A A A A A
Bible Book List

1 ਇਤਹਾਸ 1 Punjabi Bible: Easy-to-Read Version (ERV-PA)

ਆਦਮ ਤੋਂ ਨੂਹ ਤੀਕ ਘਰਾਣੇ ਦਾ ਇਤਹਾਸ

ਆਦਮ ਉਪਰੰਤ ਉਸਦੀ ਵੰਸ਼ ਦੇ ਅਗਲੇ ਉੱਤਰਾਧਿਕਾਰੀ ਸਨ ਸੇਥ, ਅਨੋਸ਼, ਕੇਨਾਨ, ਮਹਲਲੇਲ, ਯਰਦ, ਹਨੋਕ, ਮਥੂਸ਼ਲਹ, ਲਾਮਕ, ਨੂਹ! [a]

ਸ਼ੇਮ, ਹਾਮ ਤੇ ਯਾਫ਼ਥ ਨੂਹ ਦੇ ਪੁੱਤਰ ਸਨ।

ਯਾਫ਼ਥ ਦੇ ਉੱਤਰਾਧਿਕਾਰੀ

ਗੋਮਰ, ਮਾਗੋਗ, ਮਾਦਈ, ਯਾਵਾਨ, ਤੁਬਲ, ਮਸ਼ਕ ਅਤੇ ਤੀਰਾਸ ਅਗੋਂ ਯਾਫ਼ਥ ਦੇ ਪੁੱਤਰ ਸਨ।

ਅਤੇ ਗੋਮਰ ਦੇ ਪੁੱਤਰ ਸਨ ਅਸ਼ਕਨਜ਼, ਰੀਫਥ ਅਤੇ ਤੋਂਗਰਮਾਹ। ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ।

ਹਾਮ ਦੇ ਉੱਤਰਾਧਿਕਾਰੀ

ਹਾਮ ਦੇ ਪੁੱਤਰ ਸਨ ਕੂਸ਼, ਮਿਸਰਯਿਮ, ਪੂਟ ਅਤੇ ਕਨਾਨ।

ਅਤੇ ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾ, ਰਅਮਾਹ, ਅਤੇ ਸਬਤਕਾ ਸਨ।

ਅਤੇ ਰਅਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ।

10 ਅਤੇ ਕੂਸ਼ ਦੇ ਉੱਤਰਾਧਿਕਾਰੀਆਂ ਚੋ ਨਿਮਰੋਦ ਜੰਮਿਆ ਜੋ ਕਿ ਧਰਤੀ ਦਾ ਸਭ ਤੋਂ ਤਾਕਤਵਰ ਤੇ ਬਹਾਦੁਰ ਸਿਪਾਹੀ ਹੋਇਆ।

11 ਮਿਸਰਯਿਮ (ਮਿਸਰੀ) ਲੂਦੀਮ, ਅਨਾਮ, ਲਹਾਬੀਮ ਅਤੇ ਨਫ਼ਤੂਹੀਮ ਦਾ। 12 ਪਤਰੁਸੀਮ, ਕਸਲੁਹੀਮ ਅਤੇ ਕਫ਼ਤੋਰੀਮ ਦਾ ਪਿਤਾ ਸੀ। (ਫ਼ਲਿਸਤੀ ਕਸਲੁਹੀਮ ਚੋ ਪੈਦਾ ਹੋਏ।)

13 ਸੀਦੋਨ ਦਾ ਪਿਤਾ ਕਨਾਨ ਸੀ। ਉਹ ਕਨਾਨ ਦਾ ਪਹਿਲੋਠਾ ਪੁੱਤਰ ਸੀ। ਕਨਾਨ ਹੇਬੀਆਂ ਦਾ ਵੀ ਪਿਤਾ ਸੀ। 14 ਅਤੇ ਯਬੂਸੀ, ਅਮੋਰੀ ਗਿਰਗਾਸ਼ੀ ਲੋਕ, 15 ਹਿੱਵੀ ਅਤੇ ਅਰਕੀ ਅਤੇ ਸੀਨੀ ਲੋਕ 16 ਅਤੇ ਅਰਵਾਦੀ, ਸਮਾਰੀ ਅਤੇ ਹਮਾਥੀ।

ਸ਼ੇਮ ਦੇ ਉੱਤਰਾਧਿਕਾਰੀ

17 ਸ਼ੇਮ ਦੇ ਪੁੱਤਰ ਸਨ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਰਾਮ। ਅਰਾਮ ਦੇ ਪੁੱਤਰ ਊਸ, ਹੂਲ, ਗਥਰ ਅਤੇ ਮਸ਼ਕ ਸਨ।

18 ਅਰਪਕਸਦ ਸ਼ਾਲਹ ਦਾ ਪਿਤਾ ਸੀ ਅਤੇ ਸ਼ਾਲਹ ਦਾ ਪੁੱਤਰ ਏਬਰ ਸੀ।

19 ਏਬਰ ਦੇ ਦੋ ਪੁੱਤਰ ਜਨਮੇ, ਇੱਕ ਦਾ ਨਾਉਂ ਪਲਗ ਸੀ ਕਿਉਂ ਕਿ ਉਸ ਦੇ ਸਮੇਂ ਵਿੱਚ, ਧਰਤੀ ਉਤਲੇ ਲੋਕ ਅੱਡ-ਅੱਡ ਭਾਸ਼ਾਵਾਂ ਵਿੱਚ ਵੰਡੇ ਗਏ ਸਨ। ਪਲਗ ਦਾ ਭਰਾ ਯਾਕਟਾਨ ਸੀ। 20 (ਅਤੇ ਯਾਕਟਾਨ ਅਲਮੋਦਾਦ, ਸ਼ਾਲਫ਼, ਹਸਰਮਾਵਥ ਅਤੇ ਯਾਰਹ ਦਾ ਪਿਤਾ ਸੀ। 21 ਅਤੇ ਹਦੋਰਾਮ, ਊਜ਼ਾਲ ਦੇ ਦਿਕਲਾਹ, 22 ਏਬਾਲ, ਅਬੀਮਾਏਲ, ਸਬਾ, 23 ਓਫ਼ੀਰ, ਹਵੀਲਾਹ ਅਤੇ ਯੋਬਾਬ ਇਹ ਸਾਰੇ ਯਾਕਟਾਨ ਦੇ ਪੁੱਤਰ ਸਨ।)

24 ਸ਼ੇਮ ਦੇ ਉੱਤਰਾਧਿਕਾਰੀ ਇਉਂ ਸਨ: ਅਪਰਕਸਦ, ਸਾਲਹ, 25 ਏਬਰ, ਪਲਗ, ਰਊ, 26 ਸਰੂਗ, ਨਾਹੋਰ, ਤਾਰਹ, 27 ਅਤੇ ਅਬਰਾਮ। (ਅਬਰਾਮ ਨੂੰ ਅਬਰਾਹਾਮ ਵੀ ਆਖਿਆ ਜਾਂਦਾ ਹੈ।)

ਅਬਰਾਹਾਮ ਦਾ ਘਰਾਣਾ

28 ਅਬਰਾਹਾਮ ਦੇ ਪੁੱਤਰ ਸਨ ਇਸਹਾਕ ਅਤੇ ਇਸ਼ਮਾਏਲ। 29 ਇਹ ਉਨ੍ਹਾਂ ਦੇ ਉੱਤਰਾਧਿਕਾਰੀ ਸਨ:

ਇਸ਼ਮਾਏਲ ਦਾ ਪਹਿਲੋਠਾ ਪੁੱਤਰ ਨਬਾਯੋਥ ਸੀ ਅਤੇ ਉਸ ਦੇ ਬਾਕੀ ਪੁੱਤਰ ਸਨ: ਕੇਦਾਰ, ਅਦਬੇਲ, ਮਿਬਸਾਮ, 30 ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ, 31 ਯਟੂਰ, ਨਾਫ਼ੀਸ਼ ਅਤੇ ਕਾਦਮਾਹ। ਇਹ ਸਭ ਇਸ਼ਮਾਏਲ ਦੀ ਔਲਾਦ ਸੀ।

ਕਤੂਰਾਹ ਦੇ ਪੁੱਤਰ

32 ਕਤੂਰਾਹ ਅਬਰਾਹਾਮ ਦੀ ਦਾਸੀ ਸੀ। ਉਸ ਨੇ ਜਿਮਰਾਨ, ਯਾਕਸਾਨ, ਮਦਾਨ ਮਿਦਯਾਨ, ਯਿਸ਼ਬਾਕ ਤੇ ਸ਼ੁਆਹ ਨੂੰ ਜੰਮਿਆ।

ਅਤੇ ਯਾਕਸ਼ਾਨ ਦੇ ਪੁੱਤਰ ਸਬਾ ਅਤੇ ਦਦਾਨ ਸਨ।

33 ਮਿਦਯਾਨ ਦੇ ਪੁੱਤਰ ਸਨ: ਏਫ਼ਾਹ, ਏਫ਼ਰ, ਹਨੋਕ, ਅਬੀਦਾ ਅਤੇ ਅਲਦਾਆਹ। ਇਹ ਸਭ ਕਤੂਰਾਹ ਦੇ ਉਤਰਧਿਕਾਰੀ ਸਨ।

ਸਾਰਾਹ ਦੇ ਪੁੱਤਰ

34 ਅਬਰਾਹਾਮ ਇਸਹਾਕ ਦਾ ਪਿਤਾ ਸੀ ਅਤੇ ਇਸਹਾਕ ਦੇ ਪੁੱਤਰ ਏਸਾਓ ਅਤੇ ਇਸਰਾਏਲ ਸਨ।

35 ਏਸਾਓ ਦੇ ਪੁੱਤਰ ਸਨ: ਅਲੀਫ਼ਾਜ਼, ਰਊੇਲ, ਯਊਸ਼, ਯਅਲਾਮ ਅਤੇ ਕੋਰਹ।

36 ਅਲੀਫ਼ਾਜ਼ ਦੇ ਪੁੱਤਰ-ਤੇਮਾਨ, ਓਮਾਰ, ਸਫ਼ੀ, ਗਅਤਾਮ, ਕਨਜ਼ ਤਿਮਨਾ ਅਤੇ ਅਮਾਲੇਕ ਸਨ।

37 ਰਊੇਲ ਦੇ ਨਹਥ, ਜ਼ਰਹ, ਸ਼ੱਮਾਹ ਅਤੇ ਮਿੱਜ਼ਾਹ ਪੁੱਤਰ ਸਨ।

ਸੇਈਰ ਤੋਂ ਅਦੋਮੀ

38 ਸੇਈਰ ਦੇ ਪੁੱਤਰ ਲੋਟਾਨ, ਸ਼ੋਬਾਲ, ਸਿਬਓਨ, ਅਨਾਹ, ਦੀਸ਼ੋਨ, ਏਸਰ ਅਤੇ ਦੀਸ਼ਾਨ ਸਨ।

39 ਲੋਟਾਨ ਦੇ ਪੁੱਤਰ-ਹੋਰੀ ਅਤੇ ਹੋਮਾਮ ਸਨ। ਲੋਟਾਨ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਉਂ ਤਿਮਨਾ ਸੀ।

40 ਸ਼ੋਬਾਲ ਦੇ ਪੁੱਤਰ ਸਨ: ਅਲਯਾਨ, ਮਾਨਹਥ, ਏਬਾਲ, ਸਫ਼ੀ ਤੇ ਓਨਾਮ।

ਸਿਬਓਨ ਦੇ ਪੁੱਤਰ ਅਯ੍ਯਾਹ ਅਤੇ ਅਨਾਹ ਸਨ।

41 ਅਨਾਹ ਦਾ ਪੁੱਤਰ ਦੀਸ਼ੋਨ ਸੀ ਅਤੇ ਦੀਸ਼ੋਨ ਦੇ ਪੁੱਤਰ ਸਨ:

ਹਮਰਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।

42 ਏਸ਼ਰ ਦੇ ਪੁੱਤਰ ਬਿਲਹਾਨ, ਜ਼ਅਵਾਨ ਅਤੇ ਯਅਕਾਨ ਸਨ।

ਦੀਸ਼ਾਨ ਦੇ ਦੋ ਪੁੱਤਰ ਸਨ ਊਸ ਅਤੇ ਅਰਾਨ।

ਅਦੋਮ ਦੇ ਪਾਤਸ਼ਾਹ

43 ਉਨ੍ਹਾਂ ਰਾਜਿਆਂ ਦੇ ਨਾਮ ਜਿਹੜੇ ਇਸਰਾਏਲੀ ਰਾਜਿਆਂ ਦੇ ਇਸਰਾਏਲ ਉੱਪਰ ਰਾਜ ਕਰਨ ਤੋਂ ਬਹੁਤ ਪਹਿਲਾਂ ਅਦੋਮ ਤੇ ਰਾਜ ਕਰਦੇ ਸਨ:

ਪਹਿਲਾਂ ਰਾਜਾ ਬਲਾ ਜੋ ਕਿ ਬਓਰ ਦਾ ਪੁੱਤਰ ਸੀ ਅਤੇ ਉਸ ਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ।

44 ਜਦੋਂ ਬਲਾ ਦੀ ਮੌਤ ਹੋਈ ਤਾਂ ਜ਼ਰਹ ਦਾ ਪੁੱਤਰ ਯੋਬਾਬ ਨਵਾਂ ਪਾਤਸ਼ਾਹ ਬਣਿਆ। ਯੋਬਾਬ ਬਸਰਾਹ ਸ਼ਹਿਰ ਤੋਂ ਸੀ।

45 ਜਦੋਂ ਯੋਬਾਬ ਮਰਿਆ ਤਦ ਹੂਸ਼ਾਮ ਨਵਾਂ ਪਾਤਸ਼ਾਹ ਬਣਿਆ। ਹੂਸ਼ਾਮ ਤੇਮਾਨੀਆਂ ਦੇ ਦੇਸ ਵਿੱਚੋਂ ਸੀ।

46 ਜਦੋਂ ਹੂਸ਼ਾਮ ਦੀ ਮੌਤ ਹੋਈ, ਬਦਦ ਦਾ ਪੁੱਤਰ ਹਦਦ ਨਵਾਂ ਪਾਤਸ਼ਾਹ ਬਣਿਆ। ਹਦਦ ਨੇ ਮਿਦਯਾਨ ਨੂੰ ਮੋਆਬ ਦੇ ਦੇਸ਼ ਵਿੱਚ ਹਰਾ ਦਿੱਤਾ। ਹਦਦ ਦੇ ਸ਼ਹਿਰ ਦਾ ਨਾਂ ਅਵਿਥ ਸੀ।

47 ਜਦ ਹਦਦ ਮਰ ਗਿਆ ਤਾਂ ਸਮਲਾਹ ਨਵਾਂ ਪਾਤਸ਼ਾਹ ਬਣਿਆ ਜੋ ਕਿ ਮਸਰੇਕਾਹ ਤੋਂ ਸੀ।

48 ਜਦੋਂ ਸਮਲਾਹ ਦੀ ਮੌਤ ਹੋਈ ਤਾਂ ਸ਼ਾਊਲ ਨਵਾਂ ਪਾਤਸ਼ਾਹ ਬਣਿਆ ਜੋ ਕਿ ਰਹੋਬੋਥ ਸ਼ਹਿਰ ਯੁਫ਼ਰਾਤ ਦਰਿਆ ਦੇ ਕੋਲ ਰਾਜ ਕਰਦਾ ਸੀ।

49 ਜਦੋਂ ਸ਼ਾਊਲ ਮਰਿਆ ਤਾਂ ਅਕਬੋਰ ਦਾ ਪੁੱਤਰ ਬਆਲ-ਹਾਨਾਨ ਉਸਦੀ ਥਾਵੇਂ ਰਾਜ ਕਰਨ ਲੱਗਾ।

50 ਜਦੋਂ ਬਆਲ-ਹਾਨਨ ਦੀ ਮੌਤ ਹੋਈ ਤਾਂ ਹਦਦ ਨਵਾਂ ਪਾਤਸ਼ਾਹ ਬਣਿਆ। ਉਸ ਦੇ ਸ਼ਹਿਰ ਦਾ ਨਾਉਂ ਸੀ ਪਈ। ਹਦਦ ਦੀ ਪਤਨੀ ਦਾ ਨਾਂ ਸੀ ਮਹੇਟਬੇਲ ਜੋ ਕਿ ਮਟਰੇਦ ਦੀ ਧੀ ਸੀ ਤੇ ਮਟਰੇਦ ਮੇਜ਼ਾਹਾਬ ਦੀ ਧੀ ਸੀ। 51 ਫ਼ਿਰ ਹਦਦ ਦੀ ਮੌਤ ਹੋ ਗਈ।

ਅਦੋਮ ਦੇ ਆਗੂ ਤਿਮਨਾ, ਅਲਯਾਹ, ਯਤੇਤ 52 ਆਹਲੀਬਾਮਾਹ, ਏਲਾਹ, ਪੀਨੋਨ, 53 ਕਨਜ਼, ਤੇਮਾਨ, ਮਿਬਸਾਰ, 54 ਮਗਦੀਏਲ ਅਤੇ ਸਰਦਾਰ ਈਰਾਮ ਸਨ। ਇਹ ਅਦੋਮੀ ਆਗੂਆਂ ਦੀ ਸੂਚੀ ਸੀ।

Footnotes:

  1. 1 ਇਤਹਾਸ 1:1 ਆਦਮ … ਨੂਹ! ਨਾਵਾਂ ਦੀ ਇਹ ਸੂਚੀ ਉਸ ਦੇ ਉੱਤਰਾਧਿਕਾਰੀਆਂ ਅਨੁਸਾਰ, ਇੱਕ ਆਦਮੀ ਦਾ ਨਾਂ ਦਿੰਦੀ ਹੈ।
Punjabi Bible: Easy-to-Read Version (ERV-PA)

2010 by World Bible Translation Center

  Back

1 of 1

You'll get this book and many others when you join Bible Gateway Plus. Learn more

Viewing of
Cross references
Footnotes