Add parallel Print Page Options

God’s Love for Jerusalem

16 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਯਰੂਸ਼ਲਮ ਦੇ ਲੋਕਾਂ ਨੂੰ ਉਨ੍ਹਾਂ ਭਿਆਨਕ ਗੱਲਾਂ ਬਾਬਤ ਦੱਸ ਜਿਹੜੀਆਂ ਉਨ੍ਹਾਂ ਨੇ ਕੀਤੀਆਂ ਹਨ। ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਮੇਰਾ ਪ੍ਰਭੂ, ਯਹੋਵਾਹ ਇਹ ਗੱਲਾਂ ਯਰੂਸ਼ਲਮ ਨੂੰ ਆਖਦਾ ਹੈ: ਆਪਣੇ ਦਿਤਹਾਸ ਵੱਲ ਦੇਖ। ਤੂੰ ਕਾਨਾਨ ਵਿੱਚ ਜੰਮਿਆਂ ਸੀ। ਤੇਰਾ ਪਿਤਾ ਇੱਕ ਅਮੂਰੀ ਸੀ। ਤੇਰੀ ਮਾਤਾ ਹਿੱਤੀ ਸੀ। ਯਰੂਸ਼ਲਮ ਜਿਸ ਦਿਨ ਤੂੰ ਜੰਮਿਆ ਸੀ ਓੱਥੇ ਤੇਰੀ ਧੁੰਨੀ ਦੀ ਨੜ ਕੱਟਣ ਵਾਲਾ ਕੋਈ ਨਹੀਂ ਸੀ। ਕਿਸੇ ਨੇ ਤੈਨੂੰ ਨਮਨ ਨਹੀਂ ਮਲਿਆ ਅਤੇ ਨੁਹਾ ਕੇ ਸਾਫ਼ ਨਹੀਂ ਕੀਤਾ। ਕਿਸੇ ਨੇ ਤੈਨੂੰ ਕੱਪੜੇ ਵਿੱਚ ਨਹੀਂ ਲਪੇਟਿਆ। ਯਰੂਸ਼ਲਮ ਤੂੰ ਬਿਲਕੁਲ ਇੱਕਲਾ ਸੀ। ਕਿਸੇ ਨੇ ਤੇਰੇ ਲਈ ਦੁੱਖ ਮਹਿਸੂਸ ਨਹੀਂ ਕੀਤਾ ਅਤੇ ਨਾ ਕਿਸੇ ਨੇ ਤੇਰੀ ਦੇਖਭਾਲ ਕੀਤੀ। ਯਰੂਸ਼ਲਮ ਜਿਸ ਦਿਨ ਤੂੰ ਜੰਮਿਆ ਸੀ ਤੇਰੇ ਮਾਪਿਆਂ ਨੇ ਤੈਨੂੰ ਬਾਹਰ ਖੇਤਾਂ ਵਿੱਚ ਸੁੱਟ ਦਿੱਤਾ ਸੀ। ਤੂੰ ਹਾਲੇ ਵੀ ਜਨਮ ਦੇ ਲਹੂ ਨਾਲ ਢੱਕਿਆ ਹੋਇਆ ਸੀ।

“‘ਫ਼ੇਰ ਮੈਂ (ਪਰਮੇਸ਼ੁਰ) ਤੇਰੇ ਕੋਲੋਂ ਲੰਘਿਆ। ਮੈਂ ਤੈਨੂੰ ਓੱਥੇ ਪਿਆਂ ਅਤੇ ਲਹੂ ਵਿੱਚ ਲੱਤਾਂ ਮਾਰਦਿਆਂ ਦੇਖਿਆ। ਤੂੰ ਲਹੂ ਨਾਲ ਲਬਪਬ ਸੈਂ ਪਰ ਮੈਂ ਆਖਿਆ, “ਜਿਉਂ!” ਮੈਂ ਤੇਰੀ ਖੇਤ ਅੰਦਰ ਪੌਦੇ ਦੇ ਵਾਂਗ ਵੱਧਣ ਵਿੱਚ ਸਹਾਇਤਾ ਕੀਤੀ। ਤੂੰ ਵੱਧਿਆ। ਤੂੰ ਇੱਕ ਮੁਟਿਆਰ ਬਣ ਗਈ: ਤੇਰੀ ਮਹਾਵਾਰੀ ਸ਼ੁਰੂ ਹੋ ਗਈ। ਤੇਰੀਆਂ ਛਾਤੀਆਂ ਭਰ ਗਈਆਂ ਅਤੇ ਵਾਲ ਉਗਣੇ ਸ਼ੁਰੂ ਹੋ ਗਏ। ਪਰ ਤੂੰ ਹਾਲੇ ਵੀ ਨੰਗੀ ਅਤੇ ਨਿਰਬਸਤਰ ਸੀ। ਮੈਂ ਤੇਰੇ ਵੱਲ ਦੇਖਿਆ। ਮੈਂ ਦੇਖਿਆ ਕਿ ਤੂੰ ਪਿਆਰ ਲਈ ਤਿਆਰ ਸੈਂ। ਇਸ ਲਈ ਮੈਂ ਆਪਣੇ ਕੱਪੜੇ ਤੇਰੇ ਉੱਤੇ ਪਾ ਦਿੱਤੇ ਅਤੇ ਤੇਰਾ ਨੰਗੇਜ਼ ਢੱਕ ਦਿੱਤਾ। ਮੈਂ ਤੇਰੇ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ। ਅਤੇ ਤੂੰ ਮੇਰੀ ਬਣ ਗਈ।’” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ। “‘ਮੈਂ ਤੈਨੂੰ ਪਾਣੀ ਨਾਲ ਨੁਹਾਇਆ। ਮੈਂ ਤੇਰਾ ਖੂਨ ਸਾਫ਼ ਕੀਤਾ। ਅਤੇ ਮੈਂ ਤੇਰੇ ਪਿੰਡੇ ਉੱਤੇ ਤੇਲ ਮਲਿਆ। 10 ਮੈਂ ਤੈਨੂੰ ਸੁੰਦਰ ਪੁਸ਼ਾਕ ਦਿੱਤੀ ਅਤੇ ਨਰਮ ਚਮੜੇ ਦੀ ਜੁੱਤੀ ਦਿੱਤੀ। ਮੈਂ ਤੈਨੂੰ ਕਸੀਦੇ ਦਾ ਪਟਕਾ ਅਤੇ ਰੇਸ਼ਮੀ ਸੱਕਾਰਫ਼ ਦਿੱਤਾ। 11 ਫ਼ਿਰ ਮੈਂ ਤੈਨੂੰ ਕੁਝ ਗਹਿਣੇ ਦਿੱਤੇ। ਮੈਂ ਤੇਰੀਆਂ ਬਾਹਾਂ ਵਿੱਚ ਕਂਗਣ ਪਾਏ ਅਤੇ ਤੇਰੀ ਗਰਦਨ ਵਿੱਚ ਹਾਰ ਪਾਇਆ। 12 ਮੈਂ ਤੈਨੂੰ ਨੱਬ ਲੈ ਕੇ ਦਿੱਤੀ, ਕੁਝ ਵਾਲੀਆਂ ਅਤੇ ਪਹਿਨਣ ਲਈ ਇੱਕ ਸੁੰਦਰ ਤਾਜ ਦਿੱਤਾ। 13 ਤੂੰ ਆਪਣੇ ਸੋਨੇ ਚਾਂਦੀ ਦੇ ਗਹਿਣਿਆਂ ਵਿੱਚ ਆਪਣੇ ਲਿਨਨ ਅਤੇ ਰੇਸ਼ਮੀ ਕੱਪੜਿਆਂ ਵਿੱਚ ਅਤੇ ਕੱਢਾਈ ਵਾਲੀ ਪੋਸ਼ਾਕ ਅੰਦਰ ਬਹੁਤ ਸੁੰਦਰ ਨਜ਼ਰ ਆਉਂਦੀ ਸੀ। ਤੂੰ ਸਭ ਤੋਂ ਕੀਮਤੀ ਭੋਜਨ ਖਾਧਾ। ਤੂੰ ਬਹੁਤ ਹੀ ਸੁੰਦਰ ਸੀ। ਅਤੇ ਤੂੰ ਰਾਣੀ ਬਣ ਗਈ! 14 ਤੂੰ ਆਪਣੀ ਸੁੰਦਰਤਾ ਕਾਰਣ ਕੌਮਾਂ ਦਰਮਿਆਨ ਮਸ਼ਹੂਰ ਹੋ ਗਈ। ਜਿਹੜਾ ਗੌਰਵ ਮੈਂ ਤੈਨੂੰ ਦਿੱਤਾ ਇਸਨੇ ਤੈਨੂੰ ਇੰਨੀ ਪਿਆਰੀ ਬਣਾਇਆ।’” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

Jerusalem, the Unfaithful Bride

15 ਪਰਮੇਸ਼ੁਰ ਨੇ ਆਖਿਆ, “ਪਰ ਤੂੰ ਆਪਣੀ ਸੁੰਦਰਤਾ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ। ਤੂੰ ਆਪਣੀ ਨੇਕ ਨਾਮੀ ਦੀ ਵਰਤੋਂ ਕੀਤੀ ਜਿਹੜੀ ਤੇਰੇ ਪਾਸ ਸੀ ਅਤੇ ਮੇਰੇ ਨਾਲ ਬੇਵਫ਼ਾ ਹੋ ਗਈ। ਤੂੰ ਹਰ ਆਉਂਦੇ ਜਾਂਦੇ ਬੰਦੇ ਨਾਲ ਵੇਸਵਾ ਵਾਲਾ ਵਿਹਾਰ ਕੀਤਾ। ਤੂੰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਨੂੰ ਦੇ ਦਿੱਤਾ! 16 ਤੂੰ ਆਪਣੇ ਸੁੰਦਰ ਕੱਪੜੇ ਉਤਾਰ ਲੇ ਅਤੇ ਉਨ੍ਹਾਂ ਨੂੰ ਆਪਣੇ ਉਪਾਸਨਾ ਸਥਾਨਾਂ ਨੂੰ ਸ਼ਿਂਗਾਰਨ ਲਈ ਵਰਤਿਆ। ਅਤੇ ਤੂੰ ਉਨ੍ਹਾਂ ਸਥਾਨਾਂ ਉੱਤੇ ਵੇਸਵਾ ਵਾਲਾ ਵਿਹਾਰ ਕੀਤਾ। ਤੂੰ ਹਰ ਆਉਣ ਜਾਣ ਵਾਲੇ ਬੰਦੇ ਨੂੰ ਆਪਣਾ ਆਪ ਸੌਂਪ ਦਿੱਤਾ। 17 ਫ਼ੇਰ ਤੂੰ ਆਪਣੇ ਉਹ ਸੁੰਦਰ ਗਹਿਣੇ ਲਾਹ ਦਿੱਤੇ ਜਿਹੜੇ ਮੈਂ ਤੈਨੂੰ ਦਿੱਤੇ ਸਨ। ਅਤੇ ਤੂੰ ਉਸ ਸੋਨੇ ਚਾਂਦੀ ਨੂੰ ਆਦਮੀਆਂ ਦੀਆਂ ਮੂਰਤੀਆਂ ਬਨਾਉਣ ਲਈ ਵਰਤਿਆ। ਅਤੇ ਤੂੰ ਉਨ੍ਹਾਂ ਨਾਲ ਵੇਸਵਾ ਵਰਗਾ ਵਿਹਾਰ ਕੀਤਾ। 18 ਫ਼ੇਰ ਤੂੰ ਆਪਣੇ ਸੁੰਦਰ ਕੱਪੜੇ ਲੇ ਅਤੇ ਉਨ੍ਹਾਂ ਬੁੱਤਾਂ ਲਈ ਵਸਤਰ ਬਣਾਏ। ਤੂੰ ਉਹ ਅਤਰ ਅਤੇ ਧੂਫ਼ ਲਈ ਜੋ ਮੈਂ ਤੈਨੂੰ ਦਿੱਤੇ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਬੁੱਤਾਂ ਦੇ ਸਾਹਮਣੇ ਰੱਖ ਦਿੱਤਾ। 19 ਮੈਂ ਤੈਨੂੰ ਰੋਟੀ, ਸ਼ਹਿਦ ਅਤੇ ਤੇਲ ਦਿੱਤਾ ਸੀ। ਪਰ ਤੂੰ ਉਹ ਭੋਜਨ ਆਪਣੇ ਬੁੱਤਾਂ ਨੂੰ ਚੜ੍ਹਾ ਦਿੱਤਾ। ਤੂੰ ਉਨ੍ਹਾਂ ਨੂੰ ਆਪਣੇ ਝੂਠੇ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮਿੱਠੀ ਸੁਗੰਧ ਵਜੋਂ ਪੇਸ਼ ਕਰ ਦਿੱਤਾ। ਤੂੰ ਉਨ੍ਹਾਂ ਝੂਠੇ ਦੇਵਤਿਆਂ ਨਾਲ ਵੀ ਵੇਸਵਾ ਵਾਲਾ ਵਿਹਾਰ ਕੀਤਾ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।

20 ਪਰਮੇਸ਼ੁਰ ਨੇ ਆਖਿਆ, “ਤੂੰ ਸਾਡੇ ਪੁੱਤਰਾਂ ਅਤੇ ਧੀਆਂ ਨੂੰ ਲੈ ਗਈ ਜਿਨ੍ਹਾਂ ਨੂੰ ਤੂੰ ਮੇਰੀ ਖਾਤਰ ਜਨਮ ਦਿੱਤਾ ਸੀ ਅਤੇ ਤੂੰ ਉਨ੍ਹਾਂ ਨੂੰ ਮਾਰ ਕੇ ਝੂਠੇ ਦੇਵਤਿਆਂ ਅੱਗੇ ਉਨ੍ਹਾਂ ਦੀ ਬਲੀ ਚੜ੍ਹਾ ਦਿੱਤੀ। ਕੀ ਤੇਰੀ ਵੇਸਵਾਈ ਦਾ ਵਜਨ ਕਾਫੀ ਨਹੀਂ ਸੀ। 21 ਤੂੰ ਮੇਰੇ ਪੁੱਤਰਾਂ ਨੂੰ ਜਿਬਹ ਕਰ ਦਿੱਤਾ ਅਤੇ ਫ਼ੇਰ ਉਨ੍ਹਾਂ ਨੂੰ ਅਗਨੀ ਰਾਹੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੱਤਾ। 22 ਤੂੰ ਮੈਨੂੰ ਛੱਡ ਦਿੱਤਾ ਅਤੇ ਇਹ ਸਾਰੀਆਂ ਭਿਆਨਕ ਗੱਲਾਂ ਕੀਤੀਆਂ। ਅਤੇ ਤੂੰ ਕਦੇ ਵੀ ਉਹ ਵੇਲਾ ਯਾਦ ਨਹੀਂ ਕੀਤਾ ਜਦੋਂ ਤੂੰ ਜਵਾਨ ਸੀ। ਤੈਨੂੰ ਚੇਤੇ ਨਹੀਂ ਰਿਹਾ ਜਦੋਂ ਮੈਂ ਤੈਨੂੰ ਲੱਭਿਆ ਸੀ ਤੂੰ ਨੰਗੀ ਸੈਂ ਅਤੇ ਖੂਨ ਵਿੱਚ ਲੱਤਾਂ ਮਾਰ ਰਹੀ ਸੀ।

23 “ਇਨ੍ਹਾਂ ਸਾਰੀਆਂ ਬਦੀਆਂ ਤੋਂ ਮਗਰੋਂ, … ਹੇ ਯਰੂਸ਼ਲਮ ਤੇਰੇ ਲਈ ਇਹ ਬਹੁਤ ਬੁਰਾ ਹੋਵੇਗਾ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। 24 “ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਤੂੰ ਝੂਠੇ ਦੇਵਤੇ ਦੀ ਉਪਾਸਨਾ ਕਰਣ ਲਈ ਉਹ ਟਿੱਲਾ ਉਸਾਰਿਆ। ਤੂੰ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਸੜਕ ਦੀ ਹਰ ਨੁਕਰ ਤੇ ਉਹ ਸਥਾਨ ਬਣਾਏ। 25 ਤੂੰ ਓਹੋ ਜਿਹੇ ਟਿੱਲੇ ਹਰ ਸੜਕ ਦੇ ਅਖੀਰ ਤੇ ਬਣਾਏ। ਫ਼ੇਰ ਤੂੰ ਆਪਣੀ ਸੁੰਦਰਤਾ ਨੂੰ ਬਦਨਾਮ ਕਰ ਲਿਆ। ਤੂੰ ਇਸ ਨੂੰ ਹਰ ਲੰਘਣ ਵਾਲੇ ਆਦਮੀ ਨੂੰ ਫ਼ਸਾਉਣ ਲਈ ਵਰਤਿਆ। ਤੂੰ ਆਪਣੀ ਘੱਗਰੀ ਚੁੱਕ ਦਿੱਤੀ ਤਾਂ ਜੋ ਉਹ ਤੇਰੀਆਂ ਲੱਤਾਂ ਦੇਖ ਸੱਕਣ, ਅਤੇ ਫ਼ੇਰ ਤੂੰ ਉਨ੍ਹਾਂ ਆਦਮੀਆਂ ਲਈ ਵੇਸਵਾ ਵਰਗੀ ਸੈਂ। 26 ਫ਼ੇਰ ਤੂੰ ਮਿਸਰ ਚਲੀ ਗਈ, ਆਪਣੇ ਗੁਆਂਢੀ ਕੋਲ, ਜਿਸਦਾ ਲਿੰਗ ਵੱਡਾ ਸੀ। ਤੂੰ ਉਸ ਦੇ ਨਾਲ ਮੈਨੂੰ ਕਹਿਰਵਾਨ ਕਰਨ ਲਈ ਅਨੇਕਾਂ ਵਾਰੀ ਭੋਗ ਕੀਤਾ। 27 ਇਸ ਲਈ ਮੈਂ ਤੈਨੂੰ ਸਜ਼ਾ ਦਿੱਤੀ! ਮੈਂ ਤੇਰੇ ਭੱਤੇ ਦਾ ਇੱਕ ਹਿੱਸਾ (ਜ਼ਮੀਨ) ਖੋਹ ਲਿਆ ਮੈਂ ਤੇਰੇ ਦੁਸ਼ਮਣਾਂ ਨੂੰ ਫ਼ਲਿਸਤੀਆਂ ਦੀਆਂ ਧੀਆਂ (ਸ਼ਹਿਰਾਂ) ਨੂੰ ਤੇਰੇ ਨਾਲ ਮਨ ਮਰਜ਼ੀ ਕਰਨ ਦਿੱਤੀ। ਉਹ ਵੀ ਤੇਰੇ ਮੰਦਿਆਂ ਕਾਰਿਆਂ ਉੱਤੇ ਹੈਰਾਨ ਸਨ। 28 ਫ਼ੇਰ ਤੂੰ ਅੱਸ਼ੂਰੀਆਂ ਨਾਲ ਜਾਕੇ ਸੰਭੋਗ ਕੀਤਾ। ਤੂੰ ਰੱਜੀ ਨਹੀਂ। ਤੂੰ ਕਦੇ ਵੀ ਸੰਤੁਸ਼ਟ ਨਹੀਂ ਹੋਈ। 29 ਇਸ ਲਈ ਤੂੰ ਕਾਨਾਨ ਵੱਲ ਪਰਤੀ ਅਤੇ ਫ਼ੇਰ ਬਾਬਲ ਵੱਲ। ਅਤੇ ਫ਼ੇਰ ਵੀ ਤੇਰੀ ਤਸੱਲੀ ਨਹੀਂ ਹੋਈ। 30 ਤੂੰ ਇੰਨੀ ਕਮਜ਼ੋਰ ਹੈਂ। ਤੂੰ ਉਨ੍ਹਾਂ ਸਾਰੇ ਆਦਮੀਆਂ (ਦੇਸਾਂ) ਨੂੰ ਪਾਪ ਕਰਨ ਦਿੱਤਾ ਤੂੰ ਕਿਸੇ ਧੌਁਸ ਜਮਾਉਣ ਵਾਲੀ ਵੇਸਵਾ ਵਰਗਾ ਵਿਹਾਰ ਕੀਤਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

31 ਪਰਮੇਸ਼ੁਰ ਨੇ ਆਖਿਆ, “ਪਰ ਤੂੰ ਬਿਲਕੁਲ ਵੇਸਵਾ ਵਰਗੀ ਨਹੀਂ ਸੀ। ਤੂੰ ਆਪਣੀਆਂ ਖਾਇਆਂ ਹਰ ਸੜਕ ਦੀ ਨੁਕਰ ਉੱਤੇ ਬਣਾਏ, ਅਤੇ ਹਰ ਗਲੀ ਦੇ ਮੋੜ ਉੱਤੇ ਆਪਣੇ ਉਪਾਸਨਾ ਸਥਾਨ ਉਸਾਰੇ। ਤੂੰ ਉਨ੍ਹਾਂ ਸਾਰੇ ਆਦਮੀਆਂ ਨਾਲ ਸੰਭੋਗ ਕੀਤਾ। ਪਰ ਤੂੰ ਉਨ੍ਹਾਂ ਕੋਲੋਂ ਵੇਸਵਾ ਵਾਂਗ ਪੈਸੇ ਨਹੀਂ ਮੰਗੇ। 32 ਤੂੰ ਵਿਭਚਾਰੀ ਔਰਤ। ਤੂੰ ਆਪਣੇ ਪਤੀ ਨਾਲੋਂ ਅਜਨਬੀਆਂ ਨਾਲ ਸੰਭੋਗ ਕਰਕੇ ਖੁਸ਼ ਹੈਂ। 33 ਬਹੁਤੀਆਂ ਵੇਸਵਾਵਾਂ ਆਦਮੀਆਂ ਨੂੰ ਸੰਭੋਗ ਲਈ ਪੈਸੇ ਦੇਣ ਤੇ ਮਜ਼ਬੂਰ ਕਰਦੀਆਂ ਹਨ। ਪਰ ਤੂੰ ਤਾਂ ਆਪਣੇ ਅਨੇਕਾਂ ਪ੍ਰੇਮੀਆਂ ਨੂੰ ਪੈਸੇ ਦਿੱਤੇ। ਤੂੰ ਆਲੇ-ਦੁਆਲੇ ਦੇ ਸਾਰੇ ਆਦਮੀਆਂ ਨੂੰ ਤੇਰੇ ਨਾਲ ਆਕੇ ਸੰਭੋਗ ਕਰਨ ਲਈ ਪੈਸੇ ਦਿੱਤੇ। 34 ਤੂੰ ਤਾਂ ਬਹੁਤੀਆਂ ਵੇਸਵਾਵਾਂ ਨਾਲੋਂ ਬਿਲਕੁਲ ਉਲਟ ਹੈਂ। ਵੱਧੇਰੇ ਵੇਸਵਾਵਾਂ ਲੋਕਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕਰਦੀਆਂ ਹਨ। ਪਰ ਤੂੰ ਆਦਮੀਆਂ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਪੈਸੇ ਦਿੰਦੀ ਹੈਂ।”

35 ਹੇ ਵੇਸਵਾ, ਯਹੋਵਾਹ ਦੇ ਸੰਦੇਸ਼ ਨੂੰ ਸੁਣ। 36 ਯਹੋਵਾਹ ਮੇਰੇ ਪ੍ਰਭੂ ਇਹ ਗੱਲਾਂ ਆਖਦਾ ਹੈ: “ਤੂੰ ਆਪਣੇ ਪੈਸੇ ਖਰਚੇ ਹਨ ਅਤੇ ਆਪਣੇ ਪ੍ਰੇਮੀਆਂ ਅਤੇ ਆਪਣੇ ਨਾਪਾਕ ਦੇਵਤਿਆਂ ਨੂੰ ਆਪਣਾ ਨੰਗੇਜ਼ ਦਿਖਾਇਆ ਹੈ ਅਤੇ ਆਪਣੇ ਨਾਲ ਭੋਗ ਕਰਨ ਦਿੱਤਾ ਹੈ। ਤੂੰ ਆਪਣੇ ਬੱਚਿਆਂ ਨੂੰ ਮਾਰ ਦਿੱਤਾ ਹੈ। ਅਤੇ ਉਨ੍ਹਾਂ ਦਾ ਖੂਨ ਡੋਲ੍ਹਿਆ ਹੈ। ਇਹ ਤੇਰੀ ਉਨ੍ਹਾਂ ਝੂਠੇ ਦੇਵਤਿਆਂ ਲਈ ਸੁਗਾਤ ਸੀ। 37 ਇਸ ਲਈ ਮੈਂ ਤੇਰੇ ਸਾਰੇ ਪ੍ਰੇਮੀਆਂ ਨੂੰ ਇਕੱਠਿਆਂ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਆਦਮੀਆਂ ਨੂੰ ਲਿਆਵਾਂਗਾ ਜਿਨ੍ਹਾਂ ਨੂੰ ਤੂੰ ਪਿਆਰ ਕੀਤਾ ਅਤੇ ਉਨ੍ਹਾਂ ਆਦਮੀਆਂ ਨੂੰ ਵੀ, ਜਿਨ੍ਹਾਂ ਨੂੰ ਤੂੰ ਨਫ਼ਰਤ ਕੀਤੀ। ਮੈਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਲਿਆਵਾਂਗਾ ਅਤੇ ਉਨ੍ਹਾਂ ਨੂੰ ਤੇਰਾ ਨੰਗੇਜ਼ ਦਿਖਾਵਾਂਗਾ। ਉਹ ਤੈਨੂੰ ਪੂਰੀ ਤਰ੍ਹਾਂ ਨੰਗਿਆਂ ਦੇਖਣਗੇ। 38 ਫ਼ੇਰ ਮੈਂ ਤੈਨੂੰ ਸਜ਼ਾ ਦੇਵਾਂਗਾ। ਮੈਂ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਕਤਲ ਦੀ ਹੁੰਦੀ ਹੈ ਅਤੇ ਜੋ ਵਿਭਚਾਰਨ ਔਰਤ ਦੀ ਹੁੰਦੀ ਹੈ। ਤੂੰ ਇਸ ਤਰ੍ਹਾਂ ਦੀ ਸਜ਼ਾ ਪਾਵੇਂਗੀ ਜਿਵੇਂ ਕੋਈ ਕ੍ਰੋਧੀ ਅਤੇ ਈਰਖਾਲੂ ਪਤੀ ਦਿੰਦਾ ਹੈ। 39 ਮੈਂ ਤੈਨੂੰ ਉਨ੍ਹਾਂ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੇ ਬੇਹਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਉਪਾਸਨਾ ਸਥਾਨਾਂ ਨੂੰ ਸਾੜ ਦੇਣਗੇ। ਉਹ ਤੇਰੇ ਕੱਪੜੇ ਪਾੜ ਦੇਣਗੇ ਅਤੇ ਤੇਰੇ ਖੂਬਸੂਰਤ ਗਹਿਣੇ ਖੋਹ ਲੈਣਗੇ। ਉਹ ਤੈਨੂੰ ਓਸੇ ਤਰ੍ਹਾਂ ਨੰਗੀ ਬੁਚ੍ਚੀ ਕਰਕੇ ਛੱਡ ਦੇਣਗੇ। ਜਿਵੇਂ ਮੈਂ ਤੈਨੂੰ ਲੱਭਿਆ ਸੀ। 40 ਉਹ ਲੋਕਾਂ ਦੀ ਭੀੜ ਲੈ ਕੇ ਆਉਣਗੇ ਅਤੇ ਤੈਨੂੰ ਮਾਰਨ ਲਈ ਪੱਥਰ ਸੁੱਟਣਗੇ। ਫ਼ੇਰ ਉਹ ਆਪਣੀਆਂ ਤਲਵਾਰਾਂ ਨਾਲ ਤੇਰੇ ਟੋਟੇ ਕਰ ਦੇਣਗੇ। 41 ਉਹ ਤੇਰਾ ਘਰ ਸਾੜ ਦੇਣਗੇ। ਉਹ ਤੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਗੇ ਕਿ ਹੋਰ ਸਾਰੀਆਂ ਔਰਤਾਂ ਦੇਖ ਸੱਕਣ। ਮੈਂ ਤੈਨੂੰ ਵੇਸਵਾ ਦਾ ਜੀਵਨ ਜਿਉਣੋ ਰੋਕ ਦਿਆਂਗਾ। ਮੈਂ ਤੈਨੂੰ ਆਪਣੇ ਪ੍ਰੇਮੀਆਂ ਨੂੰ ਪੈਸੇ ਦੇਣੋ ਹਟਾ ਦਿਆਂਗਾ। 42 ਫ਼ੇਰ ਮੈਂ ਕਹਿਰਵਾਨ ਅਤੇ ਈਰਖਾਲੂ ਹੋਣ ਤੋਂ ਹਟ ਜਾਵਾਂਗਾ। ਮੈਂ ਸ਼ਾਂਤ ਹੋ ਜਾਵਾਂਗਾ। ਮੈਂ ਤੇਰੇ ਉੱਤੇ ਹੋਰ ਕਹਿਰਵਾਨ ਨਹੀਂ ਹੋਵਾਂਗਾ। 43 ਇਹ ਸਾਰੀਆਂ ਗੱਲਾਂ ਕਿਉਂ ਵਾਪਰਨਗੀਆਂ? ਕਿਉਂ ਕਿ ਤੂੰ ਉਨ੍ਹਾਂ ਗੱਲਾਂ ਨੂੰ ਚੇਤੇ ਨਹੀਂ ਰੱਖਿਆ ਜਿਹੜੀਆਂ ਉਦੋਂ ਵਾਪਰੀਆਂ ਸਨ ਜਦੋਂ ਤੂੰ ਜਵਾਨ ਸੀ। ਤੂੰ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ ਅਤੇ ਮੈਨੂੰ ਕਹਿਰਵਾਨ ਕੀਤਾ। ਇਸ ਲਈ ਮੈਨੂੰ ਤੇਰੇ ਮੰਦੇ ਕਾਰਿਆਂ ਕਰਕੇ ਸਜ਼ਾ ਦੇਣੀ ਪਈ। ਪਰ ਤੂੰ ਤਾਂ ਹੋਰ ਵੀ ਭਿਆਨਕ ਗੱਲਾਂ ਵਿਉਂਤੀਆਂ ਸਨ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

44 “ਉਹ ਸਾਰੇ ਬੰਦੇ ਜਿਹੜੇ ਤੇਰੇ ਬਾਰੇ ਗੱਲਾਂ ਕਰਦੇ ਹਨ ਹੁਣ ਉਨ੍ਹਾਂ ਕੋਲ ਆਖਣ ਲਈ ਇੱਕ ਹੋਰ ਗੱਲ ਵੀ ਹੋਵੇਗੀ। ਉਹ ਆਖਣਗੇ, ‘ਜਿਹੀ ਮਾਂ ਤੇਹੀ ਧੀ।’ 45 ਤੂੰ ਆਪਣੀ ਮਾਂ ਦੀ ਧੀ ਹੈਂ। ਤੂੰ ਆਪਣੇ ਪਤੀ ਜਾਂ ਆਪਣੇ ਬੱਚਿਆਂ ਦਾ ਕੋਈ ਧਿਆਨ ਨਹੀਂ ਰੱਖਦੀ। ਤੂੰ ਬਿਲਕੁਲ ਆਪਣੀ ਭੈਣ ਵਰਗੀ ਹੈਂ। ਤੁਸੀਂ ਦੋਹਾਂ ਨੇ ਆਪਣੇ ਪਤੀ ਅਤੇ ਆਪਣੇ ਬੱਚਿਆਂ ਨੂੰ ਨਫ਼ਰਤ ਕੀਤੀ। ਤੁਸੀਂ ਬਿਲਕੁਲ ਆਪਣੇ ਮਾਪਿਆਂ ਵਰਗੀਆਂ ਹੋਂ। ਤੁਹਾਡੀ ਮਾਂ ਹਿੱਤੀ ਸੀ ਅਤੇ ਤੁਹਾਡਾ ਪਿਤਾ ਅਮੂਰੀ ਸੀ। 46 ਤੇਰੀ ਵੱਡੀ ਭੈਣ ਸਾਮਰਿਯਾ ਸੀ। ਉਹ ਤੇਰੇ ਉੱਤਰ ਵੱਲ ਆਪਣੀਆਂ ਧੀਆਂ (ਕਸਬਿਆਂ) ਸੰਗ ਰਹਿੰਦੀ ਸੀ। ਅਤੇ ਤੇਰੀ ਛੋਟੀ ਭੈਣ ਸਦੂਮ ਸੀ। [a] ਉਹ ਤੇਰੇ ਦੱਖਣ ਵੱਲ ਆਪਣੀਆਂ ਧੀਆਂ (ਕਸਬਿਆਂ) ਸੰਗ ਰਹਿੰਦੀ ਸੀ। 47 ਤੂੰ ਉਨ੍ਹਾਂ ਵਰਗੀਆਂ ਹੀ ਭਿਆਨਕ ਗੱਲਾਂ ਕੀਤੀਆਂ। ਪਰ ਤੂੰ ਤਾਂ ਉਨ੍ਹਾਂ ਨਾਲੋਂ ਵੀ ਵੱਧੇਰੇ ਮਾੜੀਆਂ ਗੱਲਾਂ ਕੀਤੀਆਂ! 48 ਮੈਂ ਯਹੋਵਾਹ ਅਤੇ ਪ੍ਰਭੂ ਹਾਂ। ਮੈਂ ਜੀਵਿਤ ਹਾਂ। ਅਤੇ ਮੈਂ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਤੇਰੀ ਭੈਣ ਸਦੂਮ ਅਤੇ ਉਸ ਦੀਆਂ ਧੀਆਂ ਨੇ ਉਨੀਆਂ ਮਾੜੀਆਂ ਗੱਲਾਂ ਨਹੀਂ ਕੀਤੀਆਂ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤੀਆਂ ਹਨ।”

49 ਪਰਮੇਸ਼ੁਰ ਨੇ ਆਖਿਆ, “ਤੇਰੀ ਭੈਣ ਸਦੂਮ ਅਤੇ ਉਸਦੀਆਂ ਧੀਆਂ ਗੁਮਾਨੀ ਸਨ, ਉਨ੍ਹਾਂ ਕੋਲ ਖਾਣ ਨੂੰ ਬਹੁਤ ਕੁਝ ਸੀ ਅਤੇ ਉਨ੍ਹਾਂ ਕੋਲ ਵਿਹਲਾ ਸਮਾਂ ਬਹੁਤ ਸੀ। ਅਤੇ ਉਨ੍ਹਾਂ ਨੇ ਗਰੀਬ ਬੇਸਹਾਰਾ ਲੋਕਾਂ ਦੀ ਸਹਾਇਤਾ ਨਹੀਂ ਕੀਤੀ। 50 ਸਦੂਮ ਅਤੇ ਉਸਦੀਆਂ ਧੀਆਂ ਇੰਨੀਆਂ ਗੁਮਾਨੀ ਹੋ ਗਈਆਂ ਸਨ ਕਿ ਮੇਰੇ ਸਾਹਮਣੇ ਹੀ ਭਿਆਨਕ ਗੱਲਾਂ ਕਰਨ ਲੱਗ ਪਈਆਂ ਸਨ। ਅਤੇ ਜਦੋਂ ਮੈਂ ਉਨ੍ਹਾਂ ਨੂੰ ਉਹ ਗੱਲਾਂ ਕਰਦਿਆਂ ਦੇਖਿਆ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ।”

51 ਪਰਮੇਸ਼ੁਰ ਨੇ ਆਖਿਆ, “ਅਤੇ ਸਾਮਰੀਆਂ ਨੇ ਤੇਰੇ ਕੀਤੇ ਮੰਦੇ ਕਾਰਿਆਂ ਨਾਲੋਂ ਸਿਰਫ਼ ਅੱਧੇ ਹੀ ਕੀਤੇ। ਤੂੰ ਸਾਮਰੀਆਂ ਨਾਲੋਂ ਬਹੁਤ ਸਾਰੇ ਵੱਧੇਰੇ ਭਿਆਨਕ ਕਾਰੇ ਕੀਤੇ! ਤੂੰ ਆਪਣੀਆਂ ਭੈਣਾਂ ਨਾਲੋਂ ਵੱਧੇਰੇ ਭਿਆਨਕ ਗੱਲਾਂ ਕੀਤੀਆਂ ਹਨ। ਤੇਰੇ ਮੁਕਾਬਲੇ ਵਿੱਚ ਸਦੂਮ ਅਤੇ ਸਾਮਰੀਆਂ ਚੰਗੀਆਂ ਦਿਖਾਈ ਦਿੰਦੀਆਂ ਹਨ। 52 ਇਸ ਲਈ ਤੈਨੂੰ ਆਪਣੀ ਸ਼ਰਮਿੰਦਗੀ ਸਹਾਰਨੀ ਪਵੇਗੀ। ਤੂੰ ਆਪਣੇ ਮੁਕਾਬਲੇ ਆਪਣੀਆਂ ਭੈਣਾਂ ਨੂੰ ਸੋਹਣੀਆਂ ਬਣਾ ਦਿੱਤਾ ਹੈ। ਤੂੰ ਭਿਆਨਕ ਗੱਲਾਂ ਕੀਤੀਆਂ ਹਨ ਇਸ ਲਈ ਤੈਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।”

53 ਪਰਮੇਸ਼ੁਰ ਨੇ ਆਖਿਆ, “ਮੈਂ ਸਦੂਮ ਅਤੇ ਉਸ ਦੇ ਆਲੇ-ਦੁਆਲੇ ਦੇ ਕਸਬਿਆਂ ਨੂੰ ਤਬਾਹ ਕਰ ਦਿੱਤਾ। ਅਤੇ ਮੈਂ ਇਸਦੇ ਦੁਾਅਲੇ ਦੇ ਸਮਾਰੀਆਂ ਨੂੰ ਤਬਾਹ ਕਰ ਦਿੱਤਾ। ਅਤੇ (ਯਰੂਸ਼ਲਮ,) ਮੈਂ ਤੈਨੂੰ ਤਬਾਹ ਕਰ ਦਿਆਂਗਾ। ਪਰ ਮੈਂ ਉਨ੍ਹਾਂ ਸ਼ਹਿਰਾਂ ਨੂੰ ਫ਼ੇਰ ਉਸਾਰਾਂਗਾ। ਅਤੇ (ਯਰੂਸ਼ਲਮ,) ਮੈਂ ਤੈਨੂੰ ਵੀ ਫ਼ੇਰ ਉਸਾਰਾਂਗਾ। 54 ਇਸ ਲਈ ਤੂੰ ਤੇਰੀਆਂ ਕੀਤੀਆਂ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਅਤੇ ਉਨ੍ਹਾਂ ਤੇ ਸ਼ਰਮਸਾਰ ਹੋਵੇਂਗੀ ਅਤੇ ਇਹ ਉਨ੍ਹਾਂ ਹੋਰਨਾਂ ਸ਼ਹਿਰਾਂ ਨੂੰ ਕੁਝ ਦਿਲਾਸਾ ਦੇਵੇਗੀ। 55 ਇਸ ਲਈ ਤੈਨੂੰ ਅਤੇ ਤੇਰੀਆਂ ਭੈਣਾਂ ਨੂੰ ਫ਼ੇਰ ਉਸਾਰਿਆ ਜਾਵੇਗਾ। ਸਦੂਮ ਅਤੇ ਉਸ ਦੇ ਦੁਆਲੇ ਦੇ ਨਗਰਾਂ, ਸਾਮਰੀਆਂ ਅਤੇ ਉਸ ਦੇ ਦੁਆਲੇ ਦੇ ਨਗਰਾਂ ਅਤੇ ਤੈਨੂੰ ਅਤੇ ਤੇਰੇ ਦੁਆਲੇ ਦੇ ਨਗਰਾਂ ਨੂੰ ਫ਼ੇਰ ਉਸਾਰਿਆ ਜਾਵੇਗਾ।”

56 ਪਰਮੇਸ਼ੁਰ ਨੇ ਆਖਿਆ, “ਅਤੀਤ ਵਿੱਚ ਤੂੰ ਗੁਮਾਨੀ ਸੀ ਅਤੇ ਆਪਣੀ ਭੈਣ ਸਦੂਮ ਦਾ ਮਜ਼ਾਕ ਉਡਾਉਂਦੀ ਸੀ। ਪਰ ਤੂੰ ਫੇਰ ਇਸ ਤਰ੍ਹਾਂ ਨਹੀਂ ਕਰੇਗੀ। 57 ਅਜਿਹਾ ਤੂੰ ਸਜ਼ਾ ਮਿਲਣ ਤੋਂ ਪਹਿਲਾਂ ਕੀਤਾ ਸੀ, ਇਸਤੋਂ ਪਹਿਲਾਂ ਕਿ ਤੇਰੇ ਗਵਾਂਢੀ ਤੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦੇਣ। ਅਦੋਮ ਅਤੇ ਫ਼ਿਲਿਸਤੀਆਂ ਦੇ ਨਗਰ ਹੁਣ ਤੇਰਾ ਮਜ਼ਾਕ ਉਡਾ ਰਹੇ ਹਨ। 58 ਹੁਣ ਤੈਨੂੰ ਆਪਣੇ ਭਿਆਨਕ ਕਾਰਿਆਂ ਲਈ ਅਵੱਸ਼ ਦੁੱਖ ਭੋਗਣਾ ਪਵੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

God Remains Faithful

59 ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਮੈਂ ਤੇਰੇ ਨਾਲ ਓਹੋ ਜਿਹਾ ਵਿਹਾਰ ਕਰਾਂਗਾ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਸੀ! ਤੂੰ ਆਪਣੀ ਸ਼ਾਦੀ ਦੇ ਇਕਰਾਰਨਾਮੇ ਨੂੰ ਤੋੜਿਆ। ਤੂੰ ਸਾਡੇ ਇਕਰਾਰਨਾਮੇ ਦਾ ਆਦਰ ਨਹੀਂ ਕੀਤਾ। 60 ਪਰ ਮੈਂ ਓਸ ਇਕਰਾਰਨਾਮੇ ਨੂੰ ਚੇਤੇ ਰੱਖਾਂਗਾ ਜਿਹੜਾ ਅਸੀਂ ਓਸ ਵੇਲੇ ਕੀਤਾ ਸੀ ਜਦੋਂ ਤੂੰ ਜਵਾਨ ਸੈਂ। ਮੈਂ ਤੇਰੇ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਹ ਹਮੇਸ਼ਾ ਰਹੇਗਾ! 61 ਮੈਂ ਤੇਰੀਆਂ ਭੈਣਾਂ ਨੂੰ ਤੇਰੇ ਕੋਲ ਲਿਆਵਾਂਗਾ। ਅਤੇ ਮੈਂ ਉਨ੍ਹਾਂ ਨੂੰ ਤੇਰੀਆਂ ਧੀਆਂ ਬਣਾ ਦਿਆਂਗਾ। ਇਹ ਗੱਲ ਸਾਡੇ ਇਕਰਾਰਨਾਮੇ ਵਿੱਚ ਨਹੀਂ ਸੀ ਪਰ ਮੈਂ ਤੇਰੇ ਲਈ ਅਜਿਹਾ ਕਰਾਂਗਾ। ਫ਼ੇਰ ਤੂੰ ਉਨ੍ਹਾਂ ਭਿਆਨਕ ਗੱਲਾਂ ਨੂੰ ਚੇਤੇ ਕਰੇਗੀ ਜੋ ਤੂੰ ਕੀਤੀਆਂ ਸਨ ਅਤੇ ਤੂੰ ਸ਼ਰਮਸਾਰ ਹੋ ਜਾਵੇਂਗੀ। 62 ਇਸ ਲਈ ਮੈਂ ਇਕਰਾਰਨਾਮਾ ਪੁਨਰ-ਸਬਾਪਤ ਕਰਾਂਗਾ ਅਤੇ ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਹਾਂ। 63 ਮੈਂ ਤੇਰੇ ਨਾਲ ਚੰਗਾ ਵਿਹਾਰ ਕਰਾਂਗਾ। ਇਸ ਲਈ ਤੂੰ ਮੈਨੂੰ ਚੇਤੇ ਕਰੇਗੀ ਅਤੇ ਤੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਇੰਨੀ ਸ਼ਰਮਸਾਰ ਹੋਵੇਂਗੀ ਕਿ ਤੂੰ ਕੁਝ ਵੀ ਨਹੀਂ ਆਖ ਸੱਕੇਂਗੀ। ਪਰ ਮੈਂ ਤੇਰੇ ਲਈ ਪ੍ਰਾਸਚਿਤ ਕਰਾਂਗਾ। ਤੂੰ ਫੇਰ ਤੋਂ ਕਦੇ ਵੀ ਸ਼ਰਮਸਾਰ ਨਹੀਂ ਹੋਵੇਂਗੀ!” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।

Footnotes

  1. ਹਿਜ਼ਕੀਏਲ 16:46 ਸਾਮਰਿਯਾ … ਸਦੂਮ ਸੀ ਹਿਜ਼ਕੀਏਲ ਆਖ ਰਿਹਾ ਹੈ ਕਿ ਯਹੂਦਾਹ ਵਿੱਚਲੇ ਲੋਕ ਓਨੇ ਹੀ ਦੁਸ਼ਟ ਹਨ ਜਿੰਨੇ ਕਿ ਸਾਮਰਿਯਾ ਅਤੇ ਸਦੂਮ ਵਿੱਚ ਰਹਿੰਦੇ ਲੋਕ ਹਨ-ਅਤੇ ਉਹ ਲੋਕ ਇੰਨੇ ਦੁਸ਼ਟ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।