯਰਹਮੇਲ ਦੇ ਪੁੱਤਰ ਸਨ: ਰਾਮ, ਬੂਨਾਹ, ਓਰਨ, ਓਸਮ ਅਤੇ ਅਹਿੱਯਾਹ। ਰਾਮ ਉਸਦਾ ਪਹਿਲੋਠਾ ਪੁੱਤਰ ਸੀ। 26 ਯਰਹਮੇਲ ਦੀ ਇੱਕ ਹੋਰ ਪਤਨੀ ਸੀ, ਜਿਸਦਾ ਨਾਉਂ ਸੀ ਅਟਾਰਾਹ। ਉਹ ਓਨਾਮ ਦੀ ਮਾਤਾ ਸੀ।

27 ਯਰਹਮੇਲ ਦੇ ਪਹਿਲੋਠੇ ਪੁੱਤਰ ਰਾਮ ਦੇ ਮਅਸ, ਯਾਮੀਨ ਤੇ ਏਕਰ ਤਿੰਨ ਪੁੱਤਰ ਸਨ।

28 ਓਨਾਮ ਦੇ ਪੁੱਤਰ ਸਨ: ਸ਼ੰਮਈ ਤੇ ਯਾਦਾ ਅਤੇ ਸ਼ੰਮਈ ਦੇ ਨਾਦਾਬ ਅਤੇ ਅਬੀਸ਼ੂਰ ਦੋ ਪੁੱਤਰ ਸਨ।

29 ਅਬੀਸ਼ੂਰ ਦੀ ਪਤਨੀ ਸੀ ਅਬੀਹੈਲ ਅਤੇ ਉਨ੍ਹਾਂ ਦੇ ਅੱਗੋਂ ਦੋ ਪੁੱਤਰ ਪੈਦਾ ਹੋਏ, ਜਿਨ੍ਹਾਂ ਦਾ ਨਾਉਂ ਸੀ ਅਹਬਾਨ ਅਤੇ ਮੋਲੀਦ।

30 ਨਾਦਾਬ ਦੇ ਪੁੱਤਰ ਸਨ ਸਲਦ ਅਤੇ ਅੱਪਇਮ। ਸਲਦ ਬਿਨ ਔਲਾਦ ਹੀ ਮਰ ਗਿਆ।

31 ਅੱਪਇਮ ਦਾ ਪੁੱਤਰ ਸੀ ਯਿਸ਼ਈ ਅਤੇ ਯਿਸ਼ਈ ਦਾ ਪੁੱਤਰ ਸ਼ੇਸ਼ਾਨ ਅਤੇ ਸ਼ੇਸ਼ਾਨ ਦੇ ਘਰ ਪੈਦਾ ਹੋਇਆ ਅਹਲਈ।

32 ਯਾਦਾ ਸ਼ੰਮਈ ਦਾ ਭਰਾ ਸੀ ਅਤੇ ਯਾਦਾ ਦੇ ਯਥਰ ਅਤੇ ਯੋਨਾਥਾਨ ਦੇ ਪੁੱਤਰ ਸਨ। ਯਥਰ ਵੀ ਬੇਔਲਾਦਾ ਹੀ ਮਰ ਗਿਆ।

33 ਯੋਨਾਥਾਨ ਦੇ ਪੁੱਤਰ ਸਨ: ਪਲਥ ਅਤੇ ਜ਼ਾਜ਼ਾ ਇਹ ਯਰਹਮੇਲ ਕੀ ਕੁਲਪੱਤ੍ਰੀ ਸੀ।

34 ਸ਼ੇਸ਼ਾਨ ਦੇ ਘਰ ਪੁੱਤਰ ਕੋਈ ਨਹੀਂ ਸੀ ਪਰ ਧੀਆਂ ਸਨ। ਸ਼ੇਸ਼ਾਨ ਦਾ ਇੱਕ ਮਿਸਰੀ ਸੇਵਕ ਸੀ ਜਿਸਦਾ ਨਾਉਂ ਸੀ ਯਰਹਾ। 35 ਸ਼ੇਸ਼ਾਨ ਨੇ ਆਪਣੀ ਧੀ ਯਰਹਾ ਨਾਲ ਵਿਆਹ ਦਿੱਤੀ। ਉਨ੍ਹਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ, ਜਿਸਦਾ ਨਾਂ ਅੱਤਈ ਸੀ।

36 ਅੱਤਈ ਨਾਥਾਨ ਦਾ ਪਿਤਾ ਸੀ ਅਤੇ ਨਾਥਾਨ ਜ਼ਾਬਾਦ ਦਾ ਪਿਤਾ ਸੀ। 37 ਜ਼ਾਬਾਦ ਅਫ਼ਲਾਲ ਦਾ ਪਿਤਾ ਸੀ ਅਤੇ ਅਫ਼ਲਾਲ ਓਬੇਦ ਦਾ ਪਿਤਾ ਸੀ। 38 ਓਬੇਦ ਯੇਹੂ ਦਾ ਪਿਤਾ ਅਤੇ ਯੇਹੂ ਦਾ ਪੁੱਤਰ ਅਜ਼ਰਯਾਹ ਸੀ। 39 ਅਜ਼ਰਯਾਹ ਹਲਸ ਦਾ ਪਿਤਾ ਸੀ ਅਤੇ ਹਲਸ ਦਾ ਪੁੱਤਰ ਅਲਾਸਾਹ ਸੀ। 40 ਅਲਾਸਾਹ ਸਿਸਮਾਈ ਦਾ ਪਿਤਾ ਸੀ ਅਤੇ ਸਿਸਮਾਈ ਦਾ ਪੁੱਤਰ ਸ਼ੱਲੂਮ ਸੀ। 41 ਸ਼ੱਲੂਮ ਯਕਮਯਾਹ ਦਾ ਅਤੇ ਯਕਮਯਾਹ ਅਲੀਸ਼ਾਮਾ ਦਾ ਪਿਤਾ ਸੀ।

ਕਾਲੇਬ ਦਾ ਪਰਿਵਾਰ

42 ਕਾਲੇਬ ਯਰਹਮੇਲ ਦਾ ਭਰਾ ਸੀ। ਕਾਲੇਬ ਦੇ ਕੁਝ ਪੁੱਤਰ ਸਨ। ਉਸਦਾ ਪਹਿਲੋਠਾ ਪੁੱਤਰ ਮੇਸ਼ਾ ਸੀ। ਮੇਸ਼ਾ ਜ਼ੀਫ਼ ਦਾ ਪਿਤਾ ਸੀ। ਕਾਲੇਬ ਦਾ ਇੱਕ ਹੋਰ ਵੀ ਪੁੱਤਰ ਮਾਰੇਸ਼ਾਹ ਸੀ ਜੋ ਕਿ ਹਬਰੋਨ ਦਾ ਪਿਤਾ ਸੀ।

43 ਹਬਰੋਨ ਦੇ ਪੁੱਤਰ ਸਨ: ਕੋਰਹ, ਤੱਪੁਅਹ, ਰਕਮ ਅਤੇ ਸ਼ਮਾ। 44 ਸ਼ਮਾ ਰਹਮ ਦਾ ਪਿਤਾ ਸੀ। ਰਹਮ ਦਾ ਪੁੱਤਰ ਯਾਰਕਆਮ ਸੀ। ਰਕਮ ਸ਼ੰਮਈ ਦਾ ਪਿਤਾ ਸੀ। 45 ਸ਼ੰਮਈ ਦਾ ਪੁੱਤਰ ਸੀ ਮਾਓਨ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ।

46 ਕਾਲੇਬ ਦੀ ਦਾਸੀ ਏਫ਼ਾਹ ਸੀ ਜੋ ਕਿ ਹਾਰਾਨ, ਮੋਸਾ ਅਤੇ ਗਾਜ਼ੇਜ਼ ਦੀ ਮਾਂ ਬਣੀ। ਗਾਜ਼ੇਜ਼ ਦਾ ਪਿਤਾ ਹਾਰਾਨ ਸੀ।

47 ਯਾਹਦਈ ਦੇ ਪੁੱਤਰ ਰਗਮ, ਯੋਥਾਮ, ਗੇਸ਼ਾਨ, ਪਲਟ, ਏਫ਼ਾਹ ਅਤੇ ਸ਼ਾਅਫ ਸਨ।

48 ਮਅਕਾਹ ਕਾਲੇਬ ਦੀ ਇੱਕ ਹੋਰ ਦਾਸੀ ਸੀ ਜੋ ਕਿ ਸ਼ਬਰ ਅਤੇ ਤਿਰਹਨਾਹ ਦੀ ਮਾਂ ਬਣੀ। 49 ਮਅਕਾਹ ਸ਼ਅਫ਼ ਅਤੇ ਸ਼ਵਾ ਦੀ ਵੀ ਮਾਂ ਬਣੀ। ਸ਼ਅਫ਼ ਮਦਸੰਨਾਹ ਦਾ ਪਿਤਾ ਸੀ ਅਤੇ ਸ਼ਵਾ ਮਕਬੇਨਾ ਅਤੇ ਗਿਬਆ ਦਾ ਪਿਤਾ ਬਣਿਆ। ਕਾਲੇਬ ਦੀ ਧੀ ਦਾ ਨਾਂ ਅਕਸਾਹ ਸੀ।

50 ਇਹ ਕਾਲੇਬ ਦੇ ਉੱਤਰਾਧਿਕਾਰੀਆਂ ਦੀ ਪੱਤ੍ਰੀ ਹੈ। ਹੂਰ ਉਸਦਾ ਪਹਿਲੋਠਾ ਪੁੱਤਰ ਸੀ ਜੋ ਕਿ ਅਫਰਾਬਾਹ ਦਾ ਪੁੱਤਰ ਸੀ ਅਤੇ ਅੱਗੋਂ ਹੂਰ ਦੇ ਪੁੱਤਰ ਸਨ ਸ਼ੋਬਾਲ ਜੋ ਕਿ ਕਿਰਯਬ-ਯਆਰੀਮ ਦਾ ਸੰਸਥਾਪਕ ਸੀ। 51 ਸਲਮਾ ਬੈਤਲਹਮ ਦਾ ਸੰਸਥਾਪਕ ਸੀ ਅਤੇ ਹਾਰੇਫ਼ ਬੈਤਗਾਦੇਰ ਦਾ ਸੰਸਥਾਪਕ ਸੀ।

52 ਕਿਰਯਥ-ਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤਰ ਸਨ, ਹਾਰੋਆਹ, ਮਨੁਹੋਥ ਦੇ ਅੱਧੇ ਲੋਕ, 53 ਕਿਰਯਥ-ਯਆਰੀਮ ਦੇ ਪਰਿਵਾਰ ਸਮੂਹ: ਯਿਬਰੀ, ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ। ਸਾਰਆਥੀ ਅਤੇ ਅਸ਼ਤਾਉਲੀ ਮਿਸ਼ਰਾਈਆਂ ਤੋਂ ਆਏ।

54 ਸਾਲਮਾ ਦੇ ਉੱਤਰਾਧਿਕਾਰੀ: ਬੈਤਲਹਮ, ਨਟੂਫ਼ਾਥ ਅਤੇ ਅਟਰੋਥ ਬੈਤ ਯੋਆਬ ਦੇ ਲੋਕ, ਮਨਹਾਥੀ ਦੇ ਅੱਧੇ ਲੋਕ ਅਤੇ ਸਰਾਈ ਲੋਕ, 55 ਅਤੇ ਉਨ੍ਹਾਂ ਲਿਖਾਰੀਆਂ ਦੇ ਘਰਾਣੇ ਜਿਹੜੇ ਯਅਬੇਨ, ਤੀਰਆਥ, ਸ਼ਿਮਆਥ ਅਤੇ ਸੂਕਾਥ ਵਿੱਚ ਰਹਿੰਦੇ ਸਨ। ਇਹ ਲਿਖਾਰੀ ਉਹ ਕੀਨੀ ਸਨ ਜਿਹੜੇ ਹੰਮਾਥ, ਬੇਤ-ਰੇਕਾਬ ਦੇ ਸੰਸਥਾਪਕ ਤੋਂ ਆਏ ਸਨ।

Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes