Add parallel Print Page Options

ਜੇ ਕੋਈ ਬੰਦਾ ਕਤਲ ਕੀਤਾ ਹੋਇਆ ਨਜ਼ਰ ਆਉਂਦਾ ਹੈ

21 “ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕੋਈ ਬੰਦਾ ਖੇਤਾਂ ਵਿੱਚ ਕਤਲ ਹੋਇਆ ਮਿਲ ਸੱਕਦਾ ਹੈ। ਪਰ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਿਸਨੇ ਕਤਲ ਕੀਤਾ ਹੈ। ਤਦ ਤੁਹਾਡੇ ਆਗੂਆਂ ਅਤੇ ਨਿਆਂਕਾਰਾ ਨੂੰ ਬਾਹਰ ਆਕੇ ਲਾਸ਼ ਦੇ ਦੁਆਲੇ ਦੇ ਨਗਰਾਂ ਦੀ ਦੂਰੀ ਮਾਪਣੀ ਚਾਹੀਦੀ ਹੈ। ਜਦੋਂ ਤੁਹਾਨੂੰ ਪਤਾ ਚੱਲ ਜਾਵੇ ਕਿ ਕਿਹੜਾ ਸ਼ਹਿਰ ਮੁਰਦਾ ਬੰਦੇ ਦੇ ਸਭ ਤੋਂ ਨੇੜੇ ਹੈ, ਤਾਂ ਉਸ ਸ਼ਹਿਰ ਦੇ ਆਗੂਆਂ ਨੂੰ ਆਪਣੇ ਵੱਗ ਵਿੱਚੋਂ ਕੋਈ ਗਾਂ ਲਿਆਉਣੀ ਚਾਹੀਦੀ ਹੈ। ਇਹ ਅਜਿਹੀ ਗਾਂ ਹੋਣੀ ਚਾਹੀਦੀ ਹੈ ਜਿਹੜੀ ਕਦੇ ਸੂਈ ਨਾ ਹੋਵੇ। ਅਤੇ ਇਸ ਗਾਂ ਨੂੰ ਕੰਮ ਲਈ ਵੀ ਕਦੇ ਵਰਤਿਆ ਨਾ ਗਿਆ ਹੋਵੇ। ਉਸ ਨਗਰ ਦੇ ਆਗੂਆਂ ਨੂੰ ਉਹ ਗਾਂ ਵਗਦੇ ਪਾਣੀ ਦੀ ਵਾਦੀ ਵਿੱਚ ਲਿਆਉਣੀ ਚਾਹੀਦੀ ਹੈ। ਇਹ ਉਹ ਵਾਦੀ ਹੋਣੀ ਚਾਹੀਦੀ ਹੈ ਜਿਹੜੀ ਕਦੇ ਵਾਹੀ ਨਾ ਗਈ ਹੋਵੇ ਜਾਂ ਜਿਸ ਵਿੱਚ ਕੁਝ ਬੀਜਿਆ ਨਾ ਗਿਆ ਹੋਵੇ। ਫ਼ੇਰ ਆਗੂਆਂ ਨੂੰ ਉਸ ਜਗ਼੍ਹਾ ਅਤੇ ਗਾਂ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਲੇਵੀਆਂ ਦੇ ਉੱਤਰਾਧਿਕਾਰੀਆਂ, ਜਾਜਕਾਂ ਨੂੰ ਵੀ ਉੱਥੇ ਜਾਣਾ ਚਾਹੀਦਾ ਹੈ। (ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਜਾਜਕਾਂ ਨੂੰ ਆਪਣੀ ਸੇਵਾ ਵਾਸਤੇ ਅਤੇ ਆਪਣੇ ਨਾਮ ਤੇ ਲੋਕਾਂ ਨੂੰ ਅਸੀਸ ਦੇਣ ਵਾਸਤੇ ਚੁਣਿਆ ਹੈ। ਇਹ ਜਾਜਕ ਇਸ ਗੱਲ ਦਾ ਨਿਆਂ ਕਰਨਗੇ ਕਿ, ਹਰ ਉਸ ਝਗੜ੍ਹੇ ਵਿੱਚ, ਜਿਸ ਵਿੱਚ ਕੋਈ ਜ਼ਖਮੀ ਹੋ ਜਾਵੇ, ਕਿਹੜਾ ਸਹੀ ਹੈ।) ਲਾਸ਼ ਦੇ ਨਜ਼ਦੀਕੀ ਨਗਰਾਂ ਦੇ ਸਾਰੇ ਆਗੂਆਂ ਨੂੰ ਉਸ ਗਾਂ ਉੱਤੇ ਆਪਣੇ ਹੱਥ ਧੋਣੇ ਚਾਹੀਦੇ ਹਨ, ਜਿਸਦੀ ਗਰਦਨ ਉਸ ਵਾਦੀ ਵਿੱਚ ਤੋੜੀ ਗਈ ਸੀ। ਇਨ੍ਹਾਂ ਆਗੂਆਂ ਨੂੰ ਇਹ ਅਵੱਸ਼ ਆਖਣਾ ਚਾਹੀਦਾ ਹੈ, ‘ਅਸੀਂ ਇਸ ਆਦਮੀ ਨੂੰ ਨਹੀਂ ਮਾਰਿਆ। ਅਤੇ ਅਸੀਂ ਇਸ ਨੂੰ ਵਾਪਰਦਿਆਂ ਨਹੀਂ ਦੇਖਿਆ। ਯਹੋਵਾਹ, ਆਪਣੇ ਇਸਰਾਏਲੀ ਲੋਕਾਂ ਲਈ ਪਰਾਸਚਿਤ ਕਰ। ਤੂੰ, ਯਹੋਵਾਹ ਨੇ ਸਾਨੂੰ ਬਚਾਇਆ ਸੀ। ਸਾਨੂੰ ਕਿਸੇ ਬੇਗੁਨਾਹ ਵਿਅਕਤੀ ਦੇ ਕਤਲ ਦਾ ਦੋਸ਼ੀ ਨਾ ਠਹਿਰਾ।’ ਇਉਂ ਉਹ ਲੋਕ ਬੇਗੁਨਾਹ ਵਿਅਕਤੀ ਦੇ ਕਤਲ ਲਈ ਮੁਆਫ਼ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਯਹੋਵਾਹ ਦੀ ਦ੍ਰਿਸ਼ਟੀ ਵਿੱਚ ਤੁਸੀਂ ਸਹੀ ਗੱਲ ਕਰ ਰਹੇ ਹੋਵੋਂਗੇ। ਅਤੇ ਤੁਸੀਂ ਆਪਣੇ ਟੋਲੇ ਤੋਂ ਉਹ ਦੋਸ਼ ਮਿਟਾ ਦਿਉਂਗੇ।

ਜੰਗ ਵਿੱਚ ਗਿਰਫ਼ਤਾਰ ਔਰਤਾਂ

10 “ਹੋ ਸੱਕਦਾ ਹੈ ਕਿ ਤੁਸੀਂ ਆਪਣੇ ਦੁਸ਼ਮਣਾ ਦੇ ਵਿਰੁੱਧ ਜੰਗ ਲੜੋ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹੱਥੋਂ ਉਨ੍ਹਾਂ ਨੂੰ ਹਰਾ ਦੇਵੇ। ਤੁਸੀਂ ਆਪਣੇ ਦੁਸ਼ਮਣਾ ਨੂੰ ਗਿਰਫ਼ਤਾਰ ਕਰਕੇ ਲੈ ਆਵੋ। 11 ਹੋ ਸੱਕਦਾ ਤੁਸੀਂ ਗਿਰਫ਼ਤਾਰ ਕੀਤੇ ਲੋਕਾਂ ਵਿੱਚ ਕੋਈ ਖੂਬਸੂਰਤ ਔਰਤ ਦੇਖੋ ਜਿਸ ਨੂੰ ਤੁਸੀਂ ਆਪਣੀ ਪਤਨੀ ਬਨਾਉਣਾ ਚਾਹੁੰਦੇ ਹੋਵੋ। 12 ਤਾਂ ਤੁਹਾਨੂੰ ਉਸ ਨੂੰ ਆਪਣੇ ਘਰ ਲੈ ਆਉਣਾ ਚਾਹੀਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸਦਾ ਸਿਰ ਮੁੰਨ ਦਿਉ ਅਤੇ ਉਸ ਦੇ ਨਹੁਂ ਕੱਟ ਦਿਉ। 13 ਉਸ ਨੂੰ ਉਹ ਕੱਪੜੇ ਉਤਾਰ ਦੇਣੇ ਚਾਹੀਦੇ ਹਨ ਜਿਹੜੇ ਉਸ ਨੇ ਪਹਿਨੇ ਹੋਏ ਸਨ ਅਤੇ ਇਹ ਦਰਸ਼ਾਉਂਦੇ ਸਨ ਕਿ ਉਸ ਨੂੰ ਜੰਗ ਵਿੱਚ ਫ਼ੜਿਆ ਗਿਆ ਸੀ। ਉਸ ਨੂੰ ਤੁਹਾਡੇ ਘਰ ਵਿੱਚ ਠਹਿਰਨਾ ਚਾਹੀਦਾ ਹੈ ਅਤੇ ਆਪਣੇ ਪਿਤਾ ਅਤੇ ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਮੌਤ ਦਾ ਮਹੀਨੇ ਭਰ ਲਈ ਸੋਗ ਮਨਾਉਣਾ ਚਾਹੀਦਾ ਹੈ। ਇਸਤੋਂ ਮਗਰੋਂ ਤੁਸੀਂ ਉਸ ਕੋਲ ਜਾ ਸੱਕਦੇ ਹੋ ਅਤੇ ਉਸ ਦੇ ਪਤੀ ਬਣ ਸੱਕਦੇ ਹੋ। ਉਹ ਤੁਹਾਡੀ ਪਤਨੀ ਬਣ ਜਾਵੇਗੀ। 14 ਜੇ ਤੁਸੀਂ ਉਸ ਕੋਲੋਂ ਪ੍ਰਸੰਨ ਨਾ ਹੋਵੋ ਤੁਸੀਂ ਉਸ ਨੂੰ ਤਲਾਕ ਦੇ ਦਿਉ ਅਤੇ ਉਸ ਨੂੰ ਆਜ਼ਾਦ ਕਰ ਦਿਉਂਗੇ। ਤੁਹਾਨੂੰ ਉਸ ਨੂੰ ਵੇਚਣਾ ਨਹੀਂ ਚਾਹੀਦਾ ਅਤੇ ਉਸ ਨਾਲ ਇੱਕ ਗੁਲਾਮ ਵਰਗਾ ਸਲੂਕ ਨਹੀਂ ਕਰਨਾ ਚਾਹੀਦਾ। ਕਿਉਂ ਕਿ ਤੁਸੀਂ ਉਸਦਾ ਨਿਰਾਦਰ ਕੀਤਾ ਹੈ।

ਵੱਡਾ ਪੁੱਤਰ

15 “ਹੋ ਸੱਕਦਾ ਹੈ ਕਿਸੇ ਆਦਮੀ ਦੀਆਂ ਦੋ ਪਤਨੀਆਂ ਹੋਣ ਅਤੇ ਉਹ ਇੱਕ ਪਤਨੀ ਨੂੰ ਦੂਜੀ ਨਾਲੋਂ ਵੱਧੇਰੇ ਪਿਆਰ ਕਰਦਾ ਹੋਵੇ। ਦੋਹਾਂ ਪਤਨੀਆਂ ਦੇ ਉਸ ਤੋਂ ਬੱਚੇ ਵੀ ਹੋਣ। ਹੋ ਸੱਕਦਾ ਹੈ ਪਹਿਲਾਂ ਬੱਚਾ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ। 16 ਜਦੋਂ ਉਹ ਬੰਦਾ ਆਪਣੀ ਜ਼ਾਇਦਾਦ ਆਪਣੇ ਬੱਚਿਆਂ ਵਿੱਚ ਵੰਡੇਗਾ, ਉਹ ਆਪਣੀ ਪਤਨੀ ਦੇ ਪੁੱਤਰ ਜਿਸ ਨੂੰ ਉਹ ਪਿਆਰ ਕਰਦਾ, ਉਹ ਚੀਜ਼ਾਂ ਨਹੀਂ ਦੇ ਸੱਕਦਾ ਜਿਹੜੀਆਂ ਉਸਦੀ ਦੂਸਰੀ ਪਤਨੀ ਦੇ ਪਹਿਲੋਠੇ ਪੁੱਤਰ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਨੂੰ ਉਹ ਪਿਆਰ ਨਹੀਂ ਕਰਦਾ। 17 ਉਸ ਨੂੰ ਆਪਣੀ ਪਤਨੀ ਦੇ ਪਹਿਲੋਠੇ ਪੁੱਤਰ ਨੂੰ ਪਰਵਾਨ ਕਰ ਲੈਣਾ ਚਾਹੀਦਾ, ਜਿਸ ਨੂੰ ਉਹ ਪਿਆਰ ਨਹੀਂ ਕਰਦਾ ਅਤੇ ਉਸ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੂਹਰਾ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਉਸਦਾ ਪਹਿਲੋਠਾ ਹੈ ਅਤੇ ਪਹਿਲੋਠੇ ਦੇ ਹੱਕ ਸਿਰਫ਼ ਉਸ ਇੱਕਲੇ ਦੇ ਹਨ।

ਜਿਹੜੇ ਬੱਚੇ ਹੁਕਮ ਨਾ ਮੰਨਣ

18 “ਹੋ ਸੱਕਦਾ ਹੈ ਕਿਸੇ ਬੰਦੇ ਦਾ ਅਜਿਹਾ ਪੁੱਤਰ ਹੋਵੇ ਜਿਹੜਾ ਜ਼ਿੱਦੀ ਹੋਵੇ ਅਤੇ ਹੁਕਮ ਮੰਨਣ ਤੋਂ ਇਨਕਾਰ ਕਰੇ। ਇਹ ਪੁੱਤਰ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕਰਦਾ। ਉਹ ਆਪਣੇ ਪੁੱਤਰ ਨੂੰ ਸਜ਼ਾ ਦਿੰਦੇ ਹਨ ਪਰ ਉਹ ਫ਼ਿਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। 19 ਉਸ ਦੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਸ ਨੂੰ ਕਸਬੇ ਦੇ ਆਗੂਆਂ ਸਾਹਮਣੇ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਲੈ ਜਾਣ। 20 ਉਨ੍ਹਾਂ ਨੂੰ ਕਸਬੇ ਦੇ ਆਗੂਆਂ ਨੂੰ ਇਹ ਆਖਣਾ ਚਾਹੀਦਾ: ‘ਸਾਡਾ ਇੱਕ ਪੁੱਤਰ ਜ਼ਿੱਦੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਅਸੀਂ ਉਸ ਨੂੰ ਜੋ ਵੀ ਕਰਨ ਨੂੰ ਆਖਦੇ ਹਾਂ ਉਹ ਨਹੀਂ ਕਰਦਾ। ਉਹ ਬਹੁਤ ਜ਼ਿਆਦਾ ਖਾਂਦਾ ਅਤੇ ਪੀਂਦਾ ਹੈ।’ 21 ਤਾਂ ਕਸਬੇ ਦੇ ਆਦਮੀਆਂ ਨੂੰ ਉਸ ਪੁੱਤਰ ਨੂੰ ਪੱਥਰ ਮਾਰ ਦੇਣਾ ਚਾਹੀਦਾ ਹੈ। ਅਜਿਹਾ ਕਰਕੇ ਤੁਸੀਂ ਆਪਣੇ ਵਿੱਚਕਾਰੋਂ ਬਦੀ ਨੂੰ ਦੂਰ ਕਰ ਦੇਵੋਂਗੇ। ਇਸਰਾਏਲ ਦੇ ਸਾਰੇ ਲੋਕ ਇਸ ਬਾਰੇ ਸੁਨਣਗੇ ਅਤੇ ਭੈਭੀਤ ਹੋ ਜਾਣਗੇ।

ਮਾਰੇ ਹੋਏ ਅਤੇ ਰੁੱਖ ਉੱਤੇ ਟੰਗੇ ਮੁਜ਼ਰਮ

22 “ਕੋਈ ਬੰਦਾ ਕਿਸੇ ਅਜਿਹੇ ਜ਼ੁਰਮ ਦਾ ਦੋਸ਼ੀ ਹੋ ਸੱਕਦਾ ਹੈ ਜਿਸਦੀ ਸਜ਼ਾ ਮੌਤ ਹੋਵੇ। ਜਦੋਂ ਉਸ ਨੂੰ ਮਾਰਿਆ ਜਾਵੇ ਤਾਂ ਲੋਕ ਉਸਦੀ ਲਾਸ਼ ਨੂੰ ਰੁੱਖ ਉੱਤੇ ਟੰਗ ਸੱਕਦੇ ਹਨ। 23 ਤੁਹਾਨੂੰ ਉਹ ਲਾਸ਼ ਸਾਰੀ ਰਾਤ ਰੁੱਖ ਉੱਤੇ ਟਂਗੀ ਨਹੀਂ ਰਹਿਣ ਦੇਣੀ ਚਾਹੀਦੀ। ਤੁਹਾਨੂੰ ਉਸ ਨੂੰ ਉਸੇ ਦਿਨ ਦਫ਼ਨਾ ਦੇਣਾ ਚਾਹੀਦਾ। ਕਿਉਂਕਿ ਜਿਹੜਾ ਆਦਮੀ ਰੁੱਖ ਉੱਤੇ ਲਟਕਾਇਆ ਗਿਆ ਪਰਮੇਸ਼ੁਰ ਦੁਆਰਾ ਸਰਾਪਿਆ ਗਿਆ ਹੋਇਆ ਅਤੇ ਤੁਹਾਨੂੰ ਉਸ ਧਰਤੀ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਹੈ।