Add parallel Print Page Options

ਬਿਲਦਦ ਦਾ ਅੱਯੂਬ ਨੂੰ ਜਵਾਬ

25 ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ:

“ਪਰਮੇਸ਼ੁਰ ਹਾਕਮ ਹੈ।
    ਉਸ ਤੋਂ ਭੈਭੀਤ ਹੋਣਾ ਚਾਹੀਦਾ ਹੈ।
    ਉਹ ਆਪਣੇ ਰਾਜ ਵਿੱਚ ਸ਼ਾਂਤੀ ਉੱਪਰ ਰੱਖਦਾ ਹੈ।
ਕੋਈ ਵੀ ਆਪਣੇ ਤਾਰਿਆਂ [a] ਨੂੰ ਨਹੀਂ ਗਿਣ ਸੱਕਦਾ।
    ਪਰਮੇਸ਼ੁਰ ਦਾ ਸੂਰਜ ਸਾਰੇ ਲੋਕਾਂ ਉੱਪਰ ਉੱਗਦਾ ਹੈ।
ਪਰਮੇਸ਼ੁਰ ਦੇ ਮੁਕਾਬਲੇ ਕੋਈ ਵੀ ਬੰਦਾ ਨੇਕ ਨਹੀਂ।
    ਔਰਤ ਦਾ ਜਾਇਆ ਕੋਈ ਵੀ ਸੱਚਮੁੱਚ ਪਵਿੱਤਰ ਨਹੀਂ ਹੋ ਸੱਕਦਾ।
ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਚੰਨ ਵੀ ਸ਼ੁੱਧ
    ਤੇ ਚਮਕੀਲਾ ਨਹੀਂ, ਤਾਰੇ ਵੀ ਸ਼ੁੱਧ ਨਹੀਂ ਹਨ।
ਲੋਕ ਤਾਂ ਹੋਰ ਵੀ ਘੱਟ ਸ਼ੁੱਧ ਨੇ।
    ਲੋਕ ਬੇਕਾਰ ਭਮਕੱੜਾਂ ਵਰਗੇ, ਕੀੜਿਆਂ ਵਰਗੇ ਹਨ।”

Footnotes

  1. ਅੱਯੂਬ 25:3 ਆਪਣੇ ਤਾਰਿਆਂ ਜਾਂ, “ਆਪਣੇ ਫੌਜੀਆਂ।” ਇਸ ਦਾ ਭਾਵ ਪਰਮੇਸ਼ੁਰ ਦੀ ਸੁਰਗੀ ਫੌਜ। ਇਹ ਸਾਰੇ ਫ਼ਰਿਸ਼ਤੇ ਜਾਂ ਅਕਾਸ਼ ਵਿੱਚਲੇ ਸਾਰੇ ਤਾਰੇ ਹੋ ਸੱਕਦੇ ਹਨ।